ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
= - # ਨਿਰਾਕਾਰ ! # - =
= - # ਨਿਰਾਕਾਰ ! # - =
Page Visitors: 2563

=  -  #  ਨਿਰਾਕਾਰ !  #  -  =

ਲਕੀਰ ਦਾ ਫਕੀਰ, ਬੰਦਾ, ਜਦੋਂ ਕਦੇ ਬਣਦਾ ਏ,
ਦੇਖਾ ਦੇਖੀ ਬਿਨਾ ਉਹਨੂੰ, ਕੁਝ ਵੀ ਨਾ ਭਾਉਂਦਾ ਜੀ ।

ਕਰਕੇ ਦਿਮਾਗ ਬੰਦ, ਕਿਸੇ ਪਿੱਛੇ ਲਾਈਨ ਵਿੱਚ ,
ਲੱਗਦਾ ਜੋ ਬੰਦਾ ਉਹ ਤਾਂ, ਭੇਡ ਅਖਵਾਉਂਦਾ ਜੀ ।


ਸਾਡੇ ਗੁਰਾਂ ਸਾਨੂੰ ਸਦਾ, ਪੁੱਤ ਹੀ ਬਣਾਉਣਾ ਚਾਹਿਆ,
ਪੁੱਤਰਾਂ ਦਾ ਭੇਡਾਂ ਹੋਣਾ, ਕਿਹੜਾ ਗੁਰੂ ਚਾਹੁੰਦਾ ਜੀ ।

ਅੰਧ-ਵਿਸ਼ਵਾਸ ਭਰ, ਭੇਡਾਂ ਹੀ ਬਣਾਵੇ ਉਹ ਤਾਂ,
ਅੱਖਾਂ ਮਿਚਵਾ ਜੋ ਸੇਵਾ, ਆਪਦੀ ‘ਚ ਲਾਉਂਦਾ ਜੀ ।

ਥਾਂ ਥਾਂ ਝੁਕਾਉਣ ਨਾਲੋਂ, ਵਰਤੋਂ ਸਿਰਾਂ ਦੀ ਕਰ,
ਬਣਨਾ ਵਿਵੇਕੀ ਸਾਨੂੰ, ਗੁਰੂ ਹੀ ਸਿਖਾਉਂਦਾ ਜੀ ।

ਦੇਹ ਧਾਰੀ ਗੁਰੂ ਸਦਾ, ਦੇਹ ਨਾਲ ਜੋੜਦੇ ਨੇ,
ਗਿਆਨ ਗੁਰੂ ਸਦਾ ਗਿਆਨਵਾਨ ਹੀ ਬਣਾਉਂਦਾ ਜੀ ।


ਸੂਝਵਾਨ ਹੋਕੇ ਸਿੱਖ, ਜੱਗ ਵਿੱਚ ਰਹਿੰਦਾ ਜਦੋਂ,
ਸਮਝ ਗੁਰੂ ਦੀ ਮੱਤ, ਅੱਗੇ ਸਮਝਾਉਂਦਾ ਜੀ ।

ਬੰਦੇ ਅਤੇ ਗੁਰੂ ਵਿੱਚੋਂ, ਦੇਹ ਜਦੋਂ ਪਾਸੇ ਹੁੰਦੀ,
ਨਿਰਾਕਾਰ ਰੱਬ ਉਦੋਂ, ਸਮਝ `ਚ ਆਉਂਦਾ ਜੀ ।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.