ਕੈਟੇਗਰੀ

ਤੁਹਾਡੀ ਰਾਇ

New Directory Entries


ਇਤਹਾਸਕ ਝਰੋਖਾ
ਸਿੱਖ ਸੰਤ ਜਾਂ ਮਨਮਤੀਏ ਸਾਧ?
ਸਿੱਖ ਸੰਤ ਜਾਂ ਮਨਮਤੀਏ ਸਾਧ?
Page Visitors: 142

ਸਿੱਖ ਸੰਤ ਜਾਂ ਮਨਮਤੀਏ ਸਾਧ?
SIKH VICHAR MANCH: A UNIQUE PLATFORM-FORUM FOR JUSTICE!
सिख विचार मंच: न्याय के लिए एक अनूठा मंच


Balbir Singh Sooch <balbirsinghsooch@gmail.com> Fri, Sep 1, 2017 at 7:15 AM
 

Gurmeet Singh a Support to the Helpless Minorities


http://zameer36.com/gurmeet-singh-a-support-to-the-helpless-minorities/

http://www.tribuneindia.com/news/punjab/no-takers-for-dera-head-s-controversial-pink-robe/460432.html 

http://www.thekhalsa.org/frame.php?path=342&article=14864

1.     Dera Head and His Pink Robe- There Are Hard Comments and Hard To Hear and Hard Reality Behind?
2.    
 Sikhs Are Observing Since Long As To What Is The Hard Reality Behind? Balbir Singh Sooch said 
3.     No Takers for Dera Head’s Controversial Pink Robe: Why? 
4.     The Tribune, Chandigarh Deserves Appreciation for the Note- ‘to write down something important as a record or reminder’: Thanks

http://www.thekhalsa.org/frame.php?path=342&article=14864

http://www.tribuneindia.com/news/punjab/no-takers-for-dera-head-s-controversial-pink-robe/460432.html

Gurmeet Singh a Support to the Helpless Minorities

http://zameer36.com/gurmeet-singh-a-support-to-the-helpless-minorities/

2017-08-31 19:35 GMT+05:30 Balbir Singh Sooch <balbirsinghsooch@gmail.com>:

ਸਿੱਖ ਸੰਤ ਜਾਂ ਮਨਮਤੀਏ ਸਾਧ?


http://sikhvicharmanch.com/Human%20Right-Shameful%20act-NHRC.htm

ਗੁਰਭਜਨ ਸਿੰਘ ਗਿੱਲ, ਬਾਨੀ ਪ੍ਰਧਾਨ-ਸਿੱਖ ਵਿਚਾਰ ਮੰਚ
13 
ਅਪ੍ਰੈਲ 1919-14 ਫਰਵਰੀ 2005

http://www.sapulse.com/new_comments.php?id=10929_0_1_0_C

SIKH VICHAR MANCH: A UNIQUE PLATFORM-FORUM FOR JUSTICE!

 

http://www.sapulse.com/new_comments.php?id=10929_0_1_0_C
ਸੰਪਾਦਕੀ ਨੋਟ: 
ਜਲ੍ਹਿਆਂਵਾਲੇ ਬਾਗ ਦੇ ਖੂਨੀ-ਸਾਕੇ ਨੂੰ ਯਾਦ ਕਰਵਾ ਰਹੇ ਦਿਨ ਨੂੰ ਜਨਮੇ ਸਰਦਾਰ ਗੁਰਭਜਨ ਸਿੰਘ ਗਿੱਲਬਾਨੀਪ੍ਰਧਾਨ-ਸਿੱਖ ਵਿਚਾਰ ਮੰਚ- ਪਖੰਡੀ ਡੇਰੇਦਾਰ ਸਾਧਾਂ ਆਦਿ ਰਾਹੀਂ ਵਹਿਮਾਂ ਭਰਮਾਂ ਦੀ ਆੜ ਵਿੱਚ ਕੀਤੇ ਜਾ ਰਹੇ ਜੁਲਮਜ਼ਬਰ,ਅਪਰਾਧ ਤੇ ਕੁਕਰਮਾਂ ਦੀ ਰੋਕਥਾਮ ਪ੍ਰਤੀ ਪੂਰੇ ਦੇਸ਼ ਤੇ ਖ਼ਾਸ ਤੌਰ ਤੇ ਸਿੱਖ ਸਮਾਜ ਲਈ ਵੰਗਾਰ ਛੱਡ ਗਏ ਹਨ
ਸਰਦਾਰ ਗੁਰਭਜਨ ਸਿੰਘ ਗਿੱਲ ਜੀ ਦਾ ਭਾਵੇਂ ਉਸ ਵੇਲੇ ਕਹਿਣਾ ਸੀ ਕਿ ਡੇਰੇਦਾਰ ਸਾਧਾਂ ਬਾਰੇ ਲਿਖਣਾ ਚਾਹੀਏ ਤਾਂ ਇੱਕ
 ਵੱਡਾ ਗ੍ਰੰਥ ਤਿਆਰ ਹੋ ਸਕਦਾ ਹੈ, ਜੋ ਇਸ ਵੇਲੇ ਦੀ ਮੰਗ ਨਹੀਂ-ਪਰ ਹੋ ਸਕਦਾ ਹੈ ਉਸ ਵੇਲੇ ਦੀ ਮੰਗ ਨਾ ਰਹੀ ਹੋਵੇ ਪਰ ਹੁਣ ਇਹ ਜ਼ਰੂਰੀ ਹੈ ਕਿਉਂਕਿ ਸਰਦਾਰ ਗੁਰਭਜਨ ਸਿੰਘ ਜੀ ਨੇ ਇਹ ਵੀ ਲਿਖਿਆ ਹੋਇਆ ਹੈ, “ਅਸੀਂ ਕਿਹਾ ਕਿ ਦੁਆਬੇ ਤੇ ਮਾਲਵੇ ਦੇ ਸਾਧਾਂ ਦਾ ਕਿਰਦਾਰ ਬਹੁਤ ਮਾੜਾ ਹੈ। ਇਨ੍ਹਾਂ ਨੇ ਕਦੀ ਵੀ ਤੇ ਕਿਸੇ ਵੀ ਪੰਥਕ ਸੁਧਾਰ ਜਾਂ ਪੰਥਕ ਨਿਸ਼ਾਨੇ ਵਿੱਚ ਹਿੱਸਾ ਤਾਂ ਕੀ ਲੈਣਾ ਸੀਸਗੋਂ ਹਰ ਸਮੇਂ ਦਿੱਲੀ ਸਰਕਾਰ ਦਾ ਸਾਥ ਦਿੱਤਾ ਅਤੇ ਗੁਸਾਂਈਂ ਦਾ ਪਹਿਲਵਾਨੜਾ ਬਣਨ ਦੀ ਥਾਂ ਸਰਕਾਰ’ ਦਾ ਜਮੂਰਾ ਬਣਨ ਵਿੱਚ ਵਡਿਆਈ ਸਮਝੀ ਹੈ। ਮਾਝੇ ਦੇ ਸਾਧਾਂ-ਸੰਤਾਂ ਨੂੰ ਅਸੀਂ ਇੰਝ ਨਹੀਂ ਕਹਿ ਸਕਦੇ। ਸਰਹਾਲੀ ਦੇ ਬਾਬਾ ਹਰਦਿਆਲ ਸਿੰਘ ਤੇ ਉਸਦੀ ਲੜਕੀ ਨੂੰ ਥਾਣਾ ਸਰਹਾਲੀ ਦੀ ਪੁਲਿਸ ਨੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਤੇ ਬੀੜ ਬਾਬਾ ਬੁੱਢਾ ਦੇ ਸੇਵਾਦਾਰ ਬਾਬਾ ਚਰਨ ਸਿੰਘ ਜੀ ਨੂੰ ਕਈ ਮਹੀਨਿਆਂ ਤੋਂ ਚੁੱਕਿਆ ਹੋਇਆ ਹੈ ਤੇ ਉਨ੍ਹਾਂ ਦਾ ਬਹੁ ਪਤਾ ਵੀ ਨਹੀਂ ਦੱਸਦੀ। ਇਨ੍ਹਾਂ ਸੰਤਾਂ ਨੂੰ ਪ੍ਰਨਾਮ
ਇਹ ਲਿਖਣਾ ਇਹ ਵੀ ਦਰਸਾਉਂਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ 
(ਬਾਦਲ) ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਤੀ ਅਵੇਸਲੀ ਰਹੀ ਹੈ ਤੇ ਕਮਜ਼ੋਰ ਤੇ ਮਸੂਮ ਲੋਕਾਂ ਨੂੰ ਦਿੱਲੀਸਰਕਾਰ ਦੀਆਂ ਏਜੰਸੀਆਂ ਨੇ ਡੇਰੇਦਾਰ ਸਾਧਾਂ ਆਦਿ ਰਾਹੀਂ ਹਰ ਸ਼ਕਤੀ ਤੇ ਹੀਲੇ-ਵਸੀਲੇ ਵਰਤ ਕੇ ਕਾਬੂ ਕਰ ਲਿਆ ਹੋਇਆ ਹੈ। ਇਹਵੀ ਮੁੱਖ ਕਾਰਨਾਂ ਚੋਂ ਇੱਕ ਹੈ  ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੂੰ ਪੰਜਾਬ ਵਿਧਾਨ ਸਭਾ-2007 ਦੀਆਂ ਚੋਣਾਂ ਚ ਆਸ ਮੁਤਾਬਕ ਸਫਲਤਾ ਨਹੀਂ ਮਿਲੀ ਤੇ ਸਿੱਖ ਧਰਮ ਦੀ ਦੁਰਗਤੀ ਵੀ ਗਲਤ ਹੱਥਾਂ ਵਿੱਚ ਧਰਮ ਪ੍ਰਚਾਰ ਚਲੇ ਜਾਣ ਕਾਰਨ ਹੋਈ ਤੇ ਹੋ ਰਹੀ ਹੈਇਸ ਲਈ ਡੇਰੇਦਾਰ ਸਾਧਾਂ ਆਦਿ ਦੀ ਜਿੱਥੇ ਹੁਣ ਘੋਖ ਕਰਨੀ ਤੁਰੰਤ ਬਣਦੀ ਹੈ ਉੱਥੇ ਇਹ ਇੱਕ ਵੱਡੀ ਚਣੌਤੀ ਵੀ ਹੈ
ਸਾਲ 197
ਤੋਂਲੈ ਕੇ 1995 ਤਕ ਪੂਰੇ ਪੰਜਾਬ ਤੇ ਬਾਹਰ ਹੋਈਆਂ ਬੇਦੋਸ਼ਿਆਂ ਦੀਆਂ ਮੌਤਾਂ ਦੇ ਕਾਰਨਾਂ ਦਾ ਪਤਾ ਕਰਨਾ ਤੇ ਇਨ੍ਹਾਂ ਦਾ ਲੇਖਾ-ਜੋਖਾ ਲਾਉਣਾ ਔਖਾ ਨਹੀਂ ਜੇ ਕਿਸੇ ਵੀ ਲੋਕਰਾਜੀ ਸਰਕਾਰ ਦੀ ਇੱਛਾ-ਸ਼ਕਤੀ’ ਹੋਵੇਇਹ ਸਵਾਲ ਦਾ ਜਵਾਬ ਦੇ ਕੇ ਹੀ ਪੰਜਾਬ ਸਰਕਾਰ ਭਾਵੇਂ ਕੋਈ ਵੀ ਆਵੇ ਤੇ ਹੋਵੇਹਮੇਸ਼ਾ ਲਈ ਇਹ ਗਲੋਂ ਗਲ਼ਾਵਾਂ ਲਾਹੁਣਾ ਹੀ ਹੋਵੇਗਾ ਤੇ ਗੱਲ ਆਈ ਗਈ ਕਰਨ ਨਾਲ ਇਨਸਾਫ ਕਿਵੇਂ ਮਿਲ ਸਕਦਾ ਹੈ?”-ਬਲਬੀਰ ਸਿੰਘ ਸੂਚ

ਚਿਤਾਵਨੀ ਦੇ ਤੌਰ
 ਤੇ ਹਮੇਸ਼ਾ ਪੜ੍ਹਿਆ ਜਾ ਸਕਣ ਵਾਲਾ ਬਹੁਤ ਪਹਿਲਾਂ ਲਿਖਿਆ ਤੇ ਛਪਿਆ ਸਰਦਾਰ ਗੁਰਭਜਨ ਸਿੰਘ ਗਿੱਲ  ਦਾ 142 ਵਾਂ ਲੇਖ: ਸਿੱਖ ਸੰਤ ਜਾਂ ਮਨਮਤੀਏ ਸਾਧ? ਤੇ ਹੋਰ ਪੇਸ਼ ਹੈ
ਸਿੱਖ ਧਰਮ ਇੱਕ ਇਨਕਲਾਬੀ ਧਰਮ ਹੈ
, ਤੇ ਸੰਘਰਸ਼ ਵਿੱਚੋਂ ਜੰਮਣ ਕਾਰਨ ਹੁਣ ਤੱਕ ਸੰਘਰਸ਼ ਹੀ ਕਰਦਾ ਆ ਰਿਹਾ ਹੈ। ਕਿਸੇ ਵੀ ਇਨਕਲਾਬੀ ਸੰਸਥਾ ਭਾਵੇਂ ਉਹ ਧਾਰਮਿਕ ਹੋਵੇਆਰਥਿਕ ਹੋਵੇ ਜਾਂ ਰਾਜਨੀਤਕ ਹੋਵੇ, ਦੀ ਹੋਂਦ ਸਮੇਂ ਦੀ ਸਰਕਾਰ ਨੂੰ ਖਤਰਾ ਮਹਿਸੂਸਹੋਇਆ ਕਰਦੀ ਹੈ ਸਰਕਾਰਾਂ ਸਦਾ ਹੀ ਲੋਟੂ ਹੁੰਦੀਆਂ ਹਨ ਅਤੇ ਹਰ ਤਰ੍ਹਾਂ ਦੀ ਜਾਗਰਿਤ ਦੇ ਵਿਰੁੱਧ ਹੁੰਦੀਆਂ ਹਨ
ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਰਾਹੀਂ ਵਾਹਿਗੁਰੂ ਨੂੰ ਉਲਾਂਭਾ ਦਿੱਤਾ ਕਿ ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ” ਤਾਂ ਸਰਕਾਰ ਨੇ ਗ੍ਰਿਫਤਾਰ ਕਰ ਲਿਆ। ਸਰਕਾਰਾਂ (ਅੱਜ ਵੀ) ਨਹੀਂ ਚਾਹੁੰਦੀਆਂ ਹੁੰਦੀਆਂ ਕਿ ਲੋਕਾਈ ਜਗਰੂਪ ਹੋ ਕੇ ਹਾਕਮ ਟੋਲੇ ਦੇ ਘਪਲਿਆਂ,ਭ੍ਰਿਸ਼ਟਾਚਾਰਟੱਬਰ ਪਾਲਣ ਦੇ ਧੱਕਿਆਂ ਤੋਂ ਜਾਣੂ ਹੋ ਸਕੇ

ਲੰਬੇ ਸਮੇਂ
 ਤੋਂ ਲੋਕਾਂ ਵਿੱਚ ਫੁੱਟ ਪਾਉਣਜਬਰ ਕਰਨਧੋਖਾ ਦੇ ਕੇ ਲੁੱਟਣ ਜਾਂ ਇਨਕਲਾਬੀ ਰਸਤਿਆਂ ਤੋਂ ਹਟਾਉਣ ਲਈ ਸਰਕਾਰਾਂ ਨੇ ਹਰ ਤਰ੍ਹਾਂ ਦੇ ਹੱਥ ਕੰਡੇ  ਵਰਤੇ ਹਨ ਇਸ ਦੇ ਲਈ ਰਾਜਸੀ ਅਤੇ ਧਾਰਮਿਕ ਨੇਤਾਵਾਂ ਨੂੰ ਖੱੁਲੇ ਗੱਫੇ ਦੇਣ ਦੀ ਪ੍ਰੰਪਰਾ ਚਲੀ ਆਉਂਦੀ ਹੈ ਜੋ ਕੋਈ ਰਾਜਸੀ ਜਾਂ ਧਾਰਮਿਕ ਨੇਤਾ ਇਖਲਾਕ ਦੇ ਪੱਧਰ ਤੋਂ ਨੀਵਾਂ ਨਾ ਹੋਵੇ ਤਾਂ ਸਰਕਾਰ ਵੱਲੋਂ ਨਵੇਂ ਨੇਤਾ ਖੜ੍ਹੇ ਕਰ ਲਏ ਜਾਂਦੇ ਹਨ
ਸਿੱਖ ਧਰਮ
 ਵਿੱਚ ਧਰਮ ਤੇ ਰਾਜਨੀਤੀ ਨਾਲੋ ਨਾਲ ਚਲਦੇ ਹਨ। ਸਗੋਂ ਰਾਜਨੀਤੀ ਅੁਤੇ ਧਰਮ ਦਾ ਅੰਕੁਸ਼ ਰੱਖਿਆ ਜਾਂਦਾ ਹੈ। ਸਿੱਖਾਂਦੀ ਤਾਕਤ ਗੁਰਮਤਿ, ਤੇ ਗੁਰਦੁਆਰਿਆਂ ਤੋਂ ਨਿਕਲਦੀ ਹੈ। ਇਸ ਲਈ ਮੌਜੂਦਾ ਮਨੂੰਵਾਦੀ ਸਰਕਾਰ ਦੀ 1947 ਤੋਂ ਹੀ ਕੋਸ਼ਿਸ਼ ਹੈ ਕਿ ਗੁਰਦੁਆਰਿਆਂ ਅਤੇ ਗੁਰਮਤਿ ਉਤੇ ਜ਼ਮੀਰ ਫਰੋਸ਼ਸਵਾਰਥੀ ਅਤੇ ਗੁਲਾਮ ਬਿਰਤੀ ਵਾਲੇ ਸਿੱਖਾਂ ਦਾ ਕਬਜਾ਼ ਕਰਵਾਇਆ ਜਾਵੇ ਪਰ ਇਹ ਲੋਕ ਹਰ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਮਾਤ ਖਾ ਜਾਂਦੇ ਹਨ ਅਖੀਰ ਬ੍ਰਾਹਮਣਵਾਦੀ ਤੇ ਜਨੂੰਨੀ ਦਿਮਾਗ ਨੇ ਅਕਾਲੀ ਦਲ ਵਿੱਚੋਂ ਗੰਦੇ ਅੰਡੇ ਖਰੀਦ ਕੇ ਕਈ ਧੜੇ ਸਥਾਪਤ ਕਰ ਦਿੱਤੇ ਹਰ ਧੜੇ ਨੂੰ ਬੁਲਾ ਕੇ ਦੱਸ ਦਿੱਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਤੇਰਾ ਹੀ ਕਬਜ਼ਾ ਕਰਵਾ ਦੇਣਾ ਹੈ। ਕੁਝ ਖੁਦਗਰਜ਼ਾਂ ਨੂੰ ਲਾਲਚ ਦਿੱਤਾ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਤਿਆਰ ਰਹੇ
ਸ਼੍ਰੋਮਣੀ ਕਮੇਟੀ ਬਾਲਗ ਸਿੱਖਾਂ ਦੀ ਵੋਟ ਨਾਲ ਚੁਣੀ ਜਾਂਦੀ ਹੈ ਅਤੇ ਸਾਰੇ ਗੁਰਦੁਆਰੇ ਹੀ ਇਸ ਦੇ ਅਧੀਨ ਜਾਂ ਅਸਰ ਥੱਲੇ ਹੋਣ ਕਾਰਨ ਇਸ ਦੀ ਮਹਾਨਤਾ ਹੈ। 
ਅੱਜ ਅਸੀਂ ਸਰਕਾਰ ਦੇ ਰਾਜਸੀ ਪਾਲਤੂ ਕੁੱਤਿਆਂ ਦੀ ਗੱਲ ਛੱਡ
 ਕੇ ਕੇਵਲ ਉਨ੍ਹਾਂ ਮਹਾਂਪੁਰਖਾਂ” ਦੀ ਗੱਲ ਕਰਾਂਗੇ ਜਿਨ੍ਹਾਂ ਨੇ ਸਰਕਾਰ ਤੋਂ ਲਾਭ ਲੈਣ ਲਈ ਖਾਲਸਾ ਪੰਥ ਤੇ ਸਿੱਖ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੀ ਸਹੂੰ ਚੁੱਕੀ ਹੋਈ ਹੈ। ਇਹ ਹਨ, ਸਿੱਖੀ ਸ਼ਕਲ ਵਿੱਚ ਵਿਚਰ ਰਹੇ ਸਾਧ ਤੇ ਡੇਰੇਦਾਰ ਕੋਈ ਡੇਰੇਦਾਰ ਜਾਂ ਸਾਧ ਨਹੀਂ ਜੋ ਸਰਕਾਰ ਦੇ ਕਿਸੇ ਨਾ ਕਿਸੇ ਪੁਰਜ਼ੇ ਦੇ ਬੂਟ ਨਾ ਚੱਟਦਾ ਹੋਵੇ ਗੁਰੂਸਾਹਿਬਾਨ ਦੇ ਸਮੇਂ ਜਾਂ ਸਿੱਖ ਕਾਲ ਵਿੱਚ ਗੰਗਾ ਸ਼ਾਹੀਏਗੁਲਾਬ ਰਾਈਏਹਿੰਦਾਲੀਏ ਜਾਂ ਨਿਰੰਜਣੀਏ, ਅਜੀਤ ਸਿੰਘੀਏਮੀਣੇ,ਧੀਰਮਲੀਏ ਜਾਂ ਰਾਮਰਾਈਏ ਸਾਰੇ ਹੀ ਸਰਕਾਰੀ ਅਸਰ ਥੱਲੇ ਸਿੱਖੀ ਦਾ ਵਿਰੋਧ ਕਰਦੇ ਸਨ। ਪਰ ਹੁਣ ਦੁਆਬੇ ਤੇ ਮਾਲਵੇ ਵਿੱਚ ਪਿੰਡ ਪਿੰਡ ਵਿੱਚ ਲੋਕ ਡੇਰੇ ਬਣਾ ਕੇ ਲੋਕਾਂ ਨੂੰ ਸਿੱਖੀ ਰਹਿਤ ਮਰਿਯਾਦਾ ਤੋਂ ਹਟਾ ਰਹੇ ਹਨ ਅਤੇ ਬਹੁਤੇ ਤਾਂ ਸ਼ਖਸੀ ਗੁਰੂ ਡੰਮ ਚਲਾ ਰਹੇ ਹਨਕਈਆਂ ਨੇ ਬਦਚਲਨੀ ਦੇ ਅੱਡੇ ਖੋਲੇ ਹੋਏ ਹਨ ਅਤੇ ਭੋਲੀਆਂ ਭਾਲੀਆਂ ਕੁੜੀਆਂ ਨੂੰ ਕਾਮ ਵਾਸ਼ਨਾ ਦਾ ਸ਼ਿਕਾਰ ਬਣਾਉਣਾ ਹੀ ਇਨ੍ਹਾਂ ਸੰਤਾਂ ਦਾ ਮਨੋਰਥ ਹੈ ਜੇ ਇਨ੍ਹਾਂ ਨੂੰ ਪੁੱਛੋ ਤਾਂ ਕਹਿਣਗੇ ਕਿ ਇਹ ਤਾਂ ਨਿਰਮਲੇ ਹਨ ਨਿਰਮਲੇ ਕੌਣ ਹਨਅੱਗੇ ਇਨ੍ਹਾਂ ਬਾਰੇ ਦੱਸਿਆਜਾਵੇਗਾ 
ਨਿਰਮਲੇੇ
-ਸਾਹਿਤ ਸਦਾ ਹੀ ਮਾਨਸਕ ਜਾਗਰਿਤੀ ਲਿਆਉਣ ਦਾ ਵਧੀਆ ਸਾਧਨ ਮੰਨਿਆ ਗਿਆ ਹੈ ਕਈ ਵਿਦਵਾਨ ਤਾਂ ਸਾਹਿਤ ਨੂੰ ਕਿਸੇ ਕੌਮ ਦਾ ਦਰਪਣ ਕਹਿੰਦੇ ਹਨ ਤੇ ਸਾਹਿਤਕਾਰਾਂ ਨੂੰ ਕੌਮ ਦੇ ਉਸਰਈਏ ਦੱਸਿਆ ਜਾਂਦਾ ਹੈ ਦਸਮੇਸ਼ ਪਾਤਸ਼ਾਹ ਨੇ ਪੁਰਾਤਨ ਸਾਹਿਤ ਦਾ ਮੁਤਾਲਿਆ ਕੀਤਾ ਜੋ ਸੰਸਕ੍ਰਿਤ ਬੋਲੀ ਵਿੱਚ ਸੀ। ਮਹਾਂ ਭਾਰਤ ਤੇ ਰਮਾਇਣ ਆਦਿ ਦੇ ਕੁਝ ਹਿੱਸਿਆਂ ਦਾ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਤਾਂ ਜੋ ਸਿੱਖਾਂ ਦੇ ਅੰਦਰ ਜ਼ੁਲਮ ਦੇ ਵਿਰੁੱਧ ਜਜ਼ਬਾ ਪੈਦਾ ਹੋ ਸਕੇ। ਪਾਉਂਟਾ ਸਾਹਿਬ ਵਿਖੇ ਲੋਕਾਂ ਨੂੰ ਧਰਮ ਯੁੱਧ ਲਈ ਤਿਆਰ ਕਰਨ ਦੀ ਨੀਅਤ ਨਾਲ, ‘ਚੰਡੀ ਦੀ ਵਾਰ-ਗੋਪੀਸਿਰ-ਰਾਸ ਮੰਡਲ-ਯੁੱਧ ਪ੍ਰਬੰਧ ਅਤੇ ਸ਼ਸਤਰ ਨਾਮ ਮਾਲਾ’ ਜਿਹੇ ਗਰੰਥ ਰਚੇ ਗਏ
ਪ੍ਰਾਚੀਨ ਗ੍ਰੰਥਾਂ ਨੂੰ ਪੜ੍ਹਨ ਲਈ ਸੰਸਕ੍ਰਿਤ ਦਾ ਅਭਿਆਸ ਜ਼ਰੂਰੀ ਸੀਕਿਉਂਕਿ ਪੰਜਾਬੀਹਿੰਦੀ ਤੇ ਫਾਰਸੀ ਤਾਂ ਸਿੱਖਾਂ ਨੂੰ ਆਨੰਦਪੁਰਸਾਹਿਬ ਹੀ ਪੜ੍ਹਾਈ ਜਾ ਰਹੀ ਸੀ। ਸਿੱਖਾਂ ਨੂੰ ਜਬਰ ਵਿਰੁੱਧ ਲਾਮਬੰਦ ਕਰਨ ਲਈ ਤੇ ਜੰਗੀ ਪ੍ਰਚਾਰ ਲਈ ਜ਼ਰੂਰੀ ਸੀ ਕਿ ਵਿਦਵਾਨਾਂਦੀ ਜਮਾਤ ਕਾਇਮ ਕੀਤੀ ਜਾਵੇ ਇਸ ਲਈ ਪੰਡਿਤ ਰਘੂਨਾਥ ਨੂੰ ਕਿਹਾ ਗਿਆ ਕਿ ਸਿੱਖਾਂ ਨੂੰ ਸੰਸਕ੍ਰਿਤ ਪੜਾਵੇ ਪਰ ਉਸ ਬ੍ਰਹਮਣ ਨੇ ਨਾਂਹ ਕਰ ਦਿੱਤੀਕਿਉਂਕਿ ਵਿਦਿਆਰਥੀਆਂ ਵਿੱਚ ਕੋਈ ਵੀ ਬ੍ਰਾਹਮਣ ਨਹੀਂ ਸੀ ਤੇ ਬ੍ਰਾਹਮਣ ਤੋਂ ਬਿਨਾਂ ਦੇਵਤਿਆਂ ਦੀ ਬੋਲੀ ਕਿਸੇ ਨੂੰ ਨਹੀਂ ਪੜਾਈ ਜਾ ਸਕਦੀ ਇਸ ਉਪਰੰਤ ਦਸਮੇਸ਼ ਪਿਤਾ ਨੇ ਚੋਣਵੇਂ ਸਿੰਘਾਂ ਨੂੰ ਭਗਵੇਂ ਕੱਪੜੇ ਪਵਾ ਕੇ ਬਨਾਰਸ ਵੱਲ ਘੱਲ ਦਿੱਤਾਉਹ ਕਈ ਸਾਲ ਸੰਸਕ੍ਰਿਤ ਦੇ ਗ੍ਰੰਥ ਪੜਦੇ ਰਹੇ ਤੇ ਚੇਤਨ ਮਠ ਬਨਾਰਸ’ ਵਿੱਚ ਰਹੇ। ਕੁਝ ਤਾਂ ਵਾਪਸ ਪਰਤ ਆਏ ਪਰ ਕੁਝ ਨੇ ਹਰਦੁਆਰ ਤੇ ਕਨਖਲ ਨੇੜੇ ਨਿਰਮਲ ਸਾਧੂ ਡੇਰਾ’ ਬਣਾ ਲਿਆ। ਇਹ ਲੋਕ ਸਵੱਛ ਤੇ ਸਫੈਦ ਕੱਪੜੇ ਪਹਿਨਣ ਕਾਰਨ ਨਿਰਮਲੇਕਹਾਉਣ ਲੱਗ ਪਏ
ਗੁਰੂ ਜੀ ਨੇ ਭਾਈ
 ਪੰਜਾਬ ਸਿੰਘ ਨਿਰਮਲਾ ਨੂੰ ਖਡੂਰ ਸਾਹਿਬ (ਮਾਝਾ) ਤੇ ਭਾਈ ਰੋਚਾ ਸਿੰਘ ਨੂੰ ਪੋਠੋਹਾਰ ਤੇ ਕਸ਼ਮੀਰ ਘੱਲਿਆ ਤੇ ਇਨ੍ਹਾਂ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ। ਭਾਈ ਧਰਮ ਸਿੰਘ ਨਿਰਮਲਾ ਨੇ ਬੰਦੀਆਂ ਤੇ ਤੱਤ ਖਾਲਸਾ ਦਾ ਝਗੜਾ ਨਿਪਟਾਉਣ ਵਿੱਚ ਯੋਗ ਹਿੱਸਾ ਲਿਆ ਸੀ ਤੇ ਇਹਨੇ ਹੀ ਬਾਬਾ ਦੀਪ ਸਿੰਘ ਜੀ ਤੇ ਬਾਬਾ ਬਿਨੋਦ ਸਿੰਘ (ਗੁਰੁ ਅੰਗਦ ਦੇਵ ਜੀ ਦੀ ਸੱਤਵੀਂ ਪੀੜ੍ਹੀ) ਨਾਲ ਰਲ ਕੇ ਆਲਾ ਸਿੰਘ ਫੂਲਕਾ ਨੂੰ ਅੰਮ੍ਰਿਤ ਛਕਾਇਆ ਸੀ 
ਸੰਸਕ੍ਰਿਤ ਗਰੰਥਾਂ
ਸਾ਼ਸਤਰਾਂਮਹਾਂਭਾਰਤ ਤੇ ਰਮਾਇਣ ਵਰਗੇ ਮਿਥਿਹਾਸਕ ਪੁਸਤਕਾਂ ਰਟਣ ਨਾਲ ਇਹ ਨਿਰਮਲੇ ਵੇਦਾਂਤੀ ਬਣ ਗਏ ਅਤੇ ਵੇਦਾਂਤਕ ਤੇ ਯੋਗ ਵਿਦਿਆ ਨੂੰ ਸਿੱਖਾਂ ਵਿੱਚ ਪ੍ਰਚਾਰਨ ਲੱਗ ਪਏ ਇਹ ਹੀ ਅਖੌਤੀ ਨਿਰਮਲੇ ਸੰਤਾਂ’ ਦੇ ਰੂਪ ਵਿੱਚ ਪਿੰਡਾਂ ਵਿੱਚ ਡੇਰੇ ਬਣਾ ਕੇ ਵੇਦਾਂਤਕ ਪ੍ਰਚਾਰ ਕਰ ਰਹੇ ਹਨ। ਸਿੱਖਾਂ ਨੂੰ ਧੋਖਾ ਦੇਣ ਨੂੰ ਇਹ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਤਾਂਕਰਦੇ ਹਨ ਪਰ ਕਰਮਾਂ ਕਾਂਡਾਂ ਅਨੁਸਾਰ ਪੂਰੇ ਵੇਦਾਂਤੀ ਹਨ। ਭਾਈ ਗੁਲਾਬ ਸਿੰਘ ਨਿਰਮਲੇ ਨੇ ਤਾਂ ਵੇਦਾਂਤ ਵੇਦਾਂਤਕ ਪੋਥੀਆਂ: ਭਾਵ ਸਿਮ੍ਰਿਤ (1777), ਮੋਕਸ਼ ਪੰਥ (1778), ਅਧਿਆਤਮਕ ਰਮਾਇਣ (1782), ਤੇ ਪ੍ਰਬੋਧ ਚੰਦਰ ਨਾਟਕ (1792) ਵਿੱਚ ਲਿਖੀਆਂ ਸਨਇਨ੍ਹਾਂ ਪੋਥੀਆਂ ਦਾ ਬਾਕੀ ਨਿਰਮਲਿਆਂ ਤੇ ਕਾਫੀ ਅਸਰ ਪਿਆ
ਬਾਕੀ
 ਕੌਮ ਤਾਂ ਰਾਜਨੀਤਕ  ੳੱੁਥਲ ਪੱੁਥਲ ਵਿੱਚ ਰੁੱਝੀ ਹੋਈ ਹੈ। ਪਰ ਇਨ੍ਹਾਂ ਸੰਤਾਂ ਨੇ ਪਿੰਡਾਂ ਵਿੱਚ ਆਪਣੇ ਡੇਰੇ ਬਣਾ ਲਏ,ਜਿਨ੍ਹਾਂ ਨੂੰ ਸਰਦਾਰਾਂ ਤੇ ਜਗੀਰਦਾਰਾਂ ਨੇ ਰੱਜ ਕੇ ਜਗੀਰਾਂ ਦਿੱਤੀਆਂ ਪ੍ਰਭੁਸਤਾ ਲਈ ਸਿੱਖਾਂ ਦੇ ਸੰਘਰਸ਼ (Struggle of the Sikhs for Sovereignty) ਦੇ ਕਰਤਾ ਅਨੁਸਾਰ ਸਰਦਾਰਨੀ ਸਦਾ ਕੌਰ ਨੇ ਬਾਬਾ ਦਰਗਾਹ ਸਿੰਘ ਨੂੰ ਤਿੰਨ ਪਿੰਡ ਸ: ਅਮਰ ਸਿੰਘ ਨੇ ਸੰਤ ਲੱਖਾ ਸਿੰਘ ਨੂੰ ਸੁਜਾਨਪੁਰ ਨੇੜੇ ਜਾਗੀਰ, ਬਾਬਾ ਗਾਧਾ ਸਿੰਘ ਦੇ ਡੇਰੇ ਨੂੰ ਪਿੰਡ ਖੁੱਡੀਸ਼ ਧਿਆਨ ਸਿੰਘ ਸ਼ਾਹਬਾਦੀ ਨੇ ਸੰਤ ਕਰਮ ਸਿੰਘ ਨੂੰ ਪੂਰੀ ਰਿਆਸਤਸ: ਗੰਡਾ ਸਿੰਘ ਭੰਗੀ ਨੇ ਸੰ ਜੈ ਸਿੰਘ ਨੂੰ 13 ਪਿੰਡਸ: ਸਦਾ ਸਿੰਘ ਪੁਹੜੀਵਾਲ ਨੇ ਸੰਤ ਭਗਤ ਸਿੰਘ ਨੂੰ ਸੱਤ ਪਿੰਡ ਤੇ ਸ: ਜੈ ਸਿੰਘ ਦੀ ਨੂੰਹ ਨੇ ਕਨਖਲ ਦੇ ਡੇਰੇ ਨੂੰ ਦੋ ਪਿੰਡਾਂ ਦੀ ਜਾਗੀਰ ਦਿੱਤੀ। ਇਸ ਲਾਲਚ ਵਿੱਚ ਇਨ੍ਹਾਂ ਸਾਧਾਂ ਨੇ ਥਾਂ ਥਾਂ ਡੇਰੇਸਥਾਪਤ ਕਰ ਲਏ ਮਹਾਰਜਾ ਰਣਜੀਤ ਸਿੰਘ ਦੇ ਬ੍ਰਾਹਮਣਵਾਦੀ ਸਰਕਾਰਿ ਖ਼ਾਲਸਾ’ ਸਮੇਂ ਅਜਿਹੇ ਡੇਰਿਆਂ ਦੀ ਗਿਣਤੀ 34 ਹੋ ਚੁੱਕੀਸੀ ਅਤੇ ਮਹਾਰਾਜਾ ਨੇ ਪੂਰੇ ਤਾਣ ਨਾਲ ਇਨ੍ਹਾਂ ਡੇਰਿਆਂ ਨੂੰ ਜਾਗੀਰਾਂ ਦਿੱਤੀਆਂ। ਵਿਚਾਰਾਂ ਨੂੰ ਛੱਡ ਗਏ। ਪੂਰੇ ਵੇਦਾਂਤੀ ਤਾਂ ਬਣ ਹੀ ਚੁੱਕੇ ਸਨ, ਹੁਣ ਕਈ ਤਾਂ ਭਗਵੇਂ ਕੱਪੜੇ ਹੀ ਪਾਉਣ ਲੱਗ ਪਏ ਅਤੇ ਹਿੰਦੂ ਰੀਤੀ ਅਨੁਸਾਰ ਮੂਰਤੀ ਪੂਜਾ ਤੇ ਸ਼ਖਸੀ ਪੂਜਾ ਵੀ ਕਰਨ ਕਰਾਉਣ ਲੱਗ ਪਏ
ਗੁਰੂ ਗ੍ਰੰਥ ਦੀ ਆਰਤੀ ਉਤਾਰਨਯੋਗ ਰਾਹੀਂ ਨਾਮ ਜਪਣ ਤੇ ਸਮਾਧੀਆਂ ਲਾਉਣ ਦੀ ਰੀਤ ਵੀ ਤੋਰ ਲਈ। ਸਮੁੱਚੇ ਪੰਥ ਵਿੱਚ ਇਕੱਠੇ ਹੋ ਕੇ ਕਾਇਮ ਕੀਤੀ ਰਹਿਤ ਮਰਿਯਾਦਾ ਵਾਲਾ ਮਾਰਗ ਛੱਡ ਕੇ ਬ੍ਰਾਹਮਣੀ ਰੀਤੀਆਂ ਵਿੱਚ ਲੀਨ ਹੋ ਗਏ
ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ:

ਜਬ ਇਹ ਗਹੈ ਬਿਪਰਨ
 ਕੀ ਰੀਤਮੈਂ ਨਾ ਕਰਉਂ ਇਨ ਕੀ ਪਰਤੀਤਿ...ਪਾਤਸ਼ਾਹੀ 10
ਅੱਜ ਕੱਲ ਸਿੱਖ ਰਹਿਤ ਮਰਿਯਾਦਾ ਅਨੁਸਾਰ ਜ਼ਰੂਰੀ ਹੈ ਕਿ ਗੁਰਦੁਆਰੇ ਵਿੱਚ
 ਉੱਚੀ ਥਾਂ ਤੇ ਨਿਸ਼ਾਨ ਸਾਹਿਬ ਲਹਿਰਾਇਆ ਜਾਵੇ (ਇਹ ਸਾਧ ਨਿਸ਼ਾਨ ਸਾਹਿਬ ਨਹੀਂ ਲਹਿਰਾਉਂਦੇ ਤੇ ਗੁਰੂ ਅਸਥਾਨ ਨੂੰ ਡੇਰਾ ਜਾਂ ਠਾਠ ਹੀ ਕਹਿੰਦੇ ਹਨ) ਸਮੇਂ ਸਿਰ ਨਗਾਰਾ ਵਜਾਇਆ ਜਾਵੇ(ਇਹ ਨਹੀਂ ਵਜਾਉਂਦੇ) ‘ਮਰਿਯਾਦਾ’ ਦੇ ਉਲਟਸਤਿਗੁਰਾਂ ਦੇ ਪ੍ਰਕਾਸ਼ ਸਮੇਂ ਆਪ ਗਦੇਲੇ ਤੇ ਆਸਨ ਲਾ ਕੇ ਸੰਗਤ ਤੋਂ ਉਚੇਰਾ ਬੈਠਦੇ ਹਨ ਧੂਫਦੀਵੇ ਮਚਾ ਕੇ ਆਰਤੀ ਕਰਦੇ ਹਨਜੋਤਾਂ ਜਗਾਉਂਦੇ ਹਨਸਤਿਗੁਰੂ ਨੂੰ ਮੂਰਤੀਆਂ ਵਾਂਗ ਭੋਗ ਲਵਾਉਂਦੇ ਹਨ, ਇਤਿਆਦਿ
ਇਨ੍ਹਾਂ
 ਸਾਧਾਂ ਤੇ ਡੇਰੇਦਾਰਾਂ ਵਿੱਚ ਲੋਭ ਇੰਨਾ ਵਧ ਗਿਆ ਹੈ ਕਿ ਰਾਜ ਦਰਬਾਰ ਤੋਂ ਬ੍ਰਾਹਮਣ ਮੰਗਤਿਆਂ ਵਾਂਗ ਲਾਭ ਲੇਣ ਲਈ ਕਿਸੇ ਨਾ ਕਿਸੇ ਵਜ਼ੀਰ ਜਾਂ ਹਾਕਮ ਦੇ ਖੁਸ਼ਾਮਦੀ ਤੇ ਜੁੱਤੀ ਬਰਦਾਰ ਬਣੇ ਰਹਿਣਾ ਹੀ ਇਨ੍ਹਾਂ ਦੀ ਆਤਮਾਂ ਦੀ ਆਵਾਜ਼ ਹੈ। ਸਿੱਖ ਧਰਮ ਤਾਂ ਪੰਚਾਇਤੀ ਪ੍ਰਣਾਲੀ ਵਿੱਚ ਯਕੀਨ ਰੱਖਦਾ ਹੈ ਅਤੇ ਰਜਵਾੜਾ ਸ਼ਾਹੀ ਦੇ ਵਿਰੁੱਧ ਹੈ। ਪਰ ਇਹ ਨਿਰਮਲੇ’ ਸਾਧੂ ਰਜਵਾੜਾਸ਼ਾਹੀ ਜ਼ਾਬਰਾਂ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਦੇ ਮਿਰਾਸੀ ਬਣ ਗਏ ਹਨ। ਹੁਣ ਇਹ ਡੇਰੇਦਾਰ ਸਾਧਸਿੱਖ ਮਿਸ਼ਨਰੀ ਨਹੀਂਸਗੋਂਬ੍ਰਾਹਮਣ ਸਮਰਾਜ ਦੇ ਕੂਕਰ ਤੇ ਝੋਲੀ ਚੁੱਕ ਹਨ
ਹੁਣ ਚੱਲ ਰਹੇ ਅਯੁਧਿਆ ਕਾਂਡ ਵਿੱਚ
ਹਰ ਹਿੰਦੂ ਸਾਧਮੰਦਰ ਦੀ ਹਮਾਇਤ ਕਰ ਰਿਹਾ ਹੈ ਪਰ ਅਕਾਲ ਤਖਤ ਢਹਿ ਜਾਵੇ, ਸਿੱਖ ਨੌਜਵਾਨਾਂ ਦਾ ਘਾਣ ਹੋ ਰਿਹਾ ਹੋਵੇਸਿੱਖ ਬੀਬੀਆਂ ਦੀ ਬੇਪੱਤੀ ਹੋ ਰਹੀ ਹੋਵੇਕੌਮ ਨੂੰ ਖਤਮ ਕਰਨ ਲਈ ਹਮਲੇ ਹੋ ਰਹੇ ਹੋਣ ਤੇ ਗੁਰਬਾਣੀ ਦਾ ਮੌਜੂ ਉਡਾਇਆ ਜਾ ਰਿਹਾ ਹੋਵੇ ਤਾਂ ਵੀ ਇਨ੍ਹਾਂ ਬੇਸ਼ਰਮਾਂ ਦੀ ਜ਼਼ਮੀਰ ਨੂੰ ਤਰੇਲੀ ਨਹੀਂ ਆਈ। ਇਹ ਤਾਂ ਸਗੋਂ ਸਰਕਾਰ ਦੇ ਇਸ਼ਾਰੇ ਉਤੇ ਸਿੱਖ ਕੌਮ ਵਿੱਚ ਫੁੱਟ ਪਾਉਣ ਲਈ ਕਦੀ ਰਾਗ ਮਾਲਾਕਦੀ ਮਾਸ ਦਾ ਮਸਲਾ, ਕਦੇ ਕੁਛ ਤੇ ਕਦੀ ਕੁਛ ਦੇ ਛੋਛੇ ਛੱਡ ਰਹੇ ਹਨ। ਇੱਕ ਵੀ ਸਾਧ ਨਹੀਂ ਜਿਸਨੇ ਸਿੱਖੀ ਉਤੇ ਹੋ ਰਹੇ ਤਾਬੜਤੋੜ ਹਮਲਿਆਂ ਵਿਰੁੱਧ ਆਵਾਜ਼ ਚੁੱਕੀ ਹੋਵੇ
ਇੱਕ ਅਟੱਲ ਅਸੂਲ ਹੈ ਕਿ ਜਿਸ ਕੌਮ ਵਿੱਚ ਸਾਧ ਵੜ ਕੇ
 ਕੋਈ ਭੂਮਿਕਾ ਨਿਭਾਉਣ ਤਾਂ ਉਹ ਕੌਮ ਖਤਮ ਹੋ ਜਾਂਦੀ ਹੈ
ਇਨ੍ਹਾਂ ਦੀ ਸਖਸ਼ੀ ਪੂਜਾ ਦੀ ਹਵਸਦੰਭਪਰਪੰਚ ਦੀ ਆਦਤਹਉਮੈ ਦਾ ਅਹਿਸਾਸ ਤੇ ਨਿੱਜੀ ਲਾਲਚਇਨ੍ਹਾਂ ਨੂੰ ਗੁਰੂ ਪੰਥ ਦੇ ਨੇੜੇਨਹੀਂ ਆਉਣ ਦਿੰਦੇ
ਸਿੱਖਾਂ ਨੂੰ ਬੁੱਧੂ ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚੋਣਵੇਂ ਸਲੋਕ ਵੀ ਪੜ੍ਹ ਲੈਂਦੇ ਹਨ। ਇਹ ਸਾਧ ਹੌਲੀ ਹੌਲੀ ਗੁਰਮਤਿ ਤੋਂ ਪਰ੍ਹਾਂ ਲਿਜਾ ਕੇ ਹਿੰਦੂਆਂ ਦਾ ਹਿੱਸਾ ਬਣਾ ਰਹੇ ਹਨ
ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਵਿਗੜੈ ਚਾਟਾ ਦੁੱਧ ਦਾ ਕਾਂਜੀ ਦੀ ਚੁਖੈ
ਇਸ ਕਿਸਮ ਦੇ ਬਹੁਰੂਪੀਏ ਇਸਲਾਮ
 ਵਿੱਚ ਵੜੇ ਦੇਖ ਕੇ ਡਾ: ਇਕਬਾਲ ਨੂੰ ਕਹਿਣਾ ਪਿਆ ਕਿ
ਵਜ਼ਾਹ ਮੇਂ ਤੁਮ ਕੋ ਨਸ਼਼ਾਰਾ, ਤੋ ਤਮੱਦਨ ਮੇਂ ਹਨੂਦ ਯਿਹ ਮੁਸਲਮਾਂ ਜਿਨੇ ਦੇਖ ਕਰ ਸ਼ਰਮਾਏਂ ਯਹੂਦ
(ਸ਼ਕਲ ਤੋਂ ਇਸਾਈਤਹਿਜ਼ੀਬ ਵਜੋਂ ਹਿੰਦੂ ਹੈ। ਅਜਿਹੇ ਮੁਸਲਮਾਨ ਨੂੰ ਦੇਖ ਕੇ ਤਾਂ ਯਹੂਦੀ ਵੀ ਸ਼ਰਮਾਉਂਦੇ ਹਨ). ਗੁਰਬਾਣੀ ਨੇ ਵੀ ਕਿਹਾ ਹੈ ਕਿ
 “ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਹਿ ਆਹਾਰ
ਅਸੀਂ ਕਿਹਾ ਕਿ ਦੁਆਬੇ ਤੇ ਮਾਲਵੇ ਦੇ ਸਾਧਾਂ ਦਾ ਕਿਰਦਾਰ ਬਹੁਤ ਮਾੜਾ ਹੈ

 
ਇਨ੍ਹਾਂ ਨੇ ਕਦੀ ਵੀ ਤੇ ਕਿਸੇ ਵੀ ਪੰਥਕ ਸੁਧਾਰ ਜਾਂ ਪੰਥਕ ਨਿਸ਼ਾਨੇ ਵਿੱਚ ਹਿੱਸਾ ਤਾਂ ਕੀ ਲੈਣਾ ਸੀਸਗੋਂ ਹਰ ਸਮੇਂ ਦਿੱਲੀ ਸਰਕਾਰ ਦਾ ਸਾਥ ਦਿੱਤਾ ਅਤੇ ਗੁਸਾਂਈਂ ਦਾ ਪਹਿਲਵਾਨੜਾ ਬਣਨ ਦੀ ਥਾਂਸਰਕਾਰ’ ਦਾ ਜਮੂਰਾ ਬਣਨ ਵਿੱਚ ਵਡਿਆਈ ਸਮਝੀ ਹੈ ਮਾਝੇ ਦੇ ਸਾਧਾਂ ਸੰਤਾਂ ਨੂੰ ਅਸੀਂ ਇੰਝ ਨਹੀਂ ਕਹਿ ਸਕਦੇ ਸਰਹਾਲੀ ਦੇ ਬਾਬਾ ਹਰਦਿਆਲ ਸਿੰਘ ਤੇ ਉਸਦੀ ਲੜਕੀ ਨੂੰ ਥਾਣਾ ਸਰਹਾਲੀ ਦੀ ਪੁਲਿਸ ਨੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਤੇ ਬੀੜ ਬਾਬਾ ਬੁੱਢਾ ਦੇ ਸੇਵਾਦਾਰ ਬਾਬਾ ਚਰਨ ਸਿੰਘ ਜੀ ਨੂੰ ਕਈ ਮਹੀਨਿਆਂ ਤੋਂ ਚੁੱਕਿਆ ਹੋਇਆ ਹੈ ਤੇ ਉਨ੍ਹਾਂ ਦਾ ਬਹੁ ਪਤਾ ਵੀ ਨਹੀਂ ਦੱਸਦੀ। ਇਨ੍ਹਾਂ ਸੰਤਾਂ ਨੂੰ ਪ੍ਰਨਾਮ
ਡੇਰੇਦਾਰਾਂ ਦੀ ਰੂਪ ਰੇਖਾ-ਗੁਰੂ ਦਸਮੇਸ਼ ਪਿਤਾ ਜੀ ਨੇ ਅਜੋਕੇ ਸਾਧਾਂ ਬਾਰੇਬਚਿੱਤਰ ਨਾਟਕ ਵਿੱਚ ਅੰਕਤ ਕੀਤਾ ਸੀ:
ਭੇਖ ਦਿਖਾਇ ਜਗਤ ਕੋਲੋਗਨ ਕੋ ਬਸ ਕੀਨ,
ਅੰਤ ਕਾਲ ਕਾਤੀ ਕਟਿਓ
, ਬਾਸੁ ਨਰਕ ਮੋ ਲੀਨ
ਜਿਵੇਂ ਅੱਗੇ ਦੱਸਿਆ ਗਿਆ ਹੈ ਕਿ ਮਾਝੇ ਦੇ ਇਲਾਕੇ ਵਿੱਚ ਅਖੌਤੀ
 ਸੰਤਾਂ ਨੇ ਬੜਾ ਘੱਟ ਗੰਦ ਘੋਲਿਆ ਹੈ। ਪਰ ਦੁਆਬੇ ਖਾਸ ਕਰਕੇ ਮਾਲਵੇ ਵਿੱਚ ਲਗਭਗ ਹਰ ਸੰਤ ਬਾਰੇ ਦੰਦ ਕਥਾਵਾਂ ਪ੍ਰਚਲਤ ਹਨ। ਇਨ੍ਹਾਂ ਵਿੱਚੋਂ ਹਰ ਸੰਤ ਗੁਰਮਤਿ ਨੂੰ ਤਿਲਾਂਜਲੀ ਦੇ ਕੇ ਬਾਬਰ ਕਿਆਂ’ ਦੇ ਪੈਰੀ ਪਿਆ ਹੋਇਆ ਹੈ। ਇਸ ਨਾਲ ਉਸਨੂੰ ਕੁਕਰਮ ਕਰਨ ਦੀ ਖੁੱਲ ਮਿਲੀ ਹੋਈ ਹੈ। ਹਰ ਸ਼ਰੀਫ ਆਦਮੀ ਨੂੰ ਘਰੋਗੀ ਕੰਮ ਲਈ ਵੀ ਬਦੇਸ਼ ਜਾਣ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ ਪਰ ਸਰਕਾਰ ਦੇ ਨਮਕ ਖਵਾਰ ਸੰਤ’ ਜਦੋਂ ਵੀ ਚਾਹੁਣ ਆਪਣੇ ਚਾਟੜਿਆਂ ਨੂੰ ਲੈ ਕੇ ਸਿੱਖ ਸੰਗਤ ਨੂੰ ਲੁੱਟਣ ਅਤੇ ਪੰਥ ਵਿਰੋਧੀ ਪ੍ਰਚਾਰ ਕਰਨ ਲਈ ਜਹਾਜ਼ ਚੜ੍ਹ ਸਕਦੇ ਹਨ। ਇਨ੍ਹਾਂ ਦੇ ਵੀਜ਼ੇਸਰਕਾਰ ਮੁਫਤ ਲਵਾ ਕੇ ਦਿੰਦੀ ਹੈ
ਜੇ ਅਸੀਂ ਹਰ ਡੇਰੇਦਾਰ ਸਾਧ ਬਾਰੇ ਲਿਖਣਾ ਚਾਹੀਏ ਤਾਂ ਇੱਕ ਵੱਡਾ ਗ੍ਰੰਥ ਤਿਆਰ ਹੋ ਸਕਦਾ ਹੈਜੋ ਇਸ ਵੇਲੇ ਦੀ ਮੰਗ ਨਹੀਂ। (ਸਰਦਾਰ ਗੁਰਭਜਨ ਸਿੰਘ ਗਿੱਲ ਜੀ ਦਾ ਭਾਵੇਂ ਉਸ ਵੇਲੇ ਕਹਿਣਾ ਸੀ ਕਿ ਡੇਰੇਦਾਰ ਸਾਧ ਬਾਰੇ ਲਿਖਣਾ ਚਾਹੀਏ ਤਾਂ ਇੱਕ ਵੱਡਾ ਗ੍ਰੰਥ ਤਿਆਰ ਹੋ ਸਕਦਾ ਹੈ, ਜੋ ਇਸ ਵੇਲੇ ਦੀ ਮੰਗ ਨਹੀਂ ਪਰ ਹੋ ਸਕਦਾ ਹੈ ਉਸ ਵੇਲੇ ਦੀ ਮੰਗ ਨਾ ਰਹੀ ਹੋਵੇ ਪਰ ਹੁਣ ਇਹ ਜ਼ਰੂਰੀ ਹੈ ਕਿਉਂਕਿ ਸਰਦਾਰ ਗੁਰਭਜਨ ਸਿੰਘ ਜੀ ਨੇ ਇਹ ਵੀ ਲਿਖਿਆ ਹੋਇਆ ਹੈ, ( “ਅਸੀਂ ਕਿਹਾ ਕਿ ਦੁਆਬੇ ਤੇ ਮਾਲਵੇ ਦੇ ਸਾਧਾਂ ਦਾ ਕਿਰਦਾਰ ਬਹੁਤ ਮਾੜਾ ਹੈ।  ਇਨ੍ਹਾਂ ਨੇ ਕਦੀ ਵੀ ਤੇ ਕਿਸੇ ਵੀ ਪੰਥਕ ਸੁਧਾਰ ਜਾਂ ਪੰਥਕ ਨਿਸ਼ਾਨੇ ਵਿੱਚ ਹਿੱਸਾ ਤਾਂ ਕੀ ਲੈਣਾ ਸੀ, ਸਗੋਂ ਹਰ ਸਮੇਂ ਦਿੱਲੀ ਸਰਕਾਰ ਦਾ ਸਾਥ ਦਿੱਤਾ ਅਤੇ ਗੁਸਾਂਈਂ ਦਾ ਪਹਿਲਵਾਨੜਾ ਬਣਨ ਦੀ ਥਾਂ ਸਰਕਾਰ ਦਾ ਜਮੂਰਾ ਬਣਨ ਵਿੱਚ ਵਡਿਆਈ ਸਮਝੀ ਹੈ। ਮਾਝੇ ਦੇ ਸਾਧਾਂ ਸੰਤਾਂ ਨੂੰ ਅਸੀਂ ਇੰਝ ਨਹੀਂ ਕਹਿ ਸਕਦੇ। ਸਰਹਾਲੀ ਦੇ ਬਾਬਾ ਹਰਦਿਆਲ ਸਿੰਘ ਤੇ ਉਸਦੀ ਲੜਕੀ ਨੂੰ ਥਾਣਾ ਸਰਹਾਲੀ ਦੀ ਪੁਲਿਸ ਨੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਤੇ ਬੀੜ ਬਾਬਾ ਬੁੱਢਾ ਦੇ ਸੇਵਾਦਾਰ ਬਾਬਾ ਚਰਨ ਸਿੰਘ ਜੀ ਨੂੰ ਕਈ ਮਹੀਨਿਆਂ ਤੋਂ ਚੁੱਕਿਆ ਹੋਇਆ ਹੈ ਤੇ ਉਨ੍ਹਾਂ ਦਾ ਬਹੁ ਪਤਾ ਵੀ ਨਹੀਂ ਦੱਸਦੀ ਇਨ੍ਹਾਂ ਸੰਤਾਂ ਨੂੰ ਪ੍ਰਨਾਮ ਇਹ ਲਿਖਣਾ ਇਹ ਵੀ ਦਰਸਾਉਂਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ-ਬਾਦਲ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਤੀ ਅਵੇਸਲੀ ਰਹੀ ਹੈ ਤੇ ਕਮਜ਼ੋਰ ਤੇ ਮਸੂਮ ਲੋਕਾਂ ਨੂੰ ਦਿੱਲੀ ਸਰਕਾਰ ਦੀਆਂ ਏਜੰਸੀਆਂ ਨੇ ਡੇਰੇਦਾਰ ਸਾਧਾਂ ਆਦਿ ਰਾਹੀਂ ਹਰ ਸ਼ਕਤੀ ਤੇ ਹੀਲੇ-ਵਸੀਲੇ ਵਰਤ ਕੇ ਕਾਬੂ ਕਰ ਲਿਆ ਹੋਇਆ ਹੈ। ਇਹ ਵੀ ਮੁੱਖ ਕਾਰਨਾਂ ਚੋਂ ਇੱਕ ਹੈ
ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੂੰ ਪੰਜਾਬ ਵਿਧਾਨ ਸਭਾ-2007ਦੀਆਂ ਚੋਣਾਂ ਚ ਆਸ ਮੁਤਾਬਕ ਸਫਲਤਾ ਨਹੀਂ ਮਿਲੀ ਤੇ ਸਿੱਖ ਧਰਮ ਦੀ ਦੁਰਗਤੀ ਵੀ ਗਲਤ ਹੱਥਾਂ ਵਿੱਚ ਧਰਮ ਪ੍ਰਚਾਰ ਚਲੇ ਜਾਣ ਕਾਰਨ ਹੋਈ ਤੇ ਹੋ ਰਹੀ ਹੈ ਇਸ ਲਈ ਡੇਰੇਦਾਰ ਸਾਧਾਂ ਆਦਿ ਦੀ ਜਿੱਥੇ ਹੁਣ ਘੋਖ ਕਰਨੀ ਤੁਰੰਤ ਬਣਦੀ ਹੈ ਉੱਥੇ ਇਹ ਇੱਕ ਵੱਡੀਚਣੌਤੀ ਵੀ ਹੈ ਸਾਲ 1978 ਤੋਂ ਲੈ ਕੇ 1995 ਤਕ ਪੂਰੇ ਪੰਜਾਬ ਤੇ ਬਾਹਰ ਹੋਈਆਂ ਬੇਦੋਸ਼ਿਆਂ ਦੀਆਂ ਮੌਤਾਂ ਦੇ ਕਾਰਨਾਂ ਦਾ ਪਤਾ ਕਰਨਾ ਤੇਇਨ੍ਹਾਂ ਦਾ ਲੇਖਾ-ਜੋਖਾ ਲਾਉਣਾ ਔਖਾ ਨਹੀਂ ਜੇ ਕਿਸੇ ਵੀ ਲੋਕਰਾਜੀ ਸਰਕਾਰ ਦੀ ਇੱਛਾ-ਸ਼ਕਤੀ ਹੋਵੇ? ਇਹ ਸਵਾਲ ਦਾ ਜਵਾਬ ਦੇ ਕੇ ਹੀ ਪੰਜਾਬ ਸਰਕਾਰ ਭਾਵੇਂ ਕੋਈ ਵੀ ਆਵੇ ਤੇ ਹੋਵੇ, ਹਮੇਸ਼ਾ ਲਈ ਇਹ ਗਲੋਂ ਗਲ਼ਾਵਾਂ ਲਾਹੁਣਾ ਹੀ ਹੋਵੇਗਾ ਤੇ ਗੱਲ ਆਈ ਗਈ ਕਰਨ ਨਾਲ ਇਨਸਾਫ ਕਿਵੇਂ ਮਿਲ ਸਕਦਾ ਹੈ?)-ਬਲਬੀਰ ਸਿੰਘ ਸੂਚ
ਨਮੂਨੇ ਮਾਤਰ
, ਕੁਝ ਸੰਤਾਂ ਬਾਰੇ ਟੂਕਾਂ ਪੇਸ਼ ਕਰਦੇ ਹਾਂ:

1.       ਬਾਬਾ ਅਮਰ ਸਿੰਘ ਬੜੂੰਦੀ ਵਾਲੇ- ਇਸ ਨੂੰ ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਨੇ ਆਪਣੀ ਸੰਸਥਾ ਵਿੱਚੋਂ ਕੱਢ ਕੇ ਕਿਹਾ ਸੀ ਕਿਇਸ ਵਾਸਤੇ ਕੁੜੀਆਂ ਕਿੱਥੋਂ ਲਿਆਈਏਬਾਬਾ ਨੰਦ ਸਿੰਘ ਜੀ ਦੇ ਪਿੰਡ ਵੀ ਇਹ ਖੇਹ ਖਰਾਬੀ ਕਰਦਾ ਰਿਹਾ ਮਲੇਸ਼ੀਆ ਸਰਕਾਰ ਨੇ ਇਸ ਦੀ ਬਦਚਲਨੀ ਕਾਰਨਇਸ ਨੂੰ ਉਸ ਦੇਸ਼ ਵਿੱਚ ਵੜਨ ਦੀ ਪੱਕੀ ਮਨਾਹੀ ਕੀਤੀ ਹੈ। ਸ੍ਰਤਰਲੋਚਨ ਸਿੰਘ ਵਾਸੀ ਦਿੱਲੀ ਨੇੇ ਗੁਪਤਚਰ ਵਿਭਾਗ ਦਿੱਲੀ ਨੂੰ ਚਿੱਠੀ ਰਾਹੀਂ ਸੂਚਿਤ ਕੀਤਾ ਸੀ ਕਿ ਇਸ ਸਾਧ ਦੇ ਸੇਵਾਦਾਰ ਅਣਭੋਲ ਕੁੜੀਆਂ ਨੂੰ ਫੁਸਲਾ ਕੇ ਸਾਧ ਦੀ ਕਾਮ ਚੇਸ਼ਟਾ ਲਈ ਅੰਬਾਲਾ ਛਾਉਣੀ ਲਾਗੇ ਲਿਜਾਂਦੇ ਹਨ ਅਤੇ ਇਸ ਸਾਧ ਨੇ ਆਪਣੀ ਚੇਲੀ ਪਰਸਿੰਨ ਕੌਰ ਨਾਲ ਬਦਫੈਲੀ ਕੀਤੀ ਤੇ ਉਸਨੂੰ 10 ਦਸੰਬਰ 1972 ਨੂੰ ਓਖਲਾ ਹਸਪਤਾਲ ਵਿੱਚ ਲੜਕਾ ਪੈਦਾ ਹੋਇਆਜੋ ਢਾਈ ਸਾਲ ਦੀ ਮਿਹਨਤ ਨਾਲ ਸਾਧ ਨੇ ਹਸਪਤਾਲ ਦੇ ਕਾਗਜ਼ਾਂ ਵਿੱਚ ਅਮਰ ਸਿੰਘ ਦੀ ਥਾਂ ਬਾਪ ਦਾ ਨਾਮ ਪਿਆਰਾ ਸਿੰਘ ਦਰਜ ਕਰਵਾਇਆ. ਏਸੇ ਤਰ੍ਹਾਂ ਸੁਖਵਿੰਦਰ ਕੌਰ ਪੁਤਰੀ ਗੁਰਬਚਨ ਸਿੰਘ ਰੇਡੀਓ ਆਰਟਿਸਟ ਨਾਲ ਕਰਦਾ ਰਿਹਾ
ਕੁਛ ਕੁੜੀਆਂ
 ਨੇ ਚਿੱਠੀਆਂ ਵਿੱਚ ਲਿਖਿਆ ਹੈ ਕਿ ਜਿਹੋ ਜਿਹਾ ਇਹ ਕੁੱਤਾ ਸਾਧ ਉਹੋ ਜਿਹੇ ਇਸਦੇ ਸੇਵਕ ਜਿਨ੍ਹਾਂ ਨੂੰ ਕੁੜੀਆਂ ਨਹੀਂ ਮਿਲਦੀਆਂ ਤਾਂ ਇਹ ਮੁੰਡਿਆਂ ਨੂੰ ਰੇਪ ਕਰਦੇ ਹਨ। ਜੇ ਨਹੀਂ ਯਕੀਨ ਤਾਂ ਆਪਣੇ ਹੀ ਮਾਸੂਮ ਬੱਚੇ ਬਾਬੀ (ਤਰਲੋਚਨ ਸਿੰਘਨੂੰ ਪੁੱਛੋਂ ਕਿ ਵੋਲਵਰਹੈਂਪਟਨ ਠਾਠ ਦੇ ਹੇਠਾਂ ਨੂੰ (Celler) ਵਿੱਚ ਅਮਰਜੀਤ ਕੁੱਤੇ ਨੇ ਉਹਨੂੰ ਰੇਪ ਕੀਤਾ?” (ਚਿੱਠੀ ਰੇਸ਼ਮ ਸਿੰਘ ਨੂੰ)
ਇੱਕ ਕੁੜੀ ਮਹਿੰਦਰ ਕੌਰ ਵਾਸੀ ਵੋਲਵਰਹੈਂਪਟਨ ਨੇ ਗਿਆਨੀ ਮਹਿੰਦਰ
 ਸਿੰਘ ਵਾਸੀ ਸਲਾਂਗੋਫ (ਮਲੇਸ਼ੀਆਨੂੰ 13 ਮਈ, 1990 ਦੀ ਚਿੱਠੀ ਵਿੱਚ ਦੱਸਿਆ ਕਿ ਸਤਨਾਮ ਕੌਰਜਸਵਿੰਦਰ ਕੌਰ ਤੇ ਮਨਜੀਤ ਕੌਰ ਇਸ ਸਾਧ ਕੋਲੋਂ (Woalgodga) ਆਸਟਰੇਲੀਆ ਤੋਂ ਭੱਜ ਕੇ ਇੰਗਲੈਂਡ ਆ ਗਈਆਂ ਤੇ ਦੱਸਦੀਆਂ ਹਨ ਕਿ ਉਨ੍ਹਾਂ ਨਾਲ ਅਮਰ ਸਿੰਘ ਸਾਧ ਨੇ ਬਲਾਤਕਾਰ ਕੀਤਾ ਸੀ। ਸਾਧਉਨ੍ਹਾਂ ਨੂੰ ਇੰਗਲੈਂਡ ਵਿੱਚ ਲੱਭ ਰਿਹਾ ਹੈ
ਇੱਕ ਲੜਕੀ ਸਤਿਨਾਮ ਕੌਰ ਪੁਤਰੀ ਜਾਗੀਰ ਸਿੰਘ
 ਵਾਸੀ ਲਿਲੀਆਂ ਕਲਾਂ ਨੇ ਇੰਗਲੈਂਡ ਦੀ ਪੁਲਿਸ ਪਾਸ ਬਿਆਨ ਦਿੱਤਾ ਹੈ ਕਿ ਅਮਰ ਸਿੰਘ ਸਾਧ ਨੇ ਮੇਰੇ ਮਾਪਿਆਂ ਦੀ ਮਰਜ਼ੀ ਨਾਲ ਬਾਬਿਆਂ ਦੇ ਆਸ਼ਰਮ ਵਿੱਚ ਆਸਟਰੇਲੀਆ ਘੱਲ ਦਿੱਤਾ ਸਤੰਬਰ 1988 ਵਿੱਚ ਕੁਝ ਦਿਨਾਂ ਲਈ ਸਾਧ ਵੀ ਆ ਗਿਆ। ਅਸੀਂ ਰੋਟੀਆਂ ਪਕਾਇਆ ਕਰਦੀਆਂ ਸੀ ਇੱਕ ਰਾਤ ਉਸਨੇ ਸਿਰ ਦਰਦ ਦਾ ਬਹਾਨਾ ਬਣਾ ਕੇ ਮੈਨੂੰ ਬਿਸਤਰੇ ਵਿੱਚ ਸੁੱਟ ਲਿਆ ਤੇ ਜ਼ਬਰਦਸਤੀ ਬਲਾਤਕਾਰ ਕੀਤਾ। ਮੈਂ ਰੋਂਦੀ ਪਿੱਟਦੀ ਰਹੀ ਪਰ ਕੁਛ ਨਾ ਕਰ ਸਕੀ ਮਗਰੋਂ ਪਤਾ ਲੱਗਾ ਕਿ ਅਮਰ ਸਿੰਘ ਨੇ ਇਹੋ ਕਰਤੂਤ ਪਰਸਿੰਨ ਕੌਰ ਅਤੇ ਭੋਲੀ ਕੌਰ ਨਾਲ ਵੀ ਕੀਤੀ
ਇਹ ਕਹਿੰਦਾ ਹੈ ਕਿ ਇਹ ਗੁਰੂ ਨਾਨਕ ਹੈ ਅਤੇ ਗੁਰੂ ਨਾਨਕ ਨੂੰ ਖੁਸ਼ ਰੱਖਣਾ, ਉਨ੍ਹਾਂ ਦਾ ਧਰਮ ਹੈ
ਏਸੇ ਤਰ੍ਹਾਂ ਕਈ ਲੜਕੀਆਂ ਅਰਥਾਤ ਹਰਜੀਤ
 ਕੌਰ, ਕਮਲਜੀਤ ਕੌਰ ਆਦਿ ਨਾਲ ਇਸ ਚੰਡਾਲ ਸਾਧ ਨੇ ਆਪਣੀ ਰਖੇਲ ਸਵਰਨ ਕੌਰ ਰਾਹੀਂ ਜੋ ਕੁਝ ਕੀਤਾਬਾਰੇ ਮਿਲੀਆਂ ਚਿੱਠੀਆਂ ਦਾ ਬੰਡਲ ਮੌਜੂਦ ਹੈ
ਇਸ
 ਸਾਧ ਦੀਆਂ ਕਈ ਕਰਤੂਤਾਂ ਬਾਰੇ, ਦਫਤਰ ਆਈ. ਐਚਆਰ. ਓ. ਵਿੱਚ ਆ ਕੇ ਪਿੰਡ ਦੀਵਾ ਦੇ ਮਾਪਿਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਬਦਮਾਸ਼ ਸਾਧ ਨੇ ਉਨ੍ਹਾਂ ਦੀਆਂ ਲੜਕੀਆਂ ਨੂੰ ਕਾਮ ਵਾਸ਼ਨਾ ਲਈ ਵਰਤਿਆ
ਇਸ ਕੁਕਰਮ ਬਾਰੇ ਇੱਕ ਚਿੱਠੀ
 ਰਾਹੀਂ ਪਤਾ ਲਗਦਾ ਹੈ ਕਿ ਈਸ਼ਰ ਸਿੰਘ ਦੀ ਧੀ ਸਵਰਨ ਕੌਰ ਪਤਨੀ ਨਰਿੰਦਰ ਸਿੰਘ ਨੂੰ ਰਖੇਲ ਅਤੇ ਦਲਾਲ ਰੱਖਿਆ ਹੋਇਆ ਹੈ। ਨਰਿੰਦਰ ਸਿੰਘ ਨੂੰ 28 ਨਵੰਬਰ 1976 ਨਮੂ ਗਲਾ ਘੁੱਟ ਕੇ ਸਰਹਿੰਦ ਨਹਿਰ ਵਾਲੀ ਭਾਖੜਾ ਨਹਿਰ ਵਿੱਚ ਸੁੱਟਵਾ ਦਿੱਤਾ ਸੀ ਤੇ ਸਵਰਨ ਕੌਰ ਨੂੰ ਜਸਵੰਤ ਸਿੰਘ ਦੇ ਚੇਲੇ ਦੇ ਘਰ ਪਾ ਦਿੱਤਾ ਗਿਆ/ ਸੰਤ ਦੀ ਕਿਰਪਾ ਨਾਲ ਗੁਰਸ਼ਰਨ ਸਿੰਘ ਦੇ ਘਰ ਗੁਰਸਾਗਰ ਸਿੰਘ ਪੈਦਾ ਹੋ ਗਏ। ਸਵਰਨ ਕੌਰਕੀਰਤਨ ਸਿਖਾਉਣ ਵਾਲੇ ਦੇ ਬਹਾਨੇ ਕੁੜੀਆਂ ਨੂੰ ਫਸਾਉਂਦੀ ਹੈ ਅਤੇ ਅਮਰ ਸਿੰਘ ਸਾਧ ਬਾਰੇ ਕਰਾਮਾਤੀ ਸਾਖੀਆਂ ਸੁਣਾ ਕੇ, ਕੀਲ ਲੈਂਦੀ ਹੈ ਅੱਗੋਂਅਮਰ ਸਿੰਘ ਉਨ੍ਹਾਂ ਦੀ ਆਬਰੂ ਨਾਲ ਖੇਡਦਾ ਹੈ
2.     
  ਪਰਮ ਸੰਤ ਰਾੜਾ ਵਾਲੇ- ਇਹ ਮੱਥਾ ਟਿਕਾਉਂਦੇ ਹਨਸ਼ਾਹੀ ਜਲਾਲ ਹੈ। ਨਕਸਲੀ ਲਹਿਰ ਦੀ ਚੜ੍ਹਤ ਵਿੱਚਇੱਕ ਟਰੈਕਟ ਛਪਿਆ ਸੀ, ‘ਪੂਪਨੇ ਸਾਧ ਦੀ ਕਰਤੂਤ’ ਨਕਸਲੀ ਮੁੰਡਿਆਂ ਨੇ ਲਿਖਿਆ ਸੀ ਕਿ ਉਹ ਰਾੜਾ ਸਾਹਿਬ ਚੰਦੇ ਲਈ ਗਏ ਸਨ। ਸੰਤ ਬਾਬਾ ਭੋਰੇ ਵਿੱਚ ਸੀ ਤੇ ਬਾਹਰ ਸੇਵਾਦਾਰਾਂ ਦਾ ਪਹਿਰਾ ਸੀ ਜਦੋਂ ਇਹ ਧੱਕੇ ਨਾਲ ਅੰਦਰ ਵੜ ਗਏ ਤਾਂ ਉਨ੍ਹਾਂ ਨੇ ਜੋ ਕੁਝ ਵੀ ਵੇਖਿਆ ਉਸ ਲਈ ਜ਼ੁਬਾਨ ਬੰਦ ਰੱਖਣ ਲਈ ਬਾਬੇ ਨੇ 2ਹਜ਼ਾਰ ਰੁਪਏ ਦਾਨ ਦਿੱਤੇ ਸਨ
ਕੀਰਤਨ
 ਅੱਛਾ ਕਰਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠ ਕੇ ਪੈਰੀਂ ਹੱਥ ਲਵਾਉਂਦੇ ਸਨ। ਪੰਡਾਲ ਵਿੱਚ ਜਾਣ ਵੇਲੇ, ਉਨ੍ਹਾਂ ਦੀ ਜ਼ਰੀ ਦੀ ਜੁੱਤੀ ਨੂੰ, ਇੱਕ ਚੇਲਾ ਹੱਥਾਂ ਤੇ ਰੱਖ ਕੇ ਲਿਜਾਂਦਾ ਸੀ
3.       
ਬਾਬਾ ਬਲਵੰਤ ਸਿੰਘ ਸਿਹੌੜਾ-ਇਹ ਬਾਬਾ ਵੀ ਪਹੁੰਚਿਆ ਹੋਇਆ ਹੈ। ਇਸਤਰੀਆਂ ਨੂੰ ਔਲਾਦ ਦੇਣ ਲਈ ਮਸ਼ਹੂਰ ਹੈ। ਮੰਤਰ,ਬੜਾ ਸਾਦਾ ਹੈ ਭੋਰੇ ਅੰਦਰ ਲੋੜਵੰਦਾਂ ਨੂੰ ਬੁਲਾ ਲੈਂਦੇ ਹਨਬਾਹਰ ਪਹਿਰਾ ਹੁੰਦਾ ਹੈ। ਕੁਝ ਚਿਰ ਪਿਛੋਂਇੱਕ ਪਾਣੀ ਦੀ ਬੋਤਲ ਵਿੱਚ ਹਰਾ ਤੀਲਾ ਪਾ ਕੇ ਫੂਕ ਮਾਰ ਕੇ ਦੇਂਦੇ ਹਨ ਕਿ ਪੀ ਲੈ। ਜੇ ਕਿਸੇ ਨੂੰ ਜਾਂ ਸਰਹਿੰਦ ਦੇ ਟਰਾਂਸਪੋਰਟਰ ਦੀ ਪਤਨੀ ਨੂੰ ਬੱਚਾ ਨਾ ਹੋਵੇ ਤਾਂ ਇਸ ਵਿੱਚ ਸਾਧ ਦਾ ਕੀ ਕਸੂਰ ਹੈ?
4.      
 ਸਿੱਖ ਕੌਮ ਦਾ ਡਿਕਟੇਟਰਸੰਤ ਲੌਂਗੋਵਾਲ-ਬਲਵੰਤ ਸਿੰਘ ਗਿੱਠੂ ਰਾਹੀਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਤੱਕ ਪਹੁੰਚ ਪ੍ਰਾਪਤ ਸੀ। ਦਿਨ ਭਰਸਿਖ ਕੌਮ ਨੂੰ ਲੈਕਚਰਾਰਾਂ ਰਾਹੀਂ ਗੰੁਮਰਾਹ ਕਰਦਾ ਸੀ ਤੇ ਰਾਤ ਨੂੰ ਹਾਟ ਲਾਈਨ ਤੇ ਟੈਲੀਫੂਨ ਰਾਹੀਂ ਦਿੱਲੀ ਦਰਬਾਰ ਨਾਲ ਗੱਲਾਂ ਕਰਦਾ ਹੁੰਦਾ ਸੀ। ਬੀਬੀਆਂ ਕੋਲੋਂ ਲੱਤਾਂ ਘੁਟਵਾਉਣ ਦੀ ਵੀ ਆਦਤ ਸੀ ਸੰਗਰੂਰ ਤੇ ਬਰਨਾਲੇ ਦੀਆਂ ਕੁਝ ਬੀਬੀਆਂ ਉਤੇਖਾਸ ਬਖਸ਼ਿਸ਼਼ ਕਰਦਾ ਸੀਇੱਕ ਬੀਬੀ ਨੂੰ ਤਾਂ 25 ਲੱਖ ਰੁਪਤੇ ਕਰਜ਼ਾ’ ਦਿੱਤੇ ਜਾਣ ਬਾਰੇ, ਇਸਦੀ ਮੌਤ ਪਿਛੋਂ ਕੁਝ ਕਾਗਜ਼ਾਂ ਦਾ ਰੌਲਾ ਵੀ ਪਿਆ ਸੀ। ਉਹ ਰੁਪਏ ਅਕਾਲੀ ਦਲ ਦੇ ਸੀਜਾਂ ਗੁਰੂ ਕੀ ਗੋਲਕ ਦੇ ਜਾਂ ਸ਼੍ਰੋਮਣੀ ਕਮੇਟੀ ਦੇ। ਹੋਰਆਪਣਾ ਤਾਂ ਕੋਈ ਕਾਰਖਾਨਾਨਹੀਂ ਸੀ ਸੰਤ ਬਾਬੇ ਦੇ ਜਿਉਂਦੇ ਜੀਅਇਨ੍ਹਾਂ ਦੇ ਸਕੱਤਰ ਗੁਰਚਰਨ ਸਿੰਘ ਬਾਰੇ ਵੀ ਕੁਝ ਗੱਲਾਂ ਨਿਕਲੀਆਂ ਸਨ। ਅੰਤ ਨੂੰ ਇਹ ਦੁੱਕੜੀ ਗੋਲੀ ਦਾ ਨਿਸ਼ਾਨਾ ਬਣੀ ਸੀ
5.      
 ਸੰਤ ਬਲਵੰਤ ਸਿੰਘ ਟਾਡਾ-ਇਹ ਕਲਗੀ ਲਾਉਂਦਾ ਸੀ ਤੇ ਆਪ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹੀ ਦੱਸਦਾ ਹੁੰਦਾ ਸੀ ਭਾਵੇਂ ਅੱਖਾਂ ਤੋਂ ਅੰਨ੍ਹਾ ਤਾਂ ਸੀ ਪਰ ਅਕਲ ਤੋਂ ਵੀ ਅੰਨ੍ਹਾ ਹੋ ਚੁੱਕਿਆ ਸੀ। ਇਸ ਨੂੰ ਵੀ ਗੋਲੀ ਨਾਲ ਹੀ ਨਰਕ ਧਾਮ ਪਹੁੰਚਾਇਆ ਗਿਆ ਸੀ
6.       
ਬਾਬਾ ਸਰਬਜੋਤ ਸਿੰਘ ਜੋਧਾਂ-ਮਨਸੂਰਾਂਬਾਬਾ ਸਾਹਿਬ ਸਿੰਘ ਬੇਦੀ ਊਨਾ ਵਾਲਿਆਂ ਦੀ ਬੰਸ ਵਿੱਚੋਂ ਹੈ ਅਸਲੀ ਡੇਰਾ ਊਨਾ ਵਿੱਚ ਹੈ। ਚੰਗੀ ਆਮਦਨੀ ਹੋ ਜਾਂਦੀ ਸੀ। ਪਰ ਪੰਜਾਬੀ ਸੂਬਾ ਬਣਨ ਉਪਰੰਤਇਹ ਥਾਂ ਹਿਮਾਚਲ ਵਿੱਚ ਚਲੀ ਗਈ।  ਕਮਾਈ ਘਟ ਗਈ ਤਾਂ ਇਸਦੇ ਪਿਤਾ ਭਾਈ ਮਧੂਸੂਧਨ ਸਿੰਘ ਨੇ ਲੁਧਿਆਣਾ ਸ਼ਹਿਰ ਦੇ ਨੇੜੇ ਪਿੰਡ ਜੋਧਾਂ ਵਿੱਚ ਡੇਰਾ ਜਮਾ ਲਿਆ। ਵਿਸ਼ਾਲ ਥਾਂ ਬਣਾ ਲਈ,ਪੈਟਰੋਲ ਪੰਪ ਵੀ ਸਰਕਾਰ ਨੇ ਦਿੱਤਾ ਤੇ ਪਿੰਡ ਮਨਸੂਰਾਂ ਅਤੇ ਜੋਧਾਂ ਵਿੱਚ ਪੀਰੀ ਮੁਰੀਦੀ ਵੀ ਕਾਫੀ ਚਮਕ ਪਈ।  ਬਾਬਾ ਨਾਨਕ ਦੀ ਅੰਸ਼ ਦੱਸਦਿਆਂ ਪੇਂਡੂਆਂ ਕੋਲੋਂ ਮੱਥਾ ਟਿਕਾਉਣਾ ਸ਼ੁਰੂ ਕਰ ਦਿੱਤਾ। ਉਸਦੇ ਚਲਾਣੇ ਪਿਛੋਂ ਉਸਦਾ ਲੜਕਾ ਸਰਬਜੋਤ ਸਿੰਘ ਗੱਦੀ ਤੇ ਬੈਠਾਹੋਣਹਾਰ ਹੈ ਅਤੇ ਪਿਤਾ ਪੁਰਖੀ ਕਾਰੋਬਾਰ ਨੂੰ ਖੂਬ ਵਧਾ ਰਿਹਾ ਹੈ। ਬਦੇਸ਼ਾਂ ਦੀ ਸਿੱਖ ਸੰਗਤ ਉਤੇ ਕਾਫੀ ਕਿਰਪਾ ਕਰਕੇ ਧੰਨ ਇਕੱਠਾ ਕਰਨ ਦਾ ਵਲ ਜਾਣਦਾ ਹੈ ਪਿਛੇ ਜਿਹੇ ਜਵੱਦੀ ਵਾਲੇ ਸਾਧ ਨਾਲ ਸਾਜਸ਼ ਰਚਾ ਕੇ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਦੇ ਉਲਟ ਪ੍ਰਚਾਰ ਕਰਨ ਲਈ ਆਪਣੇ ਡੇਰੇ ਵਿੱਚ ਕਾਨਫਰੰਸ ਵੀ ਬੁਲਾਈ ਸੀ। ਸਾਧ ਹੋਣ ਕਰਕੇ ਸਿੱਖਾਂ ਕੋਲੋਂ ਮੱਥਾ ਟਿਕਾਉਣ ਦਾ ਹੱਕ ਸਮਝਦਾ ਹੈ
7.     
  ਸੰਤ ਇਕਬਾਲ ਸਿੰਘ ਬੜੂ ਸਾਹਿਬ-ਇਹ ਹਿਮਾਚਲ ਵਿੱਚ ਉਚ ਖੇਤੀਬਾੜੀ ਅਫਸਰ ਸਨ ਰਿਟਾਇਰ ਹੋਣ ਪਿਛੋਂ ਗੁਰਮੁਖ ਪਿਆਰੇ’ ਬੂਟਾ ਸਿੰਘ ਗ੍ਰਹਿ ਮੰਤਰੀ ਦੀ ਸ਼ਰਨ ਵਿੱਚ ਆ ਗਏ ਬੂਟਾ ਸਿੰਘ ਪਾਰਸ ਹੋਣ ਕਾਰਨ ਆਪਣੇ ਸ਼ਰਧਾਲੂਆਂ ਨੂੰ ਸੋਨੇ ਵਿੱਚ ਖਿਡਾ ਦਿੰਦਾ ਹੈ। ਬੜੂ ਸਾਹਿਬ ਜਾ ਕੇ ਅਕਾਲ ਅਕਾਦਮੀ’ ਖੋਹਲ ਲਈ ਜਿੱਥੇ ਬੜੇ ਬੜੇ ਧਨਾਢਾਂ ਦੇ ਬੱਚਿਆਂ ਨੂੰ ਦਾਖਲ ਕੀਤਾ ਜਾਂਦਾ ਹੈ। ਇਸਦਾ ਨੀਂਹ ਪੱਥਰ ਵੀ ਪਰਮ ਸੰਤ ਬੂਟਾ ਸਿੰਘ’ ਤੋਂ ਛੁੱ ਕੌਣ ਕਰ ਸਕਦਾ ਸੀ ਪਰਦੇਸੀ ਸਿੰਘਾਂ ਤੋਂ ਕਰੋੜਾਂ ਰੁਪਏ ਲਿਆਉਣ ਵਿੱਚ ਸਫਲ ਹੋ ਚੁੱਕੇ ਹਨ ਰਾਸ਼ਨ ਲਈ ਏਜੰਟ ਹਾਜ਼ਰ ਹਨ ਜੋ ਉਗਰਾਹੀ ਕਰਕੇ ਕਣਕ ਦੀਆਂ ਬੋਰੀਆਂ ਭੇਜਦੇ ਰਹਿੰਦੇ ਹਨ। ਇਨ੍ਹਾਂ ਦੇ ਹੱਥ ਵਿੱਚ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੀ ਗਿੱਦੜਸਿੰਗੀ ਹੈ। ਜਿੱਥੋਂ ਹਰ ਤਰੱਕੀ ਦਾ ਚਾਹਵਾਨ ਅਧਿਆਪਕ ਬੜੂ ਸਾਹਿਬਦੀ ਸ਼ਰਨ ਚਲਾ ਜਾਵੇ ਤਾਂ ਸੰਤ ਜੀ ਦੀ ਸੰਜੀਵਨੀ ਬੂਟੀ ਰਾਹੀਂ ਉਸ ਅਧਿਆਪਕ ਦੇ ਵਾਰੇ ਨਿਆਰੇ ਹੋ ਜਾਂਦੇ ਹਨ
8.       
ਸੰਤ ਬਾਬਾ ਸੁੱਚਾ ਸਿੰਘ ਜਵੱਦੀ-ਇਹ ਵੀ ਮਹਾਂ-ਰਿਸ਼ੀ ਬੂਟਾ ਸਿੰਘ ਦਾ ਸੇਵਕ ਹੈ। ਬੜੂ ਸਾਹਿਬ ਵਿੱਚ ਸੀ ਪਰ ਤਰੱਕੀ ਦੇ ਚਾਨਸ ਨਾ ਰਹੇ ਕਿਉਂਕਿ ਉਥੋਂ ਉਤਰਾਧਿਕਾਰੀ ਲਈ ਕਿਸੇ ਹੋਰ ਮਹਾਂਪੁਰਖ ਨੂੰ ਮੰਨ ਲਿਆ ਗਿਆ ਹੈ। ਇਸ ਲਈ ਛੱਡ ਕੇ ਪੰਜਾਬ ਦੇ ਅਮਰੀਕਾ (ਲੁਧਿਆਣਾ) ਵਿੱਚ ਆ ਗਏ। ਜਰਖੇਜ਼ ਸੰਸਥਾਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇੜੇ ਪਿੰਡ ਜਵੱਦੀ ਆ ਟਿਕੇ ਜ਼ਮੀਨ ਪ੍ਰਾਪਤ ਕਰ ਲਈ ਤੇ ਡੇਰਾ ਸਥਾਪਤ ਕਰ ਲਿਆ ਯੂਨੀਵਰਸਿਟੀ ਦੇ ਪੁਰਾਣੇ ਸ਼ਰਧਾਲੂਆਂ ਰਾਹੀਂ ਪੈਸੇ ਜਮ੍ਹਾਂ ਕਰ ਲਏ। ਕੀਰਤਨ ਵਪਾਰ ਕੀਤਾ ਤੇ ਖੂਬ ਧੰਨ ਕਮਾਇਆ। ਪਰਦੇਸਾਂ ਵਿੱਚ ਵੀ ਸਿੱਖਾਂ ਨੂੰ ਖੂਬ ਮਾਂਜਿਆ ਹੁਣ ਬਾਬਾ ਬੂਟਾ ਸਿੰਘ ਤੇ ਮਾਤਾ ਕਾਂਗਰਸ ਦੀ ਕਿਰਪਾ ਨਾਲ ਕੋਈ ਕਮੀ ਨਹੀਂ। ਸਰਕਾਰ ਦਾ ਇਸ਼ਾਰਾ ਹੋਇਆ ਤਾਂ ਜੋਧਾਂ ਦੇ ਭਾਈ ਸਰਬਜੋਤ ਸਿੰਘ ਦੇ ਡੇਰੇਦਾਰਾਂ ਨਾਲ ਰਲ ਕੇ ਸਾਜਿਸ਼ ਅਧੀਨ ਰਹਿਤ ਮਰਿਯਾਦਾ ਦਾ ਮੁੱਦਾ ਲੈ ਕੇ ਸਿੱਖ ਕੌਮ ਦੀ ਚੁਣੀ ਹੋਈ ਜੱਥੇਬੰਦੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਨੂੰ ਸਾਹਮਣੇ ਰੱਖ ਕੇ ਪੰਥ ਵਿੱਚ ਫੁੱਟ ਪਾਉਣ ਲਈ 9 ਅਗਸਤ 1993 ਨੂੰ ਪਿੰਡ ਜੋਧਾਂ ਮਨਸੂਰਾਂ ਵਿੱਚ ਡੇਰੇਦਾਰ ਸਾਧਾਂ ਦੀ ਇੱਕ ਕਾਨਫਰੰਸ ਬੁਲਾ ਲਈ। ਆਪ ਵਲਾਇਤ ਨੂੰ ਮਾਇਆ ਇਕੱਤਰ ਕਰਨ ਭੱਜ ਗਿਆ ਅਤੇ ਸਰਬਜੋਤ ਸਿੰਘ ਨੂੰ ਫਸਾ ਲਿਆ
ਜਬ ਹਰ ਸ਼ਾਖ ਪਿਹ
 ਉੱਲੂ ਬੈਠਾ ਹੋਤੋ ਅੰਜਾਮਿ ਗੁਲਿਸਤਾਂ ਕਿਆ ਹੋਗਾ
ਨਿਰਮਲੇ ਸੰਤਾਂ
 ਦਾ ਪਹਿਲਾਂ ਪਹਿਲਾਂਸਿੱਖ ਧਰਮ ਦੇ ਵਿਕਾਸ ਵਿੱਚ ਵੱਡਾ ਹਿੱਸਾ ਸੀਪਰ ਇਹ ਸੰਸਥਾ ਓਨਾ ਚਿਰ ਹੀ ਚੰਗਾ ਕੰਮ ਕਰ ਸਕੀਜਿੰਨਾ ਚਿਰ ਇਸ ਦੇ ਮੁੱਖੀ ਸ਼ਰਧਾਲੂ ਸਦਾਚਾਰੀ ਤੇ ਨਿਸ਼ਕਾਮ ਰਹੇ। ਜਦੋਂ ਸਵਾਰਥੀ ਤੇ ਚਲਾਕ ਹੋ ਗਏ ਤਾਂ ਇਹ ਸਿੱਖੀ ਨੂੰ ਢਾਅ ਲਾ ਕੇ ਡੇਰੇਦਾਰੀ ਚਮਕਾਉਣ ਲੱਗੇ ਅਤੇ ਪੰਥ ਵਿਰੋਧੀ ਤਾਕਤਾਂ ਨਾਲ ਮਿਲਦੇ ਗਏ। ਧਨ ਤਾਂ ਗੁਰੂ ਦੇ ਨਾਮ ਤੇ ਲੁੱਟਦੇ ਹਨ ਪਰ ਅਸਥਾਨਾਂ ਨੂੰ ਗੁਰਦੁਆਰਾ ਜਾਂ ਗੁਰਧਾਮ ਕਹਿਣ ਲਈ ਤਿਆਰ ਨਹੀਂ। ਠਾਠ ਟਿਕਾਣਾਨਾਨਕਸਰਈਸ਼ਰਸਰ, ਅਤਰਸਰ ਆਦਿ ਨਾਵਾਂਥੱਲੇ ਭੋਲੇ ਸਿੱਖਾਂ ਨੂੰ ਲੁੱਟਣ ਅਤੇ ਸਿੱਖੀ ਗੁਰਮਤਿ ਤੋਂ ਦੂਰ ਕਰਨ ਲਈ ਦੁਕਾਨਾਂ ਚਲਾ ਰਹੇ ਹਨ। ਹੁਣ ਤਾਂ ਗੁਰੂ ਪੰਥ ਨੇ ਸੋਚਣਾ ਹੈ ਕਿ ਕੌਮ ਨੂੰ ਇਨ੍ਹਾਂ ਪਾਖੰਡੀ ਸਾਧਾਂ ਕੋਲੋਂ ਕਿਵੇਂ ਬਚਾਉਣਾ ਹੈ ਅਕਾਲੀ ਲਹਿਰ ਇਸ ਲਈ ਚੱਲੀ ਸੀ ਕਿ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਆਦਿ ਨੇ ਇੱਕ ਸਿੰਧਣ ਯਾਤਰੂ ਲੜਕੀ ਦੀ ਆਬਰੂ ਲੁੱਟੀ ਸੀ ਅੱਜ ਇਹ ਸਾਧ ਸਾਰੀ ਗੁਰਮਤਿਗੁਰਸਿੱਖੀ ਪ੍ਰੰਪਰਾ ਤੇ ਸਿੱਖੀ ਰਹਿਤ ਮਰਿਯਾਦਾ ਨੂੰ ਖਤਮ ਕਰਕੇ ਗੁਰੂ ਨਾਨਕ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਗੁਰੂ ਸਾਹਿਬਾਨ ਦੀ ਦੋ ਸੌ ਸਾਲ ਦੀ ਘਾਲਣਾ ਦੇ ਤੇ ਗੁਰੂਪੰਥ ਦੀ ਹੋਂਦ ਨੂੰ ਹੀ ਵੇਦਾਂਤੀ ਮਿਲ ਗੋਭੇ ਵਿੱਚ ਸੁੱਟ ਰਹੇ ਹਨ। ਧਨ ਤੇ ਹਾਊਮੈਂ ਦੇ ਭੁੱਖਿਆਂ ਨੂੰ ਕਹਿਣ ਦੀ ਲੋੜ ਹੈ ਕਿ

ਕਾਹੇ ਕਲਰਾ ਸਿਚਹੁ ਜਨਮ ਗਵਾਵਹੁ
ਕਾਚੀ ਦਹਿਰਾ ਦੀਵਾਲ
 ਕਾਹੇ ਗਚੁ ਲਾਵਹੁ

ਕੁਰਸੀਆਂ ਦੇ ਭੁੱਖੇ ਅਕਾਲੀਆਂ
 ਅਤੇ ਗੋਲਕ ਚੋਰਾਂ ਨੂੰ ਇਨ੍ਹਾਂ ਡੇਰੇਦਾਰਾਂ ਤੇ ਹਟਵਾਣੀਆਂ ਦੀਆਂ ਜੋਕਾਂ ਤੋਂ ਖਾਲਸਾ ਕੌਮ ਨੂੰ ਬਚਾਉਣ ਲਈ ਛੇਤੀ ਕਦਮ ਪੁੱਟਣੇ ਚਾਹੀਦੇ ਹਨ
ਅਪਨੀ ਫਿਤਰਤ ਮੇਂ
 ਲਿਖੀ ਹੈ ਸਾਫ ਗੋਈ
ਹਮ ਕਿਸੀ ਕੋ ਇਸ
 ਲੀਏ ਭਾਏ ਨਹੀਂ ਹੈਂ
ਭਾਰਤੀ/ਰਾਸ਼ਟਰੀ ਮਨੁੱਖੀ
 ਅਧਿਕਾਰ ਕਮਿਸ਼ਨ ਵਲੋਂ ਪਖੰਡੀ ਡੇਰੇਦਾਰ ਸਾਧਾਂ ਆਦਿ ਰਾਹੀਂ ਵਹਿਮਾਂ ਭਰਮਾਂ ਦੀ ਆੜ ਵਿੱਚ ਕੀਤੇ ਜਾਰਹੇ ਜੁਲਮਜ਼ਬਰ, ਅਪਰਾਧ ਤੇ ਕੁਕਰਮਾਂ ਦੀ ਰੋਕਥਾਮ ਪ੍ਰਤੀ ਪੂਰੇ ਦੇਸ਼ ਤੇ ਖ਼ਾਸ ਤੌਰ ਤੇ ਸਿੱਖ ਸਮਾਜ ਬਾਰੇ ਕੀਤੀ ਸ਼ਿਕਾਇਤ ਹੁਣ ਤਕ ਵੀ ਬਿਨਾਂ ਕਿਸੇ ਸਿੱਟੇ ਤੋਂ ਹੈ। ਕੀ ਇਸ ਦੇ ਪਿੱਛੇ ਸਰਕਾਰਪ੍ਰਸ਼ਾਸ਼ਨ ਤੇ ਪੁਲਿਸ ਆਦਿ ਦੀ ਸ਼ਹਿ ਸਾਫ ਨਜਰ ਨਹੀਂ ਆਉਂਦੀ?

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.