ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
< # ਕੋਸ਼ਿਸ਼ !! # >
< # ਕੋਸ਼ਿਸ਼ !! # >
Page Visitors: 2499

<   #   ਕੋਸ਼ਿਸ਼ !!   #   >

ਸੁਆਹ ਵਿੱਚ ਮਾਰਕੇ ਫੂਕਾਂ, ਸਾਹ ਪਲਟਾਉਣ ਦੀ ਕੋਸ਼ਿਸ਼ ।
ਲੋਕੀਂ ਧੰਨ, ਜੋ ਕਰਦੇ ਨੇ, ਅੱਗ ਸੁਲਘਾਉਣ ਦੀ ਕੋਸ਼ਿਸ਼ ।

ਸੱਚ ਦਾ ਬੋਲਬਾਲਾ, ਨਾ ਕਦੇ ਹੋਇਆ, ਨਾ ਹੋਣਾ ਹੈ,
ਲਗਦਾ ਜਾਣਦੇ, ਵੀ ਕਰ ਰਹੇ, ਅਜਮਾਉਣ ਦੀ ਕੋਸ਼ਿਸ਼ ।

ਜਿਹੜੇ ਸੋਚਦੇ, ਇਨਸਾਫ ਦਾ, ਇੰਕਲਾਬ ਆਵੇਗਾ,
ਆਪਣੇ ਆਪ ਨੂੰ, ਉਹ ਕਰ ਰਹੇ, ਬਹਿਲਾਉਣ ਦੀ ਕੋਸ਼ਿਸ਼ ।

ਅਕਲ ਨੂੰ ਕੌਣ ਪੁੱਛਦਾ ਏ, ਗਿਣਤੀ ਜਦ ਸਿਰੀਂ ਹੋਵੇ,
ਬੰਦਾ ਅੱਕ ਕੇ, ਕਰਦਾ ਏ, ਮਨ ਸਮਝਾਉਣ ਦੀ ਕੋਸ਼ਿਸ਼ ।

ਇੱਕ ਉਹ ਨੇ, ਜੋ ਤਤਪਰ ਨੇ, ਕਿ ਸੁੱਤਾ ਉੱਠ ਹੀ ਜਾਵੇ,
ਇੱਕ ਉਹ ਨੇ, ਜੋ ਕਰਦੇ ਨੇ, ਸਦਾ ਸੁਲਾਉਣ ਦੀ ਕੋਸ਼ਿਸ਼ ।

ਉਹ ਵੀ ਨੇ, ਜੋ ਜੁੱਗਾਂ ਤੋਂ, ਜੁੱਗਾਂ ਦੇ ਨਾਲ ਰਹਿੰਦੇ ਨੇ,
ਉਹ ਵੀ ਨੇ, ਜੋ ਕਰਦੇ ਨੇ, ਜੁੱਗ ਪਲਟਾਉਣ ਦੀ ਕੋਸ਼ਿਸ਼ ।

ਜਮੀਰਾਂ ਬੇਚਕੇ ਲੋਕੀਂ, ਜੁੜਨ ਗਰਜੀਂ, ਤਾਂ ਲਗਦਾ ਏ,
ਨੈਤਿਕ ਚੇਤਨਾ ਬਾਝੋਂ ,ਹੈ ਸਭ ਭਰਮਾਉਣ ਦੀ ਕੋਸ਼ਿਸ਼ ।

ਸੁਭਾ ਜਦ ਚੋਰ ਦਾ ਚੋਰੀ, ‘ਫਰਜ’ ਕਿਓਂ ਆਪਦਾ ਛੱਡੇ,
ਤਾਹੀਓਂ ਅਣਖ ਕਰਦੀ ਨਾ, ਸਿਰ ਝੁਕਾਉਣ ਦੀ ਕੋਸ਼ਿਸ਼ ।


ਗੁਰਮੀਤ ਸਿੰਘ ‘ਬਰਸਾਲ’ (ਕੈਲੀਫੋਰਨੀਆਂ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.