ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੇਨਕਾ ਗਾਂਧੀ ਨੇ ਇਕ ਵਾਰ ਫਿਰ ਵੋਟ ਲਈ ਵੋਟਰਾਂ ਨੂੰ ਦਿਖਾਈਆਂ ਅੱਖਾਂ
ਮੇਨਕਾ ਗਾਂਧੀ ਨੇ ਇਕ ਵਾਰ ਫਿਰ ਵੋਟ ਲਈ ਵੋਟਰਾਂ ਨੂੰ ਦਿਖਾਈਆਂ ਅੱਖਾਂ
Page Visitors: 2354

ਮੇਨਕਾ ਗਾਂਧੀ ਨੇ ਇਕ ਵਾਰ ਫਿਰ ਵੋਟ ਲਈ ਵੋਟਰਾਂ ਨੂੰ ਦਿਖਾਈਆਂ ਅੱਖਾਂਮੇਨਕਾ ਗਾਂਧੀ ਨੇ ਇਕ ਵਾਰ ਫਿਰ ਵੋਟ ਲਈ ਵੋਟਰਾਂ ਨੂੰ ਦਿਖਾਈਆਂ ਅੱਖਾਂ

April 14
17:23 2019

ਸੁਲਤਾਨਪੁਰ, 14 ਅਪ੍ਰੈਲ (ਪੰਜਾਬ ਮੇਲ)- ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਮੇਨਕਾ ਗਾਂਧੀ ਨੇ ਇਕ ਵਾਰ ਫਿਰ ਵੋਟ ਲਈ ਵੋਟਰਾਂ ਨੂੰ ਅੱਖਾਂ ਦਿਖਾਈਆਂ ਹਨ। ਉਨ੍ਹਾਂ ਸਾਫ਼ ਕਿਹਾ ਕਿ ਜਿੱਥੋਂ ਜਿੰਨੀਆਂ ਵੋਟਾਂ, ਉਥੋਂ ਦਾ ਓਨਾ ਹੀ ਵਿਕਾਸ। ਐਤਵਾਰ ਨੂੰ ਉਹ ਈਸੌਲੀ ਵਿਧਾਨ ਸਭਾ ਖੇਤਰ ਦੇ ਰਸੂਲਪੁਰ ਵਿਚ ਬੂਥ ਵਰਕਰਾਂ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਵਰਕਰਾਂ ਤੇ ਲੋਕਾਂ ਨੂੰ ਵੱਡੀ ਜਿੱਤ ਦਿਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਵਰਕਰਾਂ ਦੇ ਮਾਣ-ਸਨਮਾਨ ਦੀ ਰੱਖਿਆ ਕਰਨੀ ਉਨ੍ਹਾਂ ਨੂੰ ਆਉਂਦੀ ਹੈ। ਇਸੇ ਕਾਰਨ ਪੀਲੀਭੀਤ ਨੇ ਸੱਤ ਵਾਰ ਉਨ੍ਹਾਂ ‘ਤੇ ਭਰੋਸਾ ਪ੍ਰਗਟਾਇਆ। ਬੱਸ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਕੁਝ ਵੱਖਰਾ ਹੈ।
ਮੇਨਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਵੱਖਰਾ ਮਾਪਦੰਡ ਬਣਾਇਆ ਹੈ। ਜਿਸ ਪਿੰਡ ਤੋਂ ਜਿੰਨੀਆਂ ਵੋਟਾਂ ਮਿਲਦੀਆਂ ਹਨ, ਉਸੇ ਮੁਤਾਬਕ ਉਸ ਨੂੰ ਵਿਕਾਸ ਦੀ ਏ, ਬੀ, ਸੀ ਤੇ ਡੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈੇ। ਉਨ੍ਹਾਂ ਉਦਾਹਰਣ ਦੇ ਕੇ ਦੱਸਿਆ ਕਿ ਜਿਸ ਪਿੰਡ ਤੋਂ 80 ਫ਼ੀਸਦੀ ਵੋਟਾਂ ਮਿਲਦੀਆਂ ਹਨ, ਉਸ ਨੂੰ ਏ ਸ਼੍ਰੇਣੀ ਵਿਚ, 60 ਫ਼ੀਸਦੀ ਵਾਲੇ ਨੂੰ ਬੀ, 50 ਫ਼ੀਸਦੀ ਨੂੰ ਸੀ ਤੇ ਜਿੱਥੋਂ 50 ਫ਼ੀਸਦੀ ਤੋਂ ਘੱਟ ਵੋਟਾਂ ਮਿਲਦੀਆਂ ਹਨ ਜਾਂ ਉਹ ਹਾਰਦੀ ਹੈ, ਉਸ ਨੂੰ ਡੀ ਸ਼੍ਰੇਣੀ ਵਿਚ ਰੱਖਦੀ ਹੈ।
ਏ ਸ਼੍ਰੇਣੀ ਦੇ ਖੇਤਰ ਜਾਂ ਪਿੰਡ ਦਾ ਵਿਕਾਸ ਸਭ ਤੋਂ ਪਹਿਲਾਂ ਹੁੰਦਾ ਹੈ। ਉਥੇ ਕੰਮ ਖ਼ਤਮ ਹੋਣ ਤੋਂ ਬਾਅਦ ਬੀ ਫਿਰ ਸੀ ਅਤੇ ਅੰਤ ਵਿਚ ਡੀ ਸ਼੍ਰੇਣੀ ਦਾ। ਤੁਸੀਂ ਸਮਝ ਗਏ ਕਿ ਨਹੀਂ। ਇਹ ਤੁਹਾਡੇ ‘ਤੇ ਨਿਰਭਰ ਹੈ ਕਿ ਤੁਸੀਂ ਏ, ਬੀ ਜਾਂ ਸੀ ਸ਼੍ਰੇਣੀ ਲਈ ਵੋਟ ਕਰੋ, ਪਰ ਮੈਂ ਚਾਹੁੰਦੀ ਹਾਂ ਡੀ ਕੋਈ ਨਾ ਕਰੇ। ਬਲਕਿ ਮੈਂ ਤਾਂ ਕਹਾਂਗੀ ਕਿ ਸਾਰੇ ਲੋਕ ਏ ਸੂਚੀ ਵਿਚ ਆਪਣਾ ਨਾਂ ਦਰਜ ਕਰਵਾ ਲੈਣ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.