ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
< = ਇੰਕਲਾਬ !! = >
< = ਇੰਕਲਾਬ !! = >
Page Visitors: 2559

<   =   ਇੰਕਲਾਬ !!   =   >
ਜੂਝਣ ਵਾਸਤੇ ਐਵੇਂ ਤੇ ਪਰਜਾ ਤਿਆਰ ਨਹੀਂ ਹੁੰਦੀ,
ਬਾਝੋਂ ਠੇਲਿਆਂ ਬੇੜੀ ਵੀ ਕਦੇ ਪਾਰ ਨਹੀਂ ਹੁੰਦੀ ।

ਨਿਰੰਤਰ ਤੋਰ ਹੀ ਤਾਂ ਜਿੱਤ ਦਾ ਆਧਾਰ ਬਣਦੀ ਹੈ,
ਇੰਕਲਾਬ ਦੇ ਲਈ ਕੋਈ ਪੜਾਵੀ ਠਾਹਰ ਨਹੀਂ ਹੁੰਦੀ ।

ਪਰਾਂ ਨੂੰ ਛੰਡਣਾ ਉਡਾਨ ਵੱਲ ਵਧੀਆ ਇਸ਼ਾਰਾ ਹੈ,
ਹਾਰੀ ਜੰਗ ਵੀ ਬਦਲਾਵ ਲਈ ਬੇਕਾਰ ਨਹੀਂ ਹੁੰਦੀ ।

ਹੱਕ, ਸੱਚ, ਇਨਸਾਫ ਲਈ ਜੋ ਜੰਗ ਲੜਦੇ ਨੇ,
ਵਕਤੀ ਜਿੱਤ ਹਾਰ ਉਨ੍ਹਾਂ ਲਈ ਕੋਈ ਮਾਰ ਨਹੀਂ ਹੁੰਦੀ ।

ਹਾਰੀ ਜੰਗ ਦਾ ਘੋਖਣ ਵੀ ਜੇਕਰ ਸਬਕ ਬਣ ਜਾਵੇ,
ਮਿਥੀਆਂ ਮੰਜਲਾਂ ਦੀ ਜਿੱਤ, ਹੱਥੋਂ ਬਾਹਰ ਨਹੀਂ ਹੁੰਦੀ ।

ਕਿਧਰੇ ਜਿੱਤਕੇ ਵੀ ਹਾਰਿਆਂ ਦੇ ਵਾਂਗ ਰਹਿੰਦੇ ਨੇ,
ਕਿਧਰੇ ਹਾਰਕੇ ਵੀ ਹਾਰ ਇਜ਼ਹਾਰ ਨਹੀਂ ਹੁੰਦੀ ।

ਕਿੰਨਾ ਹਾਰਿਆ ਇਹ ਸਾਰਿਆਂ ਨੂੰ ਨਜਰ ਆਉਂਦਾ ਏ,
ਕਿੰਨਾਂ ਜਿੱਤਿਆ ਇਹ ਸਾਰਿਆਂ ਨੂੰ ਸਾਰ ਨਹੀਂ ਹੁੰਦੀ ।

ਭੁੰਜੇ ਡਿੱਗਣੋਂ ਡਰਕੇ ਨੇ ਜਿੱਥੇ ਰੀਂਗਦੇ ਲੋਕੀਂ,
ਉੱਥੇ ਦੌੜਨੇ ਦੀ ਝਾਕ ਅਸਰਦਾਰ ਨਹੀਂ ਹੁੰਦੀ ।

ਕਿਸੇ ਦੀ ਲੀਕ ਢਾਵਣ ਤੋਂ ਜੋ ਕਰਦਾ ਆਪਣੀ ਵੱਡੀ,
ਉਹਨੂੰ ਰੋਕਣੇ ਵਾਲੀ ਕਿਤੇ ਅਟਕਾਰ ਨਹੀਂ ਹੁੰਦੀ ।

ਸੰਘਰਸ਼ ਛੱਡ ਜਾਣਾ ਹੀ ਅਸਲ ਵਿੱਚ ਹਾਰ ਜਾਣਾ ਹੈ,
ਜਦੋਂ ਤੱਕ ਹੌਸਲਾ ਬਾਕੀ ਤਦੋਂ ਤੱਕ ਹਾਰ ਨਹੀਂ ਹੁੰਦੀ ।


ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.