ਕੈਟੇਗਰੀ

ਤੁਹਾਡੀ ਰਾਇ

New Directory Entries


ਕਵਿਤਾਵਾਂ
< - = ਮਾਂ = - >
< - = ਮਾਂ = - >
Page Visitors: 27

<   -   =   ਮਾਂ   =   -   >
ਹਿੰਮਤ, ਹੌਂਸਲਾ, ਸਬਰ ਵੀ ਹੈ ਬੌਣਾ,
ਮੇਰੀ ਮਾਂ ਜਿਹਾ ਨਾ ਕੋਈ ਹੋਣਾ,
ਉਮਰਾਂ ਦੇ ਪੜਾਅ ਅੱਖਾਂ ਦੇ ਕਾਲੇ ਘੇਰੇ ਕਰਨ ਸਭ ਬਿਆਂ ,
ਪਿਆਰ, ਦੁਲਾਰ, ਤਕਰਾਰ ਸਭ ਕਰਾਂ ਨਾਲ ਮੈਂ ਮਾਂ ,
ਜਿੰਦਗੀ ਦੀ ਹਰ ਰੁੱਤ ਨਾਲ ਖਲੌਤੀ ਹਰ ਸਾਹ,
ਥੰਮ ਬਣ ਆਪਣੇ ਹਮਸਫ਼ਰ ਦਾ,
ਬੱਚਿਆਂ ਲਈ ਰਹਿੰਦੀ ਠੰਡੀ ਛਾਂ
'ਮਾਂ' ਦਾ ਰੁਤਬਾ ਸਭ ਤੋਂ ਉਪਰ,
‘ਰੱਬ’ਵੀ ਜਿਹਨੂੰ ਸੱਜਦਾ ਕਰਦਾ ਉਹ ਹੈ ਮਾਂ
ਉਹ "ਉਸ" ਅੱਗੇ ਕਰਦੀ ਅਰਦਾਸ,
ਨਾ ਰੱਖਦੀ ਕਿਸੇ ਤੋਂ ਕੋਈ ਆਸ,
ਬੇਗਰਜ਼ 'ਪਿਆਰ' ਦੀ ਮੂਰਤ,
ਸੋਚਾਂ ਜਦ ਆਵੇ ਸਾਹਮਣੇ ਮਾਂ ਦੀ ਸੂਰਤ,
ਹਿੰਮਤ, ਹੌਂਸਲਾ, ਸਬਰ ਵੀ ਹੈ ਬੌਣਾ,
ਮੇਰੀ 'ਮਾਂ' ਜਿਹਾ ਨਾ ਕੋਈ ਹੋਣਾ!!

~ Kamal Sooch
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.