ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਸਾੰਝੀ ਵਾਲਤਾ ਦੇ ਨਾਮ ਤੇ ਸਿੱਖਾਂ ਦਾ ਹਿੰਦੂਕਰਣ ਹੋ ਚੁਕਾ ਹੈ ।
ਸਾੰਝੀ ਵਾਲਤਾ ਦੇ ਨਾਮ ਤੇ ਸਿੱਖਾਂ ਦਾ ਹਿੰਦੂਕਰਣ ਹੋ ਚੁਕਾ ਹੈ ।
Page Visitors: 2547

ਸਾੰਝੀ ਵਾਲਤਾ ਦੇ ਨਾਮ ਤੇ ਸਿੱਖਾਂ ਦਾ ਹਿੰਦੂਕਰਣ ਹੋ ਚੁਕਾ ਹੈ ।
ਤੁਸੀ ਆਪਸ ਵਿਚ ਇਕ ਦੂਜੇ ਨਾਲ ਟਪੋਰੀਆਂ ਵਾਗ ਲੜੀ ਜਾ ਰਹੇ ਹੋ ! ਤੂਹਾਨੂੰ ਇਕ ਦੂਜੇ ਦੀਆਂ ਟੰਗਾਂ ਖਿਚਣ ਤੋਂ ਹੀ ਵੇਲ੍ਹ ਨਹੀ ! ਹੁਣ ਢੰਡਰੀਆ ਵਾਲਾ ਚੰਗਾ ਹੈ ਕਿ ਹਰਨੇਕ ਸਿੰਘ ਇਹ ਨਵੀ ਲੜਾਾਈ ਤੁਹਾਨੂੰ ਮਿਲ ਗਈ ਹੈ !
ਜੇੜ੍ਹੀ ਕੌਮ ਅਜ ਤਕ ਇਹ ਤੈਅ ਨਹੀ ਕਰ ਸਕੀ ਕਿ ਭਗੌਤੀ ਕਿਰਪਾਨ ਹੈ ਕਿ ਅਕਾਲਪੁਰਖ ? ਜੇੜਹੀ ਕੌਮ ੴ ਨੂੰ ਹੀ "ਵਾਹਿਗੁਰੂ" ਕਹੀ ਜਾੰਦੀ ਹੈ ।ਖੰਡੇ ਬਾਟੇ ਵਿਚੋਂ ਹੀ "ਅੰਮ੍ਰਿਤ" ਕਡ੍ਹੀ ਜਾ ਰਹੀ ਹੈ ! ਜੇੜ੍ਹੀ ਕੌਮ ਖੜਗਕੇਤੁ, ਮਹਾਕਾਲ, ਭਗੌਤੀ, ਅਸਧੁਜ ਮਹਾਮਾਈ ਨੂੰ ਹੀ ਅਪਣਾ ਰਬ ਕਹੀ ਜਾ ਰਹੀ ਹੋਵੇ ! ਜੇੜ੍ਹੀ ਕੌਮ ਛੁਰੀਆਂ ਕਰਦਾਂ ਕਿਰਪਾਨਾ ਨੂੰ ਹੀ ਅਪਣਾ ਰਬ (ਯਹੀ ਹਮਾਰੇ ਪੀਰ)ਕਹੀ ਜਾ ਰਹੀ ਹੋਵੇ ! ਜੇੜ੍ਹੀ ਕੌਮ ਕੌਏ ਨੂੰ ਹੰਸ ਬਨਾ ਦੇਣ ਵਾਲੇ ਗੁਰੂ ਗ੍ਰੰਥ ਤੋਂ ਟੁਟ ਕੇ ਕੂੜ ਗ੍ਰੰਥ ਨੂੰ ਅਪਣਾ ਗੁਰੂ ਮਨ ਬੈਠੀ ਹੋਵੇ.......ਐਸੀ ਕੌਮ ਨੂੰ ,ਡੁਬ ਜਾਣ ਤੋਂ ਕੌਣ ਬਚਾ ਸਕਦਾ ਹੈ ?
ਇਹ ਮੁੱਦਾ ਤੁਹਾਡੇ ਕੋਲੋਂ ਹਲ ਹੋ ਜਾਏ ਤਾਂ ਕੋਈ ਹੋਰ ਦੋ ਧਿਰਾਂ ਆਮ੍ਹਨੋ ਸਾਮਨ੍ਹੇ ਹੋ ਜਾਇਆ ਜੇ ! ਰੁਝੇ ਰਹੋ ਕੌਮ ਦੇ ਵਿਦਵਾਨੋ ! ਤੁਹਾਡਾ ਸਭ ਕੁਝ ਤਾ ਬਿਪਰ ਨਾਂ ਦੇ ਅਜਗਰ ਦੇ ਵਡੇ ਢਿੱਡ ਵਿਚ ਸਮਾ ਚੁਕਾ ਹੈ । ਤੁਹਾਨੂੰ ਆਪਸ ਵਿਚ ਲੜਾ ਲੜਾ ਕੇ ਉਹ ਲਗਾਤਾਰ ਅਪਣੇ ਮਿਸ਼ਨ ਵਲ ਤੁਰੀ ਜਾ ਰੁਹਾ ਹੈ । 
ਤੁਹਾਡੀਆਂ ਟਕਸਾਲਾਂ ਗੁਰਦੁਆਰਾ ਕਮੇਟੀਆਂ ,ਪ੍ਧਾਨ, ਵਿਦਿਅਕ ਅਦਾਰੇ ਲਿਟਰੇਚਰ ਸਭ ਬਿਪਰ ਵਾਦੀ ਅਜਗਰ ਦੇ ਕਬਜੇ ਵਿਚ ਹਨ ! ਤੁਸੀਂ ਅਪਣੀ ਅਖੌਤੀ ਵਿਦਵਤਾ ਦਾ ਮੁਜਾਹਿਰਾ ਸਾਰੀ ਦੁਨੀਆਂ ਨੂੰ ਵਖਾ ਰਰੇ ਹੋ ?
ਹੁਣ ਵੇਖਣਾਂ ਇਹ ਹੈ ਕਿ ਤੁਹਾਡੇ ਬਹੁਤਿਆਂ ,ਵਡਿਆਂ ਯੋਧਿਆਂ ਵਿਚੋ ਬਿਪਰ ਦੀ ਇਸ ਸਾਜਿਸ਼ ਦੇ ਖਿਲਾਫ ਕੌਣ ਉਠਦਾ ਹੈ ?
ਸਿੱਖੀ ਨਿਗਲੀ ਜਾ ਚੁਕੀ ਹੈ, ਬਸ ਐਲਾਨ ਹੋਣਾ ਬਾਕੀ ਹੈ ਕਿ ਸਿੱਖ ਹਿੰਦੂ ਸਮਾਜ ਦਾ ਅਨਿਖੜਵਾਂ ਅੰਗ ਹਨ ! ਸਾਡੀ ਪੀੜ੍ਹੀ ਬਹੁਤ ਬਦਨਸੀਬ ਹੈ ,ਤੋ ਅਪਣੀਆਂ ਅੱਖਾ ਦੇ ਸਾਮ੍ਹਣੇ ਅਪਣੇ ਕਬੀਲੇ ਨੂੰ ਮਰਦਿਆਂ ਵੇਖ ਰਹੀ ਹੈ , ਲੇਕਿਨ ਉਸ ਨੂੰ ਬਚਾਉਣ ਲਈ ਅਸੀ ਕੁਝ ਨਹੀ ਕਰ ਸਕਦੇ ।
ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.