ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਕਾਲੀ ਦਲ ਦਿੱਲੀ ਦੇ ਦਫਤਰ ਵਿੱਚ ਹੋਈ ਚੋਰੀ ਸਬੰਧੀ ਯੂਥ ਵਿੰਗ ਦਾ ਵਫਦ ਚੌਕੀ ਇੰਚਾਰਜ ਨੂੰ ਮਿਲਿਆ
ਅਕਾਲੀ ਦਲ ਦਿੱਲੀ ਦੇ ਦਫਤਰ ਵਿੱਚ ਹੋਈ ਚੋਰੀ ਸਬੰਧੀ ਯੂਥ ਵਿੰਗ ਦਾ ਵਫਦ ਚੌਕੀ ਇੰਚਾਰਜ ਨੂੰ ਮਿਲਿਆ
Page Visitors: 2566

ਅਕਾਲੀ ਦਲ ਦਿੱਲੀ ਦੇ ਦਫਤਰ ਵਿੱਚ ਹੋਈ ਚੋਰੀ ਸਬੰਧੀ ਯੂਥ ਵਿੰਗ ਦਾ ਵਫਦ ਚੌਕੀ ਇੰਚਾਰਜ ਨੂੰ ਮਿਲਿਆ
 ਦੋਸ਼ੀ ਬਖਸ਼ੇ ਨਹੀ ਜਾਣਗੇ - ਚੌਕੀ ਇੰਚਾਰਜ ਸਿੱਧੂ
    ਨਵੀ ਦਿੱਲੀ 1 ਸਤੰਬਰ () ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰ ਦਮਨਦੀਪ ਸਿੰਘ ਦੀ ਅਗਵਾਈ ਹੇਠ ਇੱਕ ਵਫਦ ਚੌਕੀ ਇੰਚਾਰਜ ਪਾਰਲੀਮੈਂਟ ਸਟਰੀਟ  ਨੂੰ ਮਿਲਿਆ ਤੇ ਮੰਗ ਕੀਤੀ ਕਿ ਅਕਾਲੀ ਦਲ ਦਿੱਲੀ ਦੇ ਦਫਤਰ ਵਿੱਚ ਹੋਈ ਚੋਰੀ ਦੀ ਜੰਗੀ ਪੱਧਰ ਤੇ ਤਫਤੀਸ਼ ਕਰਕੇ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਤੋ ਗ੍ਰਿਫਤਾਰ ਕੀਤਾ ਜਾਵੇ।
   ਜਾਰੀ ਇੱਕ ਬਿਆਨ ਰਾਹੀ ਸ੍ਰ ਦਮਨਦੀਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਦਫਤਰ ਦਿੱਲੀ ਕਮੇਟੀ ਦੇ ਕੰਪਲੈਕਸ ਵਿੱਚ ਉਸ ਜਗਾ 'ਤੇ ਹੈ ਜਿਥੇ ਬਾਕੀ ਦਲਾਂ ਦੇ ਵੀ ਦਫਤਰ ਹਨ ਪਰ ਤਿੰਨ ਵਾਰੀ ਅਕਾਲੀ ਦਲ ਦਿੱਲੀ ਦੇ ਦਫਤਰ ਵਿੱਚ ਚੋਰੀ ਹੋਣੀ ਸਾਬਤ ਕਰਦੀ ਹੈ ਕਿ ਇਹ ਕੋਈ ਸਧਾਰਨ ਘਟਨਾ ਨਹੀ ਸਗੋ ਦਿੱਲੀ ਕਮੇਟੀ ਤੇ ਕਾਬਜ ਆਹੁਦੇਦਾਰਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆ ਦੀ ਭ੍ਰਿਸ਼ਟ ਸੋਚ ਦਾ ਹੀ ਨਤੀਜਾ ਹੈ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਦਿੱਲੀ ਹੁਣ ਹੋਰ ਸਬਰ ਨਹੀ ਕਰੇਗਾ ਤੇ ਲੋੜ ਪਈ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਦਫਤਰ ਦੇ ਬਾਹਰ ਵੀ ਧਰਨਾ ਦੇ ਕੇ ਇਹਨਾਂ ਦੀਆ ਗਲਤ ਨੀਤੀਆ ਦੀ ਬਿੱਲੀ ਥੈਲਿਉ ਬਾਹਰ ਲਿਆਦੀ ਜਾਵੇਗੀ। ਉਹਨਾਂ ਕਿਹਾ ਕਿ ਇੱਕ ਪਾਸੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਗੁਰੂ ਦੀਆ ਗੋਲਕਾਂ ਚੱਟਮ ਕਰਨ ਤੋ ਇਲਾਵਾ ਸ,੍ਰ ਪਰਮਜੀਤ ਸਿੰਘ ਸਰਨਾ ਦੇ ਸਮੇਂ ਗੁਰੂ ਘਰ ਵਿੱਚ ਜਮਾ ਕੀਤੀਆ 98 ਕਰੋੜ ਦੀਆ ਐਫ.ਡੀ.ਆਰਜ਼ ਵੀ ਛੱਕ  ਲਏ ਜਾਣ ਨਾਲ  ਵੀ ਇਹਨਾਂ ਦਾ ਢਿੱਡ ਨਹੀ ਭਰਿਆ ਅਤੇ ਹੁਣ ਇਹਨਾਂ ਨੋ ਚੋਰੀਆ ਕਰਾਉਣੀਆ ਸ਼ੁਰੂ ਕਰਵਾ ਦਿੱਤੀਆ ਹਨ। ਉਹਨਾਂ ਕਿਹਾ ਕਿ ਯੂਥ ਵਿੰਗ ਦੇ ਨੌਜਵਾਨ ਕਿਸੇ ਵੀ ਕੀਮਤ ਤੇ ਇਹਨਾਂ ਦੀਆ ਜ਼ਿਆਦਤੀਆ ਹੋਰ ਬਰਦਾਸ਼ਤ ਨਹੀ ਕਰਨਗੇ।
     ਉਹਨਾਂ ਦੱਸਿਆ ਕਿ ਚੌਕੀ ਇੰਚਾਰਜ ਸੁਨੀਲ ਸਿੱਧੂ ਨੇ ਉਹਨਾਂ ਦੀ ਗੱਲਬਾਤ ਬੜੇ ਹੀ ਧਿਆਨ ਨਾਲ ਸੁਣੀ ਹੈ ਤੇ ਭਰੋਸਾ ਦਿਵਾਇਆ ਹੈ ਕਿ ਜਲਦੀ ਹੀ ਚੋਰ ਪਕੜ ਕੇ ਹਵਾਲਾਤ ਵਿੱਚ ਦਿੱਤੇ ਜਾਣਗੇ ਤੇ ਚੋਰੀ ਦਾ ਮਾਲ ਬਰਾਮਦ ਕਰਕੇ ਮਾਲਕਾਂ ਦੇ ਹਵਾਲੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਪੁਲੀਸ ਨੇ ਵੀ ਕੋਈ ਢਿੱਲ ਮੱਠ ਵਾਲੀ ਨੀਤੀ ਅਪਨਾਈ ਤਾਂ ਉਹ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ। ਉਹਨਾਂ ਦੱਸਿਆ ਕਿ ਇਸ ਵਫਦ ਵਿੱਚ ਉਹਨਾਂ ਤੋ ਇਲਾਵਾ ਗੁਰਿੰਦਰਪਾਲ ਸਿੰਘ, ਗਗਨਪ੍ਰੀਤ ਸਿੰਘ ਜੋਨੀ, ਗਗਨਦੀਪ ਸਿੰਘ ਬਿੰਦਰਾ ਤੇ ਕੰਵਲਜੀਤ ਸਿੰਘ ਰਾਜਾ ਆਦਿ ਸ਼ਾਮਲ ਸਨ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.