ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਏਕੋ ਸ਼ਬਦ ਵੀਚਾਰੀਐ ਅਵਰ ਤਆਗੈ ਆਸ ll
ਏਕੋ ਸ਼ਬਦ ਵੀਚਾਰੀਐ ਅਵਰ ਤਆਗੈ ਆਸ ll
Page Visitors: 2912

ਏਕੋ ਸ਼ਬਦ ਵੀਚਾਰੀਐ ਅਵਰ ਤਆਗੈ ਆਸ ll
ਕਈਆਂ ਸਿੱਖਾਂ ਨੂੰ ਆਪਣੀਆ ਦੁਕਾਨਾ ਤੇ ਜਾ ਕੇ ਦੇਵੀ ਦੇਵਤਿਆਂ ਅਤੇ ਗੁਰੂਆਂ ਦੀਆਂ ਮੂਰਤੀਆ ਅਤੇ ਫੋਟੂਆਂ ਦੇ ਅਗੇ, ਅਗਰ ਬੱਤੀਆਂ ਜਗਾ ਜਗਾ ਕੇ ਧੂੰਆਂ ਖਲਾਰਦੇ ਵੇਖਦਾ ਹਾ ਤਾਂ ਉਨ੍ਹਾ ਭਟਕਿਆਂ ਹੋਇਆਂ ਤੇ ਬਹੁਤ ਤਰਸ ਆਉਦਾ ਹੈ l ਸ਼ਾਇਦ ਉਹ , ਇਹ ਸੋਚਦੇ ਹਨ ਕਿ , "ਖਉਰੇ ਇਹ ਦੇਵੀ ਦੇਵਤੇ ਸਾਡੀ ਕਿਰਤ ਕਮਾਈ ਵਿੱਚ ਵਾਧਾ ਕਰ ਦੇਣਗੇ ! "
ਭਲਿਉ ! ਕਿਰਤ ਕਮਾਈ ਤਾਂ ਤੁਹਾਡੇ ਉੱਦਮ , ਵਿਹਾਰ ਅਤੇ ਪਰਾਲਭ ਨਾਲ ਤੁਹਾਨੂੰ ਮਿਲਨੀ ਹੈ l ਇਹ ਦੇਵੀ ਦੇਵਤੇ ਤਾਂ ਆਪ ਭਰਮਾਂ ਵਿੱਚ ਭਟਕਦੇ ਫਿਰਦੇ ਹਨ, ਤੁਹਾਡਾ ਭਲਾ ਇਨ੍ਹਾਂ ਨੇ ਕੀ ਕਰਣਾਂ ਹੈ ?
ਭਰਮੇ ਸੁਰਿ ਨਰ ਦੇਵੀ ਦੇਵਾ ll
ਭਰਮੇ ਸਿਧ ਸਾਦਿਕ ਬਰ੍ਹਹਮੇਵਾ 
ll ਅੰਕ २५८
ਦਾਸ ਦੀ ਦੁਕਾਨ ਅਤੇ ਘਰ ਵਿੱਚ ਕਿਸੇ ਦੇਵੀ ਦੇਵਤਾ ਦੀ ਤਾਂ ਦੂਰ ਕਿਸੇ ਗੁਰੂ ਦੀ ਤਸਵੀਰ ਵੀ ਨਹੀ ਮਿਲੇਗੀ l ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਮਾਣਾਂ ਜਿਹਾ ਸਿੱਖ ਹਾਂ , ਦੁਕਾਨ ਤੇ ਉਸ ਸ਼ਬਦ ਗੁਰੂ ਦਾ ਬਖਸ਼ਿਆ ਮੂਲ ਮੰਤ੍ਰ ਲਗਾ ਹੈ l ਦੁਕਾਨ ਤੇ ਜਾਂਦਿਆਂ ਸਭ ਤੋਂ ਪਹਿਲਾਂ ਇਸ ਅਗੇ ਹਥ ਜੋੜ ਕੇ ਇਸਨੂੰ ਬੜੇ ਅਦਬ ਨਾਲ ਪੜ੍ਹਦਾ , ਅਤੇ ਉਸ ਕਰਤਾਰ ਦੇ ਗੁਣਾਂ ਨੂੰ ਅਪਣੇ ਜੀਵਨ ਵਿੱਚ ਉਤਾਰਨ ਦੀ ਕੋਸ਼ਿਸ਼ ਕਰਦਾ ਹਾਂ l ਉਸ ਕਰਤਾਰ ਬਾਰੇ ਸੋਚਨਾਂ ਹੀ ਮੇਰੀ ਪੂਜਾ ਹੂੰਦੀ ਹੈ ਅਤੇ ਸ਼ਬਦ ਗੁਰੂ ਦੇ "ਸ਼ਬਦ" ਹੀ ਮੇਰੇ ਲਈ , ਮੇਰੇ ਦੇਵੀ ਦੇਵਤੇ ਹਨ l ਕਿਉਕਿ ਮੇਰੇ ਸਮਰੱਥ ਸ਼ਬਦ ਗੁਰੂ ਦਾ ਮੈਨੂੰ ਹੁਕਮ ਹੈ , ਪੰਡਿਤ ਜੀ,
ਹਉ ਤਉ ਏਕ ਰਮਈਆ ਲੈਹਉll
ਆਨ ਦੇਵ ਬਦਲਾਵਨਿ ਦੈਹਉ
ll1ll ਰਹਾਉll
ਸਿਵ ਸਿਵ ਕਰਤੇ ਜੋ ਨਰੁ ਧਿਆਵੈ ll
ਬਰਦ ਚਢੇ ਡਉਰੂ ਢਮਕਾਵੈ ll
ਮਹਾ ਮਾਈ ਕੀ ਪੂਜਾ ਕਰੈ ll
ਨਰ ਸੈ ਨਾਰਿ ਹੋਇ ਅਉਤਰੈ ll
ਤੂ ਕਹਿਅਤ ਹੀ ਆਦਿ ਭਵਾਨੀll
ਮੁਕਤਿ ਕੀ ਬਰੀਆ ਕਹਾ ਛਪਾਨੀ
ll ਅੰਕ ८७४
ਦਾਸ ਇਹ ਸਭ ਕੁਝ ਅਪਣੀ ਵਡਿਆਈ ਜਾਂ ਸ਼ੇਖੀ ਬਿਆਨ ਕਰਣ ਲਈ ਨਹੀ ਕਹਿ ਰਿਹਾ l ਸੇਰੀ ਔਕਾਤ ਹੀ ਕੀ ਹੈ ? ਮੈਂ ਤਾਂ ਉਨ੍ਹਾ ਸਿੱਖ ਵੀਰਾ ਨੂੰ ਇਹ ਹਲੂਨਾਂ ਦੇਣਾਂ ਚਾਉਦਾ ਹਾ, ਜਿਨ੍ਹਾਂ ਨੇ ਸ਼ਬਦ ਗੁਰੂ ਦੇ ਹੁਕਮਾ ਅਤੇ ਸਿੱਖੀ ਸਿਧਾਂਤਾਂ ਦੇ ਉਲਟ ਅਪਣੀਆਂ ਦੁਕਾਨਾਂ ਅਤੇ ਘਰਾ ਵਿੱਚ ਇਹੋ ਜਹੇ ਦੇਵੀ ਦੇਵਤਿਆ ਦੀ ਮੂਰਤੀਆਂ ਅਤੇ ਗੁਰੂਆਂ ਦੀਆਂ ਕਾਲਪਨਿਕ ਤਸਵੀਰਾਂ ਲਾ ਕੇ ਉਨ੍ਹਾ ਅਗੇ ਹੀ ਅਰਦਾਸਾਂ ਕਰੀ ਜਾਂਦੇ ਹਨ l ਇੱਨੇ ਖੁਦਗਰਜ ਅਤੇ ਲਾਲਚੀ ਵੀ ਨਾਂ ਬਣੋਂ ! ਕਿ ਆਪਣੇ ਪਿਤਾ ਦੇ ਹੁੰਦਿਆਂ ਸੂੰਦਿਆਂ ਦੂਜਿਆਂ ਅੱਗੇ ਮੰਗਤੇ ਬਣੀ ਢਿਰਦੇ ਹੋ ! ਜਿਨ੍ਹਾਂ ਦੇ ਪਿਉ ਨਹੀ ਹੂੰਦੇ , ਉਹ ਵੀ ਅਣਖ ਨਾਲ ਜਿਉਦੇ , ਅਤੇ ਅਪਣੀ ਕਿਰਤ ਕਮਾਈ ਕਰ ਕੇ ਖਾਂਦੇ ਹਨ । ਕਿਸੇ ਦੂਜੇ ਅਗੇ ਸਾਡੇ ਵਾਂਗ ਮੰਗਤੇ ਬਣਕੇ ਲਿਲਕਿਆਂ ਨਹੀ ਲੈੰਦੇ । ਫਿਰ ਸਾਡਾ ਬਾਪ ਤਾਂ ਹਮੇਸ਼ਾਂ ਸਾਡੇ ਕੋਲ ਮੌਜੂਦ ਹੈ, ਜੋ ਹਰ ਪਲ , ਹਰ ਵਕਤ ਸਾਨੂੰ ਅਪਣੀ ਗਲਵਕੜੀ ਵਿੱਚ ਲੈ ਕੇ ਸਾਡੀ ਹਰ ਜਰੂਰਤ ਪੂਰੀ ਕਰਦਾ ਹੈ।
ਭਲਿਉ ! ਉਸ ਤੇ ਵਿਸ਼ਵਾਸ਼ ਕਰਕੇ ਤਾਂ ਵੇਖੋ !
ਆਉ ਅੱਜ ਇਹ ਪ੍ਰਣ ਕਰੀਏ ਅਤੇ ਸ਼ਬਦ ਗੁਰੂ ਦੇ ਆਖੇ ਲੱਗ ਕੇ ਅਪਣੇਂ ਘਰਾਂ ਦੁਕਾਨਾਂ ਤੋਂ ਬਿਪਰ ਦਾ ਬਣਾਇਆ ਇਹ ਕੂੜਾ ਕਰਕਟ ਬਾਹਰ ਸੁਟੀਏ ਅਤੇ ਗੁਰੂ ਸ਼ਬਦਾ ਦੇ ਲੜ ਲਗਕੇ ਸਾਰੀ ਦੁਨੀਆਂ ਦੀਆਂ ਖੁਸ਼ੀਆ ਅਪਣੇ ਸਮਰੱਥ ਗੁਰੂ ਕੋਲੋ ਮੰਗ ਕੇ ਆਪਣੇ ਘਰ ਲੈ ਆਈਏ ! ਮੇਰੇ ਵੀਰੋ ਇਹ ਮੈਂ ਨਹੀ ਕਹਿ ਰਿਹਾ ਇਹ ਸਾਡੇ ਸ਼ਬਦ ਗੁਰੂ ਦਾ ਫੁਰਮਾਨ ਹੈ
ਏਕੋ ਸ਼ਬਦ ਵੀਚਾਰੀਐ ਅਵਰ ਤਆਗੈ ਆਸ ll ਅੰਕ १८
ਮੇਰੇ ਵੀਰੋ ਅਪਣੇ ਸਮਰੱਥ ਗੁਰੂ ਦਾ ਇਹ ਹਲੂਣਾਂ ਪੜ੍ਹ ਕੇ ਵੀ, ਜੇ ਇਹ ਕਚੜਾ ਤੁਸੀ ਅਪਣੇ ਘਰਾਂ ਵਿਚੋਂ ਨਾ ਹਟਾ ਸਕੇ ਤਾਂ ਸੱਚ ਜਾਣਿਉ ਕਿ ਤੁਹਾਡੇ ਅੰਦਰ ਡਰ, ਅੰਧ ਵਿਸ਼ਵਾਸ਼ ਅਤੇ ਅਪਣੇ ਸਮਰੱਥ ਸ਼ਬਦ ਗੁਰੂ ਪ੍ਰਤੀ ਤੁਹਾਡਾ ਨਿਸ਼ਚਾ ਅਤੇ ਵਿਸ਼ਵਾਸ਼ ਹੱਲੀ ਪੈਦਾ ਨਹੀ ਹੋ ਸਕਿਆ l ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ !
ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.