ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਫਾਦਰਜ਼-ਡੇ !
ਫਾਦਰਜ਼-ਡੇ !
Page Visitors: 2577

ਫਾਦਰਜ਼-ਡੇ !
ਸਾਰੇ ਜੱਗ ਦਾ ਫਾਦਰ ਇੱਕ,
ਜੋ ਸਭ ਨੂੰ ਖੇਡ ਖਿਡਾਵੇ

ਫਿਰ ਵੀ ਦੁਨੀਆਂ-ਦਾਰੀ ਅੰਦਰ,
ਆਪਣਾ ਹੀ ਮਨ ਭਾਵੇ ।
ਕਈਆਂ ਦੇ ਤੁਰ ਜਾਵਣ ਤੇ ਵੀ,
ਵਸਦੇ ਸਦਾ ਉਲਾਦੀਂ

ਕਈਆਂ ਦੇ ਤਾਂ ਜੀਓਂਦੇ ਜੀਅ ਵੀ,
ਝੂਰਨ ਵਿੱਚ ਪਛਤਾਵੇ ।
ਕਈਆਂ ਲਈ ਤੇ ਹਰ ਇਕ ਦਿਨ ਹੀ,
ਫਾਦਰ-ਡੇ ਹੀ ਰਹਿੰਦਾ

ਕਈਆਂ ਦੇ ਕਿਸੇ ਨਿਸ਼ਚਿਤ ਦਿਨ ਵੀ,
ਭਰਦੇ ਹੌਕੇ ਹਾਵੇ ।
ਆਪਣੇ ਫਾਦਰ ਨੂੰ ਨਾ ਪੁੱਛੇ,
ਪਰ ਜਦ ਖੁਦ ਉਹ ਬਣਦਾ

ਦੰਦਾ ਨਾਲ ਵੀ ਖੁਲਦੀ ਨਾ ਉਹ,
ਜੋ ਹੱਥੀਂ ਗੰਢ ਪਾਵੇ ।
ਜੱਗ ਵਿੱਚ ਜਿੱਦਾਂ ਫਾਦਰ ਹੋਕੇ,
ਕਰਤਾ ਕਿਰਤ ‘ਚ ਵਸਦਾ ।
ਇੰਝ ਹੀ ਦੁਨੀਆਂਦਾਰੀ ਵਾਲਾ,
ਫਾਦਰ ਤੁਰਦਾ ਜਾਵੇ ।।।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.