ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਭਾਈ ਅਮਰੀਕ ਸਿੰਘ ਜੀ ਦੀ ਪੱਗ
ਭਾਈ ਅਮਰੀਕ ਸਿੰਘ ਜੀ ਦੀ ਪੱਗ
Page Visitors: 2468

ਭਾਈ ਅਮਰੀਕ ਸਿੰਘ ਜੀ ਦੀ ਪੱਗ
ਭਾਈ ਅਮਰੀਕ ਸਿੰਘ ਜੀ ਦੀ ਪੱਗ ਦਾ ਉਤਰਨਾ ਨਿੰਦਾ ਦੇ ਯੋਗ ਹੈ। ਉਹ ਵੀ ਗੁਰੂਘਰ ਅੰਦਰ ?
 ਮੈਂ ਇਸ ਘਟਨਾ ਦਾ ਵਿਰੋਧ ਕਰਦਾ ਹਾਂ। ਸੰਵਾਦ ਦੇ ਗ਼ੈਰ ਜ਼ਿਮੇਦਾਰਾਨਾ ਢੰਗ ਅਜਿਹੀਆਂ ਸਥਿਤੀਆਂ ਨੂੰ ਜਨਮ ਦਿੰਦੇ ਹਨ ਅਤੇ ਇਹ ਸਾਡੇ ਅੰਦਰ ਪਨਪ ਰਹੀ ਕਮਜ਼ੋਰੀ ਦੀ ਨਿਸ਼ਾਨੀ ਹੈ।
 ਭਾਈ ਅਮਰੀਕ ਸਿੰਘ ਜੀ ਦੀ ਪੱਗ ਤਾਂ ਉਸੇ ਵੇਲੇ ਵੀ ਉਤਾਰੀ ਜਾ ਰਹੀ ਸੀ ਜਿਸ ਵੇਲੇ  ਉਨਾਂ੍ਹ ਦੇ ਗੁਰੂ ਸਾਹਿਬਾਨ ਨੂੰ ਭੁੱਲਕੜ ਕਿਹਾ ਗਿਆ, ਉਨ੍ਹਾਂ ਦੇ ਪੁਰਾਤਨ ਕੌਮੀ ਸ਼ਹੀਦਾ ਤਕ ਦਾ ਮਜ਼ਾਕ ਉਡਾਇਆ ਗਿਆ ਅਤੇ ਬਹੁਤੇ  ਤਮਾਸ਼ਬੀਨਬੀਨ ਪ੍ਰਚਾਰਕ ਉਸ ਵੇਲੇ ਨਾ ਬੋਲੇ।
 ਅੱਜ ਭਾਈ ਜੀ ਦੀ ਉਤਰੀ ਪੱਗ ਦੇ ਪਿੱਛੇ ਛੁੱਪ ਕੇ ਬੋਲਣ ਵਾਲੇ ਪ੍ਰਚਾਰਕ  ਸੱਜਣੋਂ, ਭਾਈ ਜੀ ਦੇ ਗੁਰੂ ਗ੍ਰੰਥ, ਗੁਰੂ ਸਾਹਿਬਾਨ ਅਤੇ ਸ਼ਹੀਦਾਂ ਵਾਸਤੇ ਵੀ ਤਾਂ ਬੋਲੋ।
 ਜੇ ਬੋਲੋਗੇ ਤਾਂ ਹੀ ਭਾਈ ਜੀ ਦੀ ਪੱਗ ਉਤਾਰਣ ਵਾਲੇਆਂ ਦੀ ਸਹੀ ਨਿੰਦਾ ਅਤੇ ਭਾਈ ਜੀ ਉਤਾਰੀ ਪੱਗ ਦਾ ਸਹੀ ਸਨਮਾਨ ਕਰਨ ਯੋਗ ਹੋਵੇਗੇ। ਨਹੀਂ ਤਾਂ ਆਪਣੀਆਂ ਬੱਜਿਆਂ ਹੋਇਆਂ ਪੱਗਾਂ ਵੀ ਉਤਰੀਆਂ ਹੋਇਆਂ ਹੀ ਸਮਝੋ!

ਹਰਦੇਵ ਸਿੰਘ, ਜੰਮੂ-੦੯.੦੫.੨੦੧੮
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.