ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਸ਼ਰਧਾ ਅਤੇ ਤਰਕ !
ਸ਼ਰਧਾ ਅਤੇ ਤਰਕ !
Page Visitors: 2525

ਸ਼ਰਧਾ ਅਤੇ ਤਰਕ !

ਸ਼ਰਧਾ ਤਾਂ ਸ਼ਰਧਾਲੂ ਘੜਦੀ,
ਸੱਚ, ਨਿਯਮ ਦੇ ਸਿਖਰ ਖੜਾ ਹੈ ।
ਗੁਰਮਤਿ ਖੜਦੀ ਸੱਚ-ਤਰਕ ਤੇ,
ਸ਼ਰਧਾ ਤੇ ਤਾਂ ਬਿਪਰ ਖੜਾ ਹੈ ।

ਸ਼ਬਦ ਗੁਰੂ ਦਾ ਬਣਕੇ ਚੇਲਾ,
ਗਿਆਨ ਰਤਨ ਤੋਂ ਖਾਲੀ ਫਿਰਦਾ ।
ਜਿਸ ਨੂੰ ਨਿੱਤ ਅਰਦਾਸੀਂ ਮੰਗੇ,
ਉਸ ਬਿਬੇਕ ਨੂੰ ਵਿਸਰ ਖੜਾ ਹੈ ।

ਸਿੱਖ ਦੀ ਪੂਜਾ ਸੇਵਾ ਜੱਗ ਦੀ,
ਬਿਪਰੀ ਪੂਜਾ ਝਾਕ ਖਿਆਲੀ ।
ਅੰਧ-ਵਿਸ਼ਵਾਸ ਵਧਾਵਣ ਵਾਲਾ,
ਮਿਥਿਹਾਸਿਕ ਜੋ ਜ਼ਿਕਰ ਖੜਾ ਹੈ ।

ਸਿੱਖ ਦੀ ਰਹਿਤ ਹੈ ਸਭ ਤੋਂ ਵੱਖਰੀ,
ਸਿੱਖ ਦੀ ਪੂਜਾ ਜੱਗੋਂ ਨਿਆਰੀ ।
ਹਿੰਦ-ਸਾਗਰ ਵਿੱਚ ਡੁੱਬਣ ਵਾਲਾ,
ਫਿਰ ਭੀ ਕਾਹਤੋਂ ਫਿਕਰ ਖੜਾ ਹੈ ।


ਅੱਜ ਦੇ ਇਸ ਵਿਗਿਆਨਿਕ ਯੁੱਗ ਵਿੱਚ,
ਬੋਲੇ ਜਿਹੜਾ ਗੱਪ-ਕਥਾਵਾਂ ।
ਗਿਆਨ-ਤਰਕ ਦੇ ਤੀਰਾਂ ਵਰਗੇ,
ਸਮਝੋ ਖਾਈਂ ਛਿੱਤਰ ਖੜਾ ਹੈ ।

ਧਰਮ ਆਖਕੇ ਸ਼ਰਧਾਵਾਨਾਂ,
ਮਜਹਬੀਂ-ਵਰਗੀਂ ਉਲਝੀ ਜਾਣਾਂ ।
ਸੁਰਤ ਦੀ ਥਾਂ ਤੇ ਸ਼ਰਧਾ-ਉੱਲੂ,
ਅੱਖਾਂ ਮੀਚੀ ਜਿੱਚਰ ਖੜਾ ਹੈ ।


ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.