ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦੀ ਬਹਾਦਰਪੁਰ ਬਹੁ ਮੰਤਵੀ ਸਹਿਕਾਰੀ ਸਭਾ ਦੀਆਂ ਚੋਣਾ ਵਿੱਚ ਰਾਮਲਾਜ ਸਿੰਘ ਦਾ ਗਰੁੱਪ ਜੇਤੂ
ਦੀ ਬਹਾਦਰਪੁਰ ਬਹੁ ਮੰਤਵੀ ਸਹਿਕਾਰੀ ਸਭਾ ਦੀਆਂ ਚੋਣਾ ਵਿੱਚ ਰਾਮਲਾਜ ਸਿੰਘ ਦਾ ਗਰੁੱਪ ਜੇਤੂ
Page Visitors: 2411

ਦੀ ਬਹਾਦਰਪੁਰ ਬਹੁ ਮੰਤਵੀ ਸਹਿਕਾਰੀ ਸਭਾ ਦੀਆਂ ਚੋਣਾ ਵਿੱਚ ਰਾਮਲਾਜ ਸਿੰਘ ਦਾ ਗਰੁੱਪ ਜੇਤੂ
ਬਰੇਟਾ (ਰਾਮਜਸ ਸਿੰਘ ਬਿੱਲਾ ) ਇੱਥੋਂ ਨਾਲ ਹੀ ਲਗਦੇ ਪਿੰਡ ਬਹਾਦਰਪੁਰ ਵਿਖੇ ਦੀ ਬਹਾਦਰਪੁਰ ਬਹੁ ਮੰਤਵੀ ਸਹਿਕਾਰੀ ਸਭਾ ਦੀ ਚੋਣ ਸ਼ਾਂਤੀ ਪੂਰਵਕ  ਢੰਗ ਨਾਲ ਨੇਪਰੇ ਚੜ ਗਈ ।ਪਿੰਡ ਬਹਾਦਰਪੁਰ ਅਤੇ ਸਿਰਸੀ ਵਾਲਾ ਦੀ ਸਾਂਝੀ ਇਸ ਸਭਾ ਦੀਆਂ ਕੁੱਲ 262 ਵੋਟਾਂ, ਵਿੱਚੋਂ 258 ਵੋਟਾਂ ਪੋਲ ਹੋਈਆਂ ਜਿੰਨਾ ਵਿੱਚੋਂ 3 ਵੋਟਾਂ ਰੱਦ ਹੋ ਗਈਆਂ ਸਨ ।     ਇਸ ਸਭਾ ਦੀਆਂ ਚੋਣਾਂ ਵਿੱਚ ਮੌਜੂਦਾ ਸਰਪੰਚ ਗੁਰਜੀਤ ਸਿੰਘ ਲਾਲੂ ਅਤੇ ਸਾਬਕਾ ਸਰਪੰਚ ਰਾਮਲਾਜ ਸਿੰਘ ਦੇ ਗਰੁੱਪਾਂ ਦੀ ਆਪਸੀ ਟੱਕਰ ਸੀ ।ਇਸ 9 ਮੈਂਬਰੀ ਸਭਾ ਲਈ ਸਾਬਕਾ ਸਰਪੰਚ ਰਾਮਲਾਜ ਸਿੰਘ ਗਰੁੱਪ ਵੱਲੋਂ ਚਰਨਜੀਤ ਸਿੰਘ ਭੋਲਾ,ਦਰਸ਼ਨ ਸਿੰਘ,ਗੁਲਬ ਸਿੰਘ ਲੀਲੂ,ਸੁਖਦੇਵ ਸਿੰਘ ਅਤੇ ਸਿਰਸੀ ਵਾਲਾ ਤੋਂ ਗੁਰਜੰਟ ਸਿੰਘ ਚੋਣ ਮੈਦਾਨ ਉਤਾਰੇ ਗਏ ਸਨ,ਦੂਜੇ ਪਾਸੇ ਮੌਜੂਦਾ ਸਰਪੰਚ ਗੁਰਜੀਤ ਸਿੰਘ ਲਾਲੂ ਗਰੁੱਪ ਵੱਲੋਂ ਕੇਵਲ ਸਿੰਘ, ਸਰਦਾਰਾ ਸਿੰਘ,ਕਰਮ ਸਿੰਘ, ਸੁੱਖਪਾਲ ਸਿੰਘ ਕਾਲਾ,ਅਤੇ ਸਿਰਸੀ ਵਾਲਾ ਤੋਂ ਕਰਨੈਲ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।ਸਭਾ ਦੇ ਸਕੱਤਰ ਵਰਿੰਦਰ ਸਿੰਘ, ਇੰਸਪੈਕਟਰ ਨਰੇਸ਼ ਕੁਮਾਰ, ਚੋਣ ਅਧਿਕਾਰੀ ਇੰਸਪੈਕਟਰ ਲਛਮਣ ਰਾਮ ਦੀ ਦੇਖ ਰੇਖ ਹੇਠ ਹੋਈਆਂ ਇਹਨਾ ਚੋਣਾ ਵਿੱਚ ਸਾਬਕਾ ਸਰਪੰਚ ਰਾਮਲਾਜ ਸਿੰਘ ਗਰੁੱਪ ਦੇ ਪੰਜੇ ਮੈਬਰ ਜਿੱਤ ਗਏ,ਜਦਕਿ ਮੌਜੂਦਾ ਸਰਪੰਚ ਗੁਰਜੀਤ ਸਿੰਘ ਲਾਲੂ ਗਰੁੱਪ ਦੇ ਪੰਜ ਮੈਂਬਰਾਂ ਵਿੱਚੋਂ ਦੋ ਮੈਂਬਰ ਕਰਮ ਸਿੰਘ ਅਤੇ ਸੁੱਖਪਾਲ ਸਿੰਘ ਕਾਲਾ ਸਭ ਤੋਂ ਘੱਟ 23-23 ਵੋਟਾਂ ਲੈ ਕੇ ਬਰਾਬਰ ਰਹਿੰਦਿਆਂ ਹਾਰ ਗਏ ਸਨ,ਇੰਨ੍ਹਾ ਬਰਾਬਰ ਰਹਿ ਕੇ ਹਾਰੇ ਦੋਹਾਂ ਮੈਬਰਾਂ ਦੀ ਟਾਸ ਪਾਈ ਗਈ ਜਿਸ ਵਿੱਚ ਸੁੱਖਪਾਲ ਸਿੰਘ ਕਾਲਾ ਹਾਰ ਗਿਆ ਅਤੇ ਕਰਮ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ । 

 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.