ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬੀ, ਸੀਰੀਆ ਦੇ ਸ਼ਰਨਾਰਥੀਆਂ ਦੀ ਸੰਭਾਲ ਲਈ ਹੋਏ ਇਕ-ਜੁੱਟ
ਪੰਜਾਬੀ, ਸੀਰੀਆ ਦੇ ਸ਼ਰਨਾਰਥੀਆਂ ਦੀ ਸੰਭਾਲ ਲਈ ਹੋਏ ਇਕ-ਜੁੱਟ
Page Visitors: 2516

ਪੰਜਾਬੀ, ਸੀਰੀਆ ਦੇ ਸ਼ਰਨਾਰਥੀਆਂ ਦੀ ਸੰਭਾਲ ਲਈ ਹੋਏ ਇਕ-ਜੁੱਟ
ਵੈਨਕੂਵਰ, 26 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਦੀ ਪ੍ਰਧਾਨਗੀ ਹੇਠ ਹੋਏ ਪੰਜਾਬੀ ਭਾਈਚਾਰੇ ਦੇ ਇਕੱਠ ਵਿੱਚ ਸਾਰਿਆਂ ਨੇ ਵੈਨਕੂਵਰ ਖੇਤਰ ਵਿੱਚ ਆਉਣ ਵਾਲੇ ਚਾਰ ਹਜ਼ਾਰ ਸ਼ਰਨਾਰਥੀਆਂ ਵਿੱਚੋਂ ਅੱਧਿਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰਨ ’ਤੇ ਸਹਿਮਤੀ ਜਤਾੲੀ। ਸ੍ਰੀ ਸਰਾਏ ਨੇ ਕਿਹਾ ਕਿ ਲੋੜਵੰਦਾਂ ਦੀ ਬਾਂਹ ਫੜਨੀ, ਸਮਾਜਕ ਇਕਸਾਰਤਾ, ਅਤੇ ਬੇਇਨਸਾਫੀ ਵਿਰੁੱਧ ਡਟਣਾ ਸਿੱਖ ਧਰਮ ਦੇ ਮੁੱਢਲੇ ਅਸੂਲ ਹਨ। ਇਸ ਲਈ ਕੈਨੇਡਾ ’ਚ ਵਸਿਆ ਸਮੁੱਚਾ ਪੰਜਾਬੀ ਭਾਈਚਾਰਾ ਸ਼ਰਨਾਰਥੀਆਂ ਦੇ ਮਾਮਲੇ ਵਿੱਚ ਇਕਜੁਟ ਹੈ। ਵੈਨਕੂਵਰ, ਨਿਊ ਵੈਸਟ, ਸਰੀ, ਰਿਚਮੰਡ, ਬਰਨਬੀ ਤੇ ਕੋਕੁਇਟਲਮ ਸ਼ਹਿਰਾਂ ਵਿਚਲੇ ਗੁਰਦੁਆਰਿਆਂ ’ਚ ਇੰਨਾਂ ਸ਼ਰਨਾਰਥੀਆਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਏਗਾ। ਖ਼ਾਲਸਾ ਸਕੂਲ ਦੀ ਪ੍ਰਿੰਸੀਪਲ ਕਮਲਪ੍ਰੀਤ ਕੌਰ ਬਾਹਗਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵੱਲੋਂ ਸ਼ਰਨਾਰਥੀਆਂ ਦੇ ਇਕ ਹਜ਼ਾਰ ਬੱਚਿਆਂ ਨੂੰ ਘੱਟੋ ਘੱਟ ਇਕ ਸਾਲ ਲਈ ਮੁਫ਼ਤ ਪੜ੍ਹਾਈ ਕਰਾਈ ਜਾਏਗੀ। ਉਨ੍ਹਾਂ ਦੱਸਿਆ ਕਿ ਸਕੂਲ ’ਚ ਪਹਿਲਾਂ ਹੀ ਅਰਬੀ ਜਾਣਦੇ ਅਧਿਆਪਕ ਹਨ, ਇਸ ਲਈ ਇੰਨਾਂ ਬੱਚਿਆਂ ਨੂੰ ਸਹਿਜੇ ਹੀ ਪੜ੍ਹਾਈ ਦੇ ਨਵੇਂ ਸਿਸਟਮ ਵਿੱਚ ਢਾਲ ਲਿਆ ਜਾਏਗਾ। ਹੋਰ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੰਦਿਅਾਂ ਬਲਵੰਤ ਸੰਘੇੜਾ ਨੇ ਦੱਸਿਆ ਕਿ ਸ਼ਰਨਾਰਥੀਆਂ ਦੀ ਸੰਭਾਲ ਲਈ ਆਰਜ਼ੀ ਰਿਹਾਇਸ਼ ਦੇ ਨਾਲ-ਨਾਲ ਬਿਸਤਰੇ ਤੇ ਕੱਪੜਿਆਂ ਦੇ ਪ੍ਰਬੰਧ ਵੀ ਕੀਤੇ ਜਾਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਭਾਈਚਾਰੇ ਵੱਲੋਂ 200 ਪਰਿਵਾਰਾਂ ਦੀ ਰਿਹਾਇਸ਼ ਯਕੀਨੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸ੍ਰੀ ਸੰਘੇਡ਼ਾ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਵੱਲੋਂ ਉਲੀਕੇ ਗਏ ਮੁੜ ਵਸੇਬਾ ਪ੍ਰੋਗਰਾਮ ਦਾ ਖ਼ਰਚਾ 50 ਲੱਖ ਡਾਲਰ ਆਂਕਿਆ ਗਿਆ ਹੈ, ਜਿਸ ਨੂੰ ਭਾਈਚਾਰਾ ਸਹਿਜੇ ਹੀ ਸਹਿ ਲਵੇਗਾ।
……………………………………………………………..

ਟਿੱਪਣੀ :- ਗੁਰਮਤਿ ਅਨੁਸਾਰ ਇਹ ਬਿਲਕੁਲ ਸਹੀ ਕੰਮ ਹੈ, ਸਾਰੀ ਦੁਨੀਆ ਦੇ ਲੋਕ ਸਾਡੇ ਆਪਣੇ ਹਨ, ਸਿਰਫ ਉਨ੍ਹਾਂ ਦੇ ਕੰਮ ਹੀ ਸਾਨੂੰ ਉਨ੍ਹਾਂ ਦਾ ਦੋਸਤ ਅਤੇ ਦੁਸ਼ਮਣ ਬਨਾਉਂਦੇ ਹਨ।                                       ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.