ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
< ਦੇਹ ਤੋਂ ਸ਼ਬਦ >
< ਦੇਹ ਤੋਂ ਸ਼ਬਦ >
Page Visitors: 2500

<  ਦੇਹ ਤੋਂ ਸ਼ਬਦ  >
ਦੇਹ ਤੋਂ ਸ਼ਬਦਾਂ ਵੱਲ ਜਦੋਂ ਕੋਈ ਹਿਲਦਾ ਹੈ ,
ਜੜ ਤੋਂ ਚੇਤਨ ਵੱਲ ਦਾ ਰਸਤਾ ਮਿਲਦਾ ਹੈ ।
ਨਾ ਹੀ ਦੇਹ ਕੋਈ ਗੁਰੂ ਜਾਂ ਚੇਲਾ ਬਣਦੀ ਏ,
ਗਿਆਨ ਗੁਰੂ ਹੀ ਸੁਰਤ ਨੂੰ ਲੈ ਕੇ ਠ੍ਹਿਲਦਾ ਹੈ ।
ਮਨ ਤਾਂ ਅਕਸਰ ਬਦਲ ਪੁਸ਼ਾਂਕਾਂ ਪਾਉਂਦਾ ਹੈ,
ਰੂਹ ਵਰਗਾ ਨਾ ਲੀੜਾ ਇਸਤੋਂ ਸਿਲਦਾ ਹੈ ।
ਜਦ ਵੀ ਕੋਈ ਦੇਹ ਤੋਂ ਅੱਗੇ ਲੰਘਦਾ ਏ,
ਕਹੇ ਪੁਜਾਰੀ ਪੰਗਾ ਵਕਤੀ ਢਿੱਲ ਦਾ ਹੈ ।
ਸੱਚ ਸੁਣਾਉਣੋਂ ਪਹਿਲਾਂ ਖੁਦ ਅਪਣਾਏ ਜੋ,
ਲੋਕੀਂ ਕਹਿਣ ਬੇਚਾਰਾ ਰੋਗੀ ਦਿਲ ਦਾ ਹੈ ।
ਆੜ ਸ਼ਬਦ ਦੀ ਓਹਲੇ ਦੇਹ ਹੀ ਭੁਗਤੀ ਹੈ,
ਸੱਚ ਤਰਕ ਤਵੱਕਿਆਂ ਅੰਦਰ ਛਿਲਦਾ ਹੈ ।
ਧਰਮ ਦੀ ਆੜੇ ਪੰਥ-ਮਜ਼ਹਬ ਦੀ ਗੱਲ ਹੁੰਦੀ,
ਕੋਟਨ ਮੇ ਹੀ ਕੋਊ ਨਾਨਕ ਖਿਲਦਾ ਹੈ

ਗੁਰਮੀਤ ਸਿੰਘ ‘ਬਰਸਾਲ’(ਕੈਲੇਫੋਰਨੀਆਂ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.