ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਫਰਜ਼ੀ ਐਨਕਾਊਂਟਰ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਡੀ.ਜੀ.ਪੀ. ਤੋਂ ਮੰਗੀ ਰਿਪੋਰਟ
ਫਰਜ਼ੀ ਐਨਕਾਊਂਟਰ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਡੀ.ਜੀ.ਪੀ. ਤੋਂ ਮੰਗੀ ਰਿਪੋਰਟ
Page Visitors: 2441

ਫਰਜ਼ੀ ਐਨਕਾਊਂਟਰ ਮਾਮਲਾ:
ਮਨੁੱਖੀ ਅਧਿਕਾਰ ਕਮਿਸ਼ਨ ਨੇ ਡੀ.ਜੀ.ਪੀ. ਤੋਂ ਮੰਗੀ ਰਿਪੋਰਟ  
ਲੁਧਿਆਣਾ, 24 ਅਕਤੂਬਰ (ਪੰਜਾਬ ਮੇਲ)-ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ‘ਚ ਹੋਏ ਫਰਜ਼ੀ ਮੁਕਾਬਲਾ ਮਾਮਲੇ ‘ਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖਤ ਰੁਖ਼ ਅਪਣਾਉਂਦੇ ਹੋਏ ਡੀ ਜੀ ਪੀ ਪੰਜਾਬ ਨੂੰ ਇਸ ਦੀ ਡੂੰਘੀ ਜਾਂਚ ਕਰਕੇ ਰਿਪੋਰਟ ਭੇਜਣ ਦੇ ਹੁਕਮ ਕੀਤੇ ਹਨ। ਡੀ ਜੀ ਪੀ ਨੂੰ ਭੇਜੀ ਚਿੱਠੀ ਵਿੱਚ ਕਮਿਸ਼ਨ ਨੇ ਪੁੱਛਿਆ ਹੈ ਕਿ ਪੰਜਾਬ ਪੁਲਸ ਕਿਸ ਦਿਸ਼ਾ ‘ਚ ਕਿਹੜੇ ਤੱਥਾਂ ‘ਤੇ ਜਾਂਚ ਕਰ ਰਹੀ ਹੈ। ਕਮਿਸ਼ਨ ਦੇ ਚੈਅਰਮੈਨ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਪੁਲਸ ਦੀ ਰਿਪੋਰਟ ‘ਚ ਜੇ ਬੇਨਿਯਮੀਆਂ ਮਿਲੀਆਂ ਤਾਂ ਕਮਿਸ਼ਨ ਆਪਣੇ ਪੱਧਰ ‘ਤੇ ਜਾਂਚ ਕਰਵਾਏਗਾ।
ਲੁਧਿਆਣਾ ਦੇ ਇਕ ਆਰ ਟੀ ਆਈ ਵਰਕਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਸ ਫਰਜ਼ੀ ਮੁਕਾਬਲੇ ਦੀ ਜਾਣਕਾਰੀ ਦਿੱਤੀ ਸੀ। ਇਸ ‘ਚ ਮੰਗ ਕੀਤੀ ਸੀ ਕਿ ਮਾਮਲੇ ਦੀ ਸਰਬ ਉਚ ਏਜੰਸੀ ਤੋਂ ਜਾਂਚ ਕਰਵਾ ਕੇ ਅਪਰਾਧੀਆਂ ਦੇ ਚਿਹਰੇ ਬੇਨਕਾਬ ਕੀਤੇ ਜਾਣ। ਇਹ ਸ਼ਿਕਾਇਤ 29 ਸਤੰਬਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ ‘ਚ ਦਰਜ ਹੋਈ। ਇਸ ‘ਤੇ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਡੀ ਜੀ ਪੀ ਤੋਂ ਰਿਪੋਰਟ ਤਲਬ ਕੀਤੀ। ਜਮਾਲਪੁਰ ‘ਚ 27 ਸਤੰਬਰ ਦੀ ਸਵੇਰ ਤਿੰਨ ਪੁਲਸ ਮੁਲਾਜ਼ਮਾਂ ਨੇ ਮਹਿਲਾ ਸ਼੍ਰੋਮਣੀ ਅਕਾਲੀ ਦਲ ਸਰਪੰਚ ਦੇ ਪਤੀ ਨਾਲ ਮਿਲ ਕੇ ਇਨਕਾਊਂਟਰ ਦੀ ਆੜ ‘ਚ ਦੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.