ਕੈਟੇਗਰੀ

ਤੁਹਾਡੀ ਰਾਇ

New Directory Entries


ਸਰਵਜੀਤ ਸਿੰਘ ਸੈਕਰਾਮੈਂਟੋ
ਅਨੁਰਾਗ ਸਿੰਘ ਦੀਆਂ ਜੱਬਲੀਆਂ ਦਾ ਜਵਾਬ
ਅਨੁਰਾਗ ਸਿੰਘ ਦੀਆਂ ਜੱਬਲੀਆਂ ਦਾ ਜਵਾਬ
Page Visitors: 111

ਅਨੁਰਾਗ ਸਿੰਘ ਦੀਆਂ ਜੱਬਲੀਆਂ ਦਾ ਜਵਾਬ
ਅਨੁਰਾਗ ਸਿੰਘ ਜੀ, ਸੱਚ ਜਾਣਿਓ! ਅੱਜ ਤੁਹਾਨੂੰ ਫਤਹਿ ਬੁਲਾਉਣ ਨੂੰ ਵੱਢੀ ਰੂਹ ਨਹੀ ਕਰਦੀ।
ਇਸ ਦੇ ਤਿੰਨ ਕਾਰਨ ਹਨ। ਅਕਾਲ ਤਖਤ ਦੇ ਹੁਕਮਨਾਮੇ ਦੀ ਅਵੱਗਿਆ, ਤੁਹਾਡੀ ਸ਼ਬਦਾਵਲੀ ਅਤੇ ਤੁਹਾਡੇ ਵੱਲੋਂ ਲਿਖੇ ਗਏ ਝੂਠ। ਤੁਹਾਨੂੰ ਯਾਦ ਹੋਵੇਗਾ ਕਿ ਗੁਰਦਵਾਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਪ੍ਰਬੰਧਕਾਂ ਵੱਲੋਂ 10 ਨਵੰਬਰ 2006 ਨੂੰ ਇਕ ਸੈਮੀਨਾਰ ਕਰਾਇਆ ਗਿਆ ਸੀ।
 ਜਿਸ ਵਿੱਚ ਤੁਸੀਂ ਅਖੌਤੀ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਅਸਿੱਧੇ ਰੂਪ ਵਿੱਚ ਕਤਲ ਕਰਨ ਦੀ ਧਮਕੀ ਦਿੱਤੀ ਸੀ।
 ਇਹ ਸੈਮੀਨਾਰ ਅਕਾਲ ਤਖਤ ਸਾਹਿਬ ਵਲੋਂ 14 ਮਈ 2000 ਈ: ਨੂੰ ਜਾਰੀ ਹੋਏ ਹੁਕਮਨਾਮੇ ਦੀ ਸਪੱਸ਼ਟ ਅਵੱਗਿਆ ਸੀ। ਅਕਾਲ ਤਖਤ ਸਾਹਿਬ ਦੇ,ਉਸ ਵੇਲੇ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 14 ਮਈ 2000 ਈ: ਨੂੰ ਇਕ ਹੁਕਮ ਰਾਹੀਂ, ਦਸਮ ਗ੍ਰੰਥ ਬਾਰੇ ਹਰ ਤਰ੍ਹਾਂ ਦੀ ਚਰਚਾ ਕਰਨ ਤੇ ਪਾਬੰਦੀ ਲਾ ਦਿੱਤੀ ਸੀ। ਕੁਝ ਵਿਦਵਾਨਾਂ ਵੱਲੋਂ ਜਦੋਂ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਨੂੰ ਸੰਗਤਾਂ ਨਾਲ ਸਾਂਝੀ ਕਰਨ ਦੇ ਮੰਤਵ ਨਾਲ ਲੇਖ ਲਿਖੇ ਗਏ ਅਤੇ ਅਖ਼ਬਾਰਾਂ ਵੱਲੋਂ ਛਾਪੇ ਗਏ ਤਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 7 ਅਗਸਤ 2000 ਈ: ਨੂੰ ਇਕ ਹੋਰ ਚੇਤਾਵਨੀ ਪੱਤਰ ਜਾਰੀ ਕੀਤਾ, “ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਅਨੁਸ਼ਾਸਨ ਹੀਣਤਾ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਸਾਰੇ ਸਿੱਖ ਵਿਦਵਾਨਾਂ ਨੂੰ ਫਿਰ ਕਰੜ੍ਹੀ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਵਿਸ਼ੇ ਸਬੰਧੀ ਕੋਈ ਲੇਖ ਅੱਗੋਂ ਤੋਂ ਅਖ਼ਬਾਰ ਵਿੱਚ ਨਾ ਦੇਣ। ਜੋ ਕੋਈ ਸਿੱਖ ਵਿਦਵਾਨ ਅੱਜ ਮਿਤੀ 7-8- 2000 ਤੋਂ ਇਸ ਹਦਾਇਤ ਦੀ ਉਲੰਘਣਾ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੋਸ਼ੀ ਬਣਾਏਗਾ”।
ਸਪੱਸ਼ਟ ਹੈ ਕਿ 10 ਨਵੰਬਰ 2006 ਈ: ਨੂੰ, ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ 14 ਮਈ 2000 ਵਾਲੇ ਹੁਕਮਨਾਮੇ ਦੀ ਅਤੇ ਫਿਰ 7 ਅਗਸਤ 2000 ਨੂੰ ਜਾਰੀ ਕੀਤੀ ਗਈ ਕਰੜ੍ਹੀ ਹਦਾਇਤ ਦੀ ਅਵੱਗਿਆ ਕਰਨ ਕਰਕੇ, ਤੁਸੀਂ ਅਕਾਲ ਤਖਤ ਦੇ ਦੋਸ਼ੀ ਹੋ। ਯਾਦ ਰਹੇ 11 ਮਈ 2009 ਨੂੰ ਸਿੱਖ ਕਲਚਰਲ ਸੁਸਾਇਟੀ ਨਿਉਯਾਰਕ ਦੇ ਪ੍ਰਬੰਧਕਾਂ ਵੱਲੋਂ, ਅਖੌਤੀ ਦਸਮ ਗ੍ਰੰਥ ਬਾਰੇ ਰੱਖੀ ਗਈ ਵਿਚਾਰ ਚਰਚਾ ਵਿੱਚੋਂ ਆਖਰੀ ਸਮੇਂ, ਹਰੀ ਸਿੰਘ ਰੰਧਾਵਾ, ਇਸੇ ਹੁਕਮਨਾਮੇ ਦਾ ਹਵਾਲਾ ਦੇ ਕੇ ਹਰਨ ਹੋ ਗਿਆ ਸੀ।
 https://www.youtube.com/watch?v=nqPIpQnx29Q&t=85s
ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਦੀ ਜਾਣ ਬੁਝ ਕੇ ਕੀਤੀ ਗਈ ਅਵੱਗਿਆ ਕਾਰਨ ਦੋਸ਼ੀਆਂ ਵੱਲੋਂ, ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਆਪਣੀ ਭੁੱਲ ਬਖਸ਼ਾਉਣ, ਭਾਂਡੇ ਮਾਂਜਣ ਅਤੇ ਜੋੜੇ ਝਾੜਨ ਦੀ ਖ਼ਬਰ ਕਦੇ ਨਹੀਂ ਆਈ।
 ਜਿਸ ਕਾਰਨ ਤੁਸੀਂ ਅੱਜ ਵੀ ਦੋਸ਼ੀ ਹੋ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.