ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਾਗਮ 20 ਜਨਵਰੀ ਨੂੰ
ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਾਗਮ 20 ਜਨਵਰੀ ਨੂੰ
Page Visitors: 2413

ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਾਗਮ 20 ਜਨਵਰੀ ਨੂੰ
ਸੁਖਜਿੰਦਰ ਰੰਧਾਵਾ ਹੋਣਗੇ ਮੁੱਖ ਮਹਿਮਾਨ , ਕਰਨ ਦੇਵ ਕੰਬੋਜ ਕਰਨਗੇ ਪ੍ਰਧਾਨਗੀ
By : ਬਾਬੂਸ਼ਾਹੀ ਬਿਊਰੋ
Sunday, Jan 13, 2019 11:12 AM
  ਜਲਿਆਂਵਾਲਾ ਬਾਗ ਦਾ ਬਦਲਾ ਲੈਣ ਵਾਲੇ ਸੂਰਮੇ ਸ਼ਹੀਦ ਊਧਮ ਸਿੰਘ ਦੀ ਤਸਵੀਰ ।
    ਬਾਬੂਸ਼ਾਹੀ ਬਿਉਰੋ
    ਚੰਡੀਗੜ੍ਹ 
    13 ਜਨਵਰੀ ਸ਼ਹੀਦ ਊਧਮ ਸਿੰਘ ਜਨਮ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ 20 ਜਨਵਰੀ 2019 ਨੂੰ ਸ਼ਹੀਦ ਊਧਮ ਸਿੰਘ ਭਵਨ ਸੈਕਟਰ 44 ਸੀ ਚੰਡੀਗੜ੍ਹ ਵਿਖੇ ਹੋ ਰਿਹਾ ਹੈ । ਇਸ ਸਬੰਧੀ ਜਾਣਕਾਰੀ ਜਾਰੀ ਕਰਦੇ ਹੋਏ ਸ੍ਰ ਜਰਨੈਲ ਸਿੰਘ ਚੇਅਰਮੈਨ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਨੇ ਦੱਸਿਆ ਕਿ ਸਵੇਰੇ 10 ਵਜੇ ਵਿਸ਼ੇਸ਼ ਜਨਰਲ ਹਾਊਸ ਮੀਟਿੰਗ ਹੋਵੇਗੀ ।
ਦੁਪਹਿਰ 12 ਵਜੇ ਸ਼ੁਰੂ ਹੋਣ ਵਾਲੇ ਸ਼ਰਧਾਂਜਲੀ ਅਤੇ ਸੱਭਿਆਚਾਰਕ ਸਮਾਗਮ ਦੀ ਸ਼ੁਰੂਆਤ ਹੋਵੇਗੀ ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਅਤੇ ਜੇਲ ਮੰਤਰੀ ਪੰਜਾਬ ਹੋਣਗੇ । ਸਮਾਗਮ ਦੀ ਪ੍ਰਧਾਨਗੀ ਸ੍ਰੀ ਕਰਨ ਦੇਵ ਕੰਬੋਜ ਫੂਡ ਅਤੇ ਸਿਵਲ ਸਪਲਾਈ ਮੰਤਰੀ ਹਰਿਆਣਾ ਕਰਨਗੇ । ਵਿਸ਼ੇਸ਼ ਮਹਿਮਾਨ ਵਜੋਂ ਮਦਨ ਲਾਲ ਜਲਾਲਪੁਰ ਵਿਧਾਇਕ ਘਨੌਰ ਅਤੇ  ਸ਼੍ਰੀਮਤੀ ਰਵਿੰਦਰ ਕੌਰ ਗੁਜਰਾਲ ੲੇਰੀਆ ਕੌਂਸਲਰ ਸ਼ਾਮਲ ਹੋਣਗੇ ।
ਸ਼੍ਰੀਮਤੀ ਵੀਨਾ ਜੰਮੂ ਪ੍ਰਧਾਨ ਲੇਡੀਜ਼ ਵਿੰਗ ਅਨੁਸਾਰ ਡਾਕਟਰ ਪਰਮਜੀਤ ਸਿੰਘ ਰਾਣੂੰ ਸਪੈਸ਼ਲਿਸਟ ਹੋਮਿਓਪੈਥੀ , ਡਾ. ੲੇਨਾ ਸ਼ਰਮਾ ਡੈੰਟਿਸਟ ਅਤੇ ਸਤਿਅਮ ਕਲੀਨਿਕ ਸੈਕਟਰ 45 ਚੰਡੀਗੜ੍ਹ ਵੱਲੋਂ ਆਪਣੀ ਟੀਮ ਸਮੇਤ ਫ੍ਰੀ ਮੈਡੀਕਲ ਕੈਂਪ ਲਗਾਉਣਗੇ ।
ਇਸ ਮੌਕੇ ਰਾਮ ਗੋਪਾਲ ਸਕੱਤਰ ਵਿਤ , ਸਰਨਜੀਤ ਸਿੰਘ ਜਨਰਲ ਸਕੱਤਰ ਤੋਂ ਇਲਾਵਾ ਦੇਸ਼ ਭਰ ਅਤੇ ਵਿਦੇਸ਼ ਵਿੱਚ ਵੱਸੇ ਟਰੱਸਟੀ ਅਤੇ ਸ਼ਹੀਦ ਊਧਮ ਸਿੰਘ ਨੂੰ ਚਾਹੁਣ ਵਾਲੇ ਲੋਕ ਸ਼ਾਮਲ ਹੋਣਗੇ ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.