ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
15 ਕਰੋੜ ਦੀ ਹੇਰੋਇਨ ਸਮੇਤ ਸਰਪੰਚ ਕਾਬੂ
15 ਕਰੋੜ ਦੀ ਹੇਰੋਇਨ ਸਮੇਤ ਸਰਪੰਚ ਕਾਬੂ
Page Visitors: 2382

15 ਕਰੋੜ ਦੀ ਹੇਰੋਇਨ ਸਮੇਤ ਸਰਪੰਚ ਕਾਬੂ
ਅੰਮ੍ਰਿਤਸਰ, 20 ਸਤੰਬਰ (ਪੰਜਾਬ ਮੇਲ)-ਬੀ. ਐੱਸ. ਐੱਫ. ਨੇ ਦੇਸ਼ ਦੀ ਭਾਰਤ-ਪਾਕਿਸਤਾਨ ਸਰਹੱਦ ’ਤੇ ਇਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਸਰਹੱਦ ਪਾਰ ਤੋਂ ਆਈ ਤਿੰਨ ਕਿਲੋ ਹੈਰੋਇਨ ਨਾਲ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਪੁਲਸ ਦੇ ਹਵਾਲੇ ਕੀਤਾ ਸੀ। ਦਰਅਸਲ ਬੀ. ਐੱਸ. ਐੱਫ. ਦੀ ਧਾਰੀਵਾਲ ਉਡਰ ਪੋਸਟ ’ਤੇ ਜਦੋਂ ਬੀਤੀ ਰਾਤ ਬੀ. ਐੱਸ. ਐੱਫ. ਦੇ ਜਵਾਨ ਆਪਣੀ ਡਿਊਟੀ ਕਰ ਰਹੇ ਸਨ, ਉਦੋਂ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਭਾਰਤੀ ਸਰਹੱਦ ਦੇ ਅੰਦਰ ਕਿਸੇ ਦੇ ਆਉਣ ਦੀ ਆਹਟ ਸੁਣਾਈ ਦਿੱਤੀ, ਜਿਸ ਕਾਰਨ ਬੀ. ਐੱਸ. ਐੱਫ. ਨੇ ਆਪਣੀ ਸਰਗਰਮਤਾ ਦਿਖਾਉਂਦੇ ਹੋਏ ਇਕ ਵਿਅਕਤੀ ਨੂੰ ਫੜਿਆ। ਜਿਸ ਕੋਲੋਂ ਤਿੰਨ ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 15 ਕਰੋੜ ਰੁਪਏ ਹੈ, ਦਰਅਸਲ ਫੜਿਆ ਗਿਆ ਇਹ ਵਿਅਕਤੀ ਕੋਈ ਆਮ ਵਿਅਕਤੀ ਨਹੀਂ ਹੈ, ਸਗੋਂ ਇਹ ਸਰਹੱਦੀ ਇਲਾਕੇ ਦੇ ਪਿੰਡ ਦਾ ਸਰਪੰਚ ਹੈ, ਜਿਸ ਨੇ ਇਸ ਤਸਕਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉੱਥੇ ਹੀ ਬੀ. ਐੱਸ. ਐੱਫ. ਨੇ ਇਸ ਵਿਅਕਤੀ ਨੂੰ ਫੜ ਕੇ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਜਿੱਥੇ ਪੁਲਸ ਨੇ ਦੋਸ਼ੀ ਗੁਰਮੇਲ ਸਿੰਘ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਦੇਹਾਤੀ ਪੁਲਸ ਦੇ ਐੱਸ. ਐੱਸ. ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੀ. ਐੱਸ. ਐੱਫ. ਨੇ ਇਕ ਵਿਅਕਤੀ ਜੋ ਕਿ ਬੀਤੀ ਰਾਤ ਸਰਹੱਦ ’ਤੇ ਫੜਿਆ ਗਿਆ ਸੀ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਥੇ ਹੀ ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਸਰਪੰਚ ਤੋਂ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ, ਨਾਲ ਹੀ ਪੁਲਸ ਦਾ ਕਹਿਣਾ ਹੈ ਕਿ ਇਸ ਸਰਪੰਚ ਦੇ ਪਿਛਲੇ 6 ਸਾਲਾਂ ਤੋਂ ਵਿੱਤੀ ਕਾਰੋਬਾਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਇਸ ਨੇ ਪਿਛਲੇ 6 ਸਾਲਾਂ ’ਚ ਕਿੰਨੀ ਸੰਪਤੀ ਬਣਾਈ ਹੈ। ਨਾਲ ਹੀ ਇਸ ਦਾ ਆਚਰਨ ਪਿਛਲੇ ਕੁਝ ਸਮੇਂ ਤੋਂ ਕਿਸੇ ਤਰ੍ਹਾਂ ਦਾ ਹੈ, ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਇਹ ਹੀ ਨਹੀਂ ਇਸ ਸਰਪੰਚ ਦੇ ਪਹਿਲੇ ਵੀ ਹੈਰੋਇਨ ਤਸਕਰੀ ਅਤੇ ਨਸ਼ੇ ਦੀ ਤਸਕਰੀ ’ਚ ਨਾਂ ਆ ਚੁੱਕਿਆ ਹੈ ਪਰ ਉੱਚਾ ਅਹੁਦਾ ਹੋਣ ਦੇ ਕਾਰਨ ਇਹ ਪੁਲਸ ਅਤੇ ਸੁਰੱਖਿਆ ਏਜੰਸੀਆਂ ਦੀ ਗ੍ਰਿਫਤ ਤੋਂ ਬਾਹਰ ਹੈ, ਉੱਥੇ ਹੀ ਪੁਲਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਤੋਂ ਵੱਡਾ ਖੁਲਾਸਾ ਹੋਣ ਦੀ ਆਸ ਹੈ। ਨਾਲ ਹੀ ਇਸ ਦੀ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਵਿੱਤੀ ਜਾਂਚ ਨੂੰ ਵੀ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਇਸ ਮਾਮਲੇ ’ਚ ਪੁਲਸ ਦੀ ਗ੍ਰਿਫਤ ’ਚ ਆਏ ਸਰਪੰਚ ਦਾ ਕਹਿਣਾ ਹੈ ਕਿ ਉਸ ਦਾ ਇਸ ਮਾਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸ ਨੂੰ ਉਸ ਦੇ ਪਿੰਡ ਦੇ ਇਕ ਜਾਣਕਾਰ ਵਿਅਕਤੀ ਨੇ ਕਿਹਾ ਸੀ ਕਿ ਉਸ ਦਾ ਕੁਝ ਸਾਮਾਨ ਸਰਹੱਦ ’ਤੇ ਡਿੱਗਾ ਹੈ ਅਤੇ ਉਹ ਉਸ ਨੂੰ ਲੈ ਕੇ ਆਏ ਅਤੇ ਜਿਸ ਨੂੰ ਉਹ ਲੈਣ ਲਈ ਗਿਆ ਅਤੇ ਉਹ ਫੜਿਆ ਗਿਆ ਅਤੇ ਉਸ ਦਾ ਇਸ ਹੈਰੋਇਨ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.