ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧ ‘ਚ ਪੀ.ਐਸ.ਆਈ.ਈ.ਸੀ. ਵਲੋਂ ਲੋਕਾਂ ਨੂੰ ਯਾਦਗਾਰੀ ਸਿੱਕੇ ਉੱਪਲਬਧ ਕਰਵਾਏ ਜਾਣਗੇ
ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧ ‘ਚ ਪੀ.ਐਸ.ਆਈ.ਈ.ਸੀ. ਵਲੋਂ ਲੋਕਾਂ ਨੂੰ ਯਾਦਗਾਰੀ ਸਿੱਕੇ ਉੱਪਲਬਧ ਕਰਵਾਏ ਜਾਣਗੇ
Page Visitors: 2364

 ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧ 'ਚ ਪੀ.ਐਸ.ਆਈ.ਈ.ਸੀ. ਵੱਲੋਂ ਲੋਕਾਂ ਨੂੰ ਯਾਦਗਾਰੀ ਸਿੱਕੇ ਉੱਪਲਬਧ ਕਰਵਾਏ ਜਾਣਗੇ
By : ਬਾਬੂਸ਼ਾਹੀ ਬਿਊਰੋ
Sunday, Apr 14, 2019 07:46 PM
ਚੰਡੀਗੜ੍ਹ, 14 ਅਪਰੈਲ 2019:  
 ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਉੱਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਲਿਮਟਿਡ ਨੂੰ ਯਾਦਗਾਰੀ ਸਿੱਕੇ ਉਪਲੱਬਧ ਕਰਵਾਉਣ ਦਾ ਕੰਮ ਸੌਂਪਿਆ ਗਿਆ ਸੀ।

 ਸ੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ, ਇੰਡਸਟਰੀ ਅਤੇ ਕਾਮਰਸ ਵਿਭਾਗ, ਪੰਜਾਬ ਨੇ ਦੱਸਿਆ ਕਿ ਪੀ.ਐਸ.ਆਈ.ਈ.ਸੀ. ਨੇ ਯਾਦਗਾਰੀ ਸਿੱਕਿਆਂ ਦੇ ਡਿਜ਼ਾਇਨ ਅਤੇ ਨਿਰਮਾਣ ਤਿਆਰ ਕਰਨ ਲਈ ਐੱਮ.ਐੱਮ.ਟੀ.ਸੀ ਨਾਲ ਪ੍ਰਬੰਧ ਕੀਤੇ ਸਨ। ਉਨ੍ਹਾਂ ਦੱਸਿਆ ਕਿ ਇਹ ਯਾਦਗਾਰੀ ਸਿੱਕੇ, ਭਾਰਤ ਅਤੇ ਵਿਦੇਸ਼, ਦੋਵੇਂ ਥਾਵਾਂ 'ਤੇ ਆਮ ਸ਼ਰਧਾਲੂਆਂ ਅਤੇ ਆਮ ਜਨਤਾ ਨੂੰ ਉਪਲੱਬਧ ਕਰਵਾਏ ਜਾਣਗੇ।
       ਇਨ੍ਹਾਂ ਯਾਦਗਾਰੀ ਮੈਡਲਾਂ ਦੀ ਸ਼ੁਰੂਆਤ ਅੱਜ ਵਿਸਾਖੀ ਦੇ ਵਿਸ਼ੇਸ਼ ਮੌਕੇ 'ਤੇ ਫੁਲਕਾਰੀ, ਇੰਮਪੋਰੀਅਮ, ਸੈਕਟਰ 17, ਚੰਡੀਗੜ੍ਹ ਵਿਖੇ ਭਾਈ ਸੁਖਦੀਪ ਸਿੰਘ ਸਿੱਧੂ, ਮਹਾਂ ਪ੍ਰਬੰਧਕ (ਨਿਰਯਾਤ), ਪੀ.ਐਸ.ਆਈ.ਈ.ਸੀ ਵਲੋਂ ਕੀਤੀ ਗਈ।
       ਇਸ ਮੌਕੇ ਸ੍ਰੀ ਰਾਹੁਲ ਭੰਡਾਰੀ, ਮੈਨੇਜਿੰਗ ਡਾਇਰੈਕਟਰ, ਪੀ.ਐਸ.ਆਈ.ਈ.ਸੀ ਨੇ ਦੱਸਿਆ ਕਿ ਇਨ੍ਹਾਂ ਯਾਦਗਾਰੀ ਮੈਡਲਾਂ ਨੂੰ ਐਮ.ਐਮ.ਟੀ.ਸੀ. ਤੋਂ 999 ਸ਼ੁੱਧਤਾ ਲਈ ਤਸੱਲੀਬਖਸ਼ ਪੈਕਿੰਗ ਨਾਲ ਸੋਨੇ ਅਤੇ ਚਾਂਦੀ ਦੋਵਾਂ ਵਿੱਚ ਤਿਆਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਯਾਦਗਾਰੀ ਸਿੱਕੇ 24 ਕੈਰੇਟ ਸੋਨੇ ਵਿੱਚ 5 ਅਤੇ 10 ਗ੍ਰਾਮ (999 ਸ਼ੁੱਧਤਾ) ਅਤੇ 50 ਗ੍ਰਾਮ ਸ਼ੁੱਧ ਚਾਂਦੀ (999 ਸ਼ੁੱਧਤਾ)  ਵਿੱਚ ਉਪਲੱਬਧ ਹੋਣਗੇ। ਉਨ੍ਹਾਂ ਅੱਗੇ ਦੱਸਿਆ ਕਿ 5 ਗ੍ਰਾਮ ਸੋਨਾ (999 ਸ਼ੁੱਧਤਾ) ਦੀ ਵਿਕਰੀ ਕੀਮਤ 18,500/-, 10 ਗ੍ਰਾਮ ਸੋਨਾ (999 ਸ਼ੁੱਧਤਾ) ਦੀ ਵਿਕਰੀ ਕੀਮਤ 37,000/- ਅਤੇ 50 ਗ੍ਰਾਮ ਚਾਂਦੀ (999 ਸ਼ੁੱਧਤਾ) ਦੀ ਵਿਕਰੀ ਕੀਮਤ 2900/- ਰੁਪਏ ਪ੍ਰਤੀ ਦਰ ਨਾਲ ਵੇਚਿਆ ਜਾਵੇਗਾ।
       ਭਾਈ ਸੁਖਦੀਪ ਸਿੰਘ ਸਿੱਧੂ, ਮੁੱਖ ਪ੍ਰਬੰਧਕ (ਨਿਰਯਾਤ) ਨੇ ਦੱਸਿਆ ਕਿ ਇਨ੍ਹਾਂ ਯਾਦਗਾਰੀ ਮੈਡਲਾਂ ਨੂੰ ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਦਿੱਲੀ ਅਤੇ ਕੋਲਕਾਤਾ ਵਿੱਚ ਸਥਿਤ ਪੀ.ਐਸ.ਆਈ.ਈ.ਸੀ ਦੇ ਫੁੱਲਕਾਰੀ ਇੰਮਪੋਰੀਅਮਾਂ ਰਾਹੀਂ ਵੇਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯਾਦਗਾਰੀ ਮੈਡਲਾਂ ਨੂੰ ਐਮ.ਐਮ.ਟੀ.ਸੀ. ਦੇ ਸਾਰੇ ਭਾਰਤ ਵਿੱਚ ਸਥਿਤ ਰਿਟੇਲ ਦੁਕਾਨਾਂ ਉੱਤੇ ਵੀ ਵੇਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀ.ਐਸ.ਆਈ.ਈ.ਸੀ. ਸ਼ਰਧਾਲੂਆਂ ਅਤੇ ਆਮ ਜਨਤਾ ਨੂੰ ਪ੍ਰਮੁੱਖ ਬੈਂਕਾਂ ਅਤੇ ਈ-ਕਾਮਰਸ ਪਲੇਟਫਾਰਮ ਦੇ ਰਾਹੀਂ ਵੀ ਇਨ੍ਹਾਂ ਮੈਡਲਾਂ ਨੂੰ ਉਪਲੱਬਧ ਕਰਵਾਉਣ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ।
       ਦੱਸਣਯੋਗ ਹੈ ਕਿ ਪੀ.ਐਸ.ਆਈ.ਈ.ਸੀ. ਨੇ ਇਸ ਤੋਂ ਪਹਿਲਾਂ ਵੀ 300 ਸਾਲਾ ਖਾਲਸਾ ਸਥਾਪਨਾ ਦਿਵਸ ਦੇ ਮੌਕੇ ਉੱਤੇ ਯਾਦਗਾਰੀ ਸਿੱਕੇ ਜਾਰੀ ਕੀਤੇ ਸਨ, ਜਿਨ੍ਹਾਂ ਸੰਸਾਰ ਭਰ ਵਿੱਚ ਵੱਡੇ ਪੱਧਰ ਉੱਤੇ ਪ੍ਰਸ਼ੰਸਾ ਹੋਈ ਸੀ।
       ਇਸ ਮੌਕੇ ਸ੍ਰੀ ਐਮ.ਪੀ. ਸਿੰਘ, ਮੁੱਖ ਮਹਾਂ ਪ੍ਰਬੰਧਕ (ਐਫ ਐਂਡ ਏ), ਸ੍ਰੀ ਪੀ.ਕੇ. ਕਟਿਆਲ, ਉਪ ਮਹਾਂ ਪ੍ਰਬੰਧਕ (ਐਕਸਪੋਰਟ), ਸ੍ਰੀ ਐਸ.ਪੀ. ਐਸ. ਢਿੱਲੋਂ, ਪ੍ਰਬੰਧਕ (ਨਿਰਯਾਤ), ਮਿਸ ਜਿਗਿਆਸਾ ਨਾਰੰਗ, ਪ੍ਰਬੰਧਕ (ਐਮਰਪੋਰਿਆ), ਸ੍ਰੀ ਸਚਿਨ ਗੋਇਲ, ਪ੍ਰਬੰਧਕ (ਐਫ ਐਂਡ ਏ), ਸ੍ਰੀ ਅੰਕੁਰ ਚੌਧਰੀ, ਪ੍ਰਬੰਧਕ (ਮਿਲਖ), ਸ੍ਰੀ ਦੀਪਕ ਪ੍ਰਬੰਧਕ ਅਤੇ ਸ੍ਰੀ ਦਿਨੇਸ਼ ਅਰੋੜਾ ਮੌਜੂਦ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.