ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ
ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ
Page Visitors: 2820

ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ
ਅਜੋਕੇ ਸਿੱਖ ਅੰਮ੍ਰਿਤ ਛਕ ਲੈਣ ਤੋਂ ਬਾਦ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝਣ ਲੱਗ ਪੈਂਦੇ ਹਨ l ਨਿਤਨੇਮ ਦੀ ਬਾਣੀਆਂ ਰੱਟ ਰੱਟ ਕੇ ਇਹ ਸਮਝਦੇ ਹਨ ਕਿ ਅਸੀ ਸੰਮਪੂਰਣ ਸਿੱਖੀ ਪ੍ਰਾਪਤ ਕਰ ਲਈ ਹੈ l ਜਦਕਿ ਬਹੁਤਿਆਂ ਵਚਾਰਿਆਂ ਨੂੰ ਤਾਂ ਨਿਤਨੇਮ ਦੀਆਂ ਬਾਣੀਆਂ ਦੇ ਸ੍ਰੋਤ ਦਾ ਵੀ ਪਤਾ ਨਹੀ ਹੁੰਦਾ l ਸਾਰੀ ਉਮਰ ਇਨ੍ਹਾ ਬਾਣੀਆਂ ਵਿੱਚ ਉਹ ਤਿਨ ਦੇਵੀ ਦੁਰਗਾ ਅਤੇ ਕਾਲ ਦੀ ਉਸਤਤਿ ਵਾਲੀ ਕੱਚੀਆਂ ਰਚਨਾਵਾਂ ਨੂੰ ਹੀ ਗੁਰੂਬਾਣੀ ਸਮਝ ਕੇ ਰੱਟੀ ਜਾੰਦੇ ਹਨ l ਉਨ੍ਹਾ ਭੋਲਿਆਂ ਦਾ ਵਿਵੇਕ ਅਤੇ ਬੁਧਿ ,ਉਨ੍ਹਾ ਨੂੰ ਇਹ ਵੀ ਸੋਚਨ ਤੇ ਮਜਬੂਰ ਨਹੀ ਕਰਦੀ ਕਿ ਇਹ ਸਿੱਖ ਅਸਿਧੇ ਤੋਰ ਤੇ ਆਪਣੇ ਸਮਰਥ ਗੁਰੂ ਨੂੰ ਅਧੂਰਾ ਅਤੇ ਅਸਮਰੱਥ ਸਾਬਿਤ ਕਰਣ ਦਾ ਪਾਪ ਕਰ ਰਗੇ ਹੁੰਦੇ ਨੇ l ਇਨ੍ਹਾ ਦਾ ਐਸਾ ਆਚਰਣ ਇਹ ਸਾਬਿਤ ਕਰਦਾ ਹੈ ਕਿ ਸਾਡਾ ਸਮਰੱਥ ਸ਼ਬਦ ਗੁਰੂ ਨਾ ਤੇ ਸਾਨੂੰ ਨਿਤਨੇਮ ਹੀ ਦੇ ਸਕਦਾ ਹੈ ਅਤੇ ਨਾਂ ਹੀ ਅੰਮ੍ਰਿਤ ਦੀ ਦਾਤ ! ਸਾਡੀ ਅਰਦਾਸ ਵੀ ਕਿਸੇ ਬਿਪਰ ਅਤੇ ਦੇਵੀ ਪੂਜਕ ਲਿਖਾਰੀ ਦੀ ਲਿੱਖੇ "ਦੁਰਗਾ ਪਾਠ" ਦੀ ਪਹਿਲੀ ਪੌੜ੍ਹੀ ਪੜ੍ਹੇ ਬਗੈਰ ਰੱਬ ਨੇ ਨਹੀ ਸੁਣਨੀ !
ਉਏ ਭੋਲਿਉ ਪੂਰੀ ਤਰ੍ਹਾ ਲੁੱਟੇ ਪੁੱਟੇ ਜਾ ਚੁਕੇ ਹੋ ! ਹੁਣ ਹੀ ਹੋਸ਼ ਵਿੱਚ ਆ ਜਾਉ! ਜੇ ਤੁਸੀ ਨਿਤਨੇਮ ਅਪਣੇ ਸ਼ਬਦ ਗੁਰੂ ਦੀਆਂ ਅੰਮ੍ਰਿਤ ਬਾਣੀਆਂ ਨਾਲ ਕਰੋ ਗੇ ਜੇ ਅੰਮ੍ਰਿਤ ਅਪਣੇ ਸਮਰੱਥ ਅਤੇ ਸੰਪੂਰਨ ਗੁਰੂ ਦੀਆਂ ਅੰਮ੍ਰਿਤ ਬਾਣੀਆਂ ਨਾਲ ਛਕੋਗੇ ਤੇ ਕੀ ਉਹ ਅੰਮ੍ਰਿਤ ਜਹਿਰ ਬਨ ਜਾਵੇਗਾ ?
ਗੁਰੂ ਪ੍ਰਤੀ ਤੁਹਾਡੀ ਅਪਾਰ ਸ਼ਰਧਾ ਦਾ ਫਾਇਦਾ ਬਿਪਰ ਵਾਦੀਆਂ ਨੇ ਭਰਪੂਰ ਚੁਕਿਆ ਅਤੇ ਤੁਹਾਨੂੰ ਇਸ ਕੂੜ ਪੋਥੇ ਰਾਂਹੀ ਗੁਰੂ ਗ੍ੰਥ ਸਾਹਿਬ ਵਰਗੇ ਮਹਾਨ ਗੁਰੂ ਨਾਲੋਂ ਤੋੜ ਕੇ ਸਿੱਖੀ ਦਾ ਗਲਾ ਘੁੱਟ ਦਿਤਾ ਹੈ !
ਮੇਰੇ ਜਾਨ ਨਾਲੋਂ ਪਿਆਰੇ, ਮੇਰੇ ਗੁਰੂ ਭਾਈਉ ! ਤੁਹਾਨੂੰ ਰੱਬ ਦਾ ਵਾਸਤਾ ਜੇ ਜਿਸ ਸ਼ਬਦ ਗੁਰੂ ਨੂੰ ਅਸੀ "ਚਵਰ ਤਖਤ ਦਾ ਮਾਲਿਕ" ਅਤੇ "ਹਾਜਰਾਂ ਹਜੂਰ" ਕਹਿੰਦੇ ਹਾਂ ਉਸ ਵਿੱਚੋਂ ਸਿਰਫ ਦੋ ਬਾਣੀਆਂ ਅਤੇ ਬਿਪਰ ਦੀ ਰਚੀ ਸਾਜਿਸ਼ ਵਾਲੇ ਕੂੜ ਪੋਥੇ ਦੀਆਂ ਤਿਨ ਕੱਚੀਆ ਦੇਵੀ ਉਸਤਤਿ ਵਾਲੀਆ ਰਚਨਾਵਾ ਨੂੰ ਅਪਣੇ ਨਿਤਨੇਮ ਦਾ ਹਿੱਸਾ ਬਣਾਂ ਕੇ ਉਸ ਮਹਾਨ ਸ਼ਬਦ ਗੁਰੂ ਨੂੰ ਅਧੂਰਾ ਸਾਬਿਤ ਕਰਨ ਦਾ ਪਾਪ ਨਾ ਕਮਾਉ ! ਗੁਰੂ ਗ੍ਰੰਥ ਸਾਹਿਬ ਹੀ ਸਾਡੇ ਇਕੋ ਇਕ ਗੁਰੂ ਹਨl ਗੁਰੂ ਗ੍ਰੰਥ ਸਾਹਿਬ ਤੋ ਬਾਹਰ ਦੀ ਹੋਰ ਹਰ ਬਾਣੀ ਕੱਚੀ ਹੈ ,ਭਾਵੇਂ ਉਹ ਕਿਸੇ ਦੀ ਵੀ ਲਿੱਖੀ ਹੋਵੇ l
ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਖੀ ਬਾਂਣੀ ਨੂੰ ਹੀ "ਗੁਰਬਾਣੀ ਦਾ ਦਰਜਾ ਪ੍ਰਾਪਤ ਹੈ, ਹੋਰ ਕਿਸੇ ਬਾਂਣੀ ਨੂੰ ਨਹੀ l
ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥  ਪੰਨਾ 1249,
ਇੰਦਰਜੀਤ ਸਿੰਘ,ਕਾਨਪੁਰ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.