ਕੈਟੇਗਰੀ

ਤੁਹਾਡੀ ਰਾਇ

New Directory Entries


ਸਰਵਜੀਤ ਸਿੰਘ ਸੈਕਰਾਮੈਂਟੋ
ਇਕ-ਇਕ ਗੁਰਪੁਰਬ ਦੀਆਂ ਚਾਰ-ਚਾਰ ਤਾਰੀਖਾਂ ?
ਇਕ-ਇਕ ਗੁਰਪੁਰਬ ਦੀਆਂ ਚਾਰ-ਚਾਰ ਤਾਰੀਖਾਂ ?
Page Visitors: 289

ਇਕ-ਇਕ ਗੁਰਪੁਰਬ ਦੀਆਂ ਚਾਰ-ਚਾਰ ਤਾਰੀਖਾਂ  ?
ਸ. ਦਿਲਜੀਤ ਸਿੰਘ ਬੇਦੀ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਮਿਤੀ- 12ਅਕਤੂਬਰ 2016
ਸ. ਦਿਲਜੀਤ ਸਿੰਘ ਬੇਦੀ ਜੀ, ਅਖ਼ਬਾਰਾਂ ਵਿੱਚ ਆਪ ਜੀ ਦਾ ਬਿਆਨ, “ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 17 ਨੂੰ ਮਨਾਉਣ ਦੀ ਅਪੀਲ...ਬੇਦੀ” ਪੜ੍ਹ ਕੇ ਹੈਰਾਨੀ ਹੋਈ ਕਿ ਜਦੋਂ ਸ਼੍ਰੋਮਣੀ ਕਮੇਟੀ ਆਏ ਸਾਲ ਕੈਲੰਡਰ ਛਪਵਾ ਕੇ (ਲੱਖਾਂ ਦੀ ਗਿਣਤੀ ਵਿੱਚ ?) ਵੰਡਦੀ ਹੈ ਤਾਂ ਹਰ ਗੁਰਪੁਰਬ ਤੇ ਅਖ਼ਬਾਰੀ ਬਿਆਨ ਦੇਣ ਦੀ ਲੋੜ ਕਿਉਂ ਪੈਂਦੀ ਹੈ। ਇਸ ਤੋਂ ਵੀ ਵੱਧ ਦੁਖ ਦੀ ਗੱਲ ਇਹ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਦੀ ਤਾਰੀਖ਼ ਵੀ ਸਿੱਖਾਂ ਨੂੰ ਪਤਾ ਨਹੀ ਹੈ! ਜਦੋਂ ਕਿ ਅਸੀਂ ਸਦੀਆਂ ਤੋਂ ਇਹ ਦਿਹਾੜਾ ਮਨਾਉਂਦੇ ਆ ਰਹੇ ਹਾਂ।
ਸ. ਦਿਲਜੀਤ ਸਿੰਘ ਬੇਦੀ ਜੀ, ਸ਼੍ਰੋਮਣੀ ਕਮੇਟੀ ਵਲੋ ਛਾਪੇ ਗਏ ਇਸ ਸਾਲ ਦੇ ਕੈਲੰਡਰ (ਸੰਮਤ 548) ਵਿੱਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ 2 ਕੱਤਕ ਦਾ ਦਰਜ ਹੈ। ਹੈਰਾਨੀ ਹੋਈ ਜਦੋਂ ਮੈਂ ਪਿਛਲੇ ਸਾਲ ਦਾ (ਸੰਮਤ 547) ਕੈਲੰਡਰ ਵੇਖਿਆ, ਉਸ ਵਿੱਚ ਇਹ 13 ਕੱਤਕ ਦਾ ਦਰਜ ਹੈ। ਇਕੋ ਦਿਹਾੜੇ ਦੀਆ ਦੋ ਵੱਖ-ਵੱਖ ਤਾਰੀਖ਼ਾਂ, ਉਹ ਵੀ ਸਿੱਖਾਂ ਦੀਕੇਂਦਰੀਸੰਸਥਾ ਵੱਲੋਂ ਛਾਪੇ ਗਏਕੈਲੰਡਰ ਵਿਚ? ਆਪਣੀ ਤਸੱਲੀ ਖਾਤਰ, ਕਿ ਗੜਬੜ ਕਿਥੇ ਹੈ, ਪੜਤਾਲ ਕੀਤੀ ਤਾਂ ਹੋਰ ਵੀ ਹੈਰਾਨੀ ਹੋਈ ਜਦੋਂ ਸੰਮਤ 546 ਦਾ ਕੈਲੰਡਰ ਵੇਖਿਆ। ਉਸ ਵਿਚ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ 24 ਅੱਸੂ ਦਰਜ ਹੈ।ਜਦੋਂ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਵੇਖੀ (ਸਗਪਚ.ਨੲਟ) ਤਾਂ ਉਥੇ ਇਹ ਤਾਰੀਖ਼ 25 ਅੱਸੂ ਵੇਖ ਕੇ ਮੇਰੀ ਹੈਰਾਨੀ ਪ੍ਰੇਸ਼ਾਨੀ ਵਿਚ ਬਦਲ ਗਈ।
ਸ. ਦਿਲਜੀਤ ਸਿੰਘ ਜੀ, ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ ਛਾਪਿਆ ਜਾਂਦਾ ਹੈ ਉਸ ਦਾ ਅਰੰਭ 1 ਚੇਤ ਤੋਂ ਹੁੰਦਾ ਹੈ ਅਤੇ 30 ਫੱਗਣ ਨੂੰ ਖਤਮ ਹੁੰਦਾ ਹੈ। ਸਾਲ ਦੇ 365 ਦਿਨ ਬਣਦੇ ਹਨ। ਇੰਨੇ ਸਮੇ ਵਿਚ ਹੀ ਧਰਤੀ ਸੂਰਜ ਦੁਵਾਲੇ ਇਕ ਚੱਕਰ ਪੁਰਾ ਕਰਦੀ ਹੈ ਅਤੇ ਇਸੇ ਨੂੰ ਸਾਲ ਕਹਿੰਦੇ ਹਨ। ਕਿੰਨੀ ਸਧਾਰਨ ਗੱਲ ਹੈ ਕਿ ਹਰ ਦਿਹਾੜਾ, ਹਰ ਸਾਲ ਉਸੇ ਤਾਰੀਖ਼ ਨੂੰ ਆਵੇਗਾ।ਹੁਣ ਜਦੋਂ ਸਾਨੂੰ ਇਹ ਪਤਾ ਹੈ ਕਿ ਗੁਰੂ ਜੀ ਦਾ ਪ੍ਰਕਾਸ਼ 25 ਅੱਸੂ ਨੂੰ ਹੋਇਆ ਸੀ ਤਾਂ ਹਰ ਸਾਲ ਇਹ ਦਿਹਾੜਾ 25 ਅੱਸੂ ਨੂੰ ਹੀ ਆਵੇਗਾ। ਪਰ ਸ਼੍ਰੋਮਣੀ ਕਮੇਟੀ ਹਰ ਸਾਲ ਆਪਣੇ ਕੈਲੰਡਰ ਵਿਚ ਗੁਰੂ ਰਾਮਦਾਸ ਜੀ ਦੇ ਪ੍ਰਸ਼ਾਕ ਦਿਹਾੜੇ ਦੀ ਤਾਰੀਖ਼ ਵੱਖ-ਵੱਖ (ਸੰਮਤ 546-24 ਅੱਸੂ, 547-13 ਕੱਤਕ, 548-2 ਕੱਤਕ, 549- ?) ਦਰਜ ਕਰਦੀ ਹੈ। ਅਜੇਹਾ ਕਿਉਂ? ਕੀ ਇਹ ਜਾਣੇ-ਅਣਜਾਣੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਿਸ਼ ਤਾਂ ਨਹੀਂ ਹੈ?
ਸ. ਦਿਲਜੀਤ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਜਾਣਕਾਰੀ ਦਿਓ ਕਿ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ 25 ਅੱਸੂ, ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਕਿਉ ਬਦਲ ਦਿੱਤੀ ਜਾਂਦੀ ਹੈ।
ਉਸਾਰੂ ਸੇਧਾਂ ਦੀ ਉਡੀਕ ਵਿੱਚ
ਸਰਵਜੀਤ ਸਿੰਘ ਸੈਕਰਾਮੈਂਟੋ
 ਨੋਟ:- ਇਸ ਪੱਤਰ ਦਾ ਉਤਾਰ ਪ੍ਰਧਾਨ ਅਤੇ ਮੁਖ ਸਕੱਤਰ ਨੂੰ ਵੀ ਭੇਜਿਆ ਜਾਂਦਾ ਹੈ।



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.