ਧੁੰਦੇ ਦੀ ਸਵਾਲਾਂ ਜਵਾਬਾਂ ਵਾਲੀ ਵੀਡੀਓ ਬਾਰੇ !
ਵੀਰ ਅਮਰਜੀਤ ਸਿੰਘ ਚੰਦੀ ਜੀ! ਮੈਂ ਧੁੰਦੇ ਦੀ ਸਵਾਲਾਂ ਜਵਾਬਾਂ ਵਾਲੀ ਵੀਡੀਓ ਦੇਖੀ ਹੈ।ਉਹ ਹਰ ਸਵਾਲ ਨੂੰ ਗੁਰਬਾਣੀ ਦੀਆਂ ਹੋਰ ਹੋਰ ਉਦਾਹਰਣਾ ਦੇ ਕੇ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਕਿਸੇ ਵੀ ਸਵਾਲ ਦਾ ਸਿੱਧਾ ਸਿੱਧਾ ਜਵਾਬ ਨਹੀਂ ਦੇ ਰਿਹਾ।ਜਿਹੜੀ ਗੱਲ ਮੈਂ ਬਹੁਤ ਸਮਾਂ ਪਹਿਲਾਂ ਹੀ ਨੋਟਿਸ ਕਰ ਲਈ ਸੀ ਉਸ ਨੂੰ ਆਪਣੇ ਮੂਹੋਂ ਕਬੂਲ ਕਰ ਗਿਆ ਹੈ।ਉਹ ਗੱਲ ਇਹ ਕਿ ਧੁੰਦਾ ਬਹੁਤ ਚਲਾਕ ਕਿਸਮ ਦਾ ਬੰਦਾ ਹੈ।ਉਹ ਗੁਰਬਾਣੀ ਵਿਚਲੇ ਵਿਵਾਦਿਤ ਸ਼ਬਦਾਂ ਬਾਰੇ ਵਿਆਖਿਆ ਹੀ ਨਹੀਂ ਕਰਦਾ।ਸਿਰਫ ਉਹੀ ਗੱਲਾਂ ਕਰਦਾ ਹੈ ਜਿਨ੍ਹਾਂ ਨਾਲ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਦੇ ਨਾਲ ਜਿਆਦਾ ਗਿਣਤੀ ਜੁੜ ਸਕੇ।ਇਸੇ ਲਈ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਨਾਮਦੇਵ ਦੇ ਸ਼ਬਦ ਵਿੱਚ ਜਿਸ ਮਰੀ ਗਊ ਦਾ ਜ਼ਿਕਰ ਹੈ ਉਸ ਬਾਰੇ ਉਸਨੇ ਕਦੇ ਕਿਹਾ ਹੀ ਨਹੀਂ ਕਿ ਗਊ ਜ਼ਿੰਦੀ ਹੋਈ ਸੀ ਕਿ ਨਹੀਂ।ਇਹ ਅਖੌਤੀ ਵਿਦਵਾਨ ਗੱਲ਼ਾਂ ਘੜਨ ਦੇ ਮਾਹਰ ਹਨ।ਇਸ ਗਈ ਹਮੇਸ਼ਾਂ ਸਵਾਲਾਂ ਦੇ ਜਵਾਬ ਦੇਣ ਲੱਗੇ ਬੰਦੇ ਨੂੰ ਹੋਰ ਹੋਰ ਗੱਲਾਂ ਵਿੱਚ ਉਲਝਾ ਕੇ ਰੱਖ ਦਿੰਦੇ ਹਨ।ਸਵਾਲ ਕਰਤਾ ਅਸਲੀ ਮੁੱਦੇ ਨੂੰ ਭੁੱਲ ਕੇ ਹੋਰ ਹੋਰ ਸਵਾਲ ਕਰਨ ਲੱਗ ਜਾਂਦਾ ਹੈ।ਇਸ ਵੀਡੀਓ ਵਿੱਚ ਵੀ ਚਾਹੀਦਾ ਇਹ ਸੀ ਕਿ ਕਿਸੇ ਇੱਕ ਜਾਂ ਦੋ ਸਵਾਲਾਂ ਤੇ ਸਾਫ ਲਫਜ਼ਾਂ ਵਿੱਚ ਜਵਾਬ ਮੰਗਕੇ ਇਸ ਨੂੰ ਪੈਰਾਂ’ਚੋਂ ਕੱਢਿਆ ਜਾਂਦਾ।ਸਵਾਲ ਕਰਤਾ ਵੀਰਾਂ ਨੇ ਕਾਫੀ ਹੱਦ ਤੱਕ ਇਸ ਨੂੰ ਪੈਂਰਾਂ’ਚੋਂ ਕੱਢ ਦਿੱਤਾ ਹੈ, ਅਤੇ ਉਸ ਨੂੰ ਭਾਜੜਾਂ ਪਾ ਦਿੱਤੀਆਂ ਹਨ।ਹੁਣ ਨਹੀਂ ਲੱਗਦਾ ਕਿ ਛੇਤੀ ਕੀਤੇ ਇਹ ਜਾਂ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਵਾਲੇ ਇਸ ਤਰੀਕੇ ਨਾਲ ਕਿਸੇ ਨਾਲ ਸਵਾਲ ਜਵਾਬ ਕਰਨਗੇ।ਆਮ ਤੌਰ ਤੇ ਇਹ ਬਹੁਤ ਵਡੀ ਚਲਾਕੀ ਖੇਡ ਜਾਂਦੇ ਹਨ।ਗੁਰਬਚਨ ਸਿੰਘ ਥਾਈਲੈਂਡ ਵਾਲਾ ਕੀ ਕਰਦਾ ਹੈ- ਸੰਗਤ ਵਿੱਚੋਂ ਸਵਾਲਾਂ ਦੀਆਂ ਪਰਚੀਆਂ ਫੜ ਲਈਆਂ ਜਾਂਦੀਆਂ ਹਨ।ਜਿਨ੍ਹਾਂ ਵਿੱਚੋਂ ਜਿਆਦਾਤਰ ਇਨ੍ਹਾਂ ਦੇ ਆਪਣੇ ਹੀ ਬੰਦਿਆਂ ਦੀਆਂ ਪਰਚੀਆਂ ਹੁੰਦੀਆਂ ਹਨ।ਉਹ ਸਵਾਲ ਹੀ ਅਸਲੀ ਮੁੱਦੇ ਤੇ ਨਾ ਕਰਕੇ ਹੋਰ ਹੋਰ ਸਵਾਲ ਕਰ ਦਿੰਦੇ ਹਨ।ਜਿਹੜੇ ਇੱਕਾ ਦੁੱਕਾ ਮੱੁਦੇ ਤੇ ਸਵਾਲ ਕੀਤੇ ਜਾਂਦੇ ਹਨ ਉਨ੍ਹਾਂ ਦੇ ਇਹ ਜਿਹੜੇ ਜਵਾਬ ਦਿੰਦੇ ਹਨ।ਪਰ ਇਕ ਇੱਕ ਜਵਾਬ ਤੋਂ ਦਸ-ਦਸ ਹੋਰ ਸਵਾਲ ਖੜ੍ਹੇ ਹੋ ਜਾਂਦੇ ਹਨ।ਉਨ੍ਹਾਂ ਬਾਰੇ ਸਵਾਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਂਦਾ।ਇਹ ਪਹਿਲੀ ਵਾਰੀਂ ਹੋਇਆ ਹੈ ਕਿ ਕਿਸੇ ਦੀ ਤਸੱਲੀ ਕਰਵਾਉਣ ਤੱਕ ਜਵਾਬ ਦਿੱਤਾ ਜਾਵੇ।ਪਰ ਫੇਰ ਵੀ ਧੁੰਦਾ ਕਾਫੀ ਹੱਦ ਤੱਕ ਵਿਸ਼ੇ ਨੂੰ ਉਲਝਾਉਣ ਵਿੱਚ ਕਾਮਜਾਬ ਰਿਹਾ, ਅਤੇ ਸਹੀ ਜਵਾਬ ਦੇਣ ਤੋਂ ਖਿਸਕ ਗਿਆ।
ਵੀਰ ਜੀ! ਇਹ ਵਿਚਾਰ ਮੈਂ ਆਪ ਜੀ ਨੂੰ ਇਕ-ਦੋ ਦਿਨਾਂ ਵਿੱਚ ਲੇਖ ਰੂਪ ਵਿੱਚ ਛਾਪਣ ਲਈ ਭੇਜਾਂਗਾ ਤਾਂ ਕਿ ਇਨ੍ਹਾਂ ਦੀਆਂ ਚਲਾਕੀਆਂ ਸਭ ਦੇ ਸਾਹਮਣੇ ਆ ਸਕਣ।ਅਤੇ ਇਸੇ ਤਰ੍ਹਾਂ ਇਨ੍ਹਾਂ ਲੋਕਾਂ ਨੂੰ ਭਾਜੜਾਂ ਪਾਈਆਂ ਜਾਣ।ਵਾਹਿਗੁਰੂ ਦੀ ਕਿਰਪਾ ਨਾਲ ਛੁਰੂਆਤ ਚੰਗੀ ਹੋ ਗਈ ਹੈ।ਧੰਨਵਾਦ।
ਜਸਬੀਰ ਸਿੰਘ ਵਿਰਦੀ