ਕੈਟੇਗਰੀ

ਤੁਹਾਡੀ ਰਾਇ

New Directory Entries


ਸਰਵਜੀਤ ਸਿੰਘ ਸੈਕਰਾਮੈਂਟੋ
ਅਨੁਰਾਗ ਿਸੰਘ ਦੀਆਂ ਜੱਬਲੀਆਂ, ਿਕਸ਼ਤ 8
ਅਨੁਰਾਗ ਿਸੰਘ ਦੀਆਂ ਜੱਬਲੀਆਂ, ਿਕਸ਼ਤ 8
Page Visitors: 93

ਅਨੁਰਾਗ ਿਸੰਘ ਦੀਆਂ ਜੱਬਲੀਆਂ,  ਿਕਸ਼ਤ 8
ਅਨੁਰਾਗ ਿਸੰਘ ਜੀ, ਤੁਹਾਡੀ ਇਕ ਆਡੀਓ “ਿਤ੍ਰਆ ਚਿਰੱਤਰ ਭਾਗ 1” ਸੁਣਨ ਨੂੰ ਿਮਲੀ। ਇਸ ਵਾਰਤਾਲਾਪ ਿਵੱਚ ਤੁਸ  ਅਖੌਤੀ ਦਸਮ ਗ੍ਰੰਥ ਦੇ ਅੰਤ ਤੇ ਿਲਖੀ ਤਾਰੀਖ ਬਾਰੇ ਚਰਚਾ ਕੀਤੀ ਹੈ। ਤੁਹਾਡਾ ਇਹ ਮੰਨਣਾ ਹੈ ਿਕ ਇਹ ਤਾਰੀਖ ਗੁਰੂ ਸਾਿਹਬ ਨੇ ਿਲਖੀ ਹੈ ਇਸ ਲਈ ਇਹ ਸਹੀ ਹੈ। ਅਤੇ ਨਾਲ ਹੀ ਤੁਸ  ਇਹ ਵੀ ਿਕਹਾ ਹੈ ਿਕ ਪੁਰੇਵਾਲ ਨੇ ਹੀ  ਇਸ ਤਾਰੀਖ ਬਾਰੇ ਿਵਵਾਦ ਆਰੰਭ ਕੀਤਾ ਹੈ। ਤੁਹਾਡਾ ਮੰਨਣਾ ਹੈ, ਿਕਉਂਿਕ ਇਹ ਤਾਰੀਖ ਗੁਰੂ ਸਾਿਹਬ ਨੇ ਿਲਖੀ ਹੈ। ਇਸ ਲਈ ਭਾਦ ਸੁਦੀ 8 ਸੰਮਤ 1753 ਿਬ: ਨੂੰ ਿਦਨ ਐਤਵਾਰ ਹੀ ਸੀ। ਤੁਸ  ਇਹ ਵੀ ਿਕਹਾ ਹੈ ਿਕ ਿਸਰਫ ਇਕ ਤਾਰੀਖ ਬਾਰੇ ਹੀ ਸ਼ੰਕਾ ਕੀਤਾ ਹੈ ਬਾਕੀਆਂ ਬਾਰੇ ਨਹੀ।
ਆਓ ਤੁਹਾਡੇ ਇਸ ਦਾਅਵੇ ਬਾਰੇ ਿਵਚਾਰ ਕਰੀਏ;

ਅਨੁਰਾਗ ਿਸੰਘ ਜੀ, ਿਕਸੇ ਵੀ ਤਾਰੀਖ਼ ਅਤੇ ਿਦਨ ਦੀ ਪੜਤਾਲ ਕਰਨ ਲਈ ਸਾਲ, ਮਹੀਨਾ, ਤਾਰੀਖ਼ ਅਤੇ ਿਦਨ ਦੀ ਜਾਣਕਾਰੀ ਹੋਣੀ ਜਰੂਰੀ ਹੈ। ਇਸ ਲਈ ਿਸਰਫ ਇਸੇ ਤਾਰੀਖ ਦੀ ਪੜਤਾਲ ਹੀ ਕੀਤੀ ਜਾ ਸਕਦੀ ਹੈ। ਹੋਰ ਤਾਰੀਖ਼ਾਂ ਦੀ ਪੜਤਾਲ ਤਾਂ ਕੀਤੀ ਹੀ ਨਹ  ਜਾ ਸਕਦੀ। ਿਕਉਂਿਕ ਉਨ੍ਹਾਂ ਤਾਰੀਖ਼ਾਂ `ਚ ਦਰਜ ਜਾਣਕਾਰੀ ਅਧੂਰੀ ਹੈ। ਿਜਵੇ ਅਖੌਤੀ ਦਸਮ ਗ੍ਰੰਥ ਦੇ ਪੰਨਾ 254 ਤੇ ਦਰਜ ਤਾਰੀਖ;
ਸੰਮਤ ਸੱਤ੍ਰਹ ਸਹਸ ਪਚਾਵਨ ।  ਹਾੜ ਵਦੀ ਿਪ੍ਰਥਮੈ ਸੁਖ ਦਾਵਨ ।
ਤਵ ਪ੍ਰਸਾਿਦ ਕਿਰ ਗ੍ਰੰਥ ਸੁਧਾਰਾ ।  ਭੂਲ ਪਰੀ ਲਹੁ ਲੇਹੁ ਸੁਧਾਰਾ । 860 । (ਪੰਨਾ 254)
ਇਹ ਤਾਰੀਖ ਅਧੂਰੀ ਹੈ। ਇਸ ਿਵਚ ਸੰਮਤ 1755 ਿਬ: ਅਤੇ ਤਾਰੀਖ ਹਾੜ ਵਦੀ ਇਕ ਦਰਜ ਹੈ। ਇਸ ਿਵਚ ਿਦਨ ਦਰਜ ਨਹੀ ਹੈ ਇਸ ਲਈ ਇਸ ਦੇ ਠੀਕ ਜਾਂ ਗਲਤ ਹੋਣ ਵਾਰੇ ਪੜਤਾਲ ਨਹੀ ਕੀਤੀ ਜਾ ਸਕਦੀ। ਪਰ ਇਥੇ ਿਦਨ ਲੱਿਭਆ ਜਾ
ਸਕਦਾ ਹੈ। ਜੋ ਵੀਰਵਾਰ ਹੈ।
ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ ।
ਚੂਕ ਹੋਇ ਜਹ ਤਹ ਸੁ ਕਿਬ ਲੀਜਹੁ ਸਕਲ ਸੁਧਾਰ
। 755 । (ਪੰਨਾ 354)
ਇਥੇ ਵੀ ਿਸਰਫ ਸੰਮਤ 1745 ਿਬ: ਦਾ ਹੀ ਿਜਕਰ ਹੈ।
ਸਤ੍ਰਹ ਸੈ ਚਵਤਾਲ ਮੈ ਸਾਵਨ ਸੁਿਦ ਬੁਧਵਾਰ
ਨਗਰ ਪਾਵਟਾ ਮੋ ਤੁਮੋ ਰਿਚਯੋ ਗ੍ਰੰਥ ਸੁਧਾਰ । ੯੮੩ । (ਪੰਨਾ 386)
ਇਸ ਿਵਚ ਸੰਮਤ (1744) ਮਹੀਨਾ ਸਾਵਣ ਅਤੇ ਿਦਨ ਬੁੱਧਵਾਰ ਦਰਜ ਹੈ, ਪਰ ਸਾਵਣ ਦੀ ਤਾਰੀਖ (ਸੁਦੀ) ਦਰਜ ਨਹ  ਹੈ। ਸੰਮਤ 1744 ਿਬ: `ਚ ਸਾਵਣ ਦਾ ਸੁਦੀ ਪੱਖ 30 ਜੁਲਾਈ ਤ 13 ਅਗਸਤ ਤਾਈਂ ਸੀ। ਇਸ ਮੁਤਾਬਕ ਸੁਦੀ 5  (3 ਅਗਸਤ) ਅਤੇ ਸੁਦੀ 12 (10 ਅਗਸਤ) ਨੂੰ ਸੀ । ਉਪ੍ਰੋਕਤ ਪੰਗਤੀ `ਚ ਵੀ ਤਾਰੀਖ (ਸੁਦੀ 5 ਜਾਂ ਸੁਦੀ 12) ਦਰਜ ਨਹ  ਹੈ ਇਸ ਲਈ, ਇਸ ਤਾਰੀਖ ਨੂੰ ਠੀਕ ਜਾਂ ਗਲਤ ਕਿਹਣਾ ਵੀ ਸੰਭਵ ਨਹੀ ਹੈ। 
ਸੱਤ੍ਰਹ ਸੈ ਪੈਤਾਲ ਮਿਹ ਸਾਵਨ ਸੁਿਦ ਿਥਿਤ ਦੀਪ ।
ਨਗਰ ਪਾਂਵਟਾ ਸੁਭ ਕਰਨ ਜਮਨਾ ਬਹੈ ਸਮੀਪ ।
2490 । (ਪੰਨਾ 570)
ਇਸ ਪੰਗਤੀ ਿਵਚ ਿਸਰਫ ਸੰਮਤ 1745 ਿਬਕ੍ਰਮੀ ਦੇ ਸਾਵਣ ਮਹੀਨੇ ਦੀ ਸੁਦੀ ਦਾ ਿਜਕਰ ਹੈ। ਇਸ ਪੰਗਤੀ ਿਵਚ ਨਾ ਤਾਂ
ਤਾਰੀਖ਼ ਦਰਜ ਹੈ ਅਤੇ ਨਾ ਹੀ ਿਦਨ। ਸੋ ਸਪੱਸ਼ਟ ਹੈ ਿਕ ਇਸ ਤਾਰੀਖ਼ ਦੀ ਵੀ ਪੜਤਾਲ ਨਹੀ ਕੀਤੀ ਜਾ ਸਕਦੀ।
ਸੰਬਤ ਸਤ੍ਰਹ ਸਹਸ ਭਿਣਜੈ । ਅਰਧ ਸਹਸ ਫੁਿਨ ਤੀਿਨ ਕਿਹਜੈ ।
ਭਾਦ੍ਰਵ ਸੁਦੀ ਅਸਟਮੀ ਰਿਵਵਾਰਾ । ਤੀਰ ਸਤੁਦ੍ਰਵ ਗ੍ਰੰਥ ਸੁਧਾਰਾ
। 405 । (ਪੰਨਾ 1388)
ਿਸਰਫ  ਇਹ  ਤਾਰੀਖ  ਹੀ  ਪੂਰੀ  ਹੈ  ਿਜਸ  `ਚ  ਸੰਮਤ  (1753)  ਮਹੀਨਾ  (ਭਾਦ੍ਰਵ)  ਤਾਰੀਖ  (ਅਸਟਮੀ)  ਅਤੇ  ਿਦਨ (ਰਿਵਵਾਰਾ) ਦਰਜ ਹੈ। ਇਸ ਤਾਰੀਖ ਦੀ ਪੜਤਾਲ ਕੀਤੀ ਜਾ ਸਕਦੀ ਹੈ‘ ਇਹ ਗ੍ਰੰਥ ਭਾਦ ਸੁਦੀ 8, ਿਦਨ ਐਤਵਾਰ ਸੰਮਤ 1753 ਿਬ: (25 ਅਗਸਤ 1696ਈ: ਜੂਲੀਅਨ) ਨੂੰ ਸਤਲੁਜ ਦੇ ਕੰਢੇ ਪੂਰਾ ਹੋਇਆ ਸੀ‘#ਹੁਣ ਜਦ ਅਸ  ਇਸ ਤਾਰੀਖ ਦੀ ਪੜਤਾਲ ਕਰਦੇ ਹਾਂ ਤਾਂ ਇਹ ਤਾਰੀਖ ਗਲਤ ਸਾਬਤ ਹੋ ਜਾਂਦੀ ਹੈ। ਜੇ ਤਾਂ ਅਸ  “ਭਾਦ੍ਰਵ ਸੁਦੀ ਅਸਟਮੀ” ਨੂੰ ਠੀਕ ਮੰਨਦੇ ਹਾਂ ਤਾ ਉਸ ਿਦਨ ਮੰਗਲਵਾਰ ਸੀ। ਜੇ ਅਸ  “ਰਿਵਵਾਰਾ” ਨੂੰ ਠੀਕ ਮੰਨੀਏ ਤਾਂ ਉਸ ਿਦਨ “ਭਾਦ੍ਰਵ ਸੁਦੀ ਖਸ਼ਟਮੀ” ਸੀ। ਸੋ ਸਪੱਸ਼ਟ ਹੈ ਿਕ ਇਹ ਤਾਰੀਖ ਅੱਟੇ-ਸੱਟੇ ਨਾਲ ਹੀ ਿਲਖੀ ਗਈ ਹੈ।
ਇਥੇ ਇਕ ਹੋਰ ਸਵਾਲ ਪੈਦਾ ਹੁੰਦਾ ਹੈ। ਉਹ ਇਹ ਹੈ ਿਕ ਗ੍ਰੰਥ ਦੀ ਸੰਪੂਰਨਤਾ ਤਾਂ ਭਾਦ ਸੁਦੀ 8, ਿਦਨ ਮੰਗਲਵਾਰ ਸੰਮਤ 1753 ਿਬ: (25 ਅਗਸਤ 1696 ਈ:) ਨੂੰ ਹੋ ਜਾਂਦੀ ਹੈ। (ਪੰਨਾ 1388) ਪਰ “ਇਿਤ ਸ਼੍ਰੀ ਰਮਾਇਣ ਸਮਾਪਤ
(ਪੰਨਾ 254) ਦੀ ਸੰਪੂਰਨਤਾ  “ਸੰਮਤ ਸੱਤ੍ਰਹ ਸਹਸ ਪਚਾਵਨ ਹਾੜ ਵਦੀ ਿਪ੍ਰਥਮੈ ਸੁਖ ਦਾਵਨ”। ਹਾੜ ਵਦੀ ਇਕ, ਸੰਮਤ 1755 ਿਬ: (14 ਜੂਨ 1698) ਨੂੰ ਹੁੰਦੀ ਹੈ। ਅਨੁਰਾਗ ਿਸੰਘ ਜੀ, ਹੁਣ ਇਥੇ ਤੁਹਾਡੀ ਖੋਜ ਕੀ ਕਿਹੰਦੀ ਹੈ? 
ਤੁਸ  ਇਕ ਹੋਰ ਜੱਬਲੀ ਮਾਰੀ ਹੈ,
“ਜੇ ਪਾਲ ਿਸੰਘ ਪੁਰੇਵਾਲ ਆਪਣੀ ਜੰਤਰੀ ਵੀ ਠੀਕ ਤਰ੍ਹਾਂ ਦੇਖਦੇ ਤਾਂ ਵੀ ਇਹ ਮੰਗਲਵਾਰ ਨਹ  ਬਣਦਾ”।
 ਅਨੁਰਾਗ ਿਸੰਘ ਜੀ,  ਮੈਂ ਇਹ ਸਮਝਣ ਤ ਅਸਮਰੱਥ ਹਾਂ ਿਕ ਵਾਰ-ਵਾਰ ਝੂਠ ਬੋਲ ਕੇ ਆਪਣੀ ਹੇਠੀ ਕਰਵਾਉਣ ਿਪਛੇ ਤੁਹਾਡਾ ਕੀ ਮੰਤਵ ਹੈ? ਇਹ ਹੈ 500 ਸਾਲਾ ਜੰਤਰੀ ਦਾ ਪੰਨਾ 228, ਨੇੜੇ ਵਾਲੀਆਂ ਐਨਕਾਂ ਲਾ ਕੇ ਪੜ੍ਹੋ ਿਕ ਭਾਦ ਸੁਦੀ 8, 25 ਅਗਸਤ 1696 ਈ: (ਜੂਲੀਅਨ) ਨੂੰ ਐਤਵਾਰ ਦਰਜ ਹੈ ਜਾਂ ਮੰਗਲਵਾਰ ਮੈਂ ਵੱਖ-ਵੱਖ ਤਰੀਿਕਆਂ ਨਾਲ ਪੜਤਾਲ ਕੀਤੀ ਹੈ ਹਰ ਵਾਰ ਜਵਾਬ ਮੰਗਲਵਾਰ ਹੀ ਆਇਆ ਹੈ। ਯਾਦ ਰਹੇ ਿਕ ਜੇ 25 ਅਗਸਤ 1696 ਈ: ਜੂਲੀਅਨ ਨੂੰ ਗਰੈਗੋਰੀਅਨ ਿਵਚ ਬਦਲੀ ਕਰੀਏ ਤਾ ਇਹ 4 ਸਤੰਬਰ 1696 ਈ: ਬਣਦੀ ਹੈ।
ਅਨੁਰਾਗ ਿਸੰਘ ਜੀ, ਤੁਸ  ਬਾਂਦਰ ਅਤੇ ਸ਼ੇਰ ਦੀ ਉਦਾਹਰਣ ਿਦੱਤੀ ਹੈ। ਬਣੋ ਸ਼ੇਰ ਅਤੇ ਿਦਓ ਸਬੂਤ ਿਕ ਭਾਦ ਸੁਦੀ 8 ਸੰਮਤ 1753 ਿਬ: ਨੂੰ ਿਦਨ ਐਤਵਾਰ ਹੀ ਸੀ‘#ਹੁਣ ਕਰੋ ਸਾਿਬਤ ਆਪਣੇ satellite ਰਾਹੀ। ਜੇ ਤੁਸ  ਸਾਿਬਤ ਨਾ ਕਰ ਸਕੇ ਤਾਂ ਤੁਸ  ਸ਼ੇਰ ਨਹ  ਸਗ ਦੂਜੀ ਸ਼੍ਰੇਣੀ ਿਵਚ ਿਗਣੇ ਜਾਓਗੇ। ਹੁਣ ਫੈਸਲਾ ਤੁਹਾਡੇ ਹੱਥ ਹੈ ਿਕ ਤੁਸ  ਸ਼ੇਰ ਹੋ ਜਾਂ...?
ਆਓ, ਤੁਹਾਡੀ ਇਕ ਹੋਰ ਜੱਬਲੀ ਤੇ ਿਵਚਾਰ ਕਰੀਏ:-
   ਤੁਸ  ਿਕਹਾ ਹੈ ਿਕ ਜਦ 1732 ਈ: (ਅਸਲ ਿਵੱਚ ਇਹ ਸਤੰਬਰ 1752 ਈ: ਹੈ) ਿਵੱਚ ਪੁਰੇਵਾਲ ਨੇ ਇੰਗਲਡ ਦੀ ਸੋਧ ਮੁਤਾਬਕ ਆਪਣੀ ਜੰਤਰੀ ਿਵੱਚ 11 ਿਦਨਾਂ ਦਾ ਫਰਕ ਪਾ ਿਦੱਤਾ ਅਤੇ ਵਾਰ ਵੀ ਕੱਢ ਿਦੱਤੇ, ਜੋ ਿਕ ਗਲਤ ਹਨ।  ਪੁਰੇਵਾਲ ਨੇ 14 ਸਤੰਬਰ 1732 ਈ: (ਅਸਲ 1752 ਈ:) ਿਵੱਚ ਮੰਗਲਵਾਰ ਕੱਿਢਆ ਹੈ। ਜਦ ਮੈਂ ਖੋਜ ਕੀਤੀ ਤਾਂ ਇਹ ਸੋਮਵਾਰ ਬਣਦਾ ਹੈ। ਆਪਣੀ ਇਸ ਖੋਜ ਦੀ ਫ਼ੋਟੋ ਵੀ ਤੁਸ  ਪਿਹਲਾ ਇਕ ਪੋਸਟ ਨਾਲ ਨੱਥੀ ਕੀਤੀ ਸੀ। 
ਅਨੁਰਾਗ ਿਸੰਘ ਜੀ, ਤੂਹਾਨੂੰ ਕੰਧ ਤੇ ਟੰਿਗਆ ਕੈਲੰਡਰ  ਤਾਂ ਪੜ੍ਹਨਾ ਨਹੀ ਆਉਂਦਾ, ਅਲੋਚਨਾ ਕਰ ਰਹੇ ਹੋ ਨਾਨਕਸ਼ਾਹੀ ਕੈਲੰਡਰ ਦੀ। ਦੋ ਦਹਾਿਕਆਂ ਤਕ  ਿਟੰਡ `ਚ ਕਾਨਾ ਪਾਈ ਬੈਠਾ, ਿਕੰਨਾ ਚੰਗਾ ਹੁੰਦਾ ਜੇ ਇੰਨੇ ਸਮੇ `ਚ ਕੈਲੰਡਰ ਨੂੰ ਸਮਝਲਦਾ। ਵਾਰ- ਵਾਰ ਨਮੋਸ਼ੀ ਦਾ ਸਾਹਮਣਾ ਤਾਂ ਨਾ ਕਰਨਾ ਪਦਾ। 2 ਸਤੰਬਰ 1752 ਈ: (ਜੂਲੀਅਨ) ਨੂੰ ਬੁੱਧਵਾਰ ਸੀ।
ਜਦ 2 ਤ ਬਾਅਦ ਿਸੱਧੀ 14 ਸਤੰਬਰ (ਗਰੈਗੋਰੀਅਨ) ਿਲਖੀ ਗਈ ਤਾਂ ਿਦਨ ਵੀਰਵਾਰ ਬਣਦਾ ਹੈ। ਵੀਰਵਾਰ ਹੀ 500 ਸਾਲਾਂ ਜੰਤਰੀ ਿਵਚ ਦਰਜ ਹੈ। 2 ਸਤੰਬਰ, 2 ਅੱਸੂ, ਭਾਦ ਸੁਦੀ 6  ਨੂੰ ਬੁਧਵਾਰ ਸੀ। ਸੋਧ ਿਪਛ 14 ਸਤੰਬਰ, 3 ਅੱਸੂ, ਭਾਦ ਸੁਦੀ 7 ਨੂੰ ਿਦਨ ਵੀਰਵਾਰ । ਅਨੁਰਾਗ ਿਸੰਘ ਜੀ, ਆਪਣਾ ਉਹ ਫਾਰਮੂਲਾ ਸਾਂਝਾ ਕਰੋ ਿਜਸ ਨਾਲ ਤੁਸ  ਸੋਮਵਾਰ ਿਦਨ ਕੱਿਢਆ ਹੈ।
ਕਰੋ ਦਰਸ਼ਨ 1582 ਈ: ਅਤੇ 1752 ਈ: ਦੇ ਕੈਲੰਡਰਾਂ ਦੇ।
ਅਖੌਤੀ ਦਸਮ ਗ੍ਰੰਥ ਦਾ ਿਲਖਾਰੀ ਕੌਣ ਹੈ?
ਤੁਸ  ਇਕ ਤਾਰੀਖ “ਭਾਦ੍ਰਵ ਸੁਦੀ ਅਸਟਮੀ ਰਿਵਵਾਰਾ” ਦੇ ਹਵਾਲੇ ਨਾਲ ਿਕਹਾ ਹੈ ਿਕ ਿਵਰੋਧੀ ਇਹ ਹਵਾਲਾ ਦੇ ਕੇ ਕਿਹ ਰਹੇ ਹਨ ਿਕ ਦਸਮ ਗ੍ਰੰਥ ਗੁਰੂ ਜੀ ਦੀ ਰਚਨਾ ਨਹ  ਹੈ। ਤੁਹਾਡੀ ਖੋਜ ਮੁਤਾਬਕ ਇਹ ਗੁਰੂ ਜੀ ਦੀ ਆਪਣੀ ਿਲਖਤ ਹੈ, ਤਾਰੀਖ ਵੀ ਗੁਰੂ ਜੀ ਨੇ ਆਪ ਿਲਖੀ ਹੈ ਇਸ ਲਈ ਗਲਤ ਹੋ ਹੀ ਨਹੀ ਸਕਦੀ। ਚਲੋ! ਇਕ ਹੋਰ ਨੁਕਤੇ ਤ ਿਵਚਾਰੀਏ ਿਕ ਅਖੌਤੀ ਦਸਮ ਗ੍ਰੰਥ ਦਾ ਿਲਖਾਰੀ ਕੋਣ ਹੈ? ਹੇਠ ਿਲਿਖਆ ਪੰਗਤੀਆਂ ਨੂੰ ਿਧਆਨ ਨਾਲ ਪੜ੍ਹੋ, ਇਸ ਦਾ ਿਲਖਾਰੀ ਤਾਂ ਵਾਰ ਵਾਰ ਿਲਖ ਿਰਹਾ ਹੈ ਿਕ ਜੇ ਮੇਰੇ ਤ ਕੋਈ ਭੁੱਲ ਹੋ ਗਈ ਹੋਵੇ ਤਾਂ ਮੇਰੇ ਤੇ ਹੱਿਸਓ ਨਾ, ਮੇਰੀ ਭੁੱਲ ਨੂੰ ਸੁਧਾਰ ਲੈਣਾ। 
ਗਾਇ ਰਖੀਸਨ ਕਉ ਦਈ ਕਹਲਾਉ ਕਰ ਿਬਚਾਰ
ਸ਼ਾਂਸਤ੍ਰ ਸੋਧ ਕਬੀਅਨ ਮੁਖਨ ਲੀਜਹੁ ਪੂਛ ਸੁਧਾਰ । 7 ।  (ਪੰਨਾ 162)
ਤਾਤੇਕਥਾ ਥੋਰ ਹੀ ਭਾਸੀ । ਿਨਰਖ ਭੂਿਲ ਕਿਬ ਕਰੋਨ ਹਾਸੀ । 28a#(ਪੰਨਾ 181)
ਜਹ ਭੁਲ ਭਈ ਹਮ ਤੇ ਲਹੀਯੋ। ਸੇ ਕਬੋ ਤਹ ਅਛ੍ਰ ਬਨਾ ਕਹੀਯੋ । 6 ।  (ਪੰਨਾ 188)
ਤਵਪ੍ਰਸਾਿਦ ਕਿਰ ਗ੍ਰੰਥ ਸੁਧਾਰਾ‘‘#ਭੂਲ ਪਰੀ ਲਹੁ ਲੇਹੁ ਸੁਧਾਰਾ” ।  860 ।  (ਪੰਨਾ 254)
ਿਕ੍ਰਸ਼ਨ ਜਥਾ ਮਤ ਚਿਰਤ੍ਰ ਉਚਾਰੋ । ਚੂਕ ਹੋਇ ਕਿਬ ਲੇਹੁ ਸੁਧਾਰੋ। 440 । (ਪੰਨਾ 310)
“ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ । 
ਚੂਕ ਹੋਇ ਜਹ ਤਹ ਸੁ ਕਿਬ ਲੀਜਹੁ ਸਕਲ ਸੁਧਾਰ । 755 ।  (ਪੰਨਾ 354)
ਖੜਗਪਾਨ ਕੀ ਿਕ੍ਰਪਾ ਤੇ ਪੋਥੀ ਰਚੀ ਿਵਚਾਰ । 
ਭੂਲ ਹੋਇ ਜਹਂ ਤਿਹਂ ਸੁ ਕਿਬ ਪੜੀਅਹੁ ਸਭੇ ਸੁਧਾਰ । ੯੮੪ ।  (ਪੰਨਾ 386)
ਤਾਤੇ ਥੋਰੀਯੈ ਕਥਾ ਕਹਾਈ। ਭੁਿਲ ਦੇਿਖ ਕਬ ਲੇਹੁ ਬਨਾਈ । 4 ।  (ਪੰਨਾ 570)
ਤਾਤੇ ਥੋਰੀ ਕਥਾ ਉਚਾਰੀ । ਚੂਕ ਹੋਇ ਕਿਬ ਲੇਹੁ ਸੁਧਾਰੀ । ੧੦ ।  (ਪੰਨਾ 1273) 
ਉਪ੍ਰੋਕਤ ਪੰਗਤੀਆਂ ਤ ਇਹ ਿਸੱਧ ਹੁੰਦਾ ਹੈ ਿਕ ਿਲਖਾਰੀ ਨੂੰ ਆਪਣੀ ਿਲਖਤ ਤੇ ਯਕੀਨ ਨਹ  ਹੈ। ਲੇਖਕ ਆਪਣੀ ਿਲਖਤ ਿਵਚ ਸੋਧ ਕਰਨ ਦਾ ਅਿਧਕਾਰ, ਪਾਠਕਾਂ ਨੂੰ ਿਲਖਤੀ ਰੂਪ ਿਵੱਚ ਿਦੰਦਾ ਹੈ। 
ਅਨੁਰਾਗ ਿਸੰਘ ਜੀ, ਹੁਣ ਦੱਸੋ ਿਕ ਅਖੌਤੀ ਦਸਮ ਗ੍ਰੰਥ ਦਾ ਿਲਖਾਰੀ ਕੌਣ ਹੈ? ਜਵਾਬ ਸੰਖੇਪ ਅਤੇ ਸਪੱਸ਼ਟ ਹੋਣਾ ਚਾਹੀਦਾ ਹੈ। ਿਜਸ ਕੈਲੰਡਰ ਦਾ (“ਆਪਣਾ ਕੈਲੰਡਰ100% ਸ਼ੁਧ ਹੈ”)  ਤੁਸ  ਿਜਕਰ ਕੀਤਾ ਹੈ ਉਹ ਵੀ ਸਾਂਝਾ ਕਰਨ ਦੀ ਖੇਚਲ ਕਰੋ ਤਾਂ ਜੋ ਉਸ ਦੀ ਪੜਤਾਲ ਕੀਤੀ ਜਾ ਸਕੇ। ਿਖਆਲ ਰੱਿਖਓ ਬਾਂਦਰ ਅਤੇ ਸ਼ੇਰ ਵਾਲਾ ਫਾਰਮੂਲਾ ਇਥੇ ਵੀ ਲਾਗੂ ਹੈ।  
ਸਮੂਹ ਸੱਜਣਾ ਨੂੰ ਿਨਮਰਤਾ ਬੇਨਤੀ ਹੈ ਵੀਡੀਓ ਜਰੂਰ ਸੁਣ ਲੈਣੀ ਜੀ।
ਧੰਨਵਾਦ
ਸਰਵਜੀਤ ਿਸੰਘ ਸੈਕਰਾਮਟੋ  
ਿਮਤੀ:- 15 ਅਕਤੂਬਰ 2017
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.