ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
< - ਚੋਣ-ਮੌਸਮ ! - >
< - ਚੋਣ-ਮੌਸਮ ! - >
Page Visitors: 2515

<   -   ਚੋਣ-ਮੌਸਮ !   -   >

ਚੋਣਾਂ ਵਾਲਾ ਮੌਸਮ ਜਦ ਵੀ ਧਾਉਂਦਾ ਹੈ ।
ਹਰ ਆਫਤ ਤੋਂ ਵਧਕੇ ਖੌਰੂ ਪਾਉਂਦਾ ਹੈ ।

ਹਸਦੇ ਵਸਦੇ ਲੋਕੀਂ ਜਿਹੜੇ ਸਾਲਾਂ ਦੇ,
ਇੱਕ ਦੂਜੇ ਦੇ ਵੈਰੀ ਝੱਟ ਬਣਾਉਂਦਾ ਹੈ ।


ਮਜਹਬਾਂ,ਜਾਤਾਂ,ਵਰਗਾਂ ਦੀ ਗਲ ਕਰਨੀ ਕੀ,
ਤੇੜਾਂ ਉਹ ਤਾਂ ਘਰ-ਘਰ ਅੰਦਰ ਚਾਹੁੰਦਾ ਹੈ ।

ਫੋਕੀ ਠੁੱਕ ਬਣਾਵਣ ਵਾਲਾ ਭਰਮ ਦਿਖਾ,
ਚੇਲੇ,ਚਮਚੇ,ਭਗਤ ਬਣਾ ਭਰਮਾਉਂਦਾ ਹੈ ।

ਹਰ ਵਾਰੀ ਉਹ ਸ਼ਾਤਿਰ ਧੋਖਾ ਦੇ ਜਾਂਦਾ,
ਬੁੱਲ ਊਠ ਦਾ ਪਰਜਾ ਨੂੰ ਤਰਸਾਉਂਦਾ ਹੈ ।


ਰੋਟੀ ਸਸਤੀ ਕਰਨ ਦਾ ਲਾਰਾ ਲਾ ਦਿੰਦਾ,
ਐਪਰ ਰੋਟੀ ਥੱਪਣੀ ਨਹੀਂ ਸਿਖਾਉਂਦਾ ਹੈ ।

ਧੁਰ ਅੰਦਰ ਤੱਕ ਮੌਸਮ ਵਾਲਾ ਅਸਰ ਬੁਰਾ,
ਅਣਖ ਜਮੀਰਾਂ ਤੋਲ ਸੇਲ ਤੇ ਲਾਉਂਦਾ ਹੈ ।

ਜਿੱਤਣ ਵਾਲਾ ਤਾਂ ਜਿੱਤਕੇ ਤੁਰ ਜਾਂਦਾ ਹੈ,
ਭਾਈਚਾਰਾ ਹਰ ਵਾਰੀ ਹਰ ਆਂਉਂਦਾ ਹੈ



ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.