ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਬਿਪਰਵਾਦੀ ਤਾਕਤਾਂ ਦੇ ਪਿਛਲਗ ,ਸਿੱਖੀ ਨੂੰ ਨੇਸਤੇ ਨਾਬੂਦ ਕਰਣ ਲਈ ਕੂਚ ਕਰ ਚੁਕੇ ਹਨ
ਬਿਪਰਵਾਦੀ ਤਾਕਤਾਂ ਦੇ ਪਿਛਲਗ ,ਸਿੱਖੀ ਨੂੰ ਨੇਸਤੇ ਨਾਬੂਦ ਕਰਣ ਲਈ ਕੂਚ ਕਰ ਚੁਕੇ ਹਨ
Page Visitors: 2532

ਬਿਪਰਵਾਦੀ ਤਾਕਤਾਂ ਦੇ ਪਿਛਲਗ  ,ਸਿੱਖੀ ਨੂੰ ਨੇਸਤੇ ਨਾਬੂਦ ਕਰਣ ਲਈ ਕੂਚ ਕਰ ਚੁਕੇ  ਹਨ
ਦਾਸ ਨੇ ਬਹੁਤ ਸਾਰੇ ਵਿਦਵਾਨ ਐਸੇ ਵੇਖੇ ਹਨ ਜਿਨ੍ਹਾਂ ਵਿਚੋ ਸ.ਅਜਮੇਰ ਸਿੰਘ, ਸੁਖਪ੍ਰੀਤਸਿੰਘ ਉਦੋਕੇ, ਭਾਈ ਪੰਥ ਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ , ਭਾਈ ਬਲਦੇਵ ਸਿੰਘ ਸਿਰਸਾ , ਭਾਈ ਅਤਿੰਦਰ ਪਾਲ ਸਿੰਘ ਖਾਲਿਸਤਾਨੀ , ਡਾ ਅਮਰਜੀਤ ਸਿੰਘ ਆਦਿਕ ਜੋ "ਦਸਮ ਗ੍ਰੰਥ" ਦੀ ਇਕ ਇਕ ਲਾਈਨ ਦਾ ਸਚ ਜਾਣਦੇ ਹਨ ! ਫਿਰ ਵੀ ਮੌਨ ਹਨ , ਜਦਕਿ " ਦਸਮ ਗ੍ਰੰਥ" ਨਾਮ ਦਾ ਕੋਈ ਗ੍ਰੰਥ ਨਾਂ ਕਦੀ ਲਿਖਿਆ ਗਿਆ ਹੈ ਅਤੇ ਨਾ ਹੀ ਅਜੋਕੇ ਸਮੈਂ ਵਿਚ ਕਿਧਰੇ ਮੌਜੂਦ ਹੈ ! ਇਸ ਕੂੜ ਪੋਥੇ ਨੂੰ "ਦਸਮ ਗ੍ਰੰਥ" ਦਾ ਨਾਮ ਦੇਣ ਵਾਲਾ ਦਰਬਾਰ ਸਾਹਿਬ ਦੀ ਹਿੱਕ ਤੇ ਬੈਠਾ ਇਕ ਪੰਥ ਦੋਖੀ ਪਬਲੀਸ਼ਰ ਹੈ ।
ਜੇ ਇਨ੍ਹਾਂ ਵਿਦਵਾਨਾਂ ਕੋਲ ਅੈਸਾ ਕੋਈ ਸਬੂਤ ਹੈ ਜਿਸ ਵਿਚ ਇਹ ਸਾਬਿਤ ਕਰ ਸਕਦੇ ਹੋਣ ਕਿ ਇਹ ਅਸ਼ਲੀਲ ਅਤੇ ਦੇਵੀ ਉਸਤਤਿ ਵਾਲਾ ਕੂੜ ਪੋਥਾ "ਦਸਮ ਗ੍ਰੰਥ" ਦੇ ਨਾਮ ਤੋ ਕਦੀ ਲਿਖਿਆ ਗਿਆ ਤਾਂ ਜਰੂਰ ਦਸਣ ! ਇਥੋ ਤਕ ਕਿ ਦੁਰਗਾ ਦੇਵੀ ਅਤੇ ਸ਼ਸ਼ਤਰਾਂ ਨੂੰ ਆਪਣਾਂ ਪੀਰ ਮਨਣ ਵਾਲੇ ਦੋ ਤਖਤਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਏ ਪੋਥਿਆਂ ਤੇ ਵੀ "ਦਸਮ ਗ੍ਰੰਂਥ" ਕਿਧਰੇ ਵੀ ਅੰਕਿਤ ਨਹੀ ਹੈ ।
ਫਿਰ ਕੀ ਸਮਝੀਏ ! ਕਿ ਇਹ ਪ੍ਰਚਾਰਕ ਅਤੇ ਵਿਦਵਾਨ ਸੰਗਤ ਅਗੇ ਇਸ ਗਲ ਨੂੰ ਲਿਆਉਣ ਲਈ ਡਰਦੇ ਹਨ, ਜਾਂ ਫਿਰ ਜਾਨ ਬੂਝ ਕੇ ਰਹਿਤ ਮਰਿਆਦਾ ਅਤੇ ਅੰਮ੍ਰਿਤ ਦੀ ਕੰਧ ਪਿਛੇ ਛੁਪ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ।
ਸਾਨੂੰ ਇਨ੍ਹਾ ਚੜ੍ਹਦੀ ਕਲਾ ਵਾਲੇ ਵਿਦਵਾਨਾਂ ਤੇ ਕੋਈ ਗਿਲਾ ਨਹੀ, ਕਿਊਕਿ ਇਹ ਸਾਰੇ ਹੀ ਅਪੋ ਆਪਣੇ ਖੇਤਰ ਵਿਚ ਗੁਰਮਤਿ ਦਾ ਪ੍ਰਚਾਰ ਹੀ ਕਰ ਰਹੇ ਨੇ ।
ਲੇਕਿਨ
ਕੀ ਇਹ ਭੋਲੀ ਭਾਲੀ ਸੰਗਤ ਨੂੰ ਖੰਡੇ ਬਾਟੇ ਦੀ ਪਾਹੁਲ ਰਾਹੀ, ਉਸ ਪੋਥੇ ਦੀਆਂ ਤਿਨ ਰਚਨਾਵਾਂ ਵਿਚੋਂ ਬਾਟੇ ਦੀ ਪਾਹੁਲ ਛਕਾ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਕਾਲ, ਮਹਾਕਾਲ, ਭਗੌਤੀ, ਅਸਿਧੁਜ, ਖੜਗਕੇਤੁ ਅਤੇ ਮਹਾਮਾਈ (ਦੁਰਗਾ) ਦਾ ਉਪਾਸਕ ਨਹੀਂ ਬਣਾਂ ਰਹੇ ਹਨ ? ਉਹ ਵਿਚਾਰਾ ਇਨ੍ਹਾਂ ਬਾਣੀਆਂ ਨੂੰ ਗੁਰੂ (ਪੰਜ ਪਿਆਰਿਆਂ) ਦਾ ਹੁਕਮ ਮਨ ਕੇ ਸਾਰੀ ਉਮਰ ਪੜ੍ਹਦਾ ਅਤੇ ਰਟਦਾ ਰਹਿੰਦਾ ਹੈ । ਇਨ੍ਹਾਂ ਵਿਦਵਾਨਾ ਵਿਚੋਂ ਉਨ੍ਹਾਂ ਨੂੰ ਕੋਈ ਇਹ ਨਹੀ ਦਸਦਾ ਕਿ ਇਹ ਨਿਤਨੇਮ ਵਾਲੀ ਚੌਪਈ "ਚਰਿਤ੍ਰ ਪਾਖਯਾਨ" ਨਾਮਕ ਅਤਿ ਦੀ ਅਸ਼ਲੀਲ ਅਤੇ ਫੂਹੜ ਰਚਨਾ ਦੇ ४०४ ਥੇ ਚਰਿੱਤਰ ਦੀ ३७७ ਵੀਂ ਪੌੜ੍ਹੀ ਹੈ !
ਫਿਰ ਜੇ ਕੋਈ ਗੁਰੂ ਦੀ ਬਖਸ਼ਿਸ਼ ਵਾਲਾ ਪ੍ਰਚਾਰਕ ਕੌਮ ਨੂੰ ਇਸ ਬਾਰੇ ਸੁਚੇਤ ਕਰਦਾ ਹੈ , ਤਾਂ ਇਹ ਸਾਰੀ ਸੰਗਤ ਅਤੇ ਧਰਮ ਦੇ ਸਾਰੇ ਠੇਕੇਦਾਰ ਲਾਮਬੰਦ ਹੋ ਕੇ ਉਸ ਨੂੰ ਪੰਥ ਵਿਚੋਂ ਛੇਕ ਦਿੰਦੇ ਹਨ !
ਇਹ ਤਮਾਸ਼ਾ ਹੋਰ ਕਿੱਨੀਆ ਸਦੀਆ ਚਲਦਾ ਰਹੇਗਾ ? ਜੇ ਤੁਹਾਡੀਆਂ ਟੰਗਾਂ, ਇਸ ਕੌੜੇ ਸੱਚ ਦਾ ਭਾਰ ਨਹੀ ਝੱਲ ਸਕਦੀਆਂ ਤਾ ਘਟੋ ਘੱਟ ਅੰਮ੍ਰਿਤ, ਨਿਤਨੇਮ ਅਤੇ ਰਹਿਤਮਰਿਆਦਾ ਦਾ ਬਹਾਨਾਂ ਪਾ ਕੇ ਅਸਿੱਧੇ ਤੌਰ ਤੇ ਕੌਮ ਵਿਚ ਇਸ ਜਹਿਰ ਨੂੰ ਵੰਡਣਾਂ ਤਾਂ ਬੰਦ ਕਰ ਸਕਦੇ ਹੋ ?
ਉੰਜ ਤਾ ਕਹਿੰਦੇ ਹੋ ਕੇ ਮੁਸਲਮਾਨ ਵਿਧਿ ਨਾਲ ਬਣੀ (ਕਲਮਾਂ ਪੜ੍ਹ ਕੇ ਬਣਾਈ )ਖਾਣ ਦੀ ਵਸਤੁ ਸਿੱਖ ਲਈ ਖਾਨ ਜੋਗੀ ਨਹੀ ਰਹਿੰਦੀ । ਉਸਨੂੰ ਕੁੱਠਾ ਕਹਿੰਦੇ ਹੋ ! ਤੁਸੀ ਤਾਂ ਰੋਜ ਭਗੋਤੀ (ਦੁਰਗਾ ਦੇਵੀ ) ਅਗੇ ਅਰਦਾਸ ਪੜ੍ਹ ਕੇ ਪ੍ਸ਼ਾਦ ਵੰਡਦੇ ਹੋ ? ਕੀ ਉਰ ਕੁੱਠਾ ਨਹੀ ਹੋ ਜਾੰਦਾ ? ਉਸਤੇ ਵੀ ਤੇ ਦੁਰਗਾ ਪਾਠ ਦੀ ਪਹਿਲੀ ਪਉੜ੍ਹੀ ਪੜ੍ਹੀ ਜਾਂਦੀ ਹੈ ? ਮੁਸਲਮਾਨ ਵੀਰ ਤਾਂ ਇਕ ਰੱਬ ਨੂੰ ਮਨਦੇ ਹਨ । ਇਹ ਪੋਥਾ ਤਾ ਤੈਂਤ੍ਹੀ ਕਰੋੜ ਦੇਵੀ ਦੇਵਤਿਆਂ ਅਤੇ ਚੌਵੀਹ ਅਵਤਾਰਾਂ ਦੀ ਉਸਤਿਤ ਕਰਦਾ ਹੈ !
ਜੇੜ੍ਹੀ ਭਗੋਤੀ ਨੂੰ ਤੁਸੀ ਕਦੀ ਕਿਰਪਾਣ ਕਹਿੰਦੇ ਹੋ 'ਤੇ ਕਦੀ ਅਕਾਲਪੁਰਖ ਲਈ ਵਰਤਿਆ ਸ਼ਬਦ ਕਹਿੰਦੇ ਹੋ, ਕਾਸ਼ ਤੁਸਾਂ ਇਸ ਦੁਰਗਾ ਪਾਠ ਦੀਆ ਸਾਰੀਆਂ ५५ ਪੌੜ੍ਹੀਆਂ ਦੇ ਅਰਥ ਸੰਗਤਾਂ ਨੂੰ ਦੱਸੇ ਹੁੰਦੇ , ਜਿਨ੍ਹਾਂ ਵਿਚ ३४ ਵਾਰ ਦੁਰਗਾ ਦੇਵੀ ਦਾ ਨਾਮ ਲਿਆ ਗਿਆ ਹੈ ! ਅਤੇ ਅੰਤਲੀ ਪੌੜੀ ਵਿਚ ਲਿਖਾਰੀ ਇਸ ਗਲ ਦੀ ਤਸਦੀਕ ਕਰਦਾ ਹੈ ਕਿ ਇਹ ਸਾਰੀਆਂ ५५ ਪਉੜੀਆ ( ਸਾਡੀ ਅਰਦਾਸ ਵਾਲੀ ਪਹਲੀ ਪਉੜੀ ਸਮੇਤ)" ਦੁਰਗਾ ਪਾਠ ਬਣਾਇਆ ਸਭੇ ਪਉੜੀਆਂ" ! ਫਿਰ ਵੀ ਕੋਈ ਸ਼ੁਬਾ ਰਹਿ ਜਾੰਦਾ ਜੇ ਕਿ ਇਹ ਕਿਰਪਾਣ ਹੈ ਕਿ ਅਕਾਲਪੁਰਖ ?
ਕੌਮ ਦੇ ਸੂਝਵਾਨ ਅਤੇ ਚੜ੍ਹਦੀ ਕਲਾ ਵਾਲੇ ਵਿਦਵਾਨੋਂ ਹਲੀ ਵੀ ਡੁਲ੍ਹੇ ਬੇਰਾ ਦਾ ਕੁਝ ਨਹੀ ਜੇ ਵਿਗੜਿਆ ! ਸਾਰੇ ਇਕ ਜੁਟ ਹੋਕੇ ਇਸ "ਪੋਥੇ" ਨੂੰ ਰੱਦ ਕਰ ਕੇ ਕੌਮ ਨੂੰ ਬਚਾ ਲਵੋ ! ਨਹੀ ਤਾ ਬਿਪਰਵਾਦੀ ਤਾਕਤਾਂ ਦੀ ਪੂਰੀ ਫੌਜ ਤੁਹਾਡੇ ਤੇ ਚੜ੍ਹਾਈ ਕਰਣ ਲਈ ਕੂਚ ਕਰ ਚੁਕੀ ਹੈ । ਬਹੁਤਾ ਵਕਤ ਨਹੀ ਜੇ ! ਬਸ ਕੁਝ ਕੁ ਦਿਨਾਂ ਦੀ ਗਲ ਹੈ । ਤੂਹਾਡੀਆਂ ਹੁਣ ਇਹ ਛਬੀਲਾਂ ਨਹੀ ਜੇ ਲਾਉਣ ਲੱਗੇ ! ਇਹ ਤੁਹਾਨੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨਾਲੋਂ ਤੋੜ ਇਸ ਕੂੜ ਪੋਥੇੇ ਰਾਹੀ ਤੁਹਾਨੂੰ ਖਤਮ ਕਰ ਦੇਣ ਗੇ ! "ਆਸਾ ਕੀ ਵਾਰ" ਦੀ ਥਾਵੇ "ਚੰਡੀ ਦੀ ਵਾਰ" ਦਾ ਕੀਕਤਨ ਆਰੰਭਣ ਗੇ ! ਫਿਰ ਤੁਹਾਡਾ ਇਹ ਪ੍ਰਚਾਰ ਅਤੇ ਅੰਮ੍ਰਿਤ ਛਕਾਇਆ ਕਿਸੇ ਕਮ ਨਹੀ ਜੇ ਆਉਣਾਂ ।
ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ ।
ਇੰਦਰਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.