ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਜੇ ਸਹੀਦਾਂ ਨਾਲ ਤੇ ਗੁਰੂ ਸਾਹਿਬ ਨਾਲ ਪਿਆਰ ਹੈ ਤਾ ਸਾਨੂ ? ?
ਜੇ ਸਹੀਦਾਂ ਨਾਲ ਤੇ ਗੁਰੂ ਸਾਹਿਬ ਨਾਲ ਪਿਆਰ ਹੈ ਤਾ ਸਾਨੂ ? ?
Page Visitors: 2637

ਜੇ ਸਹੀਦਾਂ ਨਾਲ ਤੇ ਗੁਰੂ ਸਾਹਿਬ ਨਾਲ ਪਿਆਰ ਹੈ ਤਾ ਸਾਨੂ ? ?
ਈਸਾਈ
ਲੋਕ ਯੀਸਸ ਨੁੰ ਸਲੀਬ ਤੇ ਚੜੇ ਹੋਏ ਨੂੰ ਦੇਖ ਅਜ ਵੀ ਰੋਂਦੇ ਹਨ।ਮੁਸਲਿਮ ਸੀਅਾਹ ਲੋਕ ਆਪਣੇ ਪੈਗੰਬਰ ਦੇ ਸਹੀਦੀ ਵਾਲੇ ਮਹੀਨੇ ਨੂ ਸੋਗ ਵਜੋ ਮਨਾਉਂਦੇ ਹਨ ਅਤੇ ਮੁਸਲਿਮ ਔਰਤਾਂ ਕੋੲੀ ਹਾਰ ਸਿੰਗਾਰ ਵੀ ਨਹੀ ਕਰਦੀਆਂ।ਜਦ ਕੇ ਇਹ ਗਲ ਸੈਕੜੇ ਸਾਲ ਪਹਿਲਾ ਦੀ ਹੈ।
ਸਿਖ ਧਰਮ ਭਾਵੇ ਸਹੀਦੀਆਂ ਨਾਲ ਭਰਿਆ ਪਿਆ ਹੈ ਪਰ ਇਹ ਕੌਮ ਇੰਞ ਲਗਦਾ ਜਿਵੇ ਆਪਣੇ ਸਹੀਦਾ ਨੂੰ ਭੁਲ ਕੇ ਨਸ਼ੇ ਤੇ ਫੈਸਨਾਂ ਤੱਕ ਸੀਮਤ ਹੋ ਗੲੀ ਹੈ।ਪੋਹ ਦਾ ਮਹੀਨਾ ਜਦੋਂ ਦਸਮ ਪਿਤਾ ਜੀ ਦਾ ਪਰਿਵਾਰ ਮਨੁੱਖਤਾ ਦੀ ਰਾਖੀ ਲੲੀ ਕੁਰਬਾਨ ਹੋ ਗਿਆ ਅਸੀ ਉਸ ਮਹੀਨੇ ਸੋਗ ਦੀ ਬਜਾਏ ਵਿਆਹ ਤੇ ਹੋਰ ਰੰਗ ਤਮਾਸ਼ਿਅਾਂ ਵਿੱਚ ੳੁਲਝ ਗੲੇ। ਜਿਸ ਦਿਨ ਸਾਹਿਬਜਾਦਿਆਂ ਦਾ ਸਹੀਦੀ ਦਿਵਸ ਹੁੰਦਾ ਹੈ ਉਸ ਦਿਨ ਲੰਗਰ ਵਿਚ ਲਡੂ ਜਲੇਬੀਆਂ ਬਰਫੀਅਾਂ ਪਕੋੜੇ ਤੇ ਹੋਰ ਪਤਾ ਨਹੀ ਕੀ ਕੀ ਚਸਕੇ ਲਾੳੁਂਦੇ ਹਾਂ। ਸੱਚੀਂ ਜੇਕਰ ਸਾਨੂੰ ਸ਼ਹੀਦਾਂ ਦੀ ਮਹਾਨ ਕੁਰਬਾਨੀ ਦਾ ੲਿਲਮ ਹੋਵੇ ਤਾਂ ਸਾਨੂੰ ਚਸਕਿਅਾਂ ਤੇ ਰੰਗ ਤਮਾਸਿਅਾਂ ਬਾਰੇ ਸੋਚਣ ਤੇ ਵੀ ਸ਼ਰਮ ਮਹਿਸੂਸ ਹੋਵੇਗੀ ਜੇ ਸਹੀਦਾਂ ਨਾਲ ਤੇ ਗੁਰੂ ਸਾਹਿਬ ਨਾਲ ਪਿਆਰ ਹੈ ਤਾ ਸਾਨੂ ਇਨਾ ਦਿਨਾ ਦੌਰਾਨ ਰੋਜ ਕੁਛ ਸਮਾਂ ੳੁਨਾਂ ਦੀ ਯਾਦ ਵਿੱਚ ਬੀਤਾੳੁਣਾ ਚਾਹੀਦਾ ਹੈ। ਸਾਡੇ ਬੱਚਿਅਾਂ ਨੂੰ ਸੋਹਣੀਅਾਂ ਦਸਤਾਰਾਂ ਬੰਨੀਏ ਸਿੱਖੀ ਬਾਣੇ ਪਹਿਨਾੲੀੲੇ, ਤੇ ੳੁਨਾਂ ਨੂੰ ਸ਼ਹੀਦ ਬਾਬਿਅਾਂ ਦਾ ੲਿਤਹਾਸ ਸੁਣਾੲੀੲੇ। ਜੇ ਅਸੀ ਸ਼ਹੀਦਾਂ ਨੂੰ ਯਾਦ ਨਹੀਂ ਕਰ ਸਕਦੇ ਤਾ ਸਾਡਾ ਕੋਈ ਹਕ ਨਹੀ ਬਣਦਾ ਸਿੱਖ ਹੋਣ ਦੇ ਫੋਕੇ ਦਾ੍ਹਵੇ ਕਰਨ ਦਾ।
ਸਾਹਿਬਜਾਦਿਆਂ ਨੂੰ ਸਹੀਦ ਕਰਨ ਦਾ ਸਮਾ 13 ਪੋਹ ਸਵੇਰੇ 9 :45 ਤੋਂ11ਵਜੇ ਦਾ ਸੀ।ਨੀਂਹਾਂ ਚਿਣਨ ਤੋਂ ਬਾਅਦ ਉਨਾ ਨੂੰ ਜਿਬਹਾ ਕੀਤਾ ਗਿਆ ਸੀ।ਜਿਬਹਾ ਤੋਂ ਭਾਵ ਛੁਰੀ ਨਾਲ ਉਨਾ ਦੇ ਗਲੇ ਸਾਹ ਰਗ ਤੋ ਵਖ ਕਰ ਦਿਤੇ ਗੲੇ ਸਨ।ਆਓ ਅਜ ਤੌ ਪ੍ਰਣ ਕਰੀਏ ਕਿ ਸ਼ਹਾਦਤ ਵਾਲੇ ਦਿਨਾਂ , ਅਸੀ ਲੰਗਰਾਂ ਵਿਚ ਦਾਲ ਪਰਸ਼ਾਦਾ ਤੇ ਗੁਰੂ ਕੀ ਦੇਗ ਹੀ ਵਰਤਾਂਵਾਂਗੇ।ੳੁਹ ਵੀ ਦਸਤਾਰਾਂ ਤੇ ਸਿੱਖੀ ਬਾਣੇ ਸਜਾ ਕੇ।
ਇਸ ਪੋਸਟ ਨੂੰ ਅੱਗੇ ਸ਼ੇਅਰ ਕਰੋ ਜੀ.........
ਸਾਹਿਬ ਸਿੰਘ ਨਾਭਾ
……………………..
Comment:- Why not we adopt Simplicity in our whole life ? The defination of Sikhy is “ The Simplest Way of Life ”
                                      A.J.S.Chandi

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.