ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿਰਫ ਹਵਾਈ ਹਮਲਿਆਂ ਨਾਲ ਖਤਮ ਨਹੀਂ ਹੋਵੇਗੀ ਆਈ.ਐਸ.ਆਈ.ਐਸ. : ਜ਼ਰੀਫ
ਸਿਰਫ ਹਵਾਈ ਹਮਲਿਆਂ ਨਾਲ ਖਤਮ ਨਹੀਂ ਹੋਵੇਗੀ ਆਈ.ਐਸ.ਆਈ.ਐਸ. : ਜ਼ਰੀਫ
Page Visitors: 2572

ਸਿਰਫ ਹਵਾਈ ਹਮਲਿਆਂ ਨਾਲ ਖਤਮ ਨਹੀਂ ਹੋਵੇਗੀ ਆਈ.ਐਸ.ਆਈ.ਐਸ. : ਜ਼ਰੀਫ
ਵਾਸ਼ਿੰਗਟਨ, 19 ਸਤੰਬਰ (ਪੰਜਾਬ ਮੇਲ)- ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਤ (ਆਈ ਐਸ ਆਈ ਐਸ) ਇੱਕ ਖਤਰਨਾਕ ਜਥੇਬੰਦੀ ਵਜੋਂ ਉਭਰੀ ਹੈ ਅਤੇ ਇਸ ਅੱਤਵਾਦੀ ਸੰਗਠਨ ਨੂੰ ਸਿਰਫ ਹਵਾਈ ਹਮਲਿਆਂ ਨਾਲ ਨੇਸਤਾਨਾਬੂਦ ਨਹੀਂ ਕੀਤਾ ਜਾ ਸਕਦਾ।
ਜ਼ਰੀਫ ਇਥੇ ਅਮਰੀਕਾ ਦੇ ਸੀਨੀਅਰ ਥਿੰਕ ਟੈਂਕ (ਕੌਂਸਲ ਆਨ ਫਾਰਨ ਰਿਲੇਸ਼ਨ) ਵੱਲੋਂ ਕਰਵਾਏ ਸਮਾਰੋਹ ਵਿੱਚ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ, ”ਆਈ ਐਸ ਆਈ ਐਸ ਨਾਲ ਸਾਨੂੰ ਸਾਰਿਆਂ ਨੂੰ ਕਿਵੇਂ ਨਜਿੱਠਣਾ ਚਾਹੀਦਾ ਹੈ, ਇਸ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ। ਇਸ ਦੇ ਪੂਰੀ ਤਰ੍ਹਾਂ ਸਫਾਏ ਲਈ ਸਿਰਫ ਹਵਾਈ ਬੰਬਾਰੀ ਕਾਫੀ ਨਹੀਂ ਹੋਵੇਗੀ, ਇਸ ਨਵੀਂ ਹਕੀਕਤ ਦਾ ਨਵੇਂ ਯਤਨਾਂ ਨਾਲ ਸਾਹਮਣਾ ਕਰਨਾ ਹੋਵੇਗਾ।” ਉਨ੍ਹਾਂ ਕਿਹਾ, ”ਸਾਡਾ ਮੰਨਣਾ ਹੈ ਕਿ ਸਾਨੂੰ ਇਸ ਸੰਕਟ ਨਾਲ ਨਜਿੱਠਣਾ ਹੋਵੇਗਾ। ਇਹ ਕਿਸੇ ਇੱਕ ਭਾਈਚਾਰੇ ਲਈ ਖਤਰਾ ਨਹੀਂ ਹੈ ਅਤੇ ਨਾ ਹੀ ਕਿਸੇ ਇੱਕ ਖੇਤਰ ਲਈ ਵਿਸ਼ੇਸ਼ ਖਤਰਾ ਹੈ।” ਇਹ ਨਾ ਸਿਰਫ ਸੀਰੀਆ ਤੱਕ ਸੀਮਤ ਹੈ ਅਤੇ ਨਾ ਹੀ ਸਿਰਫ ਇਰਾਕ ਤੱਕ ਸੀਮਤ ਹੈ।
ਇਰਾਨ ਦੇ ਵਿਦੇਸ਼ ਮੰਤਰੀ ਆਈ ਐਸ ਆਈ ਐਸ ਵਿਰੁੱਧ ਅਮਰੀਕਾ ਦੀ ਨੀਤੀ ਅੰਤਰਰਾਸ਼ਟਰੀ ਗਠਜੋੜ ਦੇ ਆਲੋਚਕ ਰਹੇ ਹਨ। ਉਨ੍ਹਾਂ ਮੁਤਾਬਕ ਜਿਨ੍ਹਾਂ ਲੋਕਾਂ ਨੇ ਆਈ ਐਸ ਆਈ ਐਸ ਨੂੰ ਸਹਿਯੋਗ ਦਿੱਤਾ ਅਤੇ ਉਸ ਦੇ ਨਿਰਮਾਣ ਅਤੇ ਪੈਦਾ ਹੋਣ ਦਾ ਕਾਰਨ ਬਣੇ, ਅੱਜ ਉਹ ਉਨ੍ਹਾਂ ਲੋਕਾਂ ਲਈ ਹੀ ਖਤਰਾ ਬਣ ਗਿਆ ਹੈ। ਜ਼ਰੀਫ ਨੇ ਕਿਹਾ ਕਿ ਆਈ ਐਸ ਆਈ ਐਸ ਨਾਲ ਨਜਿੱਠਣ ਵਿਚ ਇਰਾਨ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, ”ਮੈਂ ਇਸ ਨੂੰ ਇਸਲਾਮਿਕ ਸਟੇਟ ਲਈ ਕਹਾਂਗਾ ਕਿਉਂਕਿ ਇਹ ਨਾ ਤਾਂ ਇਸਲਾਮਿਕ ਹੈ ਅਤੇ ਨਾ ਹੀ ਇਹ ਕੋਈ ਦੇਸ਼ (ਸਟੇਟ) ਹੈ ਜਿਵੇਂ ਕਿ ਪਹਿਲਾਂ ਵੀ ਰਾਸ਼ਟਰਪਤੀ ਬਰਾਕ ਓਬਾਮਾ ਇਸ ਬਿੰਦੂ ਨੂੰ ਉਟਾ ਚੁੱਕੇ ਹਨ। ਇਹ ਇੱਕ ਅੱਤਵਾਦੀ ਸੰਗਠਨ ਹੈ, ਇੱਕ ਖਤਰਨਾਕ ਅੱਤਵਾਦੀ ਸੰਗਠਨ ਜਿਸ ਦਾ ਨਿਰਮਾਣ ਕਈ ਕਾਰਨਾਂ ਕਰ ਕੇ ਹੋਇਆ ਹੈ।”

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.