ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨੇਪਾਲ ਦਾ ਤਾਂ ਹੁਣ ਰਬ ਹੀ ਰਾਖਾ ,ਫਿਰ ਆਏ ਭੂਚਾਲ ਦੇ ਦੋ ਝਟਕੇ
ਨੇਪਾਲ ਦਾ ਤਾਂ ਹੁਣ ਰਬ ਹੀ ਰਾਖਾ ,ਫਿਰ ਆਏ ਭੂਚਾਲ ਦੇ ਦੋ ਝਟਕੇ
Page Visitors: 2442

ਨੇਪਾਲ ਦਾ ਤਾਂ ਹੁਣ ਰਬ ਹੀ ਰਾਖਾ ,ਫਿਰ ਆਏ ਭੂਚਾਲ ਦੇ ਦੋ ਝਟਕੇ
ਕਾਠਮੰਡੂ, 26 ਜੁਲਾਈ (ਪੰਜਾਬ ਮੇਲ) – ਨੇਪਾਲ ‘ਚ ਅੱਜ 4 ਅਤੇ 4.1 ਦੀ ਤੀਬਰਤਾ ਦੇ ਭੂਚਾਲ ਦੇ ਦੇ ਹਲਕੇ ਮਹਿਸੂਸ ਕੀਤੇ ਗਏ। 25 ਅਪ੍ਰੈਲ ਦੇ ਵਿਨਾਸ਼ਕਾਰੀ ਭੂਚਾਲ ਤੋਂ ਉਬਰਣ ਦੀ ਕੋਸ਼ਿਸ਼ ‘ਚ ਲੱਗੇ ਨੇਪਾਲ ‘ਚ ਭੂਚਾਲ ਬਾਅਦ ਦੇ ਸੈਂਕੜੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਰਾਸ਼ਟਰੀ ਭੂਚਾਲ ਕੇਂਦਰ ਦੇ ਮੁਤਾਬਕ, ਸਵੇਰੇ ਸਾਢੇ 9 ਵਜੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.1 ਮਾਪੀ ਗਈ ਜਿਸ ਦਾ ਕੇਂਦਰ ਕਾਠਮੰਡੂ ਤੋਂ ਤਕਰੀਬਨ 100 ਕਿਲੋਮੀਟਰ ਦੂਰ ਦੋਲਖਾ ਜ਼ਿਲੇ ‘ਚ ਸਥਿਤ ਸੀ। ਇਸ ਤੋਂ ਬਾਅਦ 10-03 ਵਜੇ 4.0 ਦੀ ਤੀਬਰਤਾ ਦਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਜਿਸ ਦਾ ਕੇਂਦਰ ਰਾਜਧਾਨੀ ਦੇ ਉਤਰ ਪੂਰਬ ‘ਚ 60 ਕਿਲੋਮੀਟਰ ਦੂਰ ਸਿੰਧੁਪਾਲ ਚੌਕ ‘ਤੇ ਸੀ। ਕਲ ਵੀ ਦੇਸ਼ ‘ਚ ਭੂਚਾਲ ਬਾਅਦ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਸਨ।
25 ਅਪ੍ਰੈਲ ਨੂੰ ਆਏ ਭਿਆਨਕ ਭੂਚਾਲ ਤੋਂ ਬਾਅਦ ਤੋਂ ਦੇਸ਼ ‘ਚ ਕੁਲ 359 ਝਟਕੇ ਆ ਚੁੱਕੇ ਹਨ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.