ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਹੋਰ ਖ਼ੱਤ
ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਹੋਰ ਖ਼ੱਤ
Page Visitors: 2412

ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਹੋਰ ਖ਼ੱਤ
ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫ਼ਤਿਹ।।
ਵਿਸ਼ਾ:- ਇਕ ਚੇਤ ਬਨਾਮ ਚੇਤ ਸੁਦੀ ਏਕਮ
ਤਾਰੀਖ:- 6 ਪੋਹ ਸੰਮਤ 550 ਨਾਨਕਸ਼ਾਹੀ (19 ਦਸੰਬਰ 2018 ਈ:)
ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,  ਜਿਵੇ ਕਿ ਆਪ ਜੀ ਜਾਣਦੇ ਹੀ ਹੋ, ਤੁਹਾਡੀ ਕਿਤਾਬ, “ਗੁਰਪੁਰਬ ਦਰਪਣ” ਵਿੱਚ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦਾਂ, “ਭੁਲਣ ਅੰਦਿਰ ਸਭੁ ਕੋ ਅਭੁਲ ਗੁਰੂ ਕਰਤਾਰ’ ਮਹਾਂਵਾਕ ਅਨੁਸਾਰ ਬੰਦਾ ਖਿਣ-ਖਿਣ ਭੁੱਲਣਹਾਰ ਹੈ ਅਤੇ ਅੰਕਾਂ ਦੇ ਇਸ ਹਿਸਾਬ ਕਿਤਾਬ ਵਿੱਚ ਛਪਾਈ ਸਮੇਂ ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”, ਨੂੰ ਮੁੱਖ ਰੱਖ ਕੇ 15 ਜੁਲਾਈ 2017 ਦਿਨ ਸ਼ਨਿਚਰਵਾਰ ਨੂੰ ਸਿਆਟਲ ਵਿਖੇ ਹੋਏ ਸੈਮੀਨਾਰ ਵਿੱਚ ਤੁਹਾਡੇ ਹਿਸਾਬ-ਕਿਤਾਬ ਵਿਚ ਹੋਈਆਂ ਕੁਝ ਅਹਿਮ ਭੁੱਲਾ ਵੱਲ ਧਿਆਨ ਦਿਵਾਇਆ ਗਿਆ ਸੀ। ਇਸ ਤੋਂ ਪਿਛੋਂ ਵੀ ਸਮੇਂ-ਸਮੇਂ ਪੱਤਰਾਂ ਰਾਹੀ ਤੁਹਾਡੇ ਵੱਲੋਂ ਕੀਤੀਆਂ ਗਈਆਂ ਗਲਤੀਆਂ ਵੱਲ ਧਿਆਨ ਦਿਵਾਉਂਦਾ ਰਿਹਾ ਹਾਂ। ਆਪ ਨੇ ਆਪਣੇ ਲਿਖੇ ਮੁਤਾਬਕ ਧੰਨਵਾਦ ਤਾਂ ਕੀ ਕਰਨਾ ਸੀ, ਕਦੇ  ਹੁੰਗਾਰਾ ਵੀ ਨਹੀਂ ਭਰਿਆ। ਖੈਰ, ਆਪਣੇ ਲਿਖੇ ਸ਼ਬਦਾਂ ਤੇ ਤੁਸੀਂ ਖ਼ੁਦ ਅਮਲ ਕਰਨਾ ਹੈ ਜਾਂ ਨਹੀਂ, ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਇਸ ਪੱਤਰ ਰਾਹੀ ਤੁਹਾਡੇ ਵੱਲੋਂ ਕੀਤੀ ਗਈ ਇਕ ਹੋਰ ਬਹੁਤ ਹੀ ਅਹਿਮ ਗਲਤੀ ਵੱਲ, ਤੁਹਾਡੇ ਸਮੇਤ ਸਮੂਹ ਸੰਗਤਾਂ ਦਾ ਧਿਆਨ ਦਿਵਾ ਰਿਹਾ ਹਾਂ। ਇਹ ਗਲਤੀ ਹੈ ਨਵੇ ਸਾਲ ਦੇ ਆਰੰਭ ਦੀ ਤਾਰੀਖ।
ਕਰਨਲ ਨਿਸ਼ਾਨ ਜੀ, ਦੁਨੀਆਂ ਵਿੱਚ ਕਈ ਕੈਲੰਡਰ ਪ੍ਰਚੱਲਤ ਹਨ। ਇਹ ਸੂਰਜ ਅਧਾਰਿਤ, ਚੰਦ ਅਧਾਰਿਤ ਜਾਂ ਦੋਵਾਂ ਦੇ ਮਿਸ਼ਰਣ ਹੋ ਸਕਦੇ ਹਨ। ਸੂਰਜੀ ਕੈਲੰਡਰ ਵੀ ਦੋ ਤਰ੍ਹਾਂ ਕੰਮ ਕਰਦੇ ਹਨ। ਇਕ ਰੁੱਤੀ ਸਾਲ (Tropical Year), ਜਿਵੇ ਦੁਨੀਆਂ ਦਾ ਸਾਂਝਾ ਕੈਲੰਡਰ, ਨਾਨਕਸ਼ਾਹੀ ਕੈਲੰਡਰ ਆਦਿ। ਦੂਜਾ ਤਾਰਿਆਂ ਤੇ ਅਧਾਰਿਤ (Sidereal Year) ਕੈਲੰਡਰ ਜਿਵੇ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ  ਦੇ ਨਾਮ ਹੇਠ ਛਾਪਿਆ ਜਾਂਦਾ ਧੁਮੱਕੜਸ਼ਾਹੀ ਕੈਲੰਡਰ। ਚੰਦਰ-ਸੂਰਜੀ (Lunisolar) ਬਿਕ੍ਰਮੀ ਕੈਲੰਡਰ, ਇਹ ਚੰਦ ਅਤੇ ਸੂਰਜੀ ਕੈਲੰਡਰ ਦਾ ਮਿਸ਼ਰਣ ਹੈ। ਹਿਜਰੀ ਕੈਲੰਡਰ ਸ਼ੁੱਧ ਚੰਦ ਅਧਾਰਿਤ ਕੈਲੰਡਰ ਹੈ।
ਇਨ੍ਹਾਂ ਕੈਲੰਡਰਾਂ ਦੇ ਸਾਲ ਦਾ ਆਰੰਭ ਇਕ ਖਾਸ ਸਮੇਂ ਤੇ ਹੁੰਦਾ ਹੈ। ਜਿਵੇ ਸਾਂਝੇ ਸਾਲ ਦਾ ਆਰੰਭ ਇਕ ਜਨਵਰੀ ਤੋਂ, ਨਾਨਕਸ਼ਾਹੀ ਕੈਲੰਡਰ ਦਾ ਆਰੰਭ ਇਕ ਚੇਤ ਤੋਂ, ਹਿਜਰੀ ਕੈਲੰਡਰ ਦਾ ਆਰੰਭ ਇਕ ਮੁਹੱਰਮ ਤੋਂ  ਅਤੇ ਚੰਦ ਦੇ ਕੈਲੰਡਰ ਦਾ ਆਰੰਭ ਚੇਤ ਸੁਦੀ ਇਕ ਤੋਂ। ਇਥੇ ਇਕ ਹੋਰ ਨੁਕਤਾ ਵੀ ਸਾਂਝਾ ਕਰਨਾ ਜਰੂਰੀ ਸਮਝਦਾ ਹਾਂ, ਉਹ ਇਹ ਹੈ ਕਿ ਉੱਤਰੀ ਭਾਰਤ ਵਿਚ ਚੰਦ ਦੇ ਕੈਲੰਡਰ ਦਾ ਮਹੀਨਾ ਤਾਂ ਪੂਰਨਮੰਤਾ ਭਾਵ ਪੁੰਨਿਆ ਤੋਂ ਪੁੰਨਿਆ ਗਿਣਿਆ ਜਾਂਦਾ ਹੈ, ਪਰ ਸਾਲ ਦਾ ਆਰੰਭ ਮੱਸਿਆ ਤੋਂ ਅਗਲੇ ਦਿਨ ਭਾਵ ਸੁਦੀ ਏਕਮ ਤੋਂ ਮੰਨਿਆ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਚੇਤ ਦੇ ਮਹੀਨੇ ਦਾ ਪਹਿਲਾ ਅੱਧ ਖਤਮ ਹੋ ਰਹੇ ਸਾਲ ਵਿੱਚ ਆਉਂਦਾ ਹੈ ਅਤੇ ਦੂਜਾ ਅੱਧ ਨਵੇ ਸਾਲ ਵਿੱਚ।
ਕਰਨਲ ਨਿਸ਼ਾਨ ਜੀ, ਬਹੁਤ ਹੈਰਾਨੀ ਹੋਈ ਜਦੋਂ ਤੁਹਾਡੀ ਕਿਤਾਬ “ਗੁਰਪੁਰਬ ਦਰਪਣ” ਦਾ ਪੰਨਾ 84, ਧਿਆਨ ਨਾਲ ਵੇਖਿਆ। ਤੁਸੀਂ ਇਸ ਪੰਨੇ ਉੱਪਰ ਪੂਰੇ ਸਾਲ ਦਾ ਕੈਲੰਡਰ, “ਸੰਮਤ ਨਾਨਕਸ਼ਾਹੀ 549 ਵਿੱਚ ਆਉਣ ਵਾਲੇ ਪੁਰਬ” ਛਾਪਿਆ ਹੈ।
ਸਰਬ ਜੀਤ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.