ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਚਰਿਤਰੋਪਾਖਿਆਨ ਦੀ ਅਨੂਪ ਕੌਰ: ਅਸਲ ਕਹਾਣੀ, ਅਸਲ ਸੰਦੇਸ਼
ਚਰਿਤਰੋਪਾਖਿਆਨ ਦੀ ਅਨੂਪ ਕੌਰ: ਅਸਲ ਕਹਾਣੀ, ਅਸਲ ਸੰਦੇਸ਼
Page Visitors: 2915

ਚਰਿਤਰੋਪਾਖਿਆਨ ਦੀ ਅਨੂਪ ਕੌਰ: ਅਸਲ ਕਹਾਣੀ, ਅਸਲ ਸੰਦੇਸ਼
ਡਾ ਹਰਭਜਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਨੂੰ ਯਾਦ ਹੋਵੇਗਾ ਕਿ 30 ਦਸੰਬਰ 2017 ਨੂੰ Lathrop C A ਇਕ ਸੈਮੀਨਾਰ ਵਿੱਚ ਤੁਹਾਡੇ ਤੋਂ ਜਾਗਰੂਕ ਬੀਬੀ ਨੇ ਸਵਾਲ ਪੁੱਛਿਆ ਸੀ। ਤੁਸੀਂ ਕੋਈ ਤਸੱਲੀ ਬਖ਼ਸ਼ ਜਵਾਬ ਦੇਣ ਦੀ ਬਿਜਾਏ, ਕਿਹਾ ਸੀ ਕਿ ਮੇਰਾ ਆਰਟੀਕਲ ਪੜ੍ਹੋ।
ਮੈਂ ਤੁਹਾਡਾ ਇਹ ਆਰਟੀਕਲ, “ਚਰਿਤਰੋਪਾਖਿਆਨ ਦੀ ਅਨੂਪ ਕੌਰ: ਅਸਲ ਕਹਾਣੀ, ਅਸਲ ਸੰਦੇਸ਼” ਜੋ “ਪੰਜਾਬ ਟਾਈਮਜ਼” ਵਿੱਚ 11 ਸਤੰਬਰ 2010, ਪੰਨਾ 34 ਉੱਪਰ ਪੜ੍ਹਿਆ ਸੀ। ਤੁਹਾਡਾ ਆਰਟੀਕਲ ਪੜ੍ਹਨ ਉਪ੍ਰੰਤ, ਮੈਂ ਕੁਝ ਸਵਾਲ, ਜੋ ਤੁਹਾਨੂੰ ਈ ਮੇਲ ਰਾਹੀ ਭੇਜੇ ਸਨ ਅਤੇ “ਪੰਜਾਬ ਟਾਈਮਜ਼” ਵਿਚ ਵੀ, 18 ਸਤੰਬਰ 2010 ਈ: ਨੂੰ ਪੰਨਾ 36 ਉੱਪਰ ਵੀ ਛਪੇ ਸਨ।  ਉਨ੍ਹਾਂ ਸਵਾਲਾਂ ਦਾ ਆਪ ਨੇ ਕੋਈ ਜਵਾਬ ਨਹੀਂ ਦਿੱਤਾ।
ਜੇ ਤੂਹਾਨੂੰ ਲਿਖਤੀ ਸਵਾਲ ਭੇਜੀਏ ਤਾਂ ਤੁਸੀਂ ਜਵਾਬ ਨਹੀਂ ਦਿੰਦੇ। ਜੇ ਜਾਗਰੂਕ ਬੀਬੀ ਤੁਹਾਡਾ ਭਾਸ਼ਨ ਸੁਣਨ ਤੋਂ ਪਿਛੋਂ ਸਵਾਲ ਕਰੇ ਤਾਂ ਤੁਸੀਂ ਊਚੀ ਬੋਲ ਕੇ ਡਰਾਉਣ ਦਾ ਯਤਨ ਕਰਦੇ ਹੋ।
ਕੀ ਅਜੇਹਾ ਕਰਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ  ਦੇ ਵਿਦਵਾਨ (?) ਨੂੰ ਸੋਭਾ ਦਿੰਦਾ ਹੈ?
ਜਦੋਂ ਤੁਸੀਂ ਕੂੜ-ਕਬਾੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜਦੇ ਹੋ, ਅੰਤ ਦਰਜੇ ਦੀਆਂ ਘਟੀਆਂ ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ ਸਾਬਿਤ ਕਰਦੇ ਹੋ, ਉਦੋਂ ਨਹੀਂ ਪਤਾ ਹੁੰਦਾ ਕਿ ਅੱਗੋਂ ਸਵਾਲ ਵੀ ਹੋਣਗੇ। 
ਡਾ ਹਰਭਜਨ ਸਿੰਘ ਜੀ, ਨਿਮਰਤਾ ਸਾਹਿਤ ਬੇਨਤੀ ਹੈ ਕਿ ਅਖੌਤੀ ਦਸਮ ਗ੍ਰੰਥ ਵਿਚਲੇ ਗੰਦ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤ੍ਰ ਨਾਮ ਨਾਲ ਜੋੜਨ ਤੋਂ ਸੰਕੋਚ ਕਰੋ। ਜੇ ਅਜੇਹਾ ਕਰਨਾ ਤੁਹਾਡੀ ਕੋਈ ਮਜ਼ਬੂਰੀ ਹੈ ਤਾਂ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੋ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
1/9/2018

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.