ਕੈਟੇਗਰੀ

ਤੁਹਾਡੀ ਰਾਇ

New Directory Entries


ਇਤਹਾਸਕ ਝਰੋਖਾ
ਸ਼ਹੀਦ ਊਧਮ ਸਿੰਘ ਦੇ 78 ਵੇਂ ਸ਼ਹੀਦੀ ਦਿਹਾੜੇ ਉੱਪਰ ਬੁੱਤ ਤੋਂ ਪਰਦਾ ਹਟਾਉਣਗੇ ਸੰਤ ਬਾਬਾ ਬ੍ਰਹਮ ਦਾਸ
ਸ਼ਹੀਦ ਊਧਮ ਸਿੰਘ ਦੇ 78 ਵੇਂ ਸ਼ਹੀਦੀ ਦਿਹਾੜੇ ਉੱਪਰ ਬੁੱਤ ਤੋਂ ਪਰਦਾ ਹਟਾਉਣਗੇ ਸੰਤ ਬਾਬਾ ਬ੍ਰਹਮ ਦਾਸ
Page Visitors: 36

ਸ਼ਹੀਦ ਊਧਮ ਸਿੰਘ ਦੇ 78 ਵੇਂ ਸ਼ਹੀਦੀ ਦਿਹਾੜੇ ਉੱਪਰ ਬੁੱਤ ਤੋਂ ਪਰਦਾ ਹਟਾਉਣਗੇ ਸੰਤ ਬਾਬਾ ਬ੍ਰਹਮ ਦਾਸ
ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਪਾਰਕ ਵਿੱਚ ਬੁੱਤ ਦੀ ਸਥਾਪਨਾ
ਸ਼ਹੀਦ ਨਾਲ ਸਬੰਧਤ ਲੰਡਨ ਵਿੱਚ ਪਿਆ ਸਮਾਨ ਭਾਰਤ ਲਿਆਉਣ ਦੀ ਉੱਠੀ ਮੰਗ
By : ਜਗਦੀਸ਼ ਥਿੰਦ
Thursday, Jul 26, 2018 05:57 AM

ਸਮਾਗਮ ਸਬੰਧੀ ਜਾਰੀ ਕੀਤੇ ਗਏ ਪੋਸਟਰ ਦੀ ਕਾਪੀ
ਬਾਬੂਸ਼ਾਹੀ
ਬਿਊਰੋ
ਸੰਘਰ
ਸਾਧਾਂ / ਸਿਰਸਾ
26 ਜੁਲਾਈ ਉੱਤਰੀ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨ ਡੇਰਾ ਬਾਬਾ ਭੁੰਮਣ ਸ਼ਾਹ ਸੰਘਰ ਸਾਧਾਂ ਸਿਰਸਾ ਵਿਖੇ ਕੌਮੀ ਸ਼ਹੀਦ ਸਰਦਾਰ ਊਧਮ ਸਿੰਘ ਦੀ ਯਾਦ ਵਿੱਚ ਇੱਕ ਪਾਰਕ ਦੀ ਸਥਾਪਨਾ ਕੀਤੀ ਗਈ ਹੈ । ਇਸ ਪਾਰਕ ਵਿੱਚ ਸ਼ਹੀਦ ਦੇ ਲਗਾਏ ਗਏ ਬੁੱਤ ਉਪਰੋਂ ਪਰਦਾ ਹਟਾਉਣ ਦੀ ਰਸਮ ਸੰਤ ਬਾਬਾ ਬ੍ਰਹਮ ਦਾਸ ਗੱਦੀ ਨਸ਼ੀਨ ਡੇਰਾ ਬਾਬਾ ਭੁੰਮਣ ਸ਼ਾਹ 27 ਜੁਲਾਈ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਕਰਨਗੇ । ਜਾਣਕਾਰੀ ਜਾਰੀ ਕਰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਹੀਦ ਦੇ 78 ਵੇਂ ਸ਼ਹੀਦੀ ਦਿਹਾੜੇ ਉੱਪਰ ਸ਼ਰਧਾਂਜਲੀ ਵਜੋਂ ਸ਼ਹੀਦ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ । ਇਸ ਮੌਕੇ ਕਿਹਾ ਗਿਆ ਕਿ ਪੁੱਜਣ ਵਾਲੀ ਸੰਗਤ ਨੂੰ ਸੰਤ ਬਾਬਾ ਬ੍ਰਹਮ ਦਾਸ ਸ਼ਹੀਦ ਊਧਮ ਸਿੰਘ ਵੱਲੋਂ ਆਪਣੇ ਦੇਸ਼ ਲਈ ਦਿੱਤੀ ਗਈ ਕੁਰਬਾਨੀ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ । ਇਸ ਦੌਰਾਨ ਹੀ ਗ੍ਰਾਮ ਬਾਬਾ ਭੁੰਮਣ ਸ਼ਾਹ ਦੇ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਸ਼ਹੀਦ ਊਧਮ ਸਿੰਘ ਦੇ ਜੀਵਨ ਸਬੰਧੀ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਵਾਉਣ ਲਈ ਉਨ੍ਹਾਂ ਦੇ ਜੀਵਨ ਤੇ ਆਧਾਰਿਤ ਇਤਿਹਾਸ ਸਕੂਲਾਂ ਕਾਲਜਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ । ਸ਼ਹੀਦ ਨਾਲ ਸਬੰਧਤ ਲੰਡਨ ਵਿੱਚ ਪਿਆ ਸਾਮਾਨ , ਜੱਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਵਰਤੇ ਗਏ ਪਿਸਟਲ , ਸ਼ਹੀਦ ਦੀ ਡਾਇਰੀ  ਅਤੇ ਹੋਰ ਵਸਤਾਂ ਭਾਰਤ ਲਿਆਉਣ ਲਈ ਕੇਂਦਰ 
ਸਰਕਾਰ ਬਰਤਾਨੀਆ ਨਾਲ ਸੰਪਰਕ ਕਰੇ । ਸ਼ਹੀਦ ਊਧਮ ਸਿੰਘ ਦੇ ਨਾਮ ਤੇ ਯੂਨੀਵਰਸਿਟੀਆਂ  ਵਿੱਚ ਚੇਅਰ ਸਥਾਪਤ ਕੀਤੀਆਂ ਜਾਣ । ਇਸ ਮੌਕੇ ਹੋਣ ਵਾਲੇ ਸਮਾਗਮ ਲਈ ਗ੍ਰਾਮ ਪੰਚਾਇਤ ਵੱਲੋਂ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ।

  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.