ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲੋਕ ਸਭਾ ਚੋਣਾਂ ਵਿੱਚ ਕਈ ਉਮੀਦਵਾਰਾਂ ਦੇ ਨਾਮ, ਸਰ-ਨਾਮ ਇੱਕੋ ਜਿਹੇ
ਲੋਕ ਸਭਾ ਚੋਣਾਂ ਵਿੱਚ ਕਈ ਉਮੀਦਵਾਰਾਂ ਦੇ ਨਾਮ, ਸਰ-ਨਾਮ ਇੱਕੋ ਜਿਹੇ
Page Visitors: 2589

ਲੋਕ ਸਭਾ ਚੋਣਾਂ ਵਿੱਚ ਕਈ ਉਮੀਦਵਾਰਾਂ ਦੇ ਨਾਮ, ਸਰ-ਨਾਮ ਇੱਕੋ ਜਿਹੇ

ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ) – ਇਸ ਨੂੰ ਵੋਟਰਾਂ ਨੂੰ ਘੁੰਮਣਘੇਰੀ ਵਿੱਚ ਪਾਉਣ ਦੀ ਕੋਸ਼ਿਸ਼ ਕਹਿ ਲਓ ਜਾਂ ਫਿਰ ਸੰਯੋਗ, ਲੋਕ ਸਭਾ ਚੋਣਾਂ ਲੜ ਰਹੇ ਦਰਜਨਾਂ ਉਮੀਦਵਾਰਾਂ ਦੇ ਨਾਮ ਜਾਂ ਉਪਨਾਮ ਮਿਲਦੇ-ਜੁਲਦੇ ਹਨ। ਵਡੋਦਰਾ ਵਿੱਚ ਇੱਕ ਆਜ਼ਾਦ ਉਮੀਦਵਾਰ ਨਰਿੰਦਰ ਬਾਬੂ ਲਾਲ ਮੋਦੀ ਪ੍ਰਧਾਨ ਮੰਤਰੀ ਅੁਹਦੇ ਦੇ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਖਿਲਾਫ ਮੈਦਾਨ ਵਿੱਚ ਹੈ। ਰਾਜਧਾਨੀ ਵਿੱਚ ਦਿੱਲੀ ਪੱਛਮੀ ਸੀਟ ’ਤੇ, ਜਿੱਥੇ 10 ਅਪ੍ਰੈਲ ਨੂੰ ਵੋਟਾਂ ਪੈ ਚੁੱਕੀਆਂ ਹਨ, ਤਿੰਨ ਜਰਨੈਲ ਸਿੰਘ ਚੋਣ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚੋਂ ਇੱਕ ਆਮ ਆਦਮੀ ਪਾਰਟੀ ਤੋਂ ਅਤੇ ਦੋ ਆਜ਼ਾਦ ਸਨ। ਬਿਹਾਰ ਦੀ ਬਾਂਕਾ ਸੀਟ ’ਤੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਂਰਾਂ ਦੇ ਇੱਕੋ ਨਾਮ ਸੰਜੇ ਕੁਮਾਰ ਹਨ। ਸਭ ਤੋਂ ਵੱਧ ਲੋਕ ਸਭਾ ਸੀਟਾਂ ਵਾਲੇ ਉ¤ਤਰ ਪ੍ਰਦੇਸ਼ ਦੇ ਮਥੁਰਾ ਵਿੱਚ ਭਾਜਪਾ ਉਮੀਦਵਾਰ ਹੇਮਾ ਮਲਿਨੀ ਦੇ ਖਿਲਫ ਇਸੇ ਨਾਮ ਦੀ ਇੱਕ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹੈ। ਕੇਰਲ ਵਿੱਚ ਕੰਨੂਰ ਸੀਟ ’ਤੇ ਤਿੰਨ ਕੇਸੁਧਾਕਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਇੱਕ ਕਾਂਗਰਸ ਤੋਂ ਅਤੇ ਤਿੰਨ ਆਜ਼ਾਦ ਹਨ। ਪੰਜਾਬ ਦੀ ਬਠਿੰਡਾ ਸੀਟ ’ਤੇ ਕਾਂਗਰਸ ਦੇ ਮਨਪ੍ਰੀਤ ਸਿੰਘ ਤੇ ਇਸੇ ਨਾਮ ਦਾ ਇੱਕ ਆਜ਼ਾਦ ਉਮੀਦਵਾਰ ਹੈ। ਹੋਰਨਾਂ ਸੀਟਾਂ ’ਤੇ ਅਜਿਹੇ ਉਮੀਦਵਾਰ ਵੀ ਹਨ, ਜਿਨ੍ਹਾਂ ਦਾ ਪਹਿਲਾ ਨਾਮ ਜਾਂ ਉਪਨਾਮ ਇੱਕ ਦੂਜੇ ਨਾਲ ਮਿਲਦਾ-ਜੁਲਦਾ ਹੈ। ਹਰਿਆਣਾ ਦੀ ਹਿਸਾਰ ਸੀਟ ’ਤੇ ਹਰਿਆਣਾ ਜਨਹਿਤ ਕਾਂਗਰਸ ਦੇ ਕੁਲਦੀਪ ਬਿਸ਼ਨੋਈ ਖਿਲਾਫ ਸੱਤ ਕੁਲਦੀਪ ਮੈਦਾਨ ਵਿੱਚ ਹਨ। ਹਰਿਆਣੇ ਦੀ ਭਿਵਾਨੀ-ਮਹਿੰਦਰਗੜ੍ਹ ਸੀਟ ’ਤੇ ਦੋ ਸਤਪਾਲ ਆਜ਼ਾਦ ਉਮੀਦਵਾਰ ਹਨ। ਬਿਹਾਰ ਦੇ ਸਮਸਤੀਪੁਰ ਵਿੱਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਾਮਚੰਦਰ ਰਾਮ ਹਨ ਤੇ ਲੋਕ ਜਨ ਸ਼ਕਤੀ ਪਾਰਟੀ ਦੇ ਰਾਮਚੰਦਰ ਪਾਸਵਾਨ ਹਨ। ਗੁਜਰਾਤ ਦੇ ਬਾਰਦੋਲੀ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਰਾਵਲੀਬੇਨ ਸ਼ੰਕਰਭਾਈ ਨੂੰ ਮੈਦਾਨ ਵਿੱਚ ਉਤਾਰਿਆ ਹੈ, ਹਿੰਦੋਸਤਾਨ ਨਿਰਮਾਣ ਦਲ ਨੇ ਇਸ ਸੀਟ ’ਤੇ ਰੇਨਿਆਭਾਈ ਸ਼ੰਕਰਭਾਈ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.