ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਤਾਰੀਖ਼ 5 ਜਨਵਰੀ 1666 !
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਤਾਰੀਖ਼ 5 ਜਨਵਰੀ 1666 !
Page Visitors: 2423

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਤਾਰੀਖ਼ 5 ਜਨਵਰੀ 1666 !
ਸਤਿਕਾਰ ਯੋਗ ਸ. ਗੋਬਿੰਦ ਸਿੰਘ ਜੀ ਲੋਂਗੋਵਾਲ
ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਿਹ॥
ਇਸ ਵਿਚ ਸ਼ੱਕ ਨਹੀਂ ਕਿ 2003 ਵਾਲੇ ਕੈਲੰਡਰ ਦੀ ਭੂਮਿਕਾ ਅੰਦਰ ਇਤਹਾਸਕਤਾ ਅਤੇ ਪ੍ਰਵਿਸ਼ਟਿਆਂ ਨੂੰ ਅਧਾਰ ਬਨਾਉਣ ਦੀ ਗਲ ਕਹੀ ਗਈ ਸੀ।ਹੁਣ ਵਿਚਾਰਨ ਵਾਲੀ ਗਲ ਇਹ ਹੈ ਕਿ ਕੀ 2003 ਵਿਚ ਜਾਰੀ ਹੋਏ ਕੈਲੰਡਰ ਅੰਦਰ ਪ੍ਰਵਿਸ਼ਟਿਆਂ ਦੇ ਨਾਮ ਤੇ ਗੁਰੂ ਸਾਹਿਬਾਨ ਸਬੰਧਤ ਤਾਰੀਖ਼ਾਂ ਦੀ ਇਤਹਾਸਕਤਾ ਨੂੰ ਸੱਟ ਤਾਂ ਨਹੀਂ ਵੱਜੀ?
ਇਸ ਸਵਾਲ ਦੇ ਜਵਾਬ ਵਿਚ ਮੈਂ ਆਪ ਜੀ ਨਾਲ ਇਕ ਅਹਿਮ ਮਿਸਾਲ ਸਾਂਝੀ ਕਰਨਾ ਚਾਹੁੰਦਾ ਹਾਂ ਜਿਸ ਤੋਂ ਸਿੱਧ ਹੁੰਦਾ ਹੈ ਕਿ ੨੦੦੩ ਵਾਲੇ ਕੈਲੰਡਰ ਕਾਰਣ ਗੁਰੂ ਸਾਹਿਬਾਨ ਸਬੰਧਤ ਤਾਰੀਖ਼ਾਂ ਦੀ ਇਤਹਾਸਕਤਾ ਨੂੰ ਗੰਭੀਰ ਸੱਟ ਵੱਜੀ ਹੈ।
“From Wikipedia, the free encyclopedia
Guru Gobind Singh (Gurmukhi: ਗੁਰੂ ਗੋਬਿੰਦ ਸਿੰਘ) (5 January 1666 – 7 October 1708),[4][5] born Gobind Rai, was the tenth Sikh Guru, a spiritual master, warrior, poet and philosopher. Known as the "protector of Hindus"; his father, Guru Tegh Bahadur, was beheaded for refusing to convert to Islam,[6][7] Guru Gobind Singh was formally installed as the leader of the Sikhs at age nine, becoming the tenth Sikh Guru.[8] His four sons died during his lifetime – two in battle, two executed by the Mughal army.[9][10][11] ”
ਉਪਰੋਕਤ ਹਵਾਲੇ ਵਿਚ ਗੁਰੂ ਜੀ ਦੇ ਪ੍ਰਕਾਸ਼ ਦੀ ਤਾਰੀਖ਼ 5 ਜਨਵਰੀ 1666 ਕਰਕੇ ਦਰਜ ਹੋ ਚੁੱਕੀ ਹੈ ਜਦਕਿ ਇਹ ਪਾਲ ਸਿੰਘ ਪੁਰੇਵਾਲ ਜੀ ਅਤੇ ਉਨ੍ਹਾਂ ਦੇ ਪ੍ਰਮੁੱਖ ਸਾਥੀ ਸੱਜਣ ਜਾਣਦੇ ਹਨ ਕਿ ਇਹ ਸਰਾਸਰ ਗਲਤ ਤਾਰੀਖ਼ ਹੈ।
ਇਸ ਤਾਰੀਖ਼ ਨਾਲ ਦਸ਼ਮੇਸ਼ ਜੀ ਆਪਣੀ ਉਮਰ ਨਾਲੋਂ 11 ਕੁ ਮਹੀਨੇ ਵੱਡੇ ਦਰਜ ਕੀਤੇ ਗਏ ਹਨ।ਦਰਅਸਲ ਸੰਨ 1666 ਦੀ ਅਸਲ ਤਾਰੀਖ਼ 22 ਦਿਸੰਭਰ ਬਣਦੀ ਹੈ।
ਜਾਪਦਾ ਹੈ ਇਸ ਗਲਤੀ ਵਿਚ ਗਲਤੀ ਵਿੱਕੀਪੀਡੀਆ ਦੀ ਨਹੀਂ ਬਲਕਿ ੨੦੦੩ ਵਾਲੇ ਕੈਲੰਡਰ ਦੀ ਬਣਤਰ ਦੀ ਹੈ ਜਿਸ ਰਾਹੀਂ 5 ਜਨਵਰੀ ਨੂੰ ਪੱਕੀ ਤਾਰੀਖ਼-ਪੱਕੀ ਤਾਰੀਖ਼ ਕਰਕੇ ਪ੍ਰਚਾਰੇਆ ਗਿਆ ਅਤੇ ਇਹੀ ਤਾਰੀਖ਼ ਹੁਣ ਦੇ ਨਵੇਂ ਸੋਮਿਆਂ ਵਿਚ ਪੈਠ ਕਰਕੇ ਗੁਰੂ ਇਤਹਾਸ ਸਬੰਧਤ ਵਿਰਵਿਵਾਦਤ ਤਾਰੀਖ਼ਾਂ ਦੀ ਇਤਹਾਸਕਤਾ ਨੂੰ ਵੀ ਭੰਗ ਕਰਕੇ ਉਨ੍ਹਾਂ ਦੀ ਪ੍ਰਮਾਣਿਕਤਾ ਨੂੰ ਗੰਭੀਰ ਸੱਟ ਮਾਰ ਰਹੀ ਹੈ।
ਬੇਨਤੀ ਹੈ ਕਿ ਕੈਲੰਡਰ (2003) ਤਿਆਰ ਅਤੇ ਲਾਗੂ ਕਰਨ ਵਾਲੇ ਆਗੂ/ਸੰਸਥਾਵਾਂ ਪੰਥਕ ਤੋਰ ਤੇ ਜਿੰਮੇਵਾਰ ਹਨ ਕਿ ਉਹ ਅਜਿਹੀ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਪੁਰੇ ਪ੍ਰਕਰਣ ਦੀ ਜਾਂਚ ਕਰਨ ਤਾਂ ਕਿ ਇਤਹਾਸ ਵਿਚ ਆਪਣਾ ਨਾਮ ਦਰਜ ਕਰਵਾਉਣ ਲਈ ਕਿਸੇ ਦਾ ਵੀ ਸ਼ੋਕ ਸਾਡੇ ਗੁਰੂ ਇਤਹਾਸ ਦੀ ਪ੍ਰਮਾਣਿਕਤਾ ਲਈ ਤ੍ਰਾਸਦੀ ਨਾ ਬਣੇ!
ਹਰਦੇਵ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.