ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬੈਂਸ ਭਰਾ 30 ਸਮਰਥਕਾਂ ਸਮੇਤ ਡ੍ਰਿਫਤਾਰ
ਬੈਂਸ ਭਰਾ 30 ਸਮਰਥਕਾਂ ਸਮੇਤ ਡ੍ਰਿਫਤਾਰ
Page Visitors: 2372

ਬੈਂਸ ਭਰਾ 30 ਸਮਰਥਕਾਂ ਸਮੇਤ ਡ੍ਰਿਫਤਾਰ
ਖੱਡ ਵਿੱਚੋਂ ਰੇਤਾ ਭਰਨ ਦੇ ਦੋਸ਼ ਹੇਠ ਕੀਤਾ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਪਰੈਲ (ਪੰਜਾਬ ਮੇਲ)- ਰੇਤ ਮਾਫੀਆ ਅਤੇ ਸਰਕਾਰ ਖ਼ਿਲਾਫ਼ ਜਨ ਅੰਦੋਲਨ ਚਲਾ ਰਹੀ ‘ਟੀਮ ਇਨਸਾਫ਼’ ਦੇ ਮੋਢੀ ਵਿਧਾੲਿਕਾਂ ਸਿਮਰਜੀਤ ਸਿੰਘ ਬੈਂਸ, ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ 5 ਅਾਜ਼ਾਦ ਕੌਂਸਲਰਾਂ ਸਮੇਤ 30 ਲੋਕਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਅਾ ਗਿਅਾ ਹੈ। ੳੁਨ੍ਹਾਂ ਤਿੰਨ ਦਿਨ ਪਹਿਲਾਂ ਹੀ ਸੱਤਿਆਗ੍ਰਹਿ ਸ਼ੁਰੂ ਕਰਕੇ ਚੂਹਡ਼ਵਾਲ ਦੀ ਖੱਡ ’ਚੋਂ ਰੇਤਾ ਕੱਢਣਾ ਸ਼ੁਰੂ ਕਰ ਦਿੱਤਾ ਸੀ। ਪੁਲੀਸ ਨੇ ੳੁਨ੍ਹਾਂ ਖ਼ਿਲਾਫ਼ ਰੇਤ ਚੋਰੀ, ਮਾੲੀਨਿੰਗ ਅੈਕਟ, ਸਰਕਾਰੀ ਕੰਮ ’ਚ ਵਿਘਨ ਪਾੳੁਣ ਅਤੇ ਲੋਕਾਂ ਨੂੰ ਭਡ਼ਕਾੳੁਣ ਦੀਅਾਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ੳੁਨ੍ਹਾਂ ਨੂੰ ਦੇਰ ਸ਼ਾਮ ਨੂੰ ਡਿੳੂਟੀ ਮੈਜਿਸਟਰੇਟ ਨੇ ਜੇਲ੍ਹ ਭੇਜ ਦਿੱਤਾ। ਪੁਲੀਸ ਨੇ 150 ਦੇ ਕਰੀਬ ਅਣਪਛਾਤੇ ਵਿਅਕਤੀਅਾਂ ਨੂੰ ਵੀ ਨਾਮਜ਼ਦ ਕੀਤਾ ਹੈ।
ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਸੈਂਕਡ਼ੇ ਸਮਰਥਕ ਅੱਜ ਸਵੇਰੇ ਰਾਹੋਂ ਰੋਡ ਸਥਿਤ ਪਿੰਡ ਚੂਹੜਵਾਲ ਦੀ ਰੇਤ ਖੱਡ ਵਿੱਚ ਪੁੱਜੇ, ਜਿੱਥੇ ਉਨ੍ਹਾਂ ਰੇਤ ਮਾਫੀਆ ਵੱਲੋਂ ਕੱਢ ਕੇ ਕਿਨਾਰਿਆਂ ’ਤੇ ਰੱਖੀ ਰੇਤ ਨੂੰ ਦਰਜਨ ਤੋਂ ਵੱਧ ਟਰਾਲੀਆਂ ਵਿੱਚ ਭਰ ਲਿਅਾ। ਲੁਧਿਆਣਾ ਪੁਲੀਸ ਦੇ ਤਿੰਨ ਏਡੀਸੀਪੀ ਪੱਧਰ ਦੇ ਅਫ਼ਸਰ ਭਾਰੀ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ, ਜਿੱਥੇ ਇਕ ਘੰਟੇ ਤਕ ਬੈਂਸ ਸਮਰਥਕਾਂ ਨਾਲ ਧੱਕਾਮੁੱਕੀ ਤੋਂ ਬਾਅਦ ਪੁਲੀਸ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਪੁਲੀਸ ਨੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੂੰ ਹੋਟਲ ਨਾਗਪਾਲ ਰਿਜੇਂਸੀ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਹੋਟਲ ਵਿੱਚ ਅੱਜ ਬੈਂਸ ਭਰਾਵਾਂ ਨੇ ਪੱਤਰਕਾਰ ਮਿਲਣੀ ਰੱਖੀ ਸੀ ਪਰ ੳੁਨ੍ਹਾਂ ਨੂੰ ਥਾਂ ਦੇਣ ਤੋਂ ੲਿਨਕਾਰ ਕਰ ਦਿੱਤਾ ਗਿਅਾ। ਵਿਧਾੲਿਕ ਬਲਵਿੰਦਰ ਸਿੰਘ ਬੈਂਸ ਨੇ ਦੋਸ਼ ਲਾੲਿਅਾ ਕਿ ਸਰਕਾਰ ਨੇ ਪੁਲੀਸ ਦਾ ਦਬਅਾ ਬਣਾ ਕੇ ੳੁਨ੍ਹਾਂ ਨੂੰ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ। ੲਿਥੋਂ ਹੀ ਜਥੇਦਾਰ ਬੈਂਸ ਨੇ ਸੱਤਿਅਾਗ੍ਰਹਿ ਨੂੰ ਅੱਜ ਤੋਂ ਹੀ ਸ਼ੁਰੂ ਕਰਨ ਦਾ ਅੈਲਾਨ ਕਰ ਦਿੱਤਾ। ੳੁਨ੍ਹਾਂ ਅੈਲਾਨ ਕੀਤਾ ਕਿ ਚੂਹਡ਼ਵਾਲ ਖੱਡ ’ਚ ਰੇਤਾ ਕੱਢਣ ਲੲੀ ਹਜ਼ਾਰਾਂ ਲੋਕ ਪਹਿਲਾਂ ਹੀ ਪੁੱਜ ਚੁੱਕੇ ਹਨ।
ਕੈਪਟਨ ਵੱਲੋਂ ਬੈਂਸ ਭਰਾਵਾਂ ਦੀ ਗ੍ਰਿਫ਼ਤਾਰੀ ਦੀ ਨਿੰਦਾ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ੳੁਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਵਿਰੋਧੀਆਂ ਦੀ ਅਾਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰੈਸ ਬਿਆਨ ਰਾਹੀਂ ੳੁਨ੍ਹਾਂ ਕਿਹਾ ਕਿ ਦੋਵਾਂ ਵਿਧਾਇਕਾਂ ਵੱਲੋਂ ਚੁੱਕੇ ਮੁੱਦਿਆਂ ’ਤੇ ਗੰਭੀਰ ਨੋਟਿਸ ਲੈਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ੳੁਨ੍ਹਾਂ ਬੈਂਸ ਭਰਾਵਾਂ ਵੱਲੋਂ ਆਮ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਲਏ ਸਟੈਂਡ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਿਹੜੇ ਲੋਕਾਂ ਦੀ ਅਾਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਲੋਕ ਹੀ ਸਬਕ ਸਿਖਾੳੁਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.