ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
* - ਬੈਕ-ਟੂ-ਸਿੱਖੀ ! - *
* - ਬੈਕ-ਟੂ-ਸਿੱਖੀ ! - *
Page Visitors: 2566

 *  -  ਬੈਕ-ਟੂ-ਸਿੱਖੀ !  -  *

ਜਦ ਵੀ ਕੋਈ ਕੇਸ ਰੱਖਕੇ ਫੋਟੋ ਨਵੀਂ ਖਿਚਾਉਂਦਾ ।
ਘਰ-ਵਾਪਸੀ ਵਾਲੀ ਪੋਸਟ ਫੇਸਬੁੱਕ ਤੇ ਪਾਉਂਦਾ ।

ਲੋਕੀਂ ਸੋਚਣ ਯੂ-ਟਰਨ ਤੇ ਫਿਰ ਵੀ ਹੈ ਬੱਜ ਸਕਦੀ,
ਤਾਂ ਵੀ ‘ਵਾਹ-ਵਾਹ’ ‘ਕਿਆ-ਬਾਤ’ ਲਿਖ ਹਰ ਕੋਈ ਵਡਿਆਉਂਦਾ ।

ਕੇਸ ਇਕੱਲੇ ਰੱਖਣ ਦੇ ਨਾਲ ਸਿੱਖ ਨਾ ਬਣਿਆ ਜਾਵੇ,
ਗੁਰਬਾਣੀ ਨੂੰ ਪੜਨੇ ਦੇ ਨਾਲ ਇਹੋ ਸਮਝ `ਚ ਆਉਂਦਾ ।

ਕੇਸਾਂ ਵਾਲੇ ਇਸ ਦੁਨੀਆਂ ਵਿੱਚ ਹੋਰ ਵਥੇਰੇ ਲੋਕੀਂ,
ਸੁਣਿਆ ਨਹੀਂ ਕੋਈ ਉਹਨਾ ਵਿੱਚੋਂ ਸਿੱਖ ਕਿਤੇ ਅਖਵਾਉਂਦਾ ।

ਸਭ ਤੋਂ ਵੱਧ ਪੰਜਾਬ ਵਿੱਚ ਨੇ ਕੇਸਾਂ ਵਾਲੇ ਫਿਰਦੇ,
ਪਰ ਉਹਨਾਂ `ਚੋਂ ਵਿਰਲਾ ਹੀ ਗੁਰਮਤਿ ਦੀ ਗਲ ਅਪਣਾਉਂਦਾ ।

ਡੇਰੇ ਵਾਲਾ, ਸੰਪਰਦਾਈ ਜਾਂ ਸਾਧਾਂ ਦਾ ਚੇਲਾ,
ਬਾਹਰੋਂ ਦੇਖਣ ਨੂੰ ਤੇ ਓਹ ਵੀ ਇਹੀ ਭੁਲੇਖਾ ਪਾਉਂਦਾ ।

ਭਾਵੇਂ ਕੋਈ ਸਿੱਖੀ ਦਾ ਕਿੰਨਾ ਵੀ ਦਾਅਵਾ ਕਰਦਾ,
ਪਰ “ਕੋਟਨ ਮੈ ਨਾਨਕ ਕੋਊ” ਬਾਬਾ ਜੀ ਫਰਮਾਉਂਦਾ


“ਗੁਰੂ ਗ੍ਰੰਥ” ਦੀ ਸਿੱਖਿਆ ਦੇ ਨਾਲ ਜੀਵਨ ਜਿਹੜਾ ਜੀਵੇ,
ਉਹੀਓ ਸਿੱਖ ਦੀ ਕਸਵੱਟੀ ਤੇ ਖੁਦ ਨੂੰ ਪਾਸ ਕਰਾਉਂਦਾ ।

ਕਹਿ ਸੁਣਕੇ ਜਾਂ ਦੇਖਾ-ਦੇਖੀ ਜਦ ਕੋਈ ਕੇਸ ਵਧਾਵੇ,
ਅਹਿਸਾਸਾਂ ਦੀ ਜੜ ਦੇ ਬਾਝੋਂ ਛੇਤੀ ਹੀ ਘਬਰਾਉਂਦਾ ।

ਪਰ ਕੁਦਰਤ ਦੇ ਨਿਯਮਾਂ ਦੇ ਸੰਗ ਜਦ ਵੀ ਜੀਵਣ ਲਗਦਾ,
ਕੱਟਣ ਵੇਲੇ ਰੋਮਾਂ ਵਿੱਚ ਫਿਰ ਕਾਦਰ ਨੂੰ ਹੀ ਪਾਉਂਦਾ ।


ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.