ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਿਸਾਨ ਅੰਦੋਲਨ ਹੋਇਆ ਹੋਰ ਤੇਜ਼, 39 ਟਰੇਨਾਂ ਰੱਦ, 26 ਰੋਕੀਆਂ
ਕਿਸਾਨ ਅੰਦੋਲਨ ਹੋਇਆ ਹੋਰ ਤੇਜ਼, 39 ਟਰੇਨਾਂ ਰੱਦ, 26 ਰੋਕੀਆਂ
Page Visitors: 2527

ਕਿਸਾਨ ਅੰਦੋਲਨ ਹੋਇਆ ਹੋਰ ਤੇਜ਼, 39 ਟਰੇਨਾਂ ਰੱਦ, 26 ਰੋਕੀਆਂ  
ਬਰਨਾਲਾ, 8 ਅਕਤੂਬਰ (ਪੰਜਾਬ ਮੇਲ)- ਨਰਮੇ ਦੇ ਬਰਬਾਦੀ ਦਾ ਉਚਿਤ ਮੁਆਵਜ਼ਾ ਨਹੀਂ ਮਿਲਣ ਕਾਰਨ ਰੇਲ ਟਰੈਕ ‘ਤੇ ਉਤਰੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਨੂੰ ਦੋ ਦਿਨਾਂ ਲਈ ਹੋਰ ਵਧਾ ਦਿੱਤਾ ਹੈ । ਕਿਸਾਨਾਂ ਦੇ ਰੁਖ਼ ਤੋਂ ਜਾਹਿਰ ਹੈ ਕਿ ਪੰਜਾਬ ‘ਚ ਸ਼ਨਿਚਰਵਾਰ ਤਕ ਰੇਲ ਆਵਾਜਾਈ ਬੁਰੀ ਤਰ੍ਹਾਂ ਠੱਪ ਰਹੇਗੀ। ਵੀਰਵਾਰ ਨੂੰ ਕਿਸਾਨਾਂ ਦੇ ਅੰਦੋਲਨ ਕਾਰਨ ਸਿਰਫ ਫਿਰੋਜ਼ਪੁਰ ਮੰਡਲ ਦੀਆਂ 39 ਟਰੇਨਾਂ ਰੱਦ ਰਹੀਆਂ। ਕਈਆਂ ਦੇ ਰੂਟ ਬਦਲ ਕੇ ਅੱਗੇ ਵਧਾਏ ਗਏ। ਦੋ ਦਿਨਾਂ ‘ਚ ਫਿਰੋਜ਼ਪੁਰ ਮੰਡਲ ਦੀਆਂ 113 ਟ੫ੇਨਾਂ ਪ੍ਰਭਾਵਿਤ ਹੋਈਆਂ। ਕਿਸਾਨਾਂ ਦੇ ਹੁਣ ਤਕ ਦੇ ਦੋ ਦਿਨਾ ਅੰਦੋਲਨ ਦੌਰਾਨ 67 ਟਰੇਨਾਂ ਰੱਦ ਹੋਈਆਂ। ਬੁੱਧਵਾਰ 28 ਅਤੇ ਵੀਰਵਾਰ ਨੂੰ 39 ਟਰੇਨਾਂ ਸ਼ਾਮਲ ਹਨ। 26 ਟਰੇਨਾਂ ਥਾਂ ਥਾਂ ਰੋਕੀਆਂ ਗਈਆਂ ਅਤੰੇ 46 ‘ਚੋਂ 20 ਟਰੇਨਾਂ ਦੇ ਰੂਟ ਬਦਲੇ ਗਏ। ਕਿਸਾਨਾਂ ਦੇ ਐਲਾਨ ਤੋਂ ਸਪਸ਼ਟ ਹੈ ਕਿ ਰੇਲ ਯਾਤਰੀਆਂ ਨੂੰ ਹਾਲੇ ਦੋ ਦਿਨਾਂ ਤਕ ਪਰੇਸ਼ਾਨੀ ਝੱਲਣੀ ਪਵੇਗੀ। ਬਿਠੰਡਾ ਦੇ ਕਿਸਾਨਾਂ ਨੇ ਰਾਮਪੁਰਾ ਫੂਲ, ਮਾਨਸਾ, ਪਥਰਾਲਾ ਅਤੇ ਸ਼ੇਰਗੜ੍ਹ ‘ਚ ਰੇਲਵੇ ਲਾਈਨ ‘ਤੇ ਧਰਨਾ ਦਿੱਤਾ। ਇਸ ਨਾਲ ਬਿਠੰਡਾ ਸਟੇਸ਼ਨ ਤੋਂ ਲੰਘਣ ਵਾਲੀਆਂ 34 ਰੇਲਗੱਡੀਆਂ ਪ੍ਰਭਾਵਿਤ ਹੋਈਆਂ ਅਤੇ ਬਿਠੰਡਾ ਤੋਂ ਯਾਤਰਾ ਕਰਨ ਵਾਲੇ 15 ਹਜ਼ਾਰ ਤੋਂ ਵੱਧ ਯਾਤਰੀ ਪਰੇਸ਼ਾਨ ਹੋਏ। ਇੱਥੇ ਪੁਲਸ ਨੇ 250 ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ‘ਚ ਲਿਆ। ;ਜ਼ਿਕਰਯੋਗ ਹੈ ਕਿ ਬੁੱਧਵਾਰ ਦੇਰ ਸ਼ਾਮ ਪੁਲਸ ਨੇ ਫਰੀਦਕੋਟ ਜ਼ਿਲ੍ਹੇ ‘ਚ ਚੰਦਭਾਨ ਤੋਂ ਕਿਸਾਨਾਂ ਨੂੰ ਖਦੇੜ ਦਿੱਤਾ ਸੀ। ਇਸ ਕਾਰਨ ਬਿਠੰਡਾ-ਸ਼੍ਰੀਗੰਗਾਨਗਰ ਸਮੇਤ ਬਿਠੰਡਾ-ਫਿਰੋਜ਼ਪੁਰ ਰੂਟ ‘ਤੇ ਆਵਾਜਾਈ ਜਾਰੀ ਰਹੀ। ਅੰਬਾਲਾ, ਨਵੀਂ ਦਿੱਲੀ, ਸਿਰਸਾ ਅਤੇ ਬੀਕਾਨੇਰ ਜਾਣ ਵਾਲੀਆਂ ਰੇਲਗੱਡੀਆਂ ਬੰਦ ਰਹੀਆਂ।
 ਉੱਧਰ ਮੋਗਾ ਦੇ ਪਿੰਡ ਦਗਰੂ ‘ਚ ਰੇਲ ਟਰੈਕ ‘ਤੇ ਨਾਅਰੇਬਾਜ਼ੀ ਕਰਦੇ ਹੋਏ ਖੇਤੀ ਮੰਤਰੀ ਤੋਤਾ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ ਗਈ। ਸੰਗਰੂਰ ਦੇ ਪਿੰਡ ਉਭਾਵਾਲ ਰੇਲਵੇ ਫਾਟਕ ‘ਤੇ ਕਿਸਾਨਾਂ ਨੇ ਜਾਮ ਲਗਾਇਆ। ਇੱਥੇ ਲਗਪਗ 200 ਮਜਦੂਰ ਕਿਸਾਨਾਂ ਨੂੰ ਹਿਰਾਸਤ ‘ਚ ਲਿਆ ਗਿਆ। ਲਹਿਰਾਗਾਗਾ (ਸੰਗਰੂਰ) ‘ਚ ਕਿਸਾਨਾਂ ਨੇ ਲਹਿਰਾਗਾਗਾ-ਜਾਖਲ-ਸੁਨਾਮ ਰੋਡ ‘ਤੇ ਧਰਨਾ ਦੇ ਕੇ ਆਵਾਜਾਈ ਜਾਮ ਰੱਖੀ। ਉੱਧਰ ਬਿਠੰਡਾ ਦੇ ਤਹਿਤ ਮੌੜ ਮੰਡੀ ‘ਚ ਪਿੰਡ ਗਹਿਰੀ ਦੇ ਕਿਸਾਨਾਂ ਨੇ ਤਹਿਸੀਲ ਕੰਪਲੈਕਸ ਦੇ ਗੇਟ ਦੇ ਅੱਗੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸੇ ਪੜਾਅ ‘ਚ ਬਰਨਾਲਾ ਦੇ ਥਾਣਾ ਮਹਿਲਕਲਾਂ ‘ਚ ਹਿਰਾਸਤ ‘ਚ ਲਏ ਗਏ 300 ਕਿਸਾਨਾਂ ਨੇ ਥਾਣੇ ‘ਚ ਹੀ ਰੋਸ ਪ੍ਰਦਰਸ਼ਨ ਕੀਤਾ ਅਤੇ ਥਾਣਾ ਠੁੱਲੀਵਾਲ ‘ਚ ਹਿਰਾਸਤ ‘ਚ ਲਏ ਗਏ ਕਿਸਾਨਾਂ ਨੇ ਭੁੱਖ ਹੜਤਾਲ ਕਰਕੇ ਰੋਸ ਪ੍ਰਗਟ ਕੀਤਾ।
ਬੀਕਾਨੇਰ ਟਰੇਨ ਨੂੰ ਲੈ ਕੇ ਵਿਰੋਧਤਾਈ
ਸ਼ਾਮ ਨੂੰ ਬੀਕਾਨੇਰ ਜਾਣ ਵਾਲੀ ਟਰੇਨ ਨੂੰ ਲੈ ਕੇ ਕਿਸਾਨਾਂ ਅਤੇ ਰੇਲਵੇ ‘ਚ ਵਿਰੋਧਤਾਈ ਵਾਲੀ ਹਾਲਤ ਬਣੀ ਹੋਈ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਇਸ ਰੇਲਗੱਡੀ ‘ਚ ਕੈਂਸਰ ਦੇ ਮਰੀਜ਼ ਇਲਾਜ ਕਰਾਉਣ ਲਈ ਬੀਕਾਨੇਰ ਜਾਂਦੇ ਹਨ। ਇਸ ਰੇਲਗੱਡੀ ਨੂੰ ਅੱਗੇ ਜਾਣ ਲਈ ਕੁਝ ਸਮੇਂ ਲਈ ਕਿਸਾਨ ਜਾਮ ਹਟਾਉਣ ਲਈ ਤਿਆਰ ਹਨ। ਪਰ ਰੇਲਵੇ ਪ੍ਰਸ਼ਾਸਨ ਇਹ ਰੇਲਗੱਡੀ ਚਲਾ ਨਹੀਂ ਰਿਹਾ। ਉੱਥੇ ਸਥਾਨਕ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਕਿਸਾਨ ਬੀਕਾਨੇਰ ਰੇਲਵੇ ਲਾਈਨ ‘ਤੇ ਪਥਰਾਲਾ ਦੇ ਨਜ਼ਦੀਕ ਧਰਨਾ ਲਗਾ ਕੇ ਬੈਠੇ ਹਨ। ਉਹ ਕਿਸੇ ਵੀ ਟਰੇਨ ਨੂੰ ਅੱਗੇ ਨਹੀ ਜਾਣ ਦੇ ਰਹੇ।
ਗੱਲਬਾਤ ਲਈ ਵੀ ਤਿਆਰ ਨਹੀਂ ਕਿਸਾਨ ਨੇਤਾ
ਰਾਮਪੁਰਾ ਫੂਲ ‘ਚ ਡੀਐਸਪੀ ਗੁਰਜੀਤ ਸਿੰਘ ਰੋਮਾਨਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸਾਹਮਣੇ ਆਈਜੀ ਬਿਠੰਡਾ ਜੋਨ ਨੂੰ ਗੱਲਬਾਤ ਕਰਾਉਣ ਦੀ ਪੇਸ਼ਕਸ਼ ਕੀਤੀ, ਜਿਸਨੂੰ ਕਿਸਾਨਾਂ ਨੇ ਇਹ ਕਹਿੰਦੇ ਹੋਏ ਠੁਕਰਾ ਦਿੱਤੀ ਕਿ ਪਹਿਲਾਂ ਹਿਰਾਸਤ ‘ਚ ਲਏ ਗਏ ਕਿਸਾਨਾਂ ਨੂੰ ਛੱਡਿਆ ਜਾਏ।
ਉੱਧਰ ਡੀਸੀ ਡਾ. ਬਸੰਤ ਗਰਗ ਨੇ ਕਿਹਾ ਕਿ ਵੀਰਵਾਰ ਨੂੰ ਬੁਲਾਉਣ ‘ਤੇ ਵੀ ਕੋਈ ਕਿਸਾਨ ਨੇਤਾ ਗੱਲਬਾਤ ਲਈ ਨਹੀਂ ਆਇਆ। ਇਸ ਲਈ ਸ਼ੁੱਕਰਵਾਰ ਨੂੰ ਫਿਰ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ।
ਜਾਇਜ਼ ਮੰਗਾਂ ਮੰਨਣ ਲਈ ਤਿਆਰ : ਬਾਦਲ
ਸਟੇਟ ਬਿਊਰੋ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੋਲ ਰੋਕੋ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸੰਘਰਸ਼ ਦਾ ਰਸਤਾ ਛੱਡਣ ਦੀ ਅਪੀਲ ਕੀਤੀ ਹੈ। ਸੀ ਐਮ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਤਿਆਰ ਹਨ। ਇਹ ਵਿਰੋਧ ਮੰਦਭਾਗਾ ਹੈ। ਇਸ ਨਾਲ ਰੇਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਹੀਂ ਚੱਲੀ ਸਮਝੌਤਾ ਐਕਸਪ੍ਰੈਸ
ਅੰਮਿ੍ਰਤਸਰ : ਕਿਸਾਨਾਂ ਦੇ ਅੰਦੋਲਨ ਦਾ ਅਸਰ ਭਾਰਤ-ਪਾਕਿ ਦਰਮਿਆਨ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ‘ਤੇ ਵੀ ਪਿਆ। ਵੀਰਵਾਰ ਨੂੰ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਰੱਦ ਕਰ ਦਿੱਤੀ। ਇਸੇ ਤਰ੍ਹਾਂ ਭਾਰਤੀ ਰੇਲ ਮੰਤਰਾਲੇ ਨੇ ਵੀ ਦਿੱਲੀ-ਅਟਾਰੀ ਰੇਲਵੇ ਸਟੇਸ਼ਨ ਦਰਮਿਆਨ ਸਮਝੌਤਾ ਐਕਸਪ੍ਰੈਸ ਨੂੰ ਦਿੱਲੀ ‘ਚ ਹੀ ਰੋਕ ਦਿੱਤਾ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.