ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਕੋਈ ਕਿਸੇ ਨੂੰ ਕਦੇ ਵੀ ਸਮਝਾ ਨਹੀਂ ਸਕਿਆ
ਕੋਈ ਕਿਸੇ ਨੂੰ ਕਦੇ ਵੀ ਸਮਝਾ ਨਹੀਂ ਸਕਿਆ
Page Visitors: 2684

ਕੋਈ ਕਿਸੇ ਨੂੰ ਕਦੇ ਵੀ ਸਮਝਾ ਨਹੀਂ ਸਕਿਆ
ਤਕਰੀਬਨ ਸਾਰੇ ਧਰਮ ਗੁਰੂਆਂ ਦੀ ਬਾਣੀ ਦੇ ਜੋ ਗ੍ਰੰਥ ਸਾਨੂੰ ਮਿਲਦੇ ਹਨ, ਉਹ ਉਨ੍ਹਾਂ ਨੇ ਆਪਣੇ ਤੋਂ ਪਹਿਲੇ ਸੰਤਾਂ, ਗੁਰੂਆਂ ਦੀ ਬਾਣੀ ਪੜ੍ਹ ਕੇ ਨਹੀਂ ਲਿਖੇ, ਇਹ ਉਨ੍ਹਾਂ ਦੀ ਆਪਣੀ ਅਧਿਆਤਮਕ (ਅੰਦਰਲੀ) ਯਾਤਰਾ ਦੇ ਅਨੁਭਵ ਹਨ, ਇਹ ਬਾਣੀ ਉਨ੍ਹਾਂ ਨੇ ਆਪਣੀ ਮੌਜ ਵਿੱਚ ਲਿਖੀ ਹੁੰਦੀ ਹੈ, ਨਾ ਕਿ ਕਿਸੇ ਲਈ ਇਹ ਕੋਈ ਸਿਧਾਂਤ ਹੁੰਦਾ ਹੈ।ਪਰ ਪੁਜਾਰੀ ਹਮੇਸ਼ਾਂ ਇਸਨੂੰ ਸਿਧਾਂਤ ਬਣਾ ਕੇ, ਸ਼ਰਧਾਲੂ ਨੂੰ ਇਸਦੀ ਪੂਜਾ, ਪਾਠ, ਅਰਥਾਂ ਆਦਿ ਵਿੱਚ ਉਲਝਾਈ ਰੱਖਦਾ ਹੈ।ਇਸ ਤੋਂ ਸੇਧ ਵੀ ਤਾਂ ਹੀ ਲਈ ਜਾ ਸਕਦੀ ਹੈ, ਜੇ ਤੁਸੀਂ ਉਸ ਰਸਤੇ ਤੇ ਚੱਲ ਰਹੇ ਹੋ, ਨਹੀਂ ਤਾਂ ਧਰਮ ਗੰ੍ਰਥ ਨਾ ਕਦੇ ਕਿਸੇ ਦੇ ਕੰਮ ਆਏ ਹਨ ਤੇ ਨਾ ਹੀ ਆ ਸਕਣਗੇ, ਇਹੀ ਅੰਤਰ ਯਾਤਰਾ ਦਾ ਰੱਬੀ ਸਿਧਾਂਤ ਹੈ।ਇਹ ਮੈਂ ਨਹੀਂ, ਹਰ ਧਰਮ ਗੁਰੂ ਨੇ ਇਹੀ ਗੱਲ ਕਹੀ ਹੈ।ਹਰ ਇੱਕ ਨੂੰ ਆਪਣੀ ਯਾਤਰਾ ਆਪ ਹੀ ਕਰਨੀ ਪੈਂਦੀ ਹੈ।ਧਰਮ ਗੁਰੂਆਂ ਦੀ ਬਾਣੀ ਸਾਡੇ ਲਈ ਅੰਤਰ ਯਾਤਰਾ ਵਾਸਤੇ ਇਸ਼ਾਰੇ ਤਾਂ ਹੋ ਸਕਦੇ ਹਨ, ਪਰ ਅੱਖਾਂ ਮੀਟ ਕੇ ਮੰਨਣ ਜਾਂ ਦਿਮਾਗੀ ਅਰਥਾਂ ਦੇ ਝਗੜਿਆਂ ਵਿੱਚ ਸਮਾਂ ਗੁਆਉਣ ਲਈ ਨਹੀਂ ਹੁੰਦੇ।ਮੈਨੂੰ ਪਤਾ ਨਹੀਂ ਕਿ ਮੈਂ ਆਪਣੀ ਗੱਲ ਕਹਿ ਸਕਿਆ ਹਾਂ ਜਾਂ ਨਹੀਂ।ਪਰ ਕਿਸੇ ਗੁਸਤਾਖੀ ਲਈ ਮੁਆਫੀ।ਵੈਸੇ ਮੇਰਾ ਇਹ ਮੰਨਣਾ ਹੈ ਕਿ ਕੋਈ ਕਿਸੇ ਨੂੰ ਕਦੇ ਵੀ ਸਮਝਾ ਨਹੀਂ ਸਕਿਆ।ਜਦੋਂ ਤੱਕ ਤੁਸੀਂ ਆਪ ਦਲੀਲ ਜਾਂ ਅਨੁਭਵ ਨਾਲ ਆਪ ਨਾ ਜਾਣ ਲਵੋ।ਗੁਰਬਾਣੀ ਵਾਰ-ਵਾਰ ਅੰਦਰ ਦੀ ਗੱਲ ਕਰਦੀ ਹੈ।ਅੰਦਰੋਂ ਲੱਭਣ ਦੀ ਗੱਲ ਕਰਦੀ ਹੈ।ਬਾਹਰੋਂ ਭਟਕਣ ਤੋਂ ਵਰਜਦੀ ਹੈ।ਜੇ ਫਿਰ ਵੀ ਸਾਨੂੰ ਸਮਝ ਨਹੀਂ ਆਉਂਦੀ ਤੇ ਅਸੀਂ ਬਾਹਰੋਂ (ਧਰਮ ਸਥਾਨਾਂ, ਧਰਮ ਗ੍ਰੰਥਾਂ ਆਦਿ ਤੋਂ) ਕੁਝ ਲੱਭ ਰਹੇ ਹਾਂ ਤਾਂ ਸਾਡੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ।ਬਾਹਰ ਦਾ ਮਤਲਬ ਸਿਰਫ ਜੰਗਲ, ਪਹਾੜ, ਸਮਾਜ, ਧਰਮ ਅਸਥਾਨ ਹੀ ਨਹੀਂ, ਧਰਮ ਗ੍ਰੰਥ ਵੀ ਬਾਹਰ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ।ਹੋਰ ਪਾਸੇ ਭਟਕਦਾ ਇਨਸਾਨ ਤਾਂ ਸ਼ਾਇਦ ਕਦੇ ਵਾਪਿਸ ਅੰਤਰ ਯਾਤਰਾ ਵੱਲ ਆ ਜਾਵੇ, ਪਰ ਗ੍ਰੰਥਾਂ ਵਿੱਚ ਫਸੇ ਮਨੁੱਖ ਦੀ ਵਾਪਸੀ ਬੜੀ ਅਸੰਭਵ ਹੈ ਕਿਉਂਕਿ ਉਸਤੇ ਵਿਦਵਤਾ ਦਾ ਹੰਕਾਰ ਇਤਨਾ ਹਾਵੀ ਹੋ ਜਾਂਦਾ ਹੈ ਕਿ ਉਸਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਵੀ ਧਰਮ ਤੋਂ ਉਲਟ ਦਿਸ਼ਾ ਵਿੱਚ ਹੈ।
ਹਰਚਰਨ ਸਿੰਘ ਪਰਹਾਰ
..........................................
ਹਰਚਰਨ ਸਿੰਘ ਪਰਹਾਰ ਜੀ! ਤੁਸੀਂ ਅਸਿੱਧੇ ਤਰੀਕੇ ਨਾਲ ਗੁਰਬਾਣੀ ਨਾ ਪੜ੍ਹਨ ਲਈ ਪਰੇਰਿਤ ਕਰ ਰਹੇ ਹੋ।ਸਾਫ ਲਫਜ਼ਾਂ ਵਿੱਚ ਆਪਣੀ ਗੱਲ ਨਹੀਂ ਕਹਿ ਪਾ ਰਹੇ, ਇਸੇ ਲਈ ਗੱਲ ਕਲੀਅਰ ਨਹੀਂ ਹੋ ਰਹੀ। ਤਸੀਂ ਕਹਿ ਰਹੇ ਹੋ ਕਿ ਗੁਰਬਾਣੀ ਬਾਰ ਬਾਰ ਅੰਦਰ ਦੀ ਗੱਲ ਕਰ ਰਹੀ ਹੈ।ਪਰ ਪਰਹਾਰ ਜੀ! ਗੁਰਬਾਣੀ ਕਿਵੇਂ ਅੰਦਰ ਦੀ ਗੱਲ ਕਹਿ ਰਹੀ ਹੈ ਇਹ ਤਾਂ ਗੁਰਬਾਣੀ ਨੂੰ ਪੜ੍ਹ-ਵਿਚਾਰ ਕੇ ਹੀ ਸਮਝ ਆਉਣੀ ਹੈ, ਜਾਂ ਨਹੀਂ? ਤੁਸੀਂ ਧਰਮ ਗ੍ਰੰਥ (ਗੁਰਬਾਣੀ) ਨੂੰ ਵੀ ਬਾਹਰ ਭਟਕਲ ਦੀ ਸ਼੍ਰੇਣੀ ਦੱਸ ਰਹੇ ਹੋ (ਲੁਕਵੇਂ ਤਰੀਕੇ ਨਾਲ ਗੁਰਬਾਣੀ ਨਾ ਪੜ੍ਹਨ ਲਈ ਪ੍ਰੇਰਿਤ ਕਰ ਰਹੇ ਹੋ)।ਪਰਹਾਰ ਜੀ! ਤੁਸੀਂ ਵੀ ਤਾਂ ਇਹ ਗੱਲ ਗੁਰਬਾਣੀ ਪੜ੍ਹਕੇ ਹੀ ਜਾਣੀ ਹੋਏਗੀ ਕਿ ਇਹ ਅੰਦਰ ਦੀ ਗੱਲ ਕਰਦੀ ਹੈ, ਤਾਂ ਫੇਰ ਤੁਸੀਂ ਇਸ ਨੂੰ ਭਟਕਣ ਦੀ ਸ਼੍ਰੇਣੀ ਵਿੱਚ ਕਿਵੇਂ ਕਹਿ ਸਕਦੇ ਹੋ? ਤੁਸੀਂ ਦੋ ਆਪਾ ਵਿਰੋਧੀ ਗੱਲਾਂ ਕਰ ਰਹੇ ਹੋ।ਜਾਂ ਦੂਸਰੇ ਲਫਜ਼ਾਂ ਵਿੱਚ ਤੁਸੀਂ ਸਾਫ ਲਫਜ਼ਾਂ ਵਿੱਚ ਨਹੀਂ ਕਹਿ ਪਾ ਰਹੇ ਕਿ ਗੁਰਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ।
ਜਸਬੀਰ ਸਿੰਘ ਵਿਰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.