ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਸੈਕਰਾਮੈਂਟੋ ਵਿਖੇ ਗਦਰੀ ਬਾਬਿਆਂ ਦਾ ਮੇਲਾ 2 ਅਕਤੂਬਰ ਨੂੰ; ਤਿਆਰੀਆਂ ਮੁਕੰਮਲ
ਸੈਕਰਾਮੈਂਟੋ ਵਿਖੇ ਗਦਰੀ ਬਾਬਿਆਂ ਦਾ ਮੇਲਾ 2 ਅਕਤੂਬਰ ਨੂੰ; ਤਿਆਰੀਆਂ ਮੁਕੰਮਲ
Page Visitors: 2544

ਸੈਕਰਾਮੈਂਟੋ ਵਿਖੇ ਗਦਰੀ ਬਾਬਿਆਂ ਦਾ ਮੇਲਾ 2 ਅਕਤੂਬਰ ਨੂੰ; ਤਿਆਰੀਆਂ ਮੁਕੰਮਲ

Posted On 28 Sep 2016
* ਫਿਲਮ ਗਾਇਕ ਮਾਣਕ-ਈ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ

gadri-babian-da-mela
ਸੈਕਰਾਮੈਂਟੋ, 28 ਸਤੰਬਰ (ਪੰਜਾਬ ਮੇਲ)- ਇੰਡੋ-ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ, ਕੈਲੀਫੋਰਨੀਆ ਵੱਲੋਂ ਪਹਿਲੇ ਲਾਹੌਰ ਸਾਜ਼ਿਸ਼ ਕੇਸ ਸਪਲੀਮੈਂਟਰੀ ਦੇ ਸੂਰਵੀਰ ਸ਼ਹੀਦਾਂ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਮੇਲਾ ਗਦਰੀ ਬਾਬਿਆਂ ਦਾ 2 ਅਕਤੂਬਰ, ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਮੇਲਾ ਐੱਸ.ਈ.ਐੱਸ. ਹਾਲ, 10428, ਈਸਟ ਸਟਾਕਟਨ ਬੁੱਲ੍ਹੇਵਾਰਡ, ਐਲਕ ਗਰੋਵ, ਸੈਕਰਾਮੈਂਟੋ ਵਿਖੇ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਸਾਰੀਆਂ ਭਰਾਤਰੀ ਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਆਓ, ਸਾਰੇ ਰਲ ਕੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਮਹਾਨ ਸੂਰਵੀਰ ਸ਼ਹੀਦਾਂ ਨੂੰ ਸਜਦਾ ਕਰੀਏ। ਇਸ ਮੌਕੇ ਗਦਰੀ ਸੂਰਬੀਰਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਨਾਲ ਸੰਬੰਧਤ ਵਸਤਾਂ ਦੀ ਪ੍ਰਦਰਸ਼ਨੀ ਲਾਈ ਜਾਵੇਗੀ। ਇਸ ਮੌਕੇ ਉੱਘੇ ਕਲਾਕਾਰ ਪੂਨਮ ਮਲਹੋਤਰਾ, ਜੀਵਨ ਰੱਤੂ, ਪੰਮੀ ਮਾਨ ਆਪਣੇ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ।
ਗੁਰਨਾਮ ਸਿੰਘ ਭੰਡਾਲ ਦਾ ਢਾਡੀ ਜੱਥਾ ਵੀਰ ਰਸੀ ਵਾਰਾਂ ਪੇਸ਼ ਕਰੇਗਾ। ਇਸ ਦੌਰਾਨ ਹਿੰਦੀ ਅਤੇ ਪੰਜਾਬੀ ਫਿਲਮ ਗਾਇਕ ਮਾਣਕ-ਈ (ਯੂ.ਕੇ.) ਵੀ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣਗੇ। ਯੂਨੀਵਰਸਿਟੀ ਦੇ ਮੁੰਡੇ ਦੇ ਭੰਗੜੇ ਤੇ ਕੁੜੀਆਂ ਦੇ ਗਿੱਧੇ ਦੀਆ ਟੀਮਾਂ ਮੇਲੇ ਵਿਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੀਆਂ। ਇਸ ਮੇਲੇ ‘ਚ ਖਾਣਾ, ਪਾਰਕਿੰਗ ਤੇ ਦਾਖਲਾ ਮੁਫਤ ਹੋਵੇਗਾ। ਹੋਰ ਜਾਣਕਾਰੀ ਲਈ ਪੰਜਾਬ ਮੇਲ ‘ਚ ਸਫਾ ਨੰਬਰ 5 ‘ਚ ਲੱਗੇ ਇਸ਼ਤਿਹਾਰ ਨੂੰ ਦੇਖਿਆ ਜਾ ਸਕਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.