ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
*ਸਿੱਖਾਂ ਦੇ ਸਿਰਾਂ ਦੇ ਮੁਲ , ਹੁਣ ਸਿੱਖ ਹੀ ਪਾਉਣ ਲੱਗੇ !*
*ਸਿੱਖਾਂ ਦੇ ਸਿਰਾਂ ਦੇ ਮੁਲ , ਹੁਣ ਸਿੱਖ ਹੀ ਪਾਉਣ ਲੱਗੇ !*
Page Visitors: 2717

*ਸਿੱਖਾਂ ਦੇ ਸਿਰਾਂ ਦੇ ਮੁਲ , ਹੁਣ ਸਿੱਖ ਹੀ ਪਾਉਣ ਲੱਗੇ !*
ਅੱਜਕਲ ਜਿਹੋ ਜਹੀਆਂ ਖਬਰਾਂ ਰੋਜ ਪੜ੍ਹਨ ਨੂੰ ਮਿਲ ਰਹੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਅੰਮ੍ਰਿਤ ਛੱਕਾਉਣ ਅਤੇ ਛੱਕਣ ਵਾਲਿਆਂ ਨੂੰ ਸੋਧਾਂ ਲਾਉਣ ਵਾਲੇ ਨੂੰ 50000 ਡਾਲਰ ਇਨਾਮ ਦਿੱਤੇ ਜਾਂਣਗੇ । ਕਦੀ ਕਾਨਪੁਰੀ ਰਾਗੀ ਕਹਿੰਦਾ ਹੈ ਕਿ ਜੇੜ੍ਹਾ ਅੰਮ੍ਰਿਤ ਦੀਆਂ ਬਾਣੀਆਂ ਤੇ ਕਿੰਤੂ ਕਰੇ ਉਸ ਦੀ ਜੁਬਾਨ ਵਡ੍ਹ ਲਵੋ । ਜਾਂ ਅਪਣੀ ਜਾਨ ਦੇ ਦੇਉ, ਜਾਂ ਉਸ ਦੀ ਜਾਂਣ ਲੈ ਲਵੋ ! ਵਾਹ ਉਏ ਸਿੱਖੌ !
ਅੱਜ ਤਕ ਮੀਰ ਮੰਨੂੰ ਤੇ ਜਕਰੀਆ ਖਾਨ ਵਰਗੇ ਜਾਲਿਮ ਸਾਸ਼ਕਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਲਾਏ ਸਨ , ਅੱਜ ਇਕ ਸਿੱਖ ਹੀ ਦੂਜੇ ਸਿੱਖ ਦੇ ਸਿਰਾਂ ਦਾ ਮੁੱਲ ਪਾ ਰਿਹਾ ਹੈ । ਤੁਸਾਂ ਆਪਸ ਵਿੱਚ ਹੀ ਲੱੜ ਲੱੜ ਕੇ ਮਰ ਜਾਂਣਾਂ ਹੈ ਤੇ ਬਿਪਰ ਨੇ ਅਾਪਣੀਆਂ ਸਕੀਮਾਂ ਵਿੱਚ ਕਾਮਯਾਬ ਹੋ ਜਾਂਣਾਂ ਹੈ । ਤੁਹਾਡਾ ਆਉਣ ਵਾਲਾ ਕੱਲ ਕੁੱਝ ਇਸ ਤਰ੍ਹਾਂ ਦਾ ਹੀ ਦਿਖ ਰਿਹਾ ਹੈ ।
ਵਰਜੀਨੀਆ ਦੇ ਸਿੱਖਾਂ ਨੇ ਕੇੜ੍ਹਾ ਇਨ੍ਗੁਾਂ ਵੱਡਾ ਗੁਨਾਹ ਕਰ ਦਿੱਤਾ ਹੈ ਕਿ ਉਨ੍ਹਹਾਂ ਦਾ ਸਿਰ ਕਲਮ ਕਰ ਦੇਣ ਦੇ ਫਤਵੇ ਜਾਰੀ ਕਰ ਦਿੱਤੇ ਗਏ ? ਕੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੂੰ ਆਪਣੇ ਸਮਰੱਥ ਗੁਰੂ ਦੀਆਂ ਬਾਣੀਆਂ ਦਾ ਅੰਮ੍ਰਿਤ ਛੱਕਣ ਦੀ ਵੀ ਹੁਣ ਅਜਾਦੀ ਨਹੀ ਰਹੀ ? ਕੀ ਅਪਣੇ ਗੁਰੂ ਦੀਆਂ ਬਾਣੀਆਂ ਨੂੰ ਸਤਕਾਰ ਦੇਣਾਂ ਕੀ ਇੱਨਾਂ ਵੱਡਾ ਗੁਨਾਹ ਹੋ ਗਿਆ ਕਿ ਉਸਨੂੰ ਸੋਧਾਂ ਲਾਅ ਦਿਤਾ ਜਾਂਣਾਂ ਚਾਹੀਦਾ ਹੇ ।
ਅਪਣੇ ਆਪ ਨੂੰ ਖਾਲਸਾ ਕਹਿੰਣ ਵਾਲਿਉ ! ਕੁਝ ਤਾਂ ਸ਼ਰਮ ਕਰੋ ! ਅਪਣੇ ਹੀ ਸਿੱਖ ਭਰਾਵਾਂ ਨੂੰ ਸੋਧਾ ਲਾਉਣ ਦਾ ਗੈਰ ਕਾਨੂੰਨੀ ਫਤਵਾ ਜਾਰੀ ਕਰ ਰਹੇ ਹੋ ? ਕਮਾਲ ਹੈ ! ਕੀ ਗੁਰਬਚਨ ਸਿੰਘ, ਮਨਪ੍ਰੀਤ ਸਿੰਘ ਕਾਨਪੁਰੀ ਅਤੇ ਪਰਮਜੀਤ ਸਿੰਘ ਵਰਗੇ ਲੋਗਾਂ ਤਕ ਹੀ ਸਿੱਖੀ ਸੀਮਿਤ ਰਹਿ ਗਈ ਹੈ ? ਇਹੋ ਜਹੇ ਲੋਗ ਸਿੱਖ ਕੌਮ ਦੇ ਹਾਕਿਮ ਬਣ ਬੈਠੇ ਹਨ , ਜਿਨ੍ਤੇਾਂ ਨੇ ਕੌਮ ਲਈ ਕਦੀ ਕੱਖ ਭੰਨ ਕੇ ਦੋਹਰਾ ਨਹੀ ਕੀਤਾ । ਇਨ੍ਹਾਂ ਲੋਕਾਂ ਦਾ ਪੰਥ ਵਿੱਚ ਕੀ ਯੋਗਦਾਨ ਹੈ ? ਇਹ ਕੌਨ ਹਨ ? ਇਹ ਪੰਥ ਦੇ ਵੇੜ੍ਹੇ ਵਿੱਚ ਕਿਥੋਂ ਆ ਟਪਕੇ ਹਨ ? ਇਨ੍ਹਾਂ ਕੋਲ 50- 50 ਹਜਾਰ ਡਾਲਰ ਸਿੱਖਾਂ ਦੇ ਸਿਰ ਕਲਮ ਕਰਣ ਲਈ ਕਿਥੋਂ ਆ ਗਿਆ ਹੈ ? ਜੇ ਵਰਜੀਨੀਆਂ ਦੇ ਪੰਜ ਹੀ ਸਿੱਘ ਸੋਧੇ ਜਾਂਦੇ ਹਨ , ਤਾਂ ਇਹ 250000 ਡਾਲਰ ਦੀ ਰੱਕਮ ਕਿਥੋਂ ਲਿਆਉਣ ਗੇ ?
ਕੀ ਇਨ੍ਹਾਂ ਕੋਲ ਇੱਨਾਂ ਪੈਸਾ ਹੈ , ਜਾਂ ਉਹ ਵੀ ਉਪਰੋ ਹੀ ਆਵੇਗਾ ? ਇਹ ਸੋਚਣ ਵਾਲੇ ਸਵਾਲ ਹਨ ? ਕੀ ਹੁਣ ਇਹ ਪੰਥ ਇਹੋ ਜਹੇ ਦੋ ਚਾਰ ਲੋਕਾਂ ਦੇ ਫਤਵਿਆ ਨਾਲ ਹੀ ਚੱਲੇਗਾ ? ਜੇੜ੍ਹਾਂ ਸਿੱਖ ਇਨ੍ਹਾਂ ਦੀ ਮਰਜੀ ਨਾਲ ਨਹੀ`    ```ਚੱਲੇਗਾ, ਕੀ ਇਹ ਉਸ ਦਾ ਸਿਰ ਵਡ੍ਹ ਦੇਣਗੇ ?
ਤੁਸੀ ਧਿਆਨ ਦਿਉ, ਕਿ ਜੇੜ੍ਹੇ ਧਮਕੀਆਂ ਦੇ ਰਹੇ ਨੇ ਉਹ ਸਾਰੇ ਬਚਿਤੱਰੀ ਹੀ ਹਨ । ਕੋਈ ਵੀ ਐਸਾ ਸਿੱਖ ਨਹੀ ਜੇੜ੍ਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾਂ , ਇਕੋ ਇਕ ਗੁਰੂ ਮਣਦਾ ਹੋਵੇ ?
ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਣ ਵਾਲਾ ਕੋਈ ਸਿੱਖ ਕਿਸੇ ਦੂਜੇ ਸਿੱਖ ਨੂੰ ਧਮਕੀਆਂ ਦੇ ਹੀ ਨਹੀ ਸਕਦਾ । ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਬੁਜਦਿਲ ਹੈ ? ਕੀ ਉਹ ਕਿਸੇ ਨੂੰ ਸੋਧਾਂ ਨਹੀ ਲਾਅ ਸਕਦਾ ? ਕੀ ਉਹ ਇਹੋ ਜਹੇ ਬੁਰਛਾਗਰਦਾਂ ਦੀ ਬੁਰਛਾਗਰਦੀ ਕੋਲੋਂ ਡਰਦਾ ਹੈ ? ਨਹੀ ! ਬਿਲਕੁਲ ਨਹੀ ! ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨੂੰ ਅਪਣੇ ਸ਼ਬਦ ਗੁਰੂ ਕੋਲੋਂ , ਮਿਲ ਬਹਿ ਕੇ ਗੱਲ ਕਰਣ ਦੀ ਸਿਖਿਆ ਮਿਲੀ ਹੈ । ਤੇ ਇਨ੍ਹਾਂ ਬਚਿਤੱਰੀਆਂ ਨੂੰ ਸਿੱਖਾਂ ਦੀਆਂ ਪੱਗਾਂ ਖੋਹ ਲੈਣ ਅਤੇ ਉਤਾਰ ਦੇਣ ਦੀ ਟ੍ਰੇਨਿੰਗ ਇਨ੍ਹਾਂ ਦਾ ਬਚਿੱਤਰੀ ਗੁਰੂ ਦਿੰਦਾ ਹੈ।
ਜਾਹਿ ਇਹਾਂਂ ਮੂਤਤਿ ਲਖਿ ਪਾਵੈ।
ਤਾਕੀ ਛੀਨ ਪਗਰਿਯਾ ਲਯਾਵੌ।
ਪੂਰੀ ਕਹਾਨੀ ਪੜ੍ਹੋ , ਅਖੌਤੀ ਦਸਮ ਗ੍ਰੰਥ ਦਾ ਪੰਨਾ ਨੰਬਰ 910
ਇਹ ਸਭ ਅਚਾਨਕ ਐਵੇ ਹੀ ਨਹੀ ਹੋ ਰਿਹਾ ! ਇਸਦੇ ਦੋ ਕਾਰਣ ਹਨ । ਪਹਿਲਾ ਕਾਰਣ ਤਾਂ ਇਹ ਹੈ ਕਿ ਜਿਸ ਕੂੜ ਪੋਥੇ ਵਿੱਚ ਲਿੱਖੇ ਗੰਦ ਨੂੰ ਇਨ੍ਹਾਂ ਲੋਕਾਂ ਨੇ ਰੁਮਾਲੇ ਪਾ ਪਾ ਕੇ ਫਕਿਆ ਹੋਇਆ ਸੀ । ਭੋਲੇ ਭਾਲੇ ਸਿੱਖ ਵੀ , ਇਸ ਨੂੰ ਗੁਰੂ ਦੀ ਬਾਣੀ ਸਮਝ ਕੇ ਮੱਥੇ ਟੇਕੀ ਜਾਂਦੇ ਸਨ । ਇਸ ਕੂੜ ਪੋਥੇ ਦਾ ਪਰਦਾ ਫਾਸ਼ ਪੂਰੀ ਤਰ੍ਹਾਂ ਹੋ ਚੁਕਾ ਹੈ । ਦਲੀਲਾਂ ਇਨ੍ਹਾਂ ਕੋਲ ਮੁੱਕ ਗਈਆਂ ਨੇ । ਵਿਚਾਰ ਕਰਣ ਦੀ ਤਾਕਤ ਇਨ੍ਹਾਂ ਵਿੱਚ ਨਾਂ ਪਹਿਲਾਂ ਸੀ , ਅਤੇ ਨਾਂ ਹੂਣ ਹੈ । ਹੁਣ ਇਹ ਕਿਸ ਤਰ੍ਹਾਂ ਇਸ ਪੋਥੇ ਨੂੰ ਜਿਉਦਾ ਰੱਖਣ , ਜਿਸਦੀ ਇਹ ਰੋਟੀ ਖਾਂਦੇ ਰਹੇ ਹਨ ? ਕੌਮ ਦੇ ਇਕ ਬਹੁਤ ਵੱਡਾ ਤਬਕਾ ਇਸ ਕੂੜ ਪੋਥੇ ਦਾ ਸੱਚ ਸਮਝਣ ਲੱਗ ਪਿਆ ਹੈ ' ਤੇ ਸਵਾਲ ਕਰਣ ਲੱਗ ਪਿਆ ਹੈ। ਇਨ੍ਹੁਹਾਂ ਨੇ ਹਾਰ ਮਨ ਲਈ ਹੈ ਤੇ ਇਸ ਕਾਰਣ ਇਨ੍ਹਾਂ ਨੇ ਸ਼ਰੀਰਕ ਹਮਲੇ ਕਰਣੇ ਅਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ ਹਨ । ਲੋਕੀ ਡਰ ਜਾਂਣ ਤੇ ਇਸ ਕੂੜ ਪੋਥੇ ਦਾ ਸੱਚ ਕੌਮ ਦੇ ਅੱਗੇ ਕਦੀ ਵੀ ਨਾਂ ਆ ਸਕੇ । ਬਸ ਸਾਡੇ ਆਖੇ ਲੱਗ ਕੇ ਸਿੱਖ ਇਸ ਕੂੜ ਪੋਥੇ ਅਗੇ ਮੱਥਾ ਟੇਕਦੇ ਰਹਿਣ ।
ਦੂਜਾ ਕਾਰਣ ਇਹ ਹੈ ਕਿ ਪੰਜਾਬ ਵਿੱਚ ਚੋਨਾਂ ਨੇੜੇ ਹਨ । ਹਰ ਚੌਧਰ ਦਾ ਭੁੱਖਾਂ ਬੰਦਾ ਸੁਰਖੀਆਂ ਵਿੱਚ ਆਉਣਾਂ ਚਾਂਉਦਾ ਹੈ । ਸਿੱਖੀ ਡੁਬਦੀ ਹੈ ਤੇ ਭਾਵੇ ਡੁਬ ਜਾਵੇ ਇਨ੍ਹਾਂ ਨੂੰ ਤਾਂ ਸਿਰਫ ਕੁਰਸੀ ਅਤੇ ਅਹੁਦਿਆਂ ਨਾਲ ਮਤਲਬ ਹੈ । ਇਸ ਵਾਰ ਕਾਲੀਆਂ ਦੀ ਹਾਰ ਪੰਜਾਬ ਵਿੱਚ ਲੱਗ ਭੱਗ ਸਾਫ ਸਾਫ ਨਜਰ ਆ ਰਹੀ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਜਾਂ ਬਾਦ ਵਿੱਚ ਇਹ ਚੰਦਰੀ ਸਿਆਸਤ ਭਰਾ ਮਾਰੂ ਜੰਗ ਕਰਵਾ ਸਕਦੀ ਹੈ । ਇਹ ਧਮਕੀਆਂ ਅਤੇ ਫਤਵੇ ਵੀ ਉਸ ਖਾਨਾਂ ਜੰਗੀ ਵਲ ਇਸ਼ਾਰਾ ਕਰ ਰਹੇ ਹਨ । ਖਾਲਸਾ ਜੀ ਜਾਗੋ ! ਇਸ ਇਕ ਸਾਲ ਵਿੱਚ ਇਕ ਸਿੱਖ, ਦੂਜੇ ਸਿੱਖ ਦੇ ਖੂਨ ਦਾ ਪਿਆਸਾ ਹੋ ਸਕਦਾ ਹੈ , ਇਸ ਦੇ ਅਸਾਰ ਸਾਫ ਸਾਫ ਨਜਰ ਆ ਰਹੇ ਨੇ ਜਾਂ ਬਣਾਏ ਜਾ ਰਹੇ ਨੇ ।
ਸਾਨੂੰ ਇਨ੍ਹਾਂ ਕੁਰਸੀ ;'ਤੇ ਚੌਧਰ ਦੇ ਭੁੱਖੇ ਡਰਪੋਕ ਅਤੇ ਕਾਯਰ ਲੋਕਾਂ ਦੀਆਂ ਸਾਜਿਸ਼ਾਂ ਅਤੇ ਸਕੀਮਾਂ ਤੋਂ ਬੱਚਣ ਲਈ ਦੂਰ ਅੰਦੇਸ਼ੀ ਬਣਕੇ ਆਪਸੀ ਏਕਤਾ ਬਣਾਈ ਰੱਖਣੀ ਹੈ । ਕੌਮ ਤੇ ਇਹੋ ਜਹੇ ਔਖੇ ਵੇਲੇ ਕਈ ਵਾਰ ਆਏ ਹਨ, ਲੇਕਿਨ ਉਦੋ ਸਿੱਖੀ ਦੇ ਦੁਸ਼ਮਨ , ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਦੇ ਸਨ । ਅੱਜ ਸਿੱਖ ਹੀ ਸਿੱਖ ਦੇ ਸਿਰਾਂ ਦਾ ਮੁੱਲ ਪਾ ਰਿਹਾ ਹੈ । ਇਸ ਲਈ ਇਹ ਵੇਲਾ ਉਸ ਬੀਤੇ ਹੋਏ ਕੱਲ ਨਾਲੋ ਵੀ ਬਹੁਤ ਔਖਾ ਅਤੇ ਨਾਜੁਕ ਹੈ ।
ਇੰਦਰਜੀਤ ਸਿੰਘ, ਕਾਨਪੁਰ
 ……………………………………………..
ਟਿੱਪਣੀ :- ਕਿਉਂਕਿ ਇਹ ਮਸਲ੍ਹੇ ਸਿੱਖਾਂ ਦੇ ਸਾਂਝੇ ਹਨ, ਇਸ ਲਈ ਚਾਹੀਦਾ ਤਾਂ ਇਹ ਸੀ ਕਿ, ਸਿੱਖ ਇਕੱਠੇ ਹੋ ਕੇ ਇਨ੍ਹਾਂ ਸਾਰੇ ਮਸਲ੍ਹਿਆਂ ਬਾਰੇ ਵਿਚਾਰ ਕਰਦੇ, ਪਰ ਹਾਲਾਤ ਅਜਿਹੇ ਬਣਾ ਦਿੱਤੇ ਗਏ ਹਨ ਕਿ ਵਿਚਾਰ ਦੀ ਗੱਲ ਤਾਂ ਮੂਲੋਂ ਹੀ ਰੱਦ ਕਰ ਦਿੱਤੀ ਗਈ ਹੈ, ਪੂਰੀ ਤਰ੍ਹਾਂ ਨਾਲ ਗੁੰਡਾ-ਗਰਦੀ ਦਾ ਖੇਲ੍ਹ ਖੇਡਿਆ ਜਾ ਰਿਹਾ ਹੈ । ਗੁੰਡਾ-ਗਰਦੀ ਦਾ ਖੇਲ੍ਹ ਖੇਡਣ ਵਾਲੇ ਜ਼ਰਾ ਠਰਮੇ ਨਾਲ ਵਿਚਾਰ ਕੇ ਵੇਖਣ, ‘ਸਿੱਖੀ ਉਨ੍ਹਾਂ ਦੀ ਬਪੌਤੀ ਜਗੀਰ ਨਹੀਂ ਹੈ’ ਇਸ ਗੁੰਡਾ-ਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।  
   ਵਰਜੀਨੀਆ ਦੇ ਸਿੱਖਾਂ ਦੀ ਇਹ ਗਲਤੀ ਹੈ ਕਿ, ਸਮੁੱਚੇ ਪੰਥ ਵਲੋਂ ਕੀਤਾ ਜਾਣ ਵਾਲਾ ਫੈਸਲਾ, ਉਨ੍ਹਾਂ ਨੇ ਇਕੱਲਿਆਂ ਕਰ ਲਿਆ । ਕੀ ਸਿੱਖਾਂ ਦੇ ਸਿਰਾਂ ਦੀ ਗੱਲ ਕਰਨ ਵਾਲੇ, ਆਪਣੇ ਅਧਿਕਾਰ ਤੋਂ ਵਾਧੂ ਗੱਲ ਨਹੀਂ ਕਰ ਰਹੇ ?
  ਜੇ ਅਜਿਹੇ ਲੋਕਾਂ ਨੇ, ਇਕੱਠੇ ਬੈਠ ਕੇ ਵਿਚਾਰ ਕਰਨ ਦਾ ਮਾਹੌਲ ਨਹੀਂ ਬਣਨ ਦਿੱਤਾ ਤਾਂ, ਸਿੱਖਾਂ ਕੋਲ ਇਹੀ ਰਾਹ ਬਚੇਗਾ ਕਿ , ਗੁਰਮਤਿ ਦੇ ਨਾਮ ਤੇ, ਜੋ ਮਨਮਤਿ ਪੰਥ ਵਿਚ ਫੈਲਾਈ ਜਾ ਰਹੀ ਹੈ, ਉਸ ਨੂੰ ਵਿਅਕਤੀਗਤ ਰੂਪ ਵਿਚ ਦੂਰ ਕੀਤਾ ਜਾਵੇ।    ਦੋਵੇਂ ਧਿਰਾਂ ਆਪਣੇ ਦਾਇਰੇ ਵਿਚ ਰਹਿ ਕੇ ਗੱਲ ਕਰਨ, ਇਹੀ ਚੰਗਾ ਹੋਵੇਗਾ।
                           ਅਮਰ ਜੀਤ ਸਿੰਘ ਚੰਦੀ
                            18-5-16 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.