ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਕਿੱਧਰ ਹਨ ਅਖੌਤੀ ਸਾਧਾਂ ਦੇ ਤਿਆਰ ਕੀਤੇ ਅੰਮ੍ਰਿਤਧਾਰੀ ਸਿੱਖ ?
ਕਿੱਧਰ ਹਨ ਅਖੌਤੀ ਸਾਧਾਂ ਦੇ ਤਿਆਰ ਕੀਤੇ ਅੰਮ੍ਰਿਤਧਾਰੀ ਸਿੱਖ ?
Page Visitors: 2794

ਕਿੱਧਰ ਹਨ ਅਖੌਤੀ ਸਾਧਾਂ ਦੇ ਤਿਆਰ ਕੀਤੇ ਅੰਮ੍ਰਿਤਧਾਰੀ ਸਿੱਖ ?
“ਸਿੱਖ ਵੀ ਨਿਗਲਿਆ ਗਿਆ”
ਮਸਤੂਆਣੇ ਵਾਲੇ ਅਤਰ ਸਿਉਂ ਨੇ ਨਾਮ ਜਪਿਆ, ਤਾਂ ਫਿਰ ਉਹ ਉਹਨੇ ਆਪਣੇ ਲਈ ਜਪਿਆ। ਬਾਣੀ ਪੜ੍ਹੀ, ਤਾਂ ਫਿਰ ਉਹਨੇ ਆਪਣੇ ਲਈ ਪੜ੍ਹੀ। ਅੰਮ੍ਰਿਤ ਵੇਲਾ ਸੰਭਾਲਿਆ, ਤਾਂ ਫਿਰ ਉਹਨੇ ਲਈ ਸੰਭਾਲਿਆ। ਇੰਨਾ ਕੁ ਕੰਮ ਤਾਂ ਹਰ ਕੋਈ ਆਪਣੇ ਲਈ ਕਰ ਹੀ ਲੈਂਦਾ ਹੈ। ਤੇ ਜੇਕਰ ਮੰਨ ਵੀ ਲਈਏ ਕਿ ਉਹਨੇ 80 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਵੀ ਹੋਊਗਾ, ਤਾਂ ਫਿਰ ਸਵਾਲ ਇਹ ਹੈ ਕਿ ਉਹ ਸਾਰੇ 80 ਲੱਖ ਪ੍ਰਾਣੀ ਗਏ ਕਿੱਧਰ?
ਕਿਉਂਕਿ ਲੋਕੀਂ ਕਹਿੰਦੇ ਹਨ ਕਿ:
- ਬਾਬਾ ਨੰਦ ਸਿੰਘ ਜੀ ਨੇ 70 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ,
- ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਨੇ 40 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ,
- ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੇ 30 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ,
- ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੇ 25 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ,
- ਬਾਬਾ ਮਾਨ ਸਿੰਘ ਜੀ ਪਿਹੋਵਾ (ਅਸਲ ਵਿੱਚ ਸੈਂਕੜੇ ਬੀਬੀਆਂ ਦਾ ਬਲਾਤਕਾਰ ਕਰਕੇ ਉਨ੍ਹਾਂ ਦੀ ਜਿੰਦਗੀ ਤਬਾਹ ਕਰਨ ਵਾਲਾ ਕੰਜਰ ਤੇ ਬਲਾਤਕਾਰੀ ਸਾਧ) ਨੇ 20 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ,
- ਸੰਤ ਢੱਡਰੀਆਂ ਵਾਲੇ ਨੇ 15 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ,
- ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ 11 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਤੇ
- ਸੰਤ ਸਰਹਾਲੀ ਵਾਲਿਆਂ ਨੇ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ।
ਕੁੱਲ ਮਿਲਾ ਕੇ ਇਨ੍ਹਾਂ ਸਾਰਿਆਂ ਦੀ ਗਿਣਤੀ ਬਣਦੀ ਆ "310 ਲੱਖ" ਯਾਨੀ ਕਿ "3 ਕਰੋੜ 10 ਲੱਖ" ਅੰਮ੍ਰਿਤਧਾਰੀ ਪ੍ਰਾਣੀ। ਜਦਕਿ ਪੰਜਾਬ 'ਚ ਇਸ ਵਕਤ ਵੱਧ ਤੋਂ ਵੱਧ 6 ਜਾਂ 7 ਲੱਖ ਅੰਮ੍ਰਿਤਧਾਰੀ ਸਿੱਖ ਹੋਣਗੇ। ਤੇ ਪੂਰੀ ਦੁਨੀਆ ਵਿੱਚ ਸਿੱਖਾਂ ਦੀ ਗਿਣਤੀ ਢਾਈ (2.5) ਕਰੋੜ ਹੋਵੇਗੀ।
ਪਰ ਇੱਥੇ ਇਨ੍ਹਾਂ ਬਾਬਿਆਂ ਦਵਾਰਾ ਤਿਆਰ ਕੀਤੇ ਗਏ ਅੰਮ੍ਰਿਤਧਾਰੀ ਸਿੱਖਾਂ ਦੀ ਗਿਣਤੀ 3 ਕਰੋੜ 10 ਲੱਖ ਬਣਦੀ 'ਆ। ਜਦਕਿ ਪੂਰੇ ਪੰਜਾਬ 'ਚ ਬਾਬਿਆਂ ਦੀ ਗਿਣਤੀ ਹਜਾਰਾਂ ਤੋਂ ਉੱਪਰ ਹੈ।
 ਹਲੇ ਤਾਂ ਉਨ੍ਹਾਂ ਬਾਬਿਆਂ ਦੇ ਨਾਂਅ ਲਿਖੇ ਹੀ ਨਹੀਂ ਗਏ, ਜਿਨ੍ਹਾਂ ਨੇ 4-4, 5-5, 6-6 ਤੇ 7-7 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਹੋਣਾ। ਯਾਨੀ ਕਿ ਇਨ੍ਹਾਂ ਹਜਾਰਾਂ ਬਾਬਿਆਂ ਦਵਾਰਾ ਤਿਆਰ ਕੀਤੇ ਗਏ ਅੰਮ੍ਰਿਤਧਾਰੀ ਸਿੱਖਾਂ ਦੀ ਗਿਣਤੀ 4-5 ਕਰੋੜ ਤਾਂ ਬਣਦੀ ਹੋਵੇਗੀ।
 ਹੱਦ ਹੋ ਗਈ, ਕੀ ਪੂਰੇ ਸੰਸਾਰ ਵਿੱਚ ਇੰਨੇ ਸਿੱਖ ਹੋਣਗੇ? ਤੇ ਉਹ ਵੀ ਅੰਮ੍ਰਿਤਧਾਰੀ ਸਿੱਖ?????
ਐਨਾ ਕੁਫਰ ਤੋਲਿਆ ਜਾ ਰਿਹੈ???
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ !!!
..............................................................
With thanks from 'Khalsa News'
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.