ਮੇਰਾ ਲੁੱਟ ਲਿਆ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
ਹੁਣ ਚੁੱਪ ਕਾਹਤੋਂ ਹੋਏ ਕੋਈ ਦੱਸ ਦਿਉ ਜਨਾਬ
ਮੇਰਾ ਲੁੱਟ ਲਿਆ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
ਕੁੱਝ ਲੀਡਰਾਂ ਨੇ ਸੁਣਿਐ ਹੈ ਪਾਤੀ ਆਪ ਹੈ ਕਹਾਣੀ
ਸਾਡੇ ਬਿਨਾਂ ਪੱਚੀ ਸਾਲ ਕਿਤੇ ਕੁਰਸੀ ਨਾਂ ਜਾਣੀ
ਆਉ ਖੁਸੀਆਂ ਮਨਾਈਏ ਹੁਣ ਚੁੱਕ ਲਿਆਉ ਸਰਾਬ
ਮੇਰਾ ਲੁੱਟ ਲਿਆ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
ਇੱਕ ਮੁੱਛਾ ਨੂੰ ਚੜਾਕੇ ਬੈਠਾ ਸੋਹਣੀ ਪੱਗ ਹੈ ਸਜਾਕਿ
ਛੱਤੀ ਤੋਂ ਛਪੰਜਾਂ ਹਜਾਰ ਕਰੋੜ ਗਿਆ ਕਰਜਾ ਚੜਾਕਿ
ਜਿਸ ਸੀ ਨਵਾਕੇ ਲੋਕ ਕੁੱਟੇ ਲਵੇ ਖੂੰਡੇ ਨਾ ਹਿਸਾਬ
ਮੇਰਾ ਲੁੱਟ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
ਆਹਾ ਹੁਣ ਦੇਖੋ ਇੱਕ ਨਵਾਂ ਜਾ ਹਸਾਉਣ ਵਾਲਾ ਆਇਆ
ਕਦੇ ਦਾਨ ਵੀ ਨਾਂ ਕਰੇ ਇਕੱਠੀ ਕਰੀ ਫਿਰੇ ਮਾਇਆ
ਜਿਸ ਬੱਚੇ ਬੀਵੀ ਨਾਂ ਸੰਭਾਲੇ ਕਰੂ ਪੰਜਾਬ ਬਰਬਾਦ
ਲੋਕੋ ਮੇਰਾ ਲੁੱਟ ਲਿਆ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
ਹੁਣ ਚਲੋ ਸੱਥਾਂ ਵਿੱਚ ਜਾਕੇ ਦੱਸੋ ਭਲਿਆ ਕਹਾਣੀ
ਇੰਹਨਾਂ ਸਾਰਿਆਂ ਬਿਗਾੜੀ ਹੈ ਪੰਜਾਬ ਵਾਲੀ ਤਾਣੀ
ਕੋਈ ਉੱਠੇ ਮਰਦ ਦਾ ਚੇਲਾ ਹਰਾਉਣੇ ਪੈਣਗੇ ਖਰਾਬ
ਮੇਰਾ ਲੁੱਟ ਲਿਆ ਪੰਜਾਬ ਕੀਹਨੇ ਲੁੱਟ ਲਿਆ ਪੰਜਾਬ
ਗੁਰਚਰਨ ਸਿੰਘ ਪੱਖੋਕਲਾਂ