ਮੁੱਖ ਮੰਤਰੀ ਵੱਲੋਂ ਮਹਾਵੀਰ ਜਯੰਤੀ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈ
ਚੰਡੀਗੜ੍ਹ, 16 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਵੀਰ ਜਯੰਤੀ ਦੇ ਪਵਿੱਤਰ ਮੌਕੇ ਸੂਬੇ ਦੇ ਲੋਕਾਂ ਵਿਸ਼ੇਸ਼ਕਰ ਜੈਨ ਭਾਈਚਾਰੇ ਨੂੰ ਵਧਾਈ ਦਿੱਤੀ ਹੈ।
ਆਪਣੇ ਸੰਦੇਸ਼ ਵਿੱਚ ਮੁੱਖ ਮਤੰਰੀ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਭਗਵਾਨ ਮਹਾਵੀਰ ਜੀ ਦੀ ਫਿਲਾਸਫੀ ਅਤੇ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ ਦਿੱਤਾ ਹੈ ਜਿਨ੍ਹਾਂ ਨੇ ਅਹਿੰਸਾ, ਸ਼ਾਂਤੀ ਅਤੇ ਸਦਭਾਵਨਾ ਦੇ ਨਾਲ-ਨਾਲ ਸਧਾਰਨ ਰਹਿਣ-ਸਹਿਣ ਉੱਚ ਸੋਚਣ ਦੇ ਸਿਧਾਂਤਾਂ ਨੂੰ ਪ੍ਰਚਾਰਿਆ ਹੈ ਜਿਸ ਦਾ ਅਸਲ ਮਕਸਦ ਮਾਨਵਤਾ ਦੇ ਮਾਰਗ ‘ਤੇ ਚਲਣਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਗਵਾਨ ਮਹਾਵੀਰ ਦੀਆਂ ਆਪਸੀ ਭਾਈਚਾਰੇ, ਰਹਿਮ ਦਿਲੀ ਅਤੇ ਤਿਆਗ ਦੀਆਂ ਸਿੱਖਿਆਵਾਂ ਸਾਡੀਆਂ ਉੱਚ ਨੈਤਿਕ ਕਦਰਾ-ਕੀਮਤਾਂ ਦੀ ਸਦੀਆਂ ਪੁਰਾਣੀ ਵਿਰਾਸਤ ਨੂੰ ਦਰਸਾਉਂਦੀਆਂ ਹਨ ਜੋ ਕਿ ਮੌਜੂਦਾ ਪਦਾਰਥਵਾਦੀ ਸਮਾਜ ਵਿੱਚ ਮਾਨਵਤਾ ਨੂੰ ਸਦਾਚਾਰੀ ਅਤੇ ਅਸਰਦਾਇਕ ਜੀਵਨ ਜਿਉਣ ਦਾ ਮਾਰਗ ਦਿਖਾਉਂਦੀਆਂ ਹਨ।
ਮੁੱਖ ਮੰਤਰੀ ਨੇ ਭਗਵਾਨ ਮਹਾਵੀਰ ਜੀ ਵੱਲੋਂ ਦਿਖਾਏ ਮਾਰਗ ‘ਤੇ ਲੋਕਾਂ ਨੂੰ ਚੱਲਣ ਅਤੇ ਇਸ ਪਵਿੱਤਰ ਮੌਕੇ ਸਾਡੇ ਬਹੁਭਾਂਤੀ ਸਮਾਜ ਦੀਆਂ ਧਰਮ ਨਿਰਪੱਖ ਅਤੇ ਸਮਾਜਿਕ ਤੰਦਾਂ ਨੂੰ ਮਜ਼ਬੂਤ ਬਨਾਉਣ ਲਈ ਮਿਲ ਕੇ ਮਹਾਵੀਰ ਜਯੰਤੀ ਮਨਾਉਣ ਦੀ ਅਪੀਲ ਕੀਤੀ।