ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਆਪ’ ਨੇ ਖਹਿਰਾ ਦੇ ਹੱਕ ‘ਚ ਡਟੇ ਵਿਧਾਇਕਾਂ ਕੋਲੋਂ ਅਸਤੀਫੇ ਮੰਗੇ
Page Visitors: 2330
‘ਆਪ’ ਨੇ ਖਹਿਰਾ ਦੇ ਹੱਕ ‘ਚ ਡਟੇ ਵਿਧਾਇਕਾਂ ਕੋਲੋਂ ਅਸਤੀਫੇ ਮੰਗੇ
April 18
21:36 2019
ਇਸ ਤਹਿਤ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਮੁਖੀ ਤੇ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸਖਤ ਰੁਖ ਅਪਣਾਉਂਦਿਆਂ ਕਿਹਾ ਕਿ ਜਿੰਨੀ ਦੇਰ ਇਹ ਵਿਧਾਇਕ ਅਸਤੀਫੇ ਨਹੀਂ ਦਿੰਦੇ, ਉਨੀ ਦੇਰ ਇਨ੍ਹਾਂ ਨੂੰ ਲੋਕਾਂ ਦੀ ਕਚਹਿਰੀ ‘ਚ ਜਾ ਕੇ ਪੰਜਾਬ ਏਕਤਾ ਪਾਰਟੀ ਦੇ ਨਾਂ ‘ਤੇ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਂ ‘ਤੇ ਵਿਧਾਇਕ ਬਣਨ ਵਾਲੇ ਇਹ ਆਗੂ ਕੇਜਰੀਵਾਲ ਦੇ ਨਾਂ ‘ਤੇ ਮਿਲੀਆਂ ਸਹੂਲਤਾਂ ਤਾਂ ਮਾਣ ਰਹੇ ਹਨ ਪਰ ਉਸ ਪਾਰਟੀ ਦੀ ਮਦਦ ਕਰਨ ਦੀ ਬਜਾਏ ਹੁਣ ਆਪਣੀ ਪਾਰਟੀ ਬਣਾ ਕੇ ਇਸੇ ਪਾਰਟੀ ਨੂੰ ਖੋਰਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜੇਕਰ ਇਨ੍ਹਾਂ ਆਗੂਆਂ ‘ਚ ਨੈਤਿਕਤਾ ਬਚੀ ਹੈ ਤਾਂ ਇਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਸਬੂਤ ਇਕੱਠੇ ਕਰਨ ਦੇ ਬਾਅਦ ਕਾਰਵਾਈ ਕਰੇਗੀ ਪਾਰਟੀ
ਬੁੱਧ ਰਾਮ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਕੁਝ ਦਿਨ ਪਹਿਲਾਂ ਬਠਿੰਡਾ ਹਲਕੇ ‘ਚ ਕੀਤੇ ਗਏ ਰੋਡ ਸ਼ੋਅ ਦੌਰਾਨ ਹਲਕਾ ਮੌੜ ਤੋਂ ਜਗਦੇਵ ਸਿੰਘ ਕਮਾਲੂ, ਭਦੌੜ ਤੋਂ ਪਿਰਮਿਲ ਸਿੰਘ, ਮਾਨਸਾ ਤੋਂ ਨਾਜ਼ਰ ਸਿੰਘ ਮਾਨਾਸ਼ਾਹੀਆ ਤੇ ਖਰੜ ਤੋਂ ਕੰਵਰ ਸੰਧੂ ਸ਼ਾਮਿਲ ਹੋਏ ਸਨ। ਇਸ ਲਈ ਪਾਰਟੀ ਇਨ੍ਹਾਂ ਦੀ ਇਸ ਕਾਰਵਾਈ ਸਬੰਧੀ ਸਬੂਤ ਇਕੱਠੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਬਠਿੰਡਾ ਹਲਕੇ ਤੋਂ ਪ੍ਰੋ. ਬਲਜਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਹੈ ਤੇ ਇਨ੍ਹਾਂ ਵਿਧਾਇਕਾਂ ਨੇ ਪ੍ਰੋ. ਬਲਜਿੰਦਰ ਕੌਰ ਦੇ ਹੱਕ ‘ਚ ਪ੍ਰਚਾਰ ਨਾ ਕੀਤਾ ਤਾਂ ਪਾਰਟੀ ਸਖਤ ਕਦਮ ਚੁੱਕੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਤੇ ਫਰੀਦਕੋਟ ਤੋਂ ਪੰਜਾਬ ਏਕਤਾ ਪਾਰਟੀ ਵੱਲੋਂ ਚੋਣ ਲੜ ਰਹੇ ਬਲਦੇਵ ਸਿੰਘ ਤਾਂ ਆਪ ਦੀ ਟਿਕਟ ‘ਤੇ ਚੋਣ ਲੜ ਕੇ ਵਿਧਾਇਕ ਬਣੇ ਸਨ। ਇਸ ਲਈ ਇਨ੍ਹਾਂ ਆਗੂਆਂ ਨੂੰ ਹੁਣ ਨਵੀਂ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਉਤਰਨ ਤੋਂ ਪਹਿਲਾਂ ਨੈਤਿਕਤਾ ਦੇ ਤੌਰ ‘ਤੇ ਤਾਂ ਅਸਤੀਫਾ ਦੇਣਾ ਹੀ ਚਾਹੀਦਾ ਹੈ ਸਗੋਂ ਕਾਨੂੰਨ ਅਨੁਸਾਰ ਵੀ ਇਹ ਦੋਵੇਂ ਪਾਰਟੀਆਂ ‘ਚ ਨਹੀਂ ਰਹਿ ਸਕਣਗੇ।