ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਵਿੱਚ ਵੋਟ ਦਾ ਅਧਿਕਾਰ ਖਤਰੇ ’ਚ : ਓਬਾਮਾ
ਅਮਰੀਕਾ ਵਿੱਚ ਵੋਟ ਦਾ ਅਧਿਕਾਰ ਖਤਰੇ ’ਚ : ਓਬਾਮਾ
Page Visitors: 2414

ਅਮਰੀਕਾ ਵਿੱਚ ਵੋਟ ਦਾ ਅਧਿਕਾਰ ਖਤਰੇ ’ਚ : ਓਬਾਮਾ

ਨਿਊਯਾਰਕ, 13 ਅਪ੍ਰੈਲ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਰਿਪਬਲਿਕਨ ਪਾਰਟੀ ਅਮਰੀਕਾ ’ਚ ਵੋਟ ਦੇ ਅਧਿਕਾਰ ’ਤੇ ਖਤਰਾ ਪੈਦਾ ਕਰ ਰਹੀ ਹੈ। ਸਾਲ 1965 ’ਚ ਇਸ ਇਤਿਹਾਸਕ ਕਾਨੂੰਨ ਬਣਨ ਤੋਂ ਬਾਅਦ ਉਸ ਦੀ ਇਹ ਕੋਸ਼ਿਸ਼ ਇਸ ਸਮੇਂ ਸਿਖਰ ’ਤੇ ਹੈ। ਇਸ ਕਾਨੂੰਨ ਤਹਿਤ ਲੱਖਾਂ ਕਾਲੇ ਅਮਰੀਕੀਆਂ ਤੇ ਦੂਜੇ ਘੱਟ ਗਿਣਤੀਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਸੀ। ਓਬਾਮਾ ਨੇ ਰਿਪਬਲਿਕਨ ਪਾਰਟੀ ਦੀ ਇਹ ਆਲੋਚਨਾ ਅਸਲ ’ਚ ਕਾਂਗਰਸ ਦੀਆਂ ਨਵੰਬਰ ’ਚ ਹੋਣ ਵਾਲੀਆਂ ਮੱਧ-ਕਾਲੀ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਸਰਗਰਮ ਕਰਨ ਲਈ ਕੀਤੀ ਹੈ। ਇਨ੍ਹਾਂ ਚੋਣਾਂ ਵਿੱਚ ਸੰਸਦ ’ਚ ਡੈਮੋਕ੍ਰੇਟਿਕ ਪਾਰਟੀ ਦਾ ਕੰਟਰੋਲ ਦਾਅ ਉ¤ਤੇ ਹੈ। ਓਬਾਮਾ ਦੀ ਪਾਰਟੀ ਦੇ ਕਈ ਲੋਕਾਂ ਨੂੰ ਡਰ ਹੈ ਕਿ ਵੋਟਿੰਗ ਲਈ ਤੈਅ ਧਾਰਾਵਾਂ ਉ¤ਤੇ ਵੋਟਾਂ ਤੋਂ ਪਹਿਲਾਂ ਪਾਬੰਦੀਆਂ ਲੱਗਣ ਨਾਲ ਡੈਮੋਕ੍ਰੇਟਿਕ ਪਾਰਟੀ ਦੀਆਂ ਆਸਾਂ ’ਤੇ ਪਾਣੀ ਫਿਰ ਸਕਦਾ ਹੈ। ਮਨੁੱਖੀ ਅਧਿਕਾਰ ਵਰਕਰ ਅਤੇ ਟੀ ਵੀ ਹੋਸਟ ਅਲ ਸ਼ਾਰਪਟਨ ਦੇ ਨੈਸ਼ਨਲ ਐਕਸ਼ਨ ਨੈਟਵਰਕ ਕਾਨਫਰੰਸ ’ਤੇ ਦਿੱਤੇ ਜੋਸ਼ੀਲੇ ਭਾਸ਼ਣ ’ਚ ਓਬਾਮਾ ਨੇ ਕਿਹਾ ਕਿ ਸਿੱਧਾ ਤੇ ਕੌੜਾ ਸੱਚ ਇਹ ਹੈ ਕਿ ਅੱਜ ਵੋਟ ਦਾ ਅਧਿਕਾਰ ਖਤਰੇ ਵਿੱਚ ਹੈ ਤੇ ਪੰਜ ਦਹਾਕੇ ਪਹਿਲਾਂ ਵੋਟ ਦਾ ਅਧਿਕਾਰ ਐਕਟ ਦੇ ਕਾਨੂੰਨ ਬਣਨ ਤੋਂ ਬਾਅਦ ਏਦਾਂ ਕਦੇ ਨਹੀਂ ਹੋਇਆ। ਇਹ ਦੂਜਾ ਦਿਨ ਹੈ, ਜਦੋਂ ਅਮਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਨੇ ਨਸਲੀ ਵਿਤਕਰੇ ’ਤੇ ਭਾਸ਼ਣ ਦਿੱਤਾ ਹੈ। ਇਹ ਅਜਿਹਾ ਮੁੱਦਾ ਹੈ, ਜਿਹੜਾ ਆਮ ਤੌਰ ’ਤੇ ਉਨ੍ਹਾਂ ਦੇ ਏਜੰਡੇ ਦੇ ਚੋਟੀ ’ਤੇ ਨਹੀਂ ਰਹਿੰਦਾ। ਘੱਟ ਗਿਣਤੀਆਂ ਦੀ ਬਹੁਤ ਘੱਟ ਮਦਦ ਕਰਨ ਲਈ ਓਬਾਮਾ ਨੂੰ ਅਫਰੀਕੀ-ਅਮਰੀਕੀਆਂ ਵੱਲੋਂ ਆਲੋਚਨਾ ਸਹਿਣੀ ਪੈਂਦੀ ਰਹੀ, ਪਰ ਦੂਜੇ ਕਾਰਜਕਾਲ ’ਚ ਉਨ੍ਹਾਂ ਨੇ ਅਸਮਾਨਤਾ ’ਤੇ ਵੱਧ ਧਿਆਨ ਦਿੱਤਾ ਹੈ। ਰਾਸ਼ਟਰਪਤੀ ਨੇ ਸੰਕਲਪ ਜਤਾਇਆ ਕਿ ਉਹ ਵੋਟ ਦੇ ਅਧਿਕਾਰ ’ਤੇ ਕੀਤੇ ਜਾਣ ਵਾਲੇ ਹਮਲਿਆਂ ਨੂੰ ਚੁਣੌਤੀ ਦੇਣਗੇ। ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਵੱਲੋਂ ਕਿਸੇ ਵਿਸ਼ੇਸ਼ ਕਦਮ ਦਾ ਕੋਈ ਨਵਾਂ ਐਲਾਨ ਨਹੀਂ ਕੀਤਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.