ਅਮਰੀਕਾ ਨੇ ਖਤਮ ਕੀਤੀ ਕਿਊਬਾ ਨਾਲ ਪੁਰਾਣੀ ਦੁਸ਼ਮਣੀ
ਵਾਸ਼ਿੰਗਟਨ, 1 ਜੁਲਾਈ (ਪੰਜਾਬ ਮੇਲ)- ਅਮਰੀਕਾ ਅਤੇ ਕਿਊਬਾ ਨੇ ਵਾਸ਼ਿੰਗਟਨ ਅਤੇ ਹਵਾਨਾ ਵਿਚ ਦੂਤਘਰ ਖੋਲ੍ਹਣ ਲਈ ਸਮਝੌਤਾ ਕੀਤਾ ਹੈ। ਸੀਤ ਯੁੱਧ ਦੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਇਸ ਨੂੰ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਅਮਰੀਕੀ ਸੂਤਰਾਂ ਨੇ ਦੱਸਿਆ ਕਿ ਉਹ ਰਸਮੀਂ ਤੌਰ ‘ਤੇ ਐਲਾਨ ਕਰਨਗੇ ਕਿ ਅਮਰੀਕਾ ਅਤੇ ਕਿਊਬਾ ਦੇ ਵਿਚ ਰਸਮੀ ਡਿਪਲੋਮੈਟ ਸੰਬੰਧ ਫਿਰ ਤੋਂ ਸਥਾਪਤ ਕਰਨ ਲਈ ਸਮਝੌਤਾ ਹੋਇਆ ਹੈ। ਉਮੀਦ ਹੈ ਕਿ ਬਰਾਕ ਓਬਾਮਾ ਜਨਤਕ ਤੌਰ ‘ਤੇ ਸਮਝੌਤੇ ਦਾ ਐਲਾਨ ਕਰਨਗ। ਉਨ੍ਹਾਂ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਵੱਡੀ ਵਿਦੇਸ਼ ਨੀਤੀ ਉਪਲੱਬਧੀਆਂ ‘ਚੋਂ ਇਕ ਮੰਨਿਆ ਜਾ ਰਿਹਾ ਹੈ। ਦੋਹਾਂ ਦੇਸ਼ਾਂ ਵਿਚ ਡਿਪਲੋਮੈਟਿਕ ਸੰਬੰਧ ਪੰਜ ਦਹਾਕਿਆਂ ਤੱਕ ਟੁੱਟੇ ਹੋਏ ਹਨ। ਸਹਿਯੋਗੀਆਂ ਵੱਲੋਂ 18 ਮਹੀਨਿਆਂ ਤੱਕ ਚੱਲੀਆਂ ਗੁਪਤ ਮੀਟਿੰਗਾਂ ਤੋਂ ਬਾਅਦ ਓਬਾਮਾ ਅਤੇ ਕਿਊਬਾ ਦੇ ਰਾਸ਼ਟਰਪਤੀ ਰਾਊਲ ਕਾਸਤਰੋ ਦਸੰਬਰ ਵਿਚ ਸੰਬੰਧ ਫਿਰ ਤੋਂ ਬਣਾਉਣ ਲਈ ਸਹਿਮਤ ਹੋਏ ਸਨ।