ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਪ ਪਾਰਟੀ ਦੇ ਬਾਗੀਆਂ ਦੇ ‘ਸਵਰਾਜ ਅਭਿਆਨ’ ਦੇ ਮੁਖੀ ਬਣੇ ਆਨੰਦ ਕੁਮਾਰ
ਆਪ ਪਾਰਟੀ ਦੇ ਬਾਗੀਆਂ ਦੇ ‘ਸਵਰਾਜ ਅਭਿਆਨ’ ਦੇ ਮੁਖੀ ਬਣੇ ਆਨੰਦ ਕੁਮਾਰ
Page Visitors: 2377

ਆਪ ਪਾਰਟੀ ਦੇ ਬਾਗੀਆਂ ਦੇ ‘ਸਵਰਾਜ ਅਭਿਆਨ’ ਦੇ ਮੁਖੀ ਬਣੇ ਆਨੰਦ ਕੁਮਾਰ
ਨਵੀਂ ਦਿੱਲੀ, 16 ਅਪਰੈਲ (ਪੰਜਾਬ ਮੇਲ)-ਆਮ ਆਦਮੀ ਪਾਰਟੀ (ਆਪ) ਤੋਂ ਵੱਖ ਹੋਏ ਬਾਗੀ ਧੜੇ ਨੇ ਆਪਣੇ ਮੋਰਚੇ ‘ਸਵਰਾਜ ਅਭਿਆਨ’ ਦਾ ਕੱਲ੍ਹ ਰਸਮੀ ਐਲਾਨ ਕਰ ਦਿੱਤਾ। ਯੋਗਿੰਦਰ ਯਾਦਵ ਨੇ ਨਵੇਂ ਗੁੱਟ ਦੇ ਰਾਸ਼ਟਰੀ ਕਨਵੀਨਰ ਦੇ ਤੌਰ ‘ਤੇ ਪ੍ਰੋ. ਆਨੰਦ ਕੁਮਾਰ ਦੇ ਨਾਂ ਦਾ ਐਲਾਨ ਕਰ ਦਿੱਤਾ। ਇਸੇ ਤਰ੍ਹਾਂ ਆਪ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਕੱਢੇ ਗਏ ਸਾਰੇ ਸੱਤ ਮੈਂਬਰ ਅਤੇ ਦਿੱਲੀ ਦੇ ਮੌਜੂਦਾ ਵਿਧਾਇਕ ਪੰਕਜ ਪੁਸ਼ਕਰ ਨੂੰ ਲੈ ਕੇ ਇਸ ਦੀ ਕੰਮ ਚਲਾਊ ਕਾਰਜਕਾਰਨੀ ਬਣਾਈ ਗਈ ਹੈ।
ਪ੍ਰਸ਼ਾਂਤ ਭੂਸ਼ਣ ਨੇ ਭਵਿੱਖ ਦੀ ਰਣਨੀਤੀ ਬਾਰੇ ਸਾਫ ਕਿਹਾ ਕਿ ਹਾਲੇ ਇਹ ਨਾ ਤਾਂ ਪਾਰਟੀ ਹੈ ਅਤੇ ਨਾ ਹੀ ਗੈਰ ਸਰਕਾਰੀ ਸੰਸਥਾ (ਐਨ ਜੀ ਓ), ਪਰ ਅੱਗੇ ਚੱਲ ਕੇ ਇਹ ਸਿਆਸੀ ਪਾਰਟੀ ਦੀ ਭੂਮਿਕਾ ਵਿੱਚ ਆ ਸਕਦਾ ਹੈ। ਇਸ ਤੋਂ ਪਹਿਲੇ ਇਹ ਯਕੀਨੀ ਬਣਾ ਲਿਆ ਜਾਵੇਗਾ ਕਿ ਦੇਸ਼ ਭਰ ਤੋਂ ਇਹ ਸਮਰਥਨ ਵਾਪਸ ਜੁਟਾਉਣ ਵਿਚ ਸਫਲ ਹੈ ਅਤੇ ਨਾਲ ਹੀ ਸੰਗਠਨ ਉਨ੍ਹਾਂ ਸਿਧਾਂਤਾਂ ਨੂੰ ਅਪਣਾਉਣ ‘ਚ ਸਫਲ ਹੈ, ਜਿਨ੍ਹਾਂ ਦੀ ਅਸੀਂ ਗੱਲ ਕਰਦੇ ਰਹੇ ਹਾਂ। ਯੋਗਿੰਦਰ ਯਾਦਵ ਨੇ ਦੱਸਿਆ ਕਿ ਅਭਿਆਨ ਦੇ ਨੇਤਾ ਦੇਸ਼ ਵਿੱਚ ਸਵਰਾਜ ਅਭਿਆਨ ਯਾਤਰਾ ਕੱਢਣਗੇ, ਜੋ ਦੇਸ਼ ਦੇ ਲਗਭਗ ਸਾਰੇ ਜ਼ਿਲਿਆਂ ਵਿੱਚ ਜਾਵੇਗੀ। ਇਸੇ ਤਰ੍ਹਾਂ ਸਾਰੇ ਰਾਜਾਂ ਵਿੱਚ ਸਵਰਾਜ ਸੰਵਾਦ ਕਰਵਾਏ ਜਾਣਗੇ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.