ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬੁਲੰਦ ਹੋਈਆਂ ਆਮਿਰ ਖਾਨ ਦੀ ਹਮਾਇਤ ‘ਚ ਆਵਾਜ਼ਾਂ
ਬੁਲੰਦ ਹੋਈਆਂ ਆਮਿਰ ਖਾਨ ਦੀ ਹਮਾਇਤ ‘ਚ ਆਵਾਜ਼ਾਂ
Page Visitors: 2592

ਬੁਲੰਦ ਹੋਈਆਂ ਆਮਿਰ ਖਾਨ ਦੀ ਹਮਾਇਤ ‘ਚ ਆਵਾਜ਼ਾਂ
ਮੁੰਬੲੀ, 27 ਨਵੰਬਰ (ਪੰਜਾਬ ਮੇਲ)- ੳੁੱਘੇ ਬਾਲੀਵੁੱਡ ਅਦਾਕਾਰ ਅਾਮਿਰ ਖ਼ਾਨ ਵੱਲੋਂ ਅਸਹਿਣਸ਼ੀਲਤਾ ਬਾਰੇ ਪ੍ਰਗਟਾੲੇ ਗੲੇ ਤੌਖ਼ਲਿਅਾਂ ਤੋਂ ਬਾਅਦ ਹਾਕਮ ਜਮਾਤ ਦੀ ਨਿੰਦਾ ਨੂੰ ਦੇਖਦਿਅਾਂ ੳੁਨ੍ਹਾਂ ਦੀ ਹਮਾੲਿਤ ’ਚ ਕੲੀ ਲੋਕਾਂ ਨੇ ਅਾਵਾਜ਼ ਬੁਲੰਦ ਕੀਤੀ ਹੈ। ਅਦਾਕਾਰ ਰਿਤਿਕ ਰੋਸ਼ਨ ਨੇ ਟਵੀਟ ਕਰ ਕੇ ਜਵਾਬੀ ਬਿਅਾਨ ’ਤੇ ਅਾਮਿਰ ਨੂੰ ਸ਼ਾਬਾਸ਼ੀ ਦਿੰਦਿਅਾਂ ਕਿਹਾ ਕਿ ੲਿਸ ਤੋਂ ੲਿਹ ਸਬਕ ਮਿਲਦਾ ਹੈ ਕਿ ਜਦੋਂ ਤੁਹਾਡੇ ’ਤੇ ਹਮਲੇ ਹੋ ਰਹੇ ਹੋਣ ਤਾਂ ਤੁਹਾਡੇ ’ਚ ਜਵਾਬ ਦੇਣ ਦੀ ਤਾਕਤ ਹੋਣੀ ਚਾਹੀਦੀ ਹੈ ਅਤੇ ੳੁਸ ’ਤੇ ਪ੍ਰਤੀਕਰਮ ਨਹੀਂ ਦੇਣਾ ਚਾਹੀਦਾ।
ੲਿਸੇ ਤਰ੍ਹਾਂ ਮਦਰਾਸ ਹਾੲੀ ਕੋਰਟ ਦੇ ਜੱਜ ਡੀ ਹਰੀਪਰਾਂਥਮਨ ਨੇ ‘ਅਸਹਿਣਸ਼ੀਲਤਾ ਅਤੇ ਬੋਲਣ ਤੇ ਪ੍ਰਗਟਾਵੇ ਦੀ ਅਾਜ਼ਾਦੀ’ ਸਬੰਧੀ ਸੈਮੀਨਾਰ ’ਚ ਕਿਹਾ ਕਿ ਅਸਹਿਣਸ਼ੀਲਤਾ ੳੁਸ ਸਮੇਂ ਵਧਦੀ ਹੈ ਜਦੋਂ ਹਕੂਮਤ ਧਰਮ ਤੋਂ ਦੂਰੀ ਨਹੀਂ ਬਣਾੳੁਂਦੀ। ਜੱਜ ਨੇ ਕਿਹਾ ਕਿ ਦਾਦਰੀ ਕਾਂਡ ਅਤੇ ਬੁੱਧੀਜੀਵੀਅਾਂ ਦੀ ਹੱਤਿਅਾ ਤੋਂ ੲਿਹ ਸਾਬਤ ਹੋ ਗਿਅਾ ਹੈ ਕਿ ਦੇਸ਼ ’ਚ ਅਣਅੈਲਾਨੀ ਅਮਰਜੈਂਸੀ ਹੈ। ੳੁਨ੍ਹਾਂ ਕਿਹਾ ਕਿ ਮਜ਼ਲੂਮਾਂ ਨੂੰ ਅਾਪਣੇ ਹੱਕਾਂ ਲੲੀ ਖੁਦ ਲਡ਼ਨਾ ਪੲੇਗਾ ਅਤੇ ਸਿਰਫ਼ ਅਦਾਲਤਾਂ ਰਾਹੀਂ ਅਧਿਕਾਰ ਹਾਸਲ ਨਹੀਂ ਕੀਤੇ ਜਾ ਸਕਦੇ।
ਤ੍ਰਿਣਮੂਲ ਕਾਂਗਰਸ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ੲਿਹ ਮੁਲਕ ਹਰ ਕਿਸੇ ਦਾ ਹੈ ਅਤੇ ਕਿਸੇ ਨੂੰ ਵੀ ਪਾਕਿਸਤਾਨ ਭੇਜਣ ਜਾਂ ਦੇਸ਼ ਛੱਡਣ ਲੲੀ ਮਜਬੂਰ ਕਰਨ ਦਾ ਅਧਿਕਾਰ ਹਾਸਲ ਨਹੀਂ ਹੈ। ੳੁਧਰ ਸ਼ਤਰੂਘਨ ਸਿਨਹਾ ਨੇ ਅਾਮਿਰ ਦੇ ਬਿਅਾਨ ਨੂੰ ਖਾਰਜ ਕਰਦਿਅਾਂ ਕਿਹਾ ਕਿ ਦੇਸ਼ ’ਚ ਪੂਰੀ ਤਰ੍ਹਾਂ ਨਾਲ ਸ਼ਾਂਤੀ ਹੈ। ਭਾਜਪਾ ਦੇ ਤਰਜਮਾਨ ਸ਼ਾਹਨਵਾਜ਼ ਹੁਸੈਨ ਨੇ ਫਿਰ ਜ਼ਹਿਰ ੳੁਗਲਦਿਅਾਂ ਕਿਹਾ ਕਿ ਜੇਕਰ ਅਾਮਿਰ ਨੇ ਸ਼ਾਂਤੀ ਦੇਖਣੀ ਹੈ ਤਾਂ ੳੁਹ ਅਾਪਣੇ ਜੱਦੀ ਪਿੰਡ ਯੂਪੀ ਦੇ ਹਰਦੋੲੀ ਜ਼ਿਲ੍ਹੇ ਦੇ ਅਖ਼ਤਿਅਾਰਪੁਰ ਦਾ ਦੌਰਾ ਕਰ ਕੇ ਦੇਖਣ।
ਗੌਰਤਲਬ ਹੈ ਕਿ ਅਸਹਿਸ਼ੀਲਤਾ ਦੇ ਮੁੱਦੇ ਤੇ ਪਿਛਲੇ ਕੁਝ ਸਮੇਂ ਤੋਂ ਤਕਡ਼ੀ ਪਛਾਡ਼ ਪਈ ਹੈ ਜਿਸ ਕਾਰਨ ਸਰਕਾਰ ਨੂੰ ਦੇਸ਼ ਵਿਦੇਸ਼ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਆ ਹੈ। ਇਹ ਵਿਵਾਦ ਇਨਾਮ ਵਾਪਿਸ ਕਰਨ ਤੋਂ ਸ਼ੁਰੂ ਹੋਿੲਅ ਸੀ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.