ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਦੇ ਹੈਲੀਕਾਪਟਰ ਦਾ ਦਰਵਾਜ਼ਾ ਹਵਾ ‘ਚ ਖੁਲ੍ਹਿਆ; ਵਾਲ-ਵਾਲ ਬਚੇ
ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਦੇ ਹੈਲੀਕਾਪਟਰ ਦਾ ਦਰਵਾਜ਼ਾ ਹਵਾ ‘ਚ ਖੁਲ੍ਹਿਆ; ਵਾਲ-ਵਾਲ ਬਚੇ
Page Visitors: 2333

ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਦੇ ਹੈਲੀਕਾਪਟਰ ਦਾ ਦਰਵਾਜ਼ਾ ਹਵਾ ‘ਚ ਖੁਲ੍ਹਿਆ; ਵਾਲ-ਵਾਲ ਬਚੇਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਦੇ ਹੈਲੀਕਾਪਟਰ ਦਾ ਦਰਵਾਜ਼ਾ ਹਵਾ ‘ਚ ਖੁਲ੍ਹਿਆ; ਵਾਲ-ਵਾਲ ਬਚੇ

April 13
16:46 2019

ਜਲੰਧਰ, 13 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਵੀਰਵਾਰ ਨੂੰ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਦੇ ਹੈਲੀਕਾਪਟਰ ਦਾ ਦਰਵਾਜ਼ਾ ਅਚਾਨਕ ਹਵਾ ‘ਚ ਹੀ ਖੁੱਲ੍ਹ ਗਿਆ। ਦਰਅਸਲ, ਨਵਜੋਤ ਸਿੱਧੂ ਚੋਣ ਪ੍ਰਚਾਰ ਲਈ ਮੁੰਗੇਲੀ ਜ਼ਿਲਾ (ਛੱਤੀਸਗੜ੍ਹ) ਦੇ ਬਾਲਾਪੁਰ ਜਾ ਰਹੇ ਸਨ। ਇਸ ਦੌਰਾਨ ਅਚਾਨਕ ਮੌਸਮ ਖਰਾਬ ਹੋਣ ਕਾਰਨ ਹੈਲੀਕਾਪਟਰ ਦਾ ਦਰਵਾਜ਼ਾ ਖੁੱਲ੍ਹ ਗਿਆ। ਸਿੱਧੂ ਦੇ ਨੇੜਲਾ ਦਰਵਾਜ਼ਾ ਖੁੱਲ੍ਹਾ ਦੇਖ ਉਨ੍ਹਾਂ ਦੇ ਨਾਲ ਬੈਠੇ ਪਰਗਟ ਸਿੰਘ ਘਬਰਾ ਗਏ। ਫਿਰ ਜਦੋਂ ਰਿਟਾਇਰਡ ਬ੍ਰਿਗੇਡੀਅਰ ਪ੍ਰਦੀਪ ਸਿੰਘ (ਜੋ ਹੈਲੀਕਾਪਟਰ ‘ਚ ਸਵਾਰ ਸਨ) ਨੇ ਗੇਟ ਬੰਦ ਕੀਤਾ ਅਤੇ ਸਾਰਿਆਂ ਦੇ ਸਾਹ ‘ਚ ਸਾਹ ਆਇਆ। ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਵਲੋਂ ਨਵਜੋਤ ਸਿੱਧੂ ਨੂੰ ਦੇਸ਼ ਭਰ ਵਿਚ ਚੋਣ ਪ੍ਰਚਾਰ ਕਰਨ ਲਈ ਪ੍ਰਾਈਵੇਟ ਜਹਾਜ਼ ਦਿੱਤਾ ਗਿਆ ਹੈ।
ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਇਹ ਘਟਨਾ ਉਸ ਸਮੇਂ ਵਾਪਰੀ ਸੀ, ਜਦੋਂ ਉਹ ਬਾਲਾਪੁਰ ਜਾ ਰਹੇ ਸਨ। ਇਸ ਦੌਰਾਨ ਆਸਮਾਨ ‘ਚ ਅਚਾਨਕ ਮੌਸਮ ਖਰਾਬ ਹੋ ਗਿਆ ਅਤੇ ਤੇਜ਼ ਹਵਾਵਾ ਚੱਲਣ ਕਾਰਨ ਹੈਲੀਕਾਪਟਰ ਦਾ ਦਰਵਾਜ਼ਾ ਖੁੱਲ੍ਹ ਗਿਆ, ਪਰ ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.