ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਧੂਤੇ ਨੂੰ ਖੁੱਲੀ ਚਰਚਾ ਦਾ ਸੱਦਾ
ਧੂਤੇ ਨੂੰ ਖੁੱਲੀ ਚਰਚਾ ਦਾ ਸੱਦਾ
Page Visitors: 2638

ਧੂਤੇ ਨੂੰ ਖੁੱਲੀ ਚਰਚਾ ਦਾ ਸੱਦਾ
ਵੀਰ ਕੰਵਲਪਾਲ ਸਿੰਘ ਜੀ ਸ਼ਾਬਾਸ਼ ਹੈ ਤੁਹਾਨੂੰ ਜੋ ਇਸ ਧੂਤੇ ਨੂੰ ਤੁਸੀ ਖੁੱਲੀ ਚਰਚਾ ਦਾ ਸੱਦਾ ਆਪ ਹੀ ਦੇ ਦਿਤਾ ਹੈ ।
ਇਸ ਪੰਥ ਦੋਖੀ ਤਾਕਤਾਂ ਦੇ ਧੂਤੇ ਨੂੰ, ਜੋ ਜਨੇ ਖਨੇ ਨੂੰ ਚਰਚਾ ਲਈ ਲਲਕਾਰਦਾ ਅਤੇ ਉਕਸਾਉਦਾ ਰਹਿੰਦਾ ਹੈ ।, ਵੀਰ ਕੰਵਲਪਾਲ ਸਿੰਘ ਦੀ ਕਰਾਰੀ ਚਪੇੜ ਹੈ । ਕਾਨਪੁਰ ਦੇ ਦੋ ਗੁਰਦੁਆਰਿਆਂ ਸੰਤ ਨਗਰ , ਅਕਾਲੀ ਧਰਮਸ਼ਾਲਾ ਅਤੇ 11 ਬਲਾਕ ਗੋਬਿੰਦ ਨਗਰ ਵਿੱਚ ਇਸ ਦੇ ਕਾਨਪੁਰ ਆਉਣ ਤੋਂ ਪਹਿਲਾਂ ਹੀ ਪ੍ਰੋਗ੍ਰਾਮ ਰੱਦ ਕੀਤੇ ਜਾ ਚੁਕੇ ਹਨ ।
ਇਨ੍ਹਾਂ ਗੁਰਦੁਆਰਿਆਂ ਦੀਆਂ ਸੁਚੇਤ ਅਤੇ ਜਾਗਰੂਕ ਕਮੇਟੀਆਂ ਨੂੰ ਪਤਾ ਹੈ ਕਿ ਇਹ ਧੂਤਾ ਜੋ ਕੈਲੇਫੋਰਨੀਆਂ ਤੋਂ ਹਵਾਈ ਜਹਾਜਾਂ ਦਾ ਸਫਰ ਕਰਕੇ ਕਾਨਪੁਰ ਤੱਕ ਮੁਫਤ ਵਿੱਚ ਕਥਾ ਕਰਣ ਆ ਰਿਹਾ ਹੈ , ਇਸਨੂੰ ਇਸ ਸਫਰ ਦਾ ਪੈਸਾ ਕੌਣ ਦੇ ਰਿਹਾ ਹੈ ਅਤੇ ਇਹ ਕਿਨ੍ਹਾਂ ਤਾਕਤਾਂ ਦਾ ਅਜੈੰਟ ਹੈ।
ਵੀਰ ਕੰਵਲਪਾਲ ਸਿੰਘ ਜੀ , ਦੋ ਗੁਰਦੁਆਰਿਆਂ ਵਲੋਂ ਇਸਨੂੰ ਵੜਨ ਨਾਂ ਦੇਣ ਦਾ ਐਲਾਨ ਨਾਂ ਸਿਰਫ ਇਸ ਦੂਤੇ ਦੇ ਮੂਹ ਤੇ ਕਰਾਰੀ ਚਪੇੜ ਹੈ , ਬਲਕਿ ਗੁਰੂ ਗੋਬਿੰਦ ਸਿੰਘ ਸਟਡੀ ਸਰਕਿਲ ਲਈ ਵੀ ਸ਼ਰਮ ਦੀ ਗੱਲ ਹੈ । ਜੈਸਾ ਕਿ ਤੁਸੀ ਅਪਣੇ ਇਸ ਲੇਖ ਵਿੱਚ ਲੇਖ ਵਿੱਚ ਲਿਖਿਆ ਹੈ ਕਿ ਸਟਡੀ ਸਰਕਿਲ ਦੇ ਪ੍ਰਧਾਨ ਭਾਵੇ ਉਹ ਕਾਨਪੁਰ ਦਾ ਹੋਵੇ ਭਾਵੇ ਲਖਨਊ ਦਾ ਇਹ ਅਪਣੇ ਮਰਣਕਾਲ ਤਕ ਲਈ ਪ੍ਰਧਾਨ ਥਾਪੇ ਗਏ ਹਨ । ਇਨ੍ਇਾਂ ਨੂੰ ਤਾਂ ਇਨ੍ਹਹਾਂ ਵੀ ਗਿਆਨ ਨਹੀ ਕਿ ਉਹ ਕਿਨ੍ਹਾਂ ਤਾਕਤਾਂ ਦੇ ਅਜੈੰਟਾ ਦੇ ਹੱਥੀਂ ਵਰਤੇ ਜਾ ਰਹੇ ਹਨ ।? ਇਸ ਸੰਸਥਾ ਨੇ ਅਪਣੀਆਂ ਇਹੋ ਜਹੀਆਂ ਕਰਤੂਤਾਂ ਕਰਕੇ ਪਹਿੁਲਾਂ ਹੀ ਅਪਣੀ ਸਾਖ ਤੇ ਸਵਾਲੀਆ ਨਿਸ਼ਾਨ ਲਾਅ ਦਿੱਤਾ ਹੈ।
ਕਾਨਪੁਰ ਦੀਆਂ ਸੁੇਚੇਤ ਸੰਗਤਾਂ ਵਿੱਚ ਖੱਲੇ ਆਮ ਇਹ ਚਰਚਾ ਕੀਤੀ ਜਾ ਰਹੀ ਹੈ, ਕਿ ਸਟਡੀ ਸਰਕਿਲ ਜੇ ਇਹੋ ਜਹੇ ਧੂਤਿਆਂ ਨੂੰ ਬੁਲਾ ਬੁਲਾ ਕੇ ਬਚਿੱਤਰੀ ਪੋਥੇ ਦਾ ਪ੍ਰਚਾਰ ਕਰਦਾ ਰਿਹਾ ਤੇ ਸਾਡੇ ਬੱਚਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲਕੇ ਬਚਿੱਰੀ ਪੋਥੇ ਨੂੰ ਹੀ ਅਪਣਾਂ ਗੁਰੂ ਮਨ ਲੈਣਾਂ ਹੈ । ਅਸੀਂ ਇਨ੍ਹਾਂ ਦੇ ਹਰ ਵਰ੍ਹੇ ਲਗੱਣ ਵਾਲੇ ਗਿਆਨ ਅੰਜਨ ਸਕੂਲਾਂ ਵਿੱਚ ਅਪਣੇ ਬੱਚਿਆਂ ਨੂੰ ਟਕਸਾਲੀ ਬਨਣ ਲਈ ਥੋੜ੍ਹੀ ਨਾਂ ਭੇਜਣਾਂ ਹੈ ।
ਇੱਨੀ ਕੁੱਤੇਖਾਣੀ ਹੋਣ ਤੋਂ ਬਾਦ ਇਹ ਧੂਤਾ ਕਾਨਪੁਰ ਵਿੱਚ ਕੀ ਮੂਹ ਲੈ ਕੇ ਆਵੇਗਾ ਅਤੇ ਸਟਡੀ ਸਰਕਿਲ ਦੇ ਪਰਧਾਨ ਦੀ ਕੀ ਵੁੱਕਤ ਰਹਿ ਜਾਵੇਗੀ ? ਸਟਡੀ ਸਰਕਿਲ ਨੂੰ ਚਾਹੀਦਾ ਹੈ ਕਿ ਅਪਣਾਂ ਨਾਮ ਬਚਿਤੱਰ ਟਕਸਾਲ ਰੱਖ ਲਵੇ ਜੇ ਉਸਨੇ ਗੁਰੂ ਗ੍ਰੰਥ ਸਾਹਿਬ ਦੀ ਥਾਂਵੇ ਹੁਣਬਚਿੱਤਰ ਨਾਟਕ ਦਾ ਹੀ ਪ੍ਰਚਾਰ ਕਰਣਾਂ ਹੈ ।
ਕੰਵਲਪਾਲ ਸਿੰਘ ਜੀ ਤੁਸੀ ਇਸ ਧੂਤੇ ਨਾਲ ਚਰਚਾ ਕਰਣ ਦੀ ਪਹਿਲੀ ਸ਼ਰਤ ਇਹ ਰੱਖੀ ਹੇ ਕਿ " ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਣ ਗੁਰੂ ਮਨਣ ਵਾਲੇ ਹੀ ਇਸ ਗੋਸ਼ਟੀ ਦਾ ਹਿੱਸਾ ਹੋ ਸਕਦੇ ਹਨ।"
ਇਸ ਸ਼ਰਤ ਮੁਤਾਬਿਕ ਤਾਂ ਇਹ ਧੂਤਾ ਅਤੇ ਸਟਡੀ ਸਰਕਿਲ ਦਾ ਪ੍ਰਦਾਨ ਤਾਂ ਇਸ ਚਰਚਾ ਦਾ ਪਾਤਰ ਬਣ ਹੀ ਨਹੀ ਸਕਦੇ ! ਕਿਉਕਿ ਇਨ੍ਹਾਂ ਦੋਹਾਂ ਵਿੱਚੋ ਇਕ ਬੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਣ ਗੁਰੂ ਨਹੀਂ ਮਣਦਾ। ਇਹ ਤਾਂ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਤਾਂ ਕੇਵਲ ਸਿੱਖ ਨੂੰ ਸੰਤ ਬਣਾਂ ਸਕਦੇ ਹਨ, ਅਤੇ ਦਸਮ ਗ੍ਰੰਥ ਸਿੱਖ ਨੂੰ ਸਿਪਾਹੀ ਬਣਾਂਉਦਾ ਹੈ। ਇਨ੍ਹਾਂ ਦਾ ਸਿਧਾ ਜਿਹਾ ਕਹਿਣਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਸਿੱਖ ਵਿੱਚ ਸਿਪਾਹੀ ਬਣਾਂਉਨ ਦੀ ਸਮਰਥਾ ਨਹੀ ਹੈ ।
ਦੂਜੀ ਗੱਲ ਇਹ ਹੈ ਕਿ ਇਹ ਦਸ਼ਮ ਗ੍ਰੰਥੀਏ ਤੇ ਸਰਕੱਲੀਏ ਅਪਣੇ ਨਿਤਨੇਮ ਅਤੇ ਅੰਮ੍ਰਿਤ ਵਿੱਚ ਸਿਰਫ ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈੰਦੇ ਹਨ ਅਤੇ ਤਿਨ ਕੱਚੀਆਂ ਦੇਵੀ ਉਸਤਤ ਵਾਲੀਆਂ ਰਚਨਾਵਾਂ ਉਸ ਕੂੜ ਪੋਥੇ ਵਿੱਚੋ ਲੈ ਕੇ ਇਹ ਸਾਬਿਤ ਕਰਦੇ ਹਨ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਸਾਨੂੰ ਅਪਣੇ ਵਿਚੋਂ ਨਾਂ ਤਾਂ ਪੂਰਾ ਨਿਤਨੇਮ ਹੀ ਦੇ ਸਕਦਾ ਹੈ ਅਤੇ ਨਾਂ ਹੀ ਅੰਮ੍ਰਿਤ ਦੀ ਦਾਤ। ਯਨੀ ਕਿ ਸਾਡਾ ਸ਼ਬਦ ਗੁਰੂ ਨਾਂ ਤਾ ਸੰਪੂਰਣ ਹੈ ਅਤਟੇ ਨਾਂ ਹੀ ਸਮਰੱਥ ਹੈ।
ਫਿਰ ਤਾਂ ਰਹਿ ਗਈ ਇਹ ਚਰਚਾ ! ਕਿਉ ਕਿ ਇਹ ਤਾਂ ਪਹਿਲੀ ਸ਼ਰਤ ਵਿੱਚ ਹੀ ਪੂਰੀ ਤਰ੍ਹਾਂ ਫੇਲ ਹੋ ਜਾਂਦੇ ਹਨ। ਚਲੋ ਚਲੀਏ ਅਪਣੇ ਜੱਥੇ ਦੀ ਕਲਾਸ ਵਿੱਚ ! ਉਥੇ ਹੀ ਹਮੇਸ਼ਾਂ ਵਾਂਗ ਚਰਚਾ ਕਰਾਂਗੇ, ਜਿਸਦਾ ਹਰ ਮੈੰਬਰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਅਪਣੇ ਜੀਵਨ ਦਾ ਅਧਾਰ ਮਣਦਾ ਹੈ, ਅਤੇ ਅਪਣਾਂ ਨਿਤਨੇਮ, ਅੰਮ੍ਰਿਤ ਅਤੇ ਅਰਦਾਸ ਅਪਣੇ ਗੁਰੂ ਤੋਂ ਹੀ ਪ੍ਰਾਪਤ ਕਰਦਾ ਹੈ। ਇਹੋ ਜਹੇ ਧੂਤੇ ਕਈ ਆਏ ਤੇ ਅਪਣੇ ਮੂਹ ਦੀ ਖਾਕੇ ਤੁਰ ਗਏ ।ਇਨ੍ਹਾਂ ਦਾ ਇਕ ਡਾ. ਜੋਧ ਸਿੰਘ ਵੀ ਆਇਆ ਸੀ ਜੋ ਕਹਿੰਦਾ ਸੀ ਕਿ "ਸ਼ਯਾਮ ਕਵੀ" ਕੌਣ ਹੈ ਮੈਨੂੰ ਪਤਾ ਹੀ ਨਹੀ। ਉੰਜ ਬਚਿਤਰ ਪੋਥੇ ਦਾ ਵੱਡਾ ਵਿਦਵਾਨ ਬਣੀ ਫਿਰਦਾ ਹੈ ਤੇ ਸੇਮੀਨਾਰ ਕਰਦਾ ਥਕਦਾ ਨਹੀ ।
ਹਾਂ ਇਹ ਸ਼ੋਸ਼ਲ ਮੀਡੀਏ ਤੇ ਭੌਂਕਣ ਵਾਲਾ ਧੂਤਾ , ਅਪਣੀ ਟਾਈਮ ਲਾਈਨ ਤੇ ਸਾਨੂੰ ਬਲਾਕ ਕਰਕੇ ਹੁਣ ਬਹੁਤੀ ਝੱਗ ਸੁੱਟੇਗਾ । ਕਿਉ ਕਿ ਇਹ ਸਮਝਦਾ ਹੈ ਕਿ ਦੁਨੀਆਂ ਦਾ ਸਭਤੋਂ ਵੱਡਾ ਵਿਦਵਾਨ ਇਹ ਹੀ ਹੈ । ਹੁਣ ਇਹ ਸੋਚ ਸਮਝ ਕੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਲਲਕਾਰੇ ਗਾ। ਝੱਗ ਸੁਟਨਾਂ ਤੇ ਜੁਗਾਲੀ ਕਰਣਾਂ ਇਸ ਦਾ ਪੁਰਾਨਾਂ ਕੰਮ ਹੈ, ਉਹ ਇਹ ਕਰਦਾ ਰਹੇ ਜਿਸ ਲਈ ਇਸਨੂੰ ਹਵਾਈ ਸਫਰ ਕਰਕੇ ਮੁਫਤ ਕੂੜ ਪ੍ਰਚਾਰ ਕਰਣ ਲਈ ਕਿਤੇ ਵੀ ਜਾ ਸਕਦਾ ਹੈ। ਇਹ ਕਾਨਪੁਰ ਕਿਸ ਨੀਤੀ ਨਾਲ ਆ ਰਿਹਾ ਹੈ ? ਕਾਨਪੁਰ ਦੀ ਸੰਗਤ ਇਹ ਭਲੀ ਭਾਂਤਿ ਸਮਝਦੀ ਹੈ। ਇਸਦਾ ਅਤੇ ਇਸਦੇ ਪਿੱਛੇ ਖੜੀਆਂ ਤਾਕਤਾਂ ਦੇ ਇਸ ਮਿਸ਼ਨ ਨੂੰ ਕਾਨਪੁਰ ਦੀ ਸੰਗਤ ਪੂਰੀ ਤਰ੍ਹਾਂ ਰੱਦ ਕਰ ਚੁਕੀ ਹੈ ਦੋ ਗੁਦੁਆਰਿਆਂ ਵਿੱਚ ਇਸਦਾ ਪ੍ਰੋਗ੍ਰਾਮ ਰੱਦ ਕਰਕੇ ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.